ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਫਰੀਕਾ ਤੋਂ ਪਿਆਰ ਨਾਲ, ਦਸ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ, ਪਰਮ ਸਤਿਗੁਰੂ ਚਿੰਗ ਹਾਈ ਜੀ ਇਮਾਨਦਾਰੀ, ਨਿਮਰਤਾ ਅਤੇ ਅਧਿਆਤਮਿਕ ਰਿਸ਼ਤੇਦਾਰੀ 'ਤੇ ਵਿਚਾਰ ਕਰਦੇ ਹਨ, ਅਤੇ ਹਰ ਕੋਈ ਬੰਬੀ ਬਾਬਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਗਾਏ-ਗਏ ਇੱਕ ਭਜਨ ਨੂੰ ਪ੍ਰਸ਼ੰਸਾ ਨਾਲ ਸੁਣਦਾ ਹੈ।

ਦੇਰੀ ਕਰਨ ਜਾਂ ਕਿਸੇ ਵੀ ਚੀਜ਼ ਬਾਰੇ ਉਥੇ ਕੋਈ ਸਮੱਸਿਆ ਨਹੀਂ ਹੈ। ਉਹ ਇੰਨੀ ਮਾਫ਼ੀ ਕਿਉਂ ਮੰਗਦੇ ਹਨ? ਮੈਨੂੰ ਕਿਸੇ ਰਸੀਦ ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਉਮੀਦ ਨਹੀਂ ਸੀ। ਅਸੀਂ ਕਦੇ ਪ੍ਰਵਾਹ ਨਹੀਂ ਕਰਦੇ। ਹਾਂਜੀ, ਅਸੀਂ ਕਦੇ ਵੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ। ਸਾਨੂੰ ਬੈਂਕ ਵਿੱਚੋਂ ਲੰਘਣਾ ਪਿਆ ਕਿਉਂਕਿ ਸਾਨੂੰ ਤੁਹਾਡੇ ਸਮੂਹ ਦੇ ਪੈਰੋਕਾਰਾਂ ਵਿਚੋਂ ਇੱਕ ਨੇ ਅਜਿਹਾ ਕਰਨ ਲਈ ਕਿਹਾ ਸੀ। ਨਹੀਂ ਤਾਂ, ਮੈਂ ਬਸ ਦੇਵਾਂਗੀ - ਉਵੇਂ ਜਿਵੇਂ ਮੈਂ ਤੁਹਾਨੂੰ ਇਹ ਦਿੰਦੀ ਹਾਂ। ਅਸੀਂ ਪ੍ਰਵਾਹ ਨਹੀਂ ਕਰਦੇ। ਬੇਸ਼ੱਕ, ਜਦੋਂ ਇਹ ਇਕ ਬਹੁਤ ਵੱਡੀ ਰਕਮ ਹੁੰਦੀ ਹੈ, ਅਤੇ ਇਸ ਵਿੱਚ ਜਨਤਕ ਗਿਆਨ ਸ਼ਾਮਲ ਹੁੰਦਾ ਹੈ, ਤਾਂ ਸਾਨੂੰ ਇਸਨੂੰ ਅਧਿਕਾਰਤ ਤੌਰ 'ਤੇ ਕਰਨਾ ਪੈਂਦਾ ਹੈ। ਨਹੀਂ ਤਾਂ, ਮੈਨੂੰ ਇਸਦਾ ਕੋਈ ਸਬੂਤ ਨਹੀਂ ਚਾਹੀਦਾ। ਅਤੇ ਭਾਵੇਂ ਉਹ ਦੇਰੀ ਕਰਨ ਜਾਂ ਨਾ ਕਰਨ, ਮੈਂ ਤਾਂ ਇਸ ਬਾਰੇ ਸਭ ਕੁਝ ਭੁੱਲ ਹੀ ਗਈ ਸੀ। ਮੈਨੂੰ ਨਹੀਂ ਪਤਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਦੋ ਵਾਰ ਭੇਜਿਆ ਸੀ। ਮੈਂ ਸੋਚ‌ਿਆ ਸਿਰਫ ਇੱਕ ਵਾਰ, ਅਤੇ ਮੈਂ ਆਪਣੇ ਪੈਰੋਕਾਰ ਨੂੰ ਬਹੁਤ ਘੱਟ ਭੇਜਣ ਲਈ ਝਿੜਕਿਆ।

ਸੋ, ਇਸ ਲਈ ਮੈਨੂੰ ਇਹ ਖੁਦ ਕਰਨਾ ਪਿਆ। ਤੁਸੀਂ ਦੇਖੋ, ਮੈਂ ਨਿਊਯਾਰਕ ਤੋਂ ਭਰਾ ਤੋਂ ਦੁਬਾਰਾ ਪਤਾ ਪੁੱਛਿਆ, ਅਤੇ ਮੈਂ ਇਸਨੂੰ ਆਪਣੇ ਹੈਂਡਬੈਗ ਵਿੱਚ ਪਾ ਲਿਆ ਤਾਂ ਜੋ ਮੈਂ ਪੈਰੋਕਾਰਾਂ ਨੂੰ ਦੁਬਾਰਾ ਭੇਜਣ ਲਈ ਕਹਿਣਾ ਨਾ ਭੁੱਲਾਂ। ਇਸ ਤਰ੍ਹਾਂ ਮੈਂ ਉਸਨੂੰ ਦੋ ਹਫ਼ਤੇ ਪਹਿਲਾਂ ਭੇਜਣ ਲਈ ਕਿਹਾ ਸੀ, ਪਰ ਉਹਨਾਂ ਨੇ ਫਿਰ ਵੀ ਨਹੀਂ ਭੇਜਿਆ। ਪਰ ਖੈਰ, ਅਸੀਂ ਦੌਰੇ 'ਤੇ ਸੀ, ਅਤੇ ਇਸ ਲਈ ਚੀਜ਼ਾਂ ਹਮੇਸ਼ਾ ਢੇਰੀ ਹੋ ਜਾਂਦੀਆਂ ਹਨ - ਬਹੁਤ ਸਾਰੀਆਂ ਚੀਜ਼ਾਂ। ਇਸ ਲਈ ਅੱਜ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ ਹੋ, ਤਾਂ ਜੋ ਮੈਂ ਇਸ ਬੋਝ ਤੋਂ ਮੁਕਤ ਹੋਵਾਂ ਜੋ ਮੈਨੂੰ ਕਰਨਾ ਜ਼ਰੂਰੀ ਹੈ - ਮੈਂ ਕਰ ਦਿੱਤਾ ਹੈ। ਨਹੀਂ ਤਾਂ, ਤੁਸੀਂ ਇਸ ਬਾਰੇ ਸੋਚਦੇ ਰਹਿੰਦੇ ਹੋ ਅਤੇ ਇਹ ਤੁਹਾਨੂੰ ਪਰੇਸ਼ਾਨ ਕਰਦਾ ਹੈ। (ਹਾਂਜੀ।) ਇਸ ਲਈ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਕੁਝ ਸਮੇਂ ਲਈ ਮੇਰੇ ਤੋਂ ਇਹ ਬੋਝ ਹਟਾ ਲਿਆ ਹੈ। ਅਤੇ ਉਸ ਗੁਰੂ ਦਾ ਧੰਨਵਾਦ ਕਿ ਉਸਨੇ ਤੁਹਾਨੂੰ ਭੇਜਿਆ।

ਓਹ, ਉਹ ਬਹੁਤ ਸਰਗਰਮ ਹਨ। ਓਹ, ਉਹ ਅਮਰੀਕਾ ਵਾਪਸ ਆ ਰਹੀ ਹੈ? (ਉਹ ਅਮਰੀਕਾ ਜਾਵੇਗੀ।) ਕਦੋਂ? (ਸ਼ਾਇਦ ਇੱਕ ਹਫ਼ਤੇ ਤੋਂ ਬਾਅਦ ਉਹ ਅਮਰੀਕਾ ਨੂੰ ਜਾ ਰਹੀ ਹੈ।) ਓਹ, ਮੈਂ ਸਮਝ ਗਈ। ਪਰ ਫਿਰ ਉਹ ਜੁਲਾਈ ਵਿੱਚ ਕਿਸੇ ਵੀ ਤਰ੍ਹਾਂ ਵਾਪਸ ਆਵੇਗੀ। (ਹਾਂਜੀ।) ਓਹ, ਤਾਂ ਕੋਈ ਗੱਲ ਨਹੀਂ। ਠੀਕ ਹੈ, ਬੱਸ ਇਹੀ ਹੈ। ਵਾਹ। ਮੈਂ ਕਦੇ ਵੀ ਕੋਈ ਚਿੱਠੀ ਇੰਨੀ ਲੰਬੀ ਅਤੇ ਤੇਜ਼ੀ ਨਾਲ ਪੂਰੀ ਨਹੀਂ ਕੀਤੀ। ਉਹ ਹਰ ਚੀਜ਼ ਬਾਰੇ ਬਹੁਤ ਸਰਗਰਮ ਹਨ।

ਹੁਣ ਮੈਂ ਬਹੁਤ ਹੀ ਅਸਾਧਾਰਨ ਅਤੇ ਸ਼ਾਨਦਾਰ ਹਾਲਾਤਾਂ ਦੇ ਕਾਰਨ ਸੱਦਾ ਸਵੀਕਾਰ ਕਰ ਲਿਆ ਹੈ, ਪਰ ਸ਼ਾਇਦ ਮੈਂ ਅੱਜ ਰਾਤ ਪਛਤਾਵੇ ਬਾਰੇ ਸੁਪਨੇ ਦੇਖਾਂਗੀ - ਪਛਤਾਵਾ। ਕਿਉਂਕਿ ਮੈਨੂੰ ਯਾਤਰਾ ਕਰਨਾ ਪਸੰਦ ਨਹੀਂ ਹੈ। ਪਰ ਕੋਈ ਗੱਲ ਨਹੀਂ - ਅਫਰੀਕਾ ਤੱਕ, ਸ਼ਾਇਦ, ਕਿਉਂਕਿ ਮੈਂ ਪਹਿਲਾਂ ਕਦੇ ਉੱਥੇ ਯਾਤਰਾ ਨਹੀਂ ਕੀਤੀ। ਅਤੇ ਜੂਨ ਤੋਂ ਬਾਅਦ, ਮੈਂ ਕੁਝ ਸਮੇਂ ਲਈ ਆਰਾਮ ਕਰਾਂਗੀ। ਅਤੇ ਫਿਰ ਜੁਲਾਈ, ਮੈਨੂੰ ਯਾਤਰਾ ਕਰਨਾ ਚੰਗਾ ਲੱਗੇਗਾ। ਸਿਰਫ਼ ਇੱਕ ਯਾਤਰਾ - ਇਹ ਠੀਕ ਹੈ। ਇਸ ਤਰ੍ਹਾਂ ਪਾਗਲਪਨ ਨਹੀਂ। ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਹੀ ਚਾਹੁੰਦੇ ਹੋ ਕਿ ਮੈਂ ਆਵਾਂ, ਸੱਚਮੁੱਚ, ਹਹ? ਬਹੁਤ ਹੀ ਇਮਾਨਦਾਰੀ ਨਾਲ। ਕਿਉਂਕਿ ਤੁਸੀਂ ਹਰ ਵੇਲੇ ਤਾੜੀਆਂ ਵਜਾਉਂਦੇ ਹੋ ਅਤੇ ਤੁਹਾਨੂੰ ਦਰਦ ਨਹੀਂ ਹੁੰਦਾ।

ਤੁਹਾਡੇ ਗੁਰੂ, ਉਸਨੇ ਤੁਹਾਨੂੰ ਇੱਥੇ ਖਾਸ ਤੌਰ 'ਤੇ ਭੇਜਣ ਲਈ ਕੀ ਕਿਹਾ ਸੀ? ਸੱਚਮੁੱਚ ਸਿਰਫ ਇਸ ਲਈ? (ਉਸਨੇ ਕਿਹਾ ਸੀ, ਖਾਸ ਕਰਕੇ - ਅਸਲ ਵਿੱਚ, ਉਹ ਸਾਨੂੰ ਦਿਆਲਤਾ ਅਤੇ ਨਿਮਰਤਾ ਨਾਲ ਤੁਹਾਨੂੰ ਬੇਨਤੀ ਕਰਨ ਲਈ ਭੇਜਣਾ ਚਾਹੁੰਦਾ ਸੀ ਕਿ ਤੁਸੀਂ ਇਸ ਖਾਸ ਵਿਸ਼ਵ ਦੌਰੇ ਵਿੱਚ (ਓਹ, ਅਛਾ।) ਸੇਸਾਮੀਰੇਂਬੇ ਸ਼ਹਿਰ ਦਾ ਦੌਰਾ ਕਰਨ ਲਈ ਇੱਕ ਤਹਿ ਕੀਤਾ ਗਿਆ ਸਮਾਂ ਸ਼ਾਮਲ ਕਰੋ।) ਓਹ, ਮੈਂ ਸਮਝ ਗਈ। (ਪਰ ਫਿਰ ਬਾਅਦ ਵਿੱਚ ਉਸਨੇ ਕਿਹਾ ਕਿ ਇਹ ਗੁਰੂ 'ਤੇ ਨਿਰਭਰ ਕਰੇਗਾ।) ਹਾਂਜੀ, ਮੈਂ ਸਮਝਦੀ ਹਾਂ। (ਪਰ ਘੱਟੋ ਘੱਟ ਜੇ ਉਹ ਇਸ ਵਾਰ ਤਾਈਵਾਨ (ਫਾਰਮੋਸਾ) ਵਾਪਸ ਆਉਣ ਤੋਂ ਪਹਿਲਾਂ ਨਹੀਂ ਆ ਸਕਦੀ, ਤਾਂ ਸ਼ਾਇਦ ਉਹ ਜੁਲਾਈ ਵਿੱਚ ਆ ਸਕਦੀ ਹੈ।) ਓਹ, ਮੈਂ ਸਮਝ ਗਈ। ਨਾਲੇ, ਮੈਂ ਸਮਝ ਗਈ। ਹਾਂਜੀ, ਫਿਰ ਅਸੀਂ ਇਸ ਬਾਰੇ ਸੋਚਾਂਗੇ। ਹੋ ਸਕਦਾ ਹੈ ਕਿ ਗੁਰੂ ਦੂਰੋਂ ਅਫਰੀਕਾ ਵਿੱਚ ਕੁਝ ਸੰਗੀਤ ਵਜਾ ਸਕਦਾ ਹੈ ਅਤੇ ਰੌਲਾ ਪਾ ਸਕਦਾ ਹੈ। ਥੋੜ੍ਹਾ ਹੋਰ ਰੌਲਾ ਪਾਓ। ਸ਼ਾਇਦ।

ਓਹ, ਅਸੀਂ ਇਸ ਬਾਰੇ ਸੋਚਾਂਗੇ। ਜੇਕਰ ਹੁਣੇ ਜਾਂ ਜੁਲਾਈ ਵਿੱਚ। ਪਰ ਜੇ ਹੁਣ ਨਹੀਂ, ਜੇ ਅਸੀਂ ਤੁਹਾਨੂੰ ਜੂਨ ਤੋਂ ਬਾਅਦ ਕੁਝ ਨਹੀਂ ਦੱਸਦੇ, ਤਾਂ ਬੇਸ਼ੱਕ ਅਸੀਂ ਜੁਲਾਈ ਵਿੱਚ ਉੱਥੇ ਹੋਵਾਂਗੇ। ਓਹ, ਪਰ 7 ਜੁਲਾਈ ਬਹੁਤ ਜ਼ਲਦੀ ਹੈ, ਕਿਉਂਕਿ ਮੈਂ ਜੂਨ ਵਿੱਚ ਕਿਸੇ ਸਮੇਂ ਖਤਮ ਕਰਦੀ ਹਾਂ - ਜੂਨ ਦੇ ਸ਼ੁਰੂ ਵਿੱਚ ਜਾਂ ਜੂਨ ਦੇ ਮੱਧ ਵਿੱਚ। ਤਾਂ, ਇਹ ਸਿਰਫ਼ ਦੋ ਹਫ਼ਤੇ ਹੈ ਅਤੇ ਫਿਰ ਇਹ ਜੁਲਾਈ ਦੀ ਸੱਤਵੀਂ ਤਾਰੀਖ਼ ਬਣ ਜਾਂਦੀ ਹੈ। ਓਹ, ਇਹ ਠੀਕ ਹੈ। ਇਹ ਠੀਕ ਹੈ। ਅਤੇ ਹੋ ਸਕਦਾ ਹੈ ਕਿ ਅਸੀਂ ਇਸਨੂੰ ਵੀ ਯਾਤਰਾ ਦੇ ਨਾਲ ਸ਼ਾਮਲ ਕਰ ਸਕੀਏ, ਜਾਂ ਕਿਸੇ ਤਰ੍ਹਾਂ, ਅਸੀਂ ਇਸਨੂੰ ਪੂਰਾ ਕਰਾਂਗੇ। ਠੀਕ ਹੈ, ਤਾਂ ਚਿੰਤਾ ਨਾ ਕਰੋ। ਠੀਕ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਵਾਰ ਗੁਰੂ ਜੀ ਨੂੰ ਮਿਲਣ ਆਵਾਂਗੀ, ਕਿਉਂਕਿ ਹਰ ਹਫ਼ਤੇ ਸਾਰੀਆਂ ਚਿੱਠੀਆਂ - “ਪ੍ਰੇਮ ਪੱਤਰ” - ਅਤੇ ਉਹ ਸਾਰੇ ਕੇਲੇ ਜੋ ਸਾਨੂੰ ਮਿਲੇ । ਇਹ ਸਾਰੇ ਕੇਲੇ ਖਾਣ ਤੋਂ ਬਾਅਦ ਸਾਨੂੰ ਨਾਂਹ ਕਹਿਣ ਵਿੱਚ ਸ਼ਰਮ ਆਵੇਗੀ।

ਇਹ ਨੇੜਤਾ ਬਹੁਤ ਮਿੱਠੀ ਅਤੇ ਮਜ਼ਬੂਤ ਹੈ ਅਤੇ ਪੂਰੀ ਤਰ੍ਹਾਂ ਵਿਕਸਤ ਹੈ। (ਜੇ ਤੁਸੀਂ ਸਾਨੂੰ ਕੱਲ੍ਹ ਨੂੰ ਇਜਾਜ਼ਤ ਦੇ ਸਕਦੇ ਹੋ, ਅਸੀਂ ਉਸਦੀ ਆਵਾਜ਼ ਵੀ ਲਿਆਉਣ ਜਾ ਰਹੇ ਹਾਂ ਜੋ ਸਾਡੇ ਕੋਲ ਟੇਪ ਤੇ ਹੈ।) ਓਹ, ਹਾਂਜੀ। ਤੁਸੀਂ ਇੱਕ ਟੇਪ ਲਿਆਂਦੀ ਹੈ? (ਉਸਦਾ ਆਪਣਾ ਗੀਤ।) ਓਹ, ਹਾਂਜੀ? ਉਹ ਗਾਉਂਦਾ ਹੈ। (ਹਾਂਜੀ।) ਅਸੀਂ ਇਸਨੂੰ ਹੁਣ ਇੱਥੇ ਲਾ ਸਕਦੇ ਹਾਂ। ਕੀ ਤੁਹਾਡੇ ਕੋਲ ਇਹ ਇੱਥੇ ਹੈ? ਜਾਂ ਕਿੱਥੇ? (ਇੱਥੇ।) (ਹਾਂਜੀ, ਮੇਰੇ ਕੋਲ ਇਹ ਹੈ।) ਓਹ, ਅਸੀਂ ਇਸਨੂੰ ਇਸ ਵਿੱਚ ਪਾ ਸਕਦੇ ਹਾਂ ਅਤੇ ਹਰ ਕੋਈ ਸੁਣਦਾ ਹੈ। (ਹਾਂਜੀ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ।) ਨਹੀਂ ਤਾਂ, ਕੱਲ੍ਹ ਨੂੰ ਮੈਂ ਬਹੁਤ ਵਿਅਸਤ ਹਾਂ – ਤੁਹਾਨੂੰ ਨਹੀਂ ਪਤਾ। (ਹਾਂਜੀ।)

ਤੁਸੀਂ ਬਹੁਤ ਨਿਮਰ ਹੋ। ਟੇਪ ਲੈ ਆਓ। ਪਰ ਅੱਜ ਰਾਤ, ਖੁਸ਼ਕਿਸਮਤੀ ਨਾਲ ਮੇਰੇ ਕੋਲ ਸਮਾਂ ਹੈ, ਇਸੇ ਕਰਕੇ ਮੈਂ ਤੁਹਾਨੂੰ ਤੁਰੰਤ ਮਿਲਣਾ ਚਾਹੁੰਦੀ ਸੀ। ਲੋਕਾਂ ਨੇ ਕਿਹਾ ਸ਼ਾਇਦ ਕੱਲ ਨੂੰ; ਮੈਂ ਕਿਹਾ, "ਨਹੀਂ, ਨਹੀਂ, ਨਹੀਂ। ਉਨ੍ਹਾਂ ਨੂੰ ਇੱਥੇ ਲਿਆਓ।" ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨੀ ਜਲਦੀ ਆਓਗੇ, ਕਿਉਂਕਿ ਮੈਂ ਸੋਚਿਆ ਸ਼ਾਇਦ ਬਾਅਦ ਵਿੱਚ। ਮੈਂ ਕਿਹਾ, “ਕੋਈ ਗੱਲ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨੀ ਦੇਰ ਹੋ ਗਈ, ਕਿਉਂਕਿ ਕੱਲ੍ਹ ਮੇਰੇ ਕੋਲ ਸਮਾਂ ਨਹੀਂ ਹੋਵੇਗਾ।” ਇਹ ਚੰਗਾ ਹੈ ਕਿ ਤੁਸੀਂ ਆਏ ਹੋ। ਨਹੀਂ ਤਾਂ, ਮੈਂ ਬਿਸਤਰੇ ਵਿੱਚ ਹੋਣਾ ਸੀ। ਇਹ ਮੇਰੀ ਘਰ ਦੀ ਵਿਸ਼ੇਸ਼ਤਾ ਹੈ।

ਹਾਂਜੀ। ਤਾਂ, ਇਹ ਅਫਰੀਕਾ ਵਿਚ ਗੁਰੂ ਵਲੋਂ ਇੱਕ ਟੇਪ ਹੈ। ਉਹ ਮੇਰੇ ਲਈ ਗਾਉਂਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਓਹ, ਸੱਚੇ ਅਫ਼ਰੀਕਨ ਲੋਕ ਇੰਨੇ ਦਿਆਲੂ, ਇੰਨੇ ਦਿਆਲੂ, ਇੰਨੇ ਸੰਸਕ੍ਰਿਤ ਅਤੇ ਬਹੁਤ ਹੀ ਨੇਕ ਹਨ। ਕੀ ਤੁਸੀਂ ਸਮਝਦੇ ਹੋ? (ਹਾਂਜੀ।) ਅਸਲੀ ਅਫ਼ਰੀਕਨ ਲੋਕ ਬਹੁਤ ਹੀ ਨਿਮਰ, ਬਹੁਤ ਦਿਆਲੂ ਹਨ। ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਅਸਲੀ ਅਫ਼ਰੀਕਨ ਲੋਕ ਬਹੁਤ ਹੀ ਦਿਆਲੂ, ਬਹੁਤ ਹੀ ਸੰਸਕ੍ਰਿਤ, ਅਤੇ ਨੇਕ ਹਨ।

ਓਹ, ਕੀ ਇਹ ਅਫ਼ਰੀਕਨ ਭਾਸ਼ਾ ਹੈ? ਆਵਾਜ਼ ਕਿਸਦੀ ਹੈ? ਓਹ, ਕੀ ਇਹ ਉਸਦੀ ਹੈ? (ਹਾਂਜੀ, ਇਹੀ ਉਹ ਹੈ।) ਇੰਨਾ ਕਰਿਸਪੀ। ਕੀ ਇਹ ਉਹ ਗਾ ਰਿਹਾ ਹੈ? ਉਹ ਆਪਣੀ ਮਾਂ ਨੂੰ ਬੁਲਾ ਰਹੇ ਹਨ। ਦੈਵੀ ਮਾਂ। ਬੱਚੇ? ਬੱਚੇ ਗਾਉਂਦੇ ਹਨ? ਬੱਚੇ? ਉਹ ਗਾ ਰਿਹਾ ਹੈ? ਪਰ ਮੈਂ ਉਸ ਦੀ ਆਵਾਜ਼ ਅਜ਼ੇ ਨਹੀਂ ਸੁਣ ਸਕਦੀ। ਇਕੱਠੇ? ਦੂਜਿਆਂ ਨਾਲ? ਇਹ ਉਸਦੀ ਆਵਾਜ਼ ਹੈ? ਹਾਂਜੀ, ਇਹ ਹੈ? ਓਹ। ਉਹ ਬਹੁਤ ਪਿਆਰਾ ਹੈ।

ਉਸਨੇ ਮੇਰੇ ਲਈ ਭਜਨ ਗਾਇਆ। ਉਸਨੇ ਇਹ ਖੁਦ ਮੇਰੇ ਲਈ ਗਾਇਆ। ਇਸਦਾ ਅਰਥ ਹੈ "ਮਾਂ"। ਮਮਾ ਤਾਂ ਮਾਂ ਹੀ ਹੈ। ਇਹ ਉਸਦੀ ਆਵਾਜ਼ ਹੈ? ਉਹ ਬਦਲਦਾ ਹੈ? ਇਹ ਉਹੀ ਆਵਾਜ਼ ਹੈ ਪਰ ਉਹੀ ਵਿਅਕਤੀ ਹੈ। ਗੁਰੂ ਗਾਉਂਦਾ ਹੈ ਪਰ ਉਹ ਕਈ ਵਾਰ ਆਪਣੀ ਆਵਾਜ਼ ਬਦਲਦਾ ਹੈ। ਮੈਨੂੰ ਮਾਫ ਕਰਨਾ। ਓਹ, ਹਾਂਜੀ? ਉਹ ਇਕ ਬਚੇ ਵਾਂਗ ਗਾਉਂਦਾ ਹੈ। ਆਵਾਜ਼ - ਇਸ ਲਈ ਮੈਂ ਸੋਚਿਆ ਕਿ ਇਹ ਕੋਈ ਬੱਚਾ ਹੈ।

ਉਸਨੇ ਮੈਨੂੰ ਬੱਸ ਇਹੀ ਦੱਸਿਆ ਕਿ ਉਹ ਹਰ ਕਿਸੇ ਲਈ ਇਸ ਤਰ੍ਹਾਂ ਦੇ ਭਜਨ ਨਹੀਂ ਗਾਉਂਦਾ। ਜਦੋਂ ਉਹ ਕਰਦਾ ਹੈ, ਇਹ ਸਿਰਫ਼ ਕੁਝ ਬਹੁਤ ਹੀ ਖਾਸ ਲੋਕਾਂ ਲਈ ਹੁੰਦਾ ਹੈ। ਉਸਨੇ ਸਿਰਫ਼ ਇਹ ਕਿਹਾ ਕਿ ਗੁਰੂ ਸਿਰਫ਼ ਚੁਣੇ-ਹੋਏ ਕੁਝ ਵਿਅਕਤੀਆਂ ਲਈ ਹੀ ਗਾਉਂਦਾ ਹੈ। ਕੀ ਉਹ ਰੋ ਰਿਹਾ ਹੈ? ਇਹ ਲੱਗਦਾ ਹੈ ਜਿਵੇਂ ਉਹ ਰੋ ਰਿਹਾ ਹੋਵੇ। ਉਹ ਬਹੁਤ ਭਾਵੁਕ ਹੈ… ਛੂਹਿਆ ਹੋਇਆ ਹੈ। ਉਹ ਇੱਥੇ ਆਪਣੇ ਪੂਰੇ ਵਜੂਦ ਨਾਲ, ਪੂਰੀ ਰੂਹ ਨਾਲ ਗਾਉਂਦਾ ਹੈ। ਸੋਹਣਾ। ਬਹੁਤ ਖੂਬਸੂਰਤ। ਆਹ, ਸੋਹਣਾ, ਖੂਬਸੂਰਤ। ਉਸ ਕੋਲ ਇਕ ਸੋਹਣੀ ਆਵਾਜ਼ ਹੈ, ਅਤੇ ਉਹ ਪੂਰੇ ਦਿਲ ਨਾਲ ਗਾਉਂਦਾ ਹੈ। ਇਹ ਸੱਚਮੁੱਚ ਦਿਲ ਨੂੰ ਛੂਹ-ਲੈਣ ਵਾਲਾ ਹੈ। ਇਹ ਬਹੁਤ ਵਧੀਆ ਲੱਗਦਾ ਹੈ।

Photo Caption: “ਅਣਗਿਣਤ ਸੁੰਦਰੀਆਂ ਵਿੱਚੋਂ ਇੱਕ ਹੀਲਿੰਗ ਮੈਜਿਕ ਨਾਲ! (ਹੋਰ ਕਿੱਥੇ ਪਰ ਵੀਗਨ ਕਿੰਗਡਮ ਵਿੱਚ)”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/10)
1
ਗਿਆਨ ਭਰਪੂਰ ਸ਼ਬਦ
2026-02-09
1317 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2026-02-10
1050 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2026-02-11
1025 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2026-02-12
746 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2026-02-13
627 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2026-02-14
517 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2026-02-16
51 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-02-16
60 ਦੇਖੇ ਗਏ
ਧਿਆਨਯੋਗ ਖਬਰਾਂ
2026-02-16
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-16
51 ਦੇਖੇ ਗਏ
ਧਿਆਨਯੋਗ ਖਬਰਾਂ
2026-02-15
218 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-15
508 ਦੇਖੇ ਗਏ
ਧਿਆਨਯੋਗ ਖਬਰਾਂ
2026-02-14
450 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ