ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ, ਗੱਲਬਾਤ ਜਾਰੀ ਹੈ ਜਿਸ ਵਿੱਚ ਪਰਮ ਸਤਿਗੁਰੂ ਚਿੰਗ ਹਾਈ ਜੀ ਬੰਬੀ ਬਾਬਾ ਦੇ ਪੈਰੋਕਾਰਾਂ ਅਤੇ ਸਾਡੇ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਖੁਸ਼ੀ ਨਾਲ ਗੱਲਬਾਤ ਕਰ ਰਹੇ ਹਨ। ਕੋਈ ਵੀ, ਜਿਸਨੂੰ ਵੀ ਇਹ ਪਸੰਦ ਹੈ, ਉਹ ਇਸਨੂੰ ਲੈ ਸਕਦਾ ਹੈ। ਕੀ ਤੁਸੀਂ ਇਸਨੂੰ ਪਸੰਦ ਕਰੋਗੇ? ਇੱਥੇ ਮੇਰੇ ਹੱਥ ਵਿੱਚ। ਇਥੇ ਮੇਰੇ ਹੱਥ ਵਿੱਚ। ਬਹੁਤ ਜ਼ਿਆਦਾ ਰੌਸ਼ਨੀ। ਕੱਲ੍ਹ ਕਿਸੇ ਨੇ ਮੇਰੀ ਰੋਸ਼ਨੀ ਦੇਖੀ ਸੀ। ਤੁਸੀਂ ਇਸਨੂੰ ਫਰਾਂਸੀਸੀ ਵਿੱਚ ਕਿਵੇਂ ਕਹਿੰਦੇ ਹੋ? (ਰੌਸ਼ਨੀ ਦਾ ਇੱਕ ਵੱਡਾ ਟੁਕੜਾ?) ਬਹੁਤ ਸਾਰੀ। ਹਾਂਜੀ। (ਇੱਕ ਵਡੀ ਸਾਰੀ ਰੌਸ਼ਨੀ।) ਉਸ ਨੇ ਕਿਹਾ, "ਕੀ ਤੁਹਾਡੇ ਆਲੇ-ਦੁਆਲੇ ਇੱਕ ਵੱਡੀ ਸਾਰੀ ਰੌਸ਼ਨੀ ਹੈ?" (ਰੌਸ਼ਨੀ ਦਾ ਇੱਕ ਪੈਕੇਟ।) ਤੁਹਾਡੇ ਆਲੇ-ਦੁਆਲੇ। (ਇੱਕ ਆਭਾ।) (ਹਾਂਜੀ, ਹਾਂਜੀ। ਉਸਨੇ ਇਹ ਗਲ ਇੰਨੀ ਕਾਵਿਕ ਢੰਗ ਨਾਲ ਨਹੀਂ ਕਹੀ ਸੀ, ਇਹ ਇਕ ਤਰਾਂ ਨਾਲ ਸਾਹਮੁਣੇ ਆਈ...) ਇਹ ਬੋਲਣ ਦਾ ਇੱਕ ਤਰੀਕਾ ਹੈ... (ਸਪੱਸ਼ਟ ਬੋਲਦੇ ਹੋਏ।) (ਬਹੁਤ ਕੁਦਰਤੀ!) ਹਹ? (ਬਹੁਤ ਕੁਦਰਤੀ!) ਮੈਂ ਉਸਨੂੰ ਪੁੱਛਿਆ। ਉਸਨੇ ਕਿਹਾ, ਉਸਨੇ ਮੇਰੇ ਆਲੇ-ਦੁਆਲੇ ਰੋਸ਼ਨੀ ਦੇਖੀ। (ਹਾਂਜੀ) ਮੈਂ ਉਸਨੂੰ ਪੁੱਛਿਆ... ਮੈਂ ਉਸਨੂੰ ਪੁੱਛਿਆ, ਤੁਸੀਂ ਇਹ ਰੌਸ਼ਨੀ (ਨੂੰ) ਕਿਵੇਂ ਦੇਖਿਆ ਸੀ? ਉਸਨੇ ਕਿਹਾ ਇੱਕ ਸੰਘਣੀ, ਵੱਡੀ ਮਾਤਰਾ ਵਿੱਚ ਰੌਸ਼ਨੀ। (ਹਾਂਜੀ, ਹਾਂਜੀ । ਰੋਸ਼ਨੀ ਦਾ ਇੱਕ ਪੈਕੇਟ।) ਰੌਸ਼ਨੀ ਦਾ ਇੱਕ ਪੈਕੇਟ। (ਰੋਸ਼ਨੀ ਦਾ ਇੱਕ ਪੈਕੇਜ।) (ਕੀ ਤੁਸੀਂ ਇਹ ਸਮਝ ਗਏ?) (ਰੋਸ਼ਨੀ ਦਾ ਇੱਕ ਪੈਕੇਜ।) (ਕਿਉਂਕਿ ਇਹ... ਵਿੱਚ ਸੀ) (ਇਹ ਵਿਐਨਾ ਵਿੱਚ ਸੀ।) ਵਿਐਨਾ ਵਿੱਚ। (ਇਹ ਵਿਐਨਾ ਵਿੱਚ ਸੀ।) ਇਹ ਸੀ...) ਲੈਕਚਰ 'ਤੇ ਸੀ। (ਉਸ ਨੇ ਕਿਹਾ, "ਮੈਂ ਇੱਕ ਪੈਕੇਜ ਦੇਖਿਆ, ਰੌਸ਼ਨੀ ਦਾ ਇੱਕ ਵੱਡਾ ਪੈਕੇਜ ਆਲੇ ਦੁਆਲੇ।") ਪੈਕੇਜ। ਰੌਸ਼ਨੀ ਦਾ ਪੈਕੇਜ। ਪੈਕੇਟ। ਪੈਕੇਜ। ਉਹ ਬਹੁਤ ਉਤਸ਼ਾਹਿਤ ਸੀ; ਉਸਨੂੰ ਹੋਰ ਜਰਮਨ ਬੋਲਣੀ ਨਹੀਂ ਆਉਂਦੀ ਸੀ। ਉਸ ਨੇ ਕਿਹਾ, "ਬਹੁਤ ਵੱਡੀ ਮਾਤਰਾ।" ਅਤੇ ਮੈਂ ਮਜ਼ਾਕ ਕੀਤਾ, ਮੈਂ ਉਸਦਾ ਮਜ਼ਾਕ ਉਡਾਇਆ। ਮੈਂ ਕਿਹਾ, "ਤਾਂ, ਕਿੰਨੀ? ਤਿੰਨ ਕਿਲੋਗ੍ਰਾਮ? ਪੰਜ ਕਿਲੋਗ੍ਰਾਮ?" ਅਤੇ ਸਾਰੇ ਹੱਸ ਪਏ - ਸਾਰੀ ਸੰਗਤ। ਹਾਂਜੀ । ਉਹ ਸ਼ੁਰੂ ਤੋਂ ਅੰਤ ਤੱਕ ਹੱਸਦੇ ਰਹੇ। […] ਇਹ ਅਫਰੀਕਾ ਦੇ ਕੇਲੇ ਹਨ। ਇੱਕ ਗੁਰੂ ਤੋਂ - ਉਸਦਾ ਨਾਮ ਬੰਬੀ ਬਾਬਾ ਹੈ। ਨਹੀਂ? ਸਹੀ। ਉਸਦਾ ਨਾਮ ਗੁਰੂ ਬੰਬੀ ਬਾਬਾ ਹੈ। ਉਸਨੇ ਆਪਣੇ ਦੋ ਪ੍ਰਮੁੱਖ ਪੈਰੋਕਾਰਾਂ ਨੂੰ ਇੱਥੇ ਮੈਨੂੰ ਕੇਲੇ ਭੇਟ ਕਰਨ ਲਈ ਭੇਜਿਆ। ਇਹ ਉਨ੍ਹਾਂ ਦੇ ਬਾਗ ਦੇ ਪਹਿਲੇ ਕੇਲੇ ਹਨ। ਅਤੇ ਨਾਲ ਹੀ, ਗੁਰੂ ਜੀ ਨੇ ਮੈਨੂੰ 7 ਜੁਲਾਈ ਨੂੰ ਉੱਥੇ ਜਾਣ ਲਈ ਸੱਦਾ ਦਿੱਤਾ - ਇੱਕ ਹਫ਼ਤੇ ਲਈ, 7 ਜੁਲਾਈ ਤੋਂ, ਅਫਰੀਕਾ। ਤਾਂ ਜੋ ਅਸੀਂ ਉੱਥੇ ਸੱਤ ਦਿਨਾਂ ਲਈ ਇੱਕ ਸਤਿਸੰਗ ਕਰ ਸਕੀਏ। ਜੇਕਰ ਤੁਹਾਡੇ ਵਿੱਚੋਂ ਕੋਈ ਆਉਣਾ ਚਾਹੁੰਦਾ ਹੈ, ਤਾਂ ਤੁਸੀਂ ਆ ਸਕਦੇ ਹੋ। (ਹਾਂਜੀ।) ਇਹ ਹੁਣ ਤੱਕ ਸਭ ਤੋਂ ਖੂਬਸੂਰਤ ਪਤਰ ਹੈ ਜੋ ਮੈਂ ਪੜਿਆ ਹੈ। ਦੇਖੋ, ਮੈਂ ਪਹਿਲਾਂ ਹੀ ਪ੍ਰਭਾਵਿਤ ਹਾਂ, ਪਹਿਲਾਂ ਹੀ ਪ੍ਰਭਾਵਿਤ ਹਾਂ। (ਯੂਗਾਂਡਾ।) ਯੂਗਾਂਡਾ। ਉੱਥੋਂ ਦਾ ਗੁਰੂ ਬਹੁਤ, ਬਹੁਤ ਸੁੰਦਰ, ਬਹੁਤ ਨਿਮਰ ਹੈ; ਉਹ ਸਿਰਫ਼ ਝਾੜੀਆਂ ਵਿੱਚ ਰਹਿੰਦਾ ਹੈ। ਮੇਰੇ ਕੋਲ ਇੱਕ ਤੰਬੂ ਹੈ - ਮੈਂ ਵਧੇਰੇ ਸੱਭਿਅਕ ਹਾਂ। ਮੈਂ ਬਹੁਤ ਵਿਕਸਤ ਹਾਂ। ਮੇਰਾ ਤੰਬੂ ਬਹੁਤ ਵਿਕਸਤ ਹੈ ਜ਼ਮੀਨ ਤੋਂ ਉੱਪਰ, ਕਿਉਂਕਿ ਅਸੀਂ ਹਮੇਸ਼ਾ ਆਪਣੇ ਤੰਬੂ ਜ਼ਮੀਨ ਤੋਂ ਉੱਪਰ ਬਣਾਉਂਦੇ ਹਾਂ। ਹਾਂਜੀ, ਤਾਂ ਜੋ ਸਾਨੂੰ ਗਰਮ ਅਤੇ ਵਧੇਰੇ ਆਰਾਮਦਾਇਕ ਰੱਖਿਆ ਜਾਵੇ। ਤੁਸੀਂ ਅੰਦਰ ਆਓ, ਤੁਸੀਂ ਬਸ ਬੈਠੋ, ਅਤੇ ਬੱਸ ਇਹੀ ਹੈ - ਤੁਸੀਂ ਆਪਣੇ ਬਿਸਤਰੇ 'ਤੇ ਹੋ। ਤੁਸੀਂ ਜ਼ਿੱਪ ਅਪ ਕਰਦੇ ਹੋਂ, ਫਿਰ ਬਸ ਇਹੀ ਇਹ ਹੈ। ਇਸ ਲਈ, ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਵਿਕਸਤ ਹਾਂ। ਨਹੀਂ, ਮੈਂ ਤੁਹਾਡੇ ਗੁਰੂ ਨੂੰ ਨਾਰਾਜ਼ ਕਰਦੀ ਹਾਂ। (ਇਹ ਠੀਕ ਹੈ।) ਪਰ ਉਹ ਮੇਰੇ ਹਾਸੇ-ਮਜ਼ਾਕ ਨੂੰ ਜਾਣਦਾ ਹੈ। ਮੈਂ ਇਸ ਲਈ ਸੰਸਾਰ ਭਰ ਵਿੱਚ ਮਸ਼ਹੂਰ ਹਾਂ। ਗੁਰੂ ਬਹੁਤ ਨਿਮਰ ਹੈ, ਬਹੁਤ ਪਵਿੱਤਰ ਹੈ, ਇਸ ਲਈ ਸ਼ਾਇਦ ਤੁਸੀਂ ਉਸਨੂੰ ਦੇਖਣਾ ਚਾਹੋਗੇ। ਖੈਰ, ਮੇਰੇ ਕੋਲ ਬਹੁਤ ਸਾਰੇ ਪੱਤਰ ਹਨ ਜੋ ਮੈਂ ਅਜੇ ਤੱਕ ਨਹੀਂ ਪੜ੍ਹੇ ਹਨ, ਅਤੇ ਨਾ ਹੀ ਅਜੇ ਤੱਕ ਜਵਾਬ ਦਿੱਤੇ ਹਨ। ਮੇਰੇ ਕੋਲ ਸੰਯੁਕਤ ਰਾਸ਼ਟਰ ਤੋਂ ਦੋ ਹੋਰ ਪੱਤਰ ਹਨ ਜਿਨ੍ਹਾਂ ਦਾ ਮੈਨੂੰ ਵੀ ਜਵਾਬ ਦੇਣਾ ਪਵੇਗਾ। ਇਸੇ ਲਈ ਮੈਂ ਕਦੇ ਵੀ ਆਪਣੇ ਭਾਸ਼ਣ ਤਿਆਰ ਨਹੀਂ ਕਰਦੀ - ਲਿਖਣ ਦੀ “ਆਫ਼ਤ” ਦੇ ਕਾਰਨ। ਮੈਂ ਹਮੇਸ਼ਾ ਜੋ ਆਉਂਦਾ ਹੈ, ਤੁਰੰਤ ਬੋਲ ਦਿੰਦੀ ਹਾਂ। […] Photo Caption: ਪਿਆਰ-ਭਰੀ ਦੋਸਤੀ ਦੇ ਤੋਹਫ਼ੇ ਸਾਰੇ ਖੇਤਰਾਂ ਦੇ ਅੰਦਰ!











