ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ

Of Youth and Love for the Homeland and All Beings: Selections from “Love of Centuries” by Supreme Master Ching Hai (vegan), Part 2 of 2

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਓ ਆਪਾਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਲਿਖੀ ਕਿਤਾਬ "ਸਦੀਆਂ ਦਾ ਪਿਆਰ" ਤੋਂ "ਭਾਗ 1: ਜਵਾਨੀ ਅਤੇ ਜਨਮ-ਭੂਮੀ ਲਈ ਪਿਆਰ" ਨਾਲ ਜਾਰੀ ਰੱਖੀਏ, ਕਵਿਤਾ "ਐਂਡ ਵਨ ਡੇ" ਨਾਲ ਸ਼ੁਰੂ ਕਰਦੇ ਹੋਏ, ਜੋ ਯੁੱਧ ਦੀ ਕਠਿਨਾਈ ਅਤੇ ਉਦਾਸੀ ਦੀ ਯਾਦ ਦਿਵਾਉਂਦੀ ਹੈ ਅਤੇ ਉਸ ਤੋਂ ਬਾਅਦ ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਪੇਂਟਿੰਗ "ਯਿਨ ਅਤੇ ਯਾਂਗ ਵਿਚਕਾਰ ਲੜਾਈ" ਦੀ ਇਕ ਵਿਆਖਿਆ, ਜੋ ਇਸ ਸੰਸਾਰ ਦੇ ਭਰਮਪੂਰਨ ਸੁਭਾਅ ਅਤੇ ਇੱਕ ਗਿਆਨਵਾਨ ਗੁਰੂ ਨੂੰ ਲੱਭਣ ਦੀ ਮਹੱਤਤਾ ਦਾ ਵੇਰਵਾ ਦਿੰਦੀ ਹੈ ਜੋ ਸਾਨੂੰ ਸਦੀਵੀ ਸੱਚ ਵੱਲ ਲਿਜਾ ਸਕਦੀ ਹੈ।

ਭਾਗ 1: ਜਵਾਨੀ ਅਤੇ ਮਾਤ-ਭੂਮੀ ਲਈ ਪਿਆਰ

ਅਤੇ ਇੱਕ ਦਿਨ (ਵਾ ਮੌਟ ਨਗੇਅ) "ਮੈਂ ਇੱਕ ਦਿਨ ਪਹਾੜ ਉੱਤੇ ਗਿਆ ਸੀ ਛੋਟੀ ਜਿਹੀ ਝੌਂਪੜੀ ਨੂੰ ਦੁਬਾਰਾ ਦੇਖਣ ਲਈ ਆਪਣੇ ਬਚਪਨ ਦੇ ਜੰਗਲਾਂ ਵਿੱਚ ਜਿੱਥੇ ਮੈਂ ਨਦੀ ਦੇ ਸਰੋਤ ਵਿੱਚ ਨਹਾਉਂਦਾ ਹੁੰਦਾ ਸੀ। ਇਹ ਜੰਗ ਦੇ ਸਮੇਂ ਦੌਰਾਨ ਸੀ ਪਿੰਡ ਵਾਸੀਆਂ ਨਾਲ ਖਾਲੀ ਕਰਵਾਇਆ ਗਿਆ ਮਾਪਿਆਂ ਨੇ ਪੱਥਰੀਲੇ ਖੇਤ ਵਿੱਚ ਕੰਮ ਕੀਤਾ ਜਵਾਨ ਧੀਆਂ ਦੀ ਰੱਖਿਆ ਕੀਤੀ ਪਹਾੜੀ ਦੇ ਕੰਢੇ ਇੱਕ ਨਿਮਰ ਜਿਹੀ ਝੌਂਪੜੀ ਡਿੱਗਦੇ ਬੰਬਾਂ ਅਤੇ ਉੱਡਦੀਆਂ ਗੋਲੀਆਂ ਤੋਂ ਦੂਰ! ਮੈਨੂੰ ਕਸਾਵਾ 'ਤੇ ਜਿਉਂਦੇ ਰਹਿਣਾ ਯਾਦ ਹੈ ਚੌਲਾਂ ਦੇ ਕਟੋਰੇ ਅਕਸਰ ਅੱਧੇ ਖਾਲੀ ਹੁੰਦੇ ਹਨ ਮੈਨੂੰ ਠੰਢੀਆਂ ਠੰਢੀਆਂ ਰਾਤਾਂ ਯਾਦ ਹਨ, ਚੀਤੇ ਅਤੇ ਬਾਘ ਵਿਹੜੇ ਵਿੱਚ ਗਰਜਦੇ ਸਨ! ਮੈਨੂੰ ਚਮਕਦੇ ਚੰਦਾਂ ਦੀਆਂ ਦੇਰ ਰਾਤਾਂ ਅਤੇ ਖੁਸ਼ਬੂਦਾਰ ਆਰਕਿਡਾਂ ਦੀ ਨਰਮ ਖੁਸ਼ਬੂ ਯਾਦ ਹੈ ਖੁਸ਼ੀ ਨਾਲ ਕੁੱਕੜ ਨੇ ਇੱਕ ਨਵੀਂ ਸਵੇਰ ਬਾਂਗ ਦਿੱਤੀ, ਸ਼ਾਂਤੀ ਦੇ ਉਨ੍ਹਾਂ ਦਿਨਾਂ ਵਾਂਗ! ਇਹ ਉਹ ਥਾਂ ਹੈ ਜਿੱਥੇ, ਦੋਸਤਾਂ ਨਾਲ, ਮੈਂ ਅਕਸਰ ਗਰਮੀਆਂ ਦੇ ਸੂਰਜ ਤੋਂ ਪਨਾਹ ਲੈਂਦਾ ਸੀ। ਇੰਨੀਆਂ ਹਰੀਆਂ-ਭਰੀਆਂ ਟਾਹਣੀਆਂ ਹੇਠ ਸੁਨਹਿਰੀ, ਸ਼ਕਰਕੰਦੀ ਦਾ ਇੱਕ ਹਿੱਸਾ ਸਾਂਝਾ ਕਰਦੇ ਹੋਏ। ਬਚਪਨ ਜਲਦੀ ਹੀ ਚਲਾ ਗਿਆ ਫਿਰ ਧਰਤੀ 'ਤੇ ਸ਼ਾਂਤੀ ਆਈ ਪਰ ਇੱਕ ਡੂੰਘਾ ਬੰਧਨ ਟੁੱਟ ਗਿਆ ਇੱਕ ਸਵਾਲ-ਜਵਾਬ ਕਰਨ ਵਾਲੀ ਨਦੀ ਰਾਹੀਂ ਵੱਖ ਕੀਤਾ ਗਿਆ!... ਇੱਕ ਦਿਨ ਮੈਂ ਪਹਾੜ ਉੱਤੇ ਚੜ੍ਹ ਗਿਆ ਆਪਣੇ ਕੋਮਲ ਬਚਪਨ ਨੂੰ ਯਾਦ ਕਰਦੇ ਹੋਏ ਪੁਰਾਣੇ ਦਿਨਾਂ ਦੀਆਂ ਪਹਾੜੀਆਂ ਅਤੇ ਜੰਗਲਾਂ ਨੂੰ ਵੇਖਦਾ ਹੋਇਆ ਅਤੇ ਆਪਣੀ ਜਵਾਨੀ 'ਤੇ ਜੰਗ ਦੇ ਦਾਗਾਂ ਦੇ ਨਿਸ਼ਾਨ!..."

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਪੇਂਟਿੰਗ: "ਯਿਨ ਅਤੇ ਯਾਂਗ ਵਿਚਕਾਰ ਲੜਾਈ" "ਇਹ ਰਚਨਾ ਦੋ ਆਦਮੀਆਂ ਨੂੰ ਮਨੁੱਖੀ ਸੁਭਾਅ ਵਿੱਚ ਯਿਨ ਅਤੇ ਯਾਂਗ ਸ਼ਕਤੀਆਂ ਦੀਆਂ ਵਿਰੋਧਾਭਾਸੀ ਭੂਮਿਕਾਵਾਂ ਨਿਭਾਉਂਦੇ ਹੋਏ ਦਰਸਾਉਂਦੀ ਹੈ, ਜੋ ਭਰਮ ਦੇ ਸੰਸਾਰ ਵਿੱਚ ਫਸੇ ਹੋਏ ਹਨ। ਇਸ ਤਰ੍ਹਾਂ, ਉਹ ਸਕਾਰਾਤਮਕ ਬਨਾਮ ਨਕਾਰਾਤਮਕ, ਅਸਲੀ ਬਨਾਮ ਝੂਠ ਦੇ ਇਕ ਘਾਤਕ ਯੁੱਧ ਵਿੱਚ ਰੁੱਝੇ ਹੋਏ ਹਨ। ਲੜਾਈ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੇ ਮਤਭੇਦਾਂ ਨੂੰ ਸੁਲਝਾਉਣ ਅਤੇ ਇੱਕ ਦੂਜੇ ਨਾਲ ਸਹਿਯੋਗ ਕਰਨ ਦੀ ਜ਼ਰੂਰਤ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ ਤਾਂ ਜੋ ਦੁਨਿਆਵੀ ਸੰਸਾਰ ਤੋਂ ਬਚਿਆ ਜਾ ਸਕੇ, ਜਿਸ ਦਾ ਪ੍ਰਤੀਕ ਉਨ੍ਹਾਂ ਦੇ ਆਲੇ ਦੁਆਲੇ ਹੌਲੀ-ਹੌਲੀ ਬਲਦੀ ਅੱਗ ਹੈ। ਇਹ ਵਿਅਕਤੀ ਉਸ ਕੋਰੀ ਅਤੇ ਅਲੱਗ-ਥਲੱਗ ਔਰਤ (ਮਾਇਆ ਦੇ ਰਾਜੇ ਦਾ ਇੱਕ ਸਾਧਨ) ਤੋਂ ਅਣਜਾਣ ਹਨ ਜੋ ਨਫ਼ਰਤ ਨਾਲ ਮਜ਼ਾਕ ਕਰ ਰਹੀ ਹੈ, 'ਤੁਸੀਂ ਮੇਰੇ ਕਾਬੂ ਵਿੱਚ ਹੋ। ਮੇਰੇ ਕੋਲ ਸੰਸਾਰ ਦਾ ਸਾਰਾ ਸਮਾਂ ਹੈ ਤੁਹਾਡੇ ਨਾਲ ਖੇਡਣ ਲਈ। ਕੋਈ ਜਲਦੀ ਨਹੀਂ ਹੈ। ਅੱਗ ਵਿੱਚ ਹੌਲੀ-ਹੌਲੀ ਭੁੰਨੇ ਜਾ ਰਹੇ ਆਪਣਾ ਸਮਾਂ ਲਵੋ। ਇਸ ਦੁੱਖ ਦਾ ਆਨੰਦ ਮਾਣਦੇ ਹੋਏ ਆਪਣਾ ਸਮਾਂ ਲਵੋ!' (ਨੋਟ: ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਪੇਂਟਿੰਗ ਦੇ ਪਿਛੋਕੜ ਵਿੱਚ ਅੱਗ ਘੱਟ, ਮੱਧਮ, ਅਤੇ ਬਹੁਤ ਹੌਲੀ ਹੌਲੀ ਬਲ ਰਹੀ ਹੈ।) ਇਹ ਪੇਂਟਿੰਗ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਨੂੰ ਉਸ ਭਰਮਪੂਰਨ ਸੰਸਾਰ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜੋ ਇੰਨੀ ਅਸਲੀ ਜਾਪਦੀ ਹੈ। ਸਿਰਫ਼ ਇੱਕ ਗਿਆਨਵਾਨ ਸਤਿਗੁਰੂ ਦੇ ਨਕਸ਼ੇ ਕਦਮਾਂ 'ਤੇ ਅਧਿਆਤਮਿਕ ਅਭਿਆਸ ਰਾਹੀਂ ਹੀ ਅਸੀਂ ਦੁਨਿਆਵੀ ਭਰਮਾਂ ਤੋਂ ਉੱਪਰ ਉੱਠ ਸਕਦੇ ਹਾਂ ਅਤੇ ਸਦੀਵੀ ਸੱਚ ਨੂੰ ਲੱਭ ਸਕਦੇ ਹਾਂ।"

ਅੱਗੇ, ਸਾਨੂੰ "ਭਾਗ 2: ਸਾਰੇ ਜੀਵਾਂ ਲਈ ਪਿਆਰ" ਪੇਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜੋ ਕਿ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਲਿਖੀ ਗਈ ਕਿਤਾਬ "ਸਦੀਆਂ ਦਾ ਪਿਆਰ" ਵਿੱਚੋਂ ਹੈ। "ਇੱਕ ਕਤੂਰੇ ਦਾ ਦਿਲ" ਕਵਿਤਾ ਸਾਡੇ ਜਾਨਵਰ ਸਾਥੀਆਂ ਦੇ ਸਾਡੇ ਲਈ, ਉਨ੍ਹਾਂ ਦੇ ਦੇਖਭਾਲ-ਕਰਨ ਵਾਲਿਆਂ ਲਈ ਬਿਨਾਂ-ਸ਼ਰਤ ਪਿਆਰ ਨੂੰ ਦਰਸਾਉਂਦੀ ਹੈ। "ਇੱਕ ਮੁਰਗੀ ਦੇ ਸ਼ਬਦ" ਕਵਿਤਾ ਜਾਨਵਰ-ਲੋਕਾਂ ਦੇ ਆਪਣੇ ਬੱਚਿਆਂ ਲਈ ਪਿਆਰ ਦਰਸਾਉਂਦੀ ਹੈ , ਇਕ ਸ਼ਾਂਤੀਪੂਰਨ ਜੀਵਨ ਲਈ ਉਨ੍ਹਾਂ ਦੀ ਕਦਰ, ਅਤੇ ਉਨ੍ਹਾਂ ਦੇ ਦਰਦ ਅਤੇ ਪੀੜਾ ਨੂੰ ਜਦੋਂ ਲੋਕ ਉਨ੍ਹਾਂ ਨੂੰ ਖਾਣ ਲਈ ਮਾਰਦੇ ਹਨ।

ਭਾਗ 2: ਸਾਰੇ ਜੀਵਾਂ ਲਈ ਪਿਆਰ

ਇੱਕ ਕਤੂਰੇ ਦਾ ਦਿਲ (ਲੋਏ ਚੂ ਵੇਨ) "ਮੈਂ ਸਿਰਫ਼ ਇੱਕ ਛੋਟਾ ਜਿਹਾ ਕਤੂਰਾ ਹਾਂ ਪਰ ਮੇਰਾ ਪਿਆਰ ਮੇਰੇ ਦੇਖਭਾਲ-ਕਰਨ ਵਾਲੇ ਪ੍ਰਤੀ ਪੂਰੀ ਸ਼ਰਧਾ ਨਾਲ ਭਰਿਆ ਹੋਇਆ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਲਈ ਕਦੇ ਵੀ ਨਹੀਂ ਡੋਲਾਂਗਾ। ਤੁਹਾਡੀ ਉਦਾਰਤਾ ਲਈ ਤੁਹਾਡਾ ਧੰਨਵਾਦ। ਮੇਰੀ ਨਿਮਰ ਜ਼ਿੰਦਗੀ ਦੀ ਦੇਖਭਾਲ ਕਰ ਰਹੇ ਮੈਨੂੰ ਠੰਢੇ ਪੀਣ-ਵਾਲੇ ਪਦਾਰਥ ਅਤੇ ਸੁਆਦੀ ਭੋਜਨ ਦੇ ਰਹੇ ਇੱਕ ਨਰਮ ਗੱਦਾ, ਅਤੇ ਆਰਾਮਦਾਇਕ ਕੰਬਲ। ਮੇਰੇ ਦਿਲ ਵਿੱਚ, ਤੁਸੀਂ ਹੀ ਇੱਕਲੇ ਹੋ ਜ਼ਿੰਦਗੀ ਭਰ ਮੇਰਾ ਆਦਰਸ਼ ਅਤੇ ਮਾਲਕ । ਹਰ ਰੋਜ਼ ਦਰਵਾਜ਼ੇ 'ਤੇ ਉਡੀਕ ਕਰਦਾ ਹਾਂ ਅਤੇ ਰਾਤ ਨੂੰ ਤੁਹਾਨੂੰ ਸੁਰੱਖਿਅਤ ਰੱਖਣ ਲਈ ਪਹਿਰਾ ਦਿੰਦਾ ਹਾਂ। ਓੇਹ, ਤੁਸੀਂ ਕਿੰਨੇ ਸੋਹਣੇ ਹੋਂ ਮੇਰੀਆਂ ਅੱਖਾਂ ਤੁਹਾਡੇ ਉੱਤੇ ਸਦਾ ਟਿੱਕੀਆਂ ਰਹਿੰਦੀਆਂ ਹਨ! ਤੁਹਾਡੇ ਹੱਥ, ਕੋਮਲ ਅਤੇ ਸ਼ਾਂਤ-ਕਰਨ ਵਾਲੇ, ਮੇਰੇ ਵਜੂਦ ਨੂੰ ਰੌਸ਼ਨ ਕਰਦੇ! ਮੈਂ ਤੁਹਾਨੂੰ ਪ੍ਰਗਟਾਵੇ ਤੋਂ ਪਰੇ ਪਿਆਰ ਕਰਦਾ ਹਾਂ ਜਦੋਂ ਤੁਸੀਂ ਚਲੇ ਜਾਂਦੇ ਹੋਂ, ਮੈਂ ਬਹੁਤ ਉਦਾਸ ਮਹਿਸੂਸ ਕਰਦਾ ਹਾਂ ਮੈਂ ਤੁਹਾਨੂੰ ਹਮੇਸ਼ਾ ਲਈ ਪਿਆਰ ਕਰਦਾ ਹਾਂ ਜੇ ਤੁਹਾਡੀ ਜਗ੍ਹਾ, ਮੈਨੂੰ ਮਰਨਾ ਪਵੇ ਜੇ ਤੁਹਾਡੀ ਜਗ੍ਹਾ, ਮੈਨੂੰ ਮਰਨਾ ਪਵੇ ਅੰਤ ਵਿੱਚ, ਮੈਂ ਫਿਰ ਵੀ ਖੁਸ਼ੀ ਨਾਲ ਮੁਸਕਰਾਵਾਂਗਾ... ਮੈਂ ਤੁਹਾਨੂੰ ਹਮੇਸ਼ਾ ਲਈ ਪਿਆਰ ਕਰਦਾ ਹਾਂ, ਓਹ, ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ, ਤੁਹਾਨੂੰ ਬਹੁਤ ਪਿਆਰ ਕਰਦਾ ਹਾਂ!"

ਇੱਕ ਮੁਰਗੀ ਦੇ ਸ਼ਬਦ (ਲੋਏ ਗਾ ਮਾਏ) "ਮੈਂ ਅੱਜ ਸਵੇਰੇ ਖੇਤ ਨੂੰ ਜਾਂਦੀ ਹਾਂ, ਫਖਰ ਨਾਲ, ਮੈਂ ਆਪਣੇ ਮਾਸੂਮ ਬੱਚਿਆਂ ਨਾਲ ਦਰਿਆ ਅਤੇ ਪਹਾੜ ਦਾ ਸਵਾਗਤ ਕਰਦੀ ਹਾਂ ਤਲਾਅ ਵਿੱਚ ਅਸੀਂ ਤੈਰਦੇ ਅਤੇ ਨਹਾਉਂਦੇ ਹਾਂ। ਮੰਮੀ ਦੇ ਪਿੱਛੇ-ਪਿੱਛੇ ਤੁਰਦੇ ਹੋਏ ਨਵੇਂ-ਰੰਗਾਂ ਵਾਲੇ ਛੋਟੇ ਖੰਭ ਛੋਟੀਆਂ ਫਲੀਆਂ ਵਰਗੀਆਂ ਗੋਲ ਅੱਖਾਂ ਓਹ, ਮੇਰੇ ਬੱਚਿਓ, ਤੁਸੀਂ ਕਿੰਨੇ ਪਿਆਰੇ ਹੋ! ਮੱਕੀ ਅਤੇ ਅਨਾਜ ਲਈ, ਅਸੀਂ ਮਨੁੱਖਾਂ ਦੇ ਸ਼ੁਕਰਗੁਜ਼ਾਰ ਹਾਂ ਹਰ ਰੋਜ਼, ਖੁਸ਼ ਅਤੇ ਬੇਫਿਕਰ। ਤਾਜ਼ਾ ਸਾਫ਼ ਪਾਣੀ ਅਤੇ ਛਾਂਦਾਰ ਰੁੱਖ ਹਰਾ ਘਾਹ ਕੋਮਲ ਹਵਾ ਵਿੱਚ ਲਹਿਰਾਉਂਦਾ ਹੈ। ਨੀਲਾ ਅਸਮਾਨ, ਗੂੜ੍ਹੇ ਬੱਦਲ, ਵਗਦੀਆਂ ਨਦੀਆਂ ਜ਼ਿੰਦਗੀ ਇੱਕ ਪਰੀ ਸੁਪਨੇ ਵਰਗੀ ਹੈ ਪ੍ਰਭੂ ਸਿਰਜਣਹਾਰ, ਇਨ੍ਹਾਂ ਸ਼ਾਂਤੀ ਅਤੇ ਅਸਚਰਜਤਾ ਦੇ ਦਿਨਾਂ ਲਈ, ਤੁਹਾਡਾ ਧੰਨਵਾਦ! ਫਿਰ ਇੱਕ ਅਣਕਿਆਸੀ ਆਫ਼ਤ ਆਈ ਅਚਾਨਕ ਮੇਰੇ ਉੱਤੇ ਇੱਕ ਜਾਲ ਵਿਛਾ ਦਿੱਤਾ ਗਿਆ ਚਮਕਦਾਰ ਬਲੇਡ ਦਾ ਇੱਕ ਝਟਕਾ ਲਹੂ ਦੇ ਛਿੱਟਿਆਂ ਵਿੱਚ ਦੱਬੀ ਹੋਈ ਇੱਕ ਚੀਕ! ਮੇਰੇ ਬੱਚੇ ਪਿੱਛੇ ਰਹਿ ਗਏ ਹਨ ਮੰਮੀ ਦਾ ਦਿਲ ਟੁੱਟ ਗਿਆ ਹੈ! ਕਿਰਪਾ ਕਰਕੇ... ਢਾਲ... ਮੇਰੇ... ਬੱਚੇ... ਮੇਰੇ ਲਈ... ਉਹਨਾਂ ਨੂੰ… ਨਾ... ਮਾਰੋ! ਓਹ ਮੇਰੇ... ਪਿਆਰੇ... ਬੱਚੇ..."

"ਸਦੀਆਂ ਦਾ ਪਿਆਰ" ਇੱਥੇ ਡਾਊਨਲੋਡ ਕਰਨ ਲਈ ਮੁਫ਼ਤ ਹੈ SMCHBooks.com

ਅਤੇ ਔਲੈਕਸੀਜ਼ (ਵੀਐਤਨਾਮੀਜ਼), ਅੰਗਰੇਜ਼ੀ, ਫਰਾਂਸੀਸੀ, ਜਰਮਨ, ਕੋਰੀਅਨ, ਸਪੇਨੀ ਅਤੇ ਮੰਗੋਲੀਅਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ।
ਹੋਰ ਦੇਖੋ
ਸਾਰੇ ਭਾਗ (2/2)
1
ਗਿਆਨ ਭਰਪੂਰ ਸ਼ਬਦ
2026-02-04
496 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2026-02-05
84 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-02-06
372 ਦੇਖੇ ਗਏ
ਧਿਆਨਯੋਗ ਖਬਰਾਂ
2026-02-06
465 ਦੇਖੇ ਗਏ
34:57
ਧਿਆਨਯੋਗ ਖਬਰਾਂ
2026-02-05
74 ਦੇਖੇ ਗਏ
ਧਿਆਨਯੋਗ ਖਬਰਾਂ
2026-02-05
15234 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-05
84 ਦੇਖੇ ਗਏ
ਸ਼ੋ
2026-02-05
71 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2026-02-05
77 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ