ਯੂਕੇ ਵਿੱਚ ਜ਼ਹਿਰੀਲੇ ਪੌਦਿਆਂ ਦੀਆਂ ਉਦਾਹਰਣਾਂਜਾਇੰਟ ਹੌਗਵੀਡ - ਚਮੜੀ ਨੂੰ ਛੂਹਣ 'ਤੇ ਵੱਡੇ ਛਾਲੇ ਅਤੇ ਫੋੜੇ ਅਤੇ ਅੱਖਾਂ ਦੇ ਸੰਪਰਕ ਵਿੱਚ ਆਉਣ 'ਤੇ ਅੰਨ੍ਹਾਪਣ ਪੈਦਾ ਕਰ ਸਕਦੇ ਹਨ।ਹੈਮਲੌਕ ਵਾਟਰ ਡ੍ਰੌਪਵੌਰਟ - ਮੌਤ ਗ੍ਰਹਿਣ ਤੋਂ ਕੁਝ ਘੰਟਿਆਂ ਬਾਅਦ ਹੋ ਸਕਦੀ ਹੈ, ਜਿਸ ਵਿੱਚ ਇਸਦਾ ਰਸ ਅੱਖਾਂ ਵਿੱਚ ਜਾਣ ਨਾਲ ਵੀ ਸ਼ਾਮਲ ਹੈ।ਹੈਮਲੌਕ - ਗ੍ਰਹਿਣ ਫੇਫੜਿਆਂ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦਮ ਘੁੱਟਣ ਨਾਲ ਮੌਤ ਦਾ ਕਾਰਨ ਬਣ ਸਕਦੀ ਹੈ।ਵੁਲਫਸਬੇਨ - ਸੰਪਰਕ ਦੇ ਨਤੀਜੇ ਵਜੋਂ ਗੰਭੀਰ ਉਲਟੀਆਂ, ਮਤਲੀ ਅਤੇ ਦਿਲ ਦੀ ਧੜਕਣ ਹੌਲੀ ਹੋ ਸਕਦੀ ਹੈ। ਗ੍ਰਹਿਣ ਕਰਨ ਨਾਲ ਮੌਤ ਹੋ ਸਕਦੀ ਹੈਸਪਾਰਜ/ਯੂਫੋਰਬੀਆ - ਦੁੱਧ ਵਰਗਾ ਰਸ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਅਤੇ ਚਮੜੀ ਅਤੇ ਅੱਖਾਂ ਨੂੰ ਜਲਣ ਦਿੰਦਾ ਹੈ।ਫੌਕਸਗਲੋਵ - ਗ੍ਰਹਿਣ ਕਰਨ ਨਾਲ ਦਿਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।ਲਾਰਡਸ ਐਂਡ ਲੇਡੀਜ਼/ਕੁਕੂ ਪਾਇੰਟ - ਜੇਕਰ ਇਸਦਾ ਸੇਵਨ ਕੀਤਾ ਜਾਵੇ ਤਾਂ ਇਹ ਗੰਭੀਰ ਜਲਣ ਅਤੇ ਸੋਜ ਦਾ ਕਾਰਨ ਬਣਦਾ ਹੈ।ਕੁੱਤੇ ਦੀ ਮਰਕੁਰੀ - ਗ੍ਰਹਿਣ ਕਰਨ ਨਾਲ ਪੀਲੀਆ, ਦਸਤ, ਉਲਟੀਆਂ, ਅਤੇ ਮੌਤ ਵੀ ਹੋ ਸਕਦੀ ਹੈ।ਘਾਤਕ ਨਾਈਟਸ਼ੇਡ - ਇਸ ਦੇ ਸੇਵਨ ਨਾਲ ਧੱਫੜ, ਸਿਰ ਦਰਦ, ਧੁੰਦਲਾ ਬੋਲਣਾ, ਭਰਮ, ਕੜਵੱਲ ਅਤੇ ਅੰਤ ਵਿੱਚ ਮੌਤ ਹੋ ਸਕਦੀ ਹੈ।
ਕੁਝ ਪੌਦੇ ਜ਼ਹਿਰੀਲੇ ਹੁੰਦੇ ਹਨ। ਇਹ ਹੋ ਸਕਦਾ ਹੈ ਕਿਉਂਕਿ ਉਸ ਮਰੇ ਹੋਏ ਵਿਅਕਤੀ ਦੀ ਆਤਮਾ ਜਾਂ ਆਤਮਾ ਉਸ ਪੌਦੇ ਜਾਂ ਉਸ ਰੁੱਖ ਵਿੱਚ ਸਮਾ ਜਾਣ ਕਰਕੇ ਉਹਨਾਂ ਦੀ ਅਗਿਆਨਤਾ ਕਾਰਨ, ਕਿਸੇ ਕਾਰਨ ਕਰਕੇ ਜਾਂ ਕਿਸੇ ਲਈ ਇਸ ਭੌਤਿਕ ਸੰਸਾਰ ਨਾਲ ਅਗਿਆਨਤਾ ਦੁਆਰਾ ਜੁੜੇ ਹੋਣ ਕਰਕੇ ਮੁਕਤ ਨਹੀਂ ਹੋ ਸਕਦੀ, ਸੋ ਉਹਨਾਂ ਨੂੰ ਬਸ ਮੁਕਤ ਨਹੀਂ ਕੀਤਾ ਜਾ ਸਕਦਾ। ਸੋ ਇਹ ਬਹੁਤ, ਬਹੁਤ, ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣਾ ਭਵਿੱਖ ਉਦੋਂ ਹੀ ਚੁਣੋ ਜਦੋਂ ਤੁਸੀਂ ਅਜੇ ਵੀ ਭੌਤਿਕ ਸਰੀਰ ਵਿੱਚ ਜ਼ਿੰਦਾ ਹੋ। ਕਿਰਪਾ ਕਰਕੇ ਗਿਆਨ ਦੀ ਚੋਣ ਕਰੋ। ਕਿਰਪਾ ਕਰਕੇ ਜਿਸ ਵੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਪ੍ਰਮਾਤਮਾ ਨੂੰ ਚੁਣੋ। ਤੁਹਾਨੂੰ ਹਮੇਸ਼ਾ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ, ਪ੍ਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ। ਅਤੇ ਸਭ ਤੋਂ ਵੱਧ, ਵੀਗਨ ਬਣੋ।Photo Caption: ਆਲੇ-ਦੁਆਲੇ ਬਹੁਤਾ ਅਨੁਕੂਲ ਨਹੀਂ ਹੈ, ਪਰ ਅਸੀਂ ਇਕੱਠੇ ਹਾਂ, ਖੁਸ਼ ਰਹੋ ਪਿਆਰੇ!ਪ੍ਰਮਾਤਮਾ ਨਾਲ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਸੰਪਰਕ ਕਿਵੇਂ ਕਰੀਏ, ਛੇ ਹਿਸਿਆਂ ਪੰਜਵਾਂ ਦੂਸਰਾ ਭਾਗ
2025-02-12
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜਕੱਲ੍ਹ, ਸਾਡੇ ਕੋਲ ਹਰ ਤਰ੍ਹਾਂ ਦੇ ਵਿਨਾਸ਼ਕਾਰੀ ਸੰਕੇਤ ਚੱਲ ਰਹੇ ਹਨ ਅਤੇ ਵਿਨਾਸ਼ਕਾਰੀ ਤਰੀਕੇ ਹਨ ਜੋ ਕੁਦਰਤ ਸਾਨੂੰ ਦਿਖਾਉਂਦੀ ਹੈ, ਇੰਨੇ ਬੇਮਿਸਾਲ, ਇੰਨੇ ਖ਼ਤਰਨਾਕ, ਇੰਨੇ ਘਾਤਕ, ਜੋ ਹਰ ਉਮਰ ਲਈ ਬਹੁਤ ਸਾਰਾ ਦਰਦ ਅਤੇ ਦੁੱਖ ਬੀਜਦੇ ਹਨ। ਆਦਿ…ਸੋ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰਦੀ ਹਾਂ, ਕਿਰਪਾ ਕਰਕੇ ਵੀਗਨ ਬਣਨ ਨਾਲ ਆਪਣੇ ਆਪ ਨੂੰ ਬਚਾਓ। ਦੂਸਰਿਆਂ ਦੇ ਦਰਦ ਲਈ ਉਤਨੀ ਹੀ ਹਮਦਰਦੀ ਰੱਖੋ ਜਿਵੇਂ ਇਕ ਜੇਕਰ ਇਹ ਤੁਸੀਂ ਹੁੰਦੇ, ਜੇ ਤੁਸੀਂ ਮੁਰਗੀ-, ਜੇ ਤੁਸੀਂ ਗਾਂ-, ਜੇ ਤੁਸੀਂ ਸੂਰ-, ਜੇ ਤੁਸੀਂ ਮੱਛੀ-ਵਿਆਕਤੀ ਹੁੰਦੇ, ਆਦਿ। - ਜੇ ਤੁਸੀਂ ਉਹਨਾਂ ਦੀ ਜਗਾ ਹੁੰਦੇ। ਇਸ ਬਾਰੇ ਸੋਚੋ। ਕਲਪਨਾ ਕਰੋ ਕਿ ਤੁਹਾਡੇ ਮੂੰਹ ਵਿੱਚ ਇੱਕ ਟੁਕੜਾ, ਦੋ ਟੁਕੜੇ ਪਾਉਣ ਲਈ ਉਨ੍ਹਾਂ ਨੂੰ ਕਿੰਨੀਆਂ ਤਕਲੀਫ਼ਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹਦਾ ਕੋਈ ਲਾਭ ਨਹੀਂ ਹੈ। ਇਹ ਬਹੁਤ ਬੇਰਹਿਮ ਹੈ। ਮਨੁੱਖਾਂ ਲਈ ਇਸ 'ਤੇ ਕੰਮ ਕਰਨਾ, ਇਸ ਨੂੰ ਖਾਣਾ ਬੇਰਹਿਮੀ ਹੈ। ਇਹ ਬਹੁਤ ਘਟੀਆ, ਅਸ਼ੋਭਨੀਕ ਹੈ। ਹੋਰ ਜੀਵਾਂ ਨੂੰ ਮਾਰਨਾ ਅਤੇ ਖਾਣਾ ਸਾਡੀ ਇੱਜ਼ਤ ਤੋਂ ਬਹੁਤ ਹੇਠਾਂ ਹੈ। ਭਾਵੇਂ ਤੁਹਾਨੂੰ ਸਬਜ਼ੀਆਂ ਖਾਣੀਆਂ ਪੈਣ, ਜੇ ਤੁਹਾਨੂੰ ਦਰਦ ਰਹਿਤ ਭੋਜਨ, ਜਾਂ ਫਲਾਂ ਦਾ ਪਤਾ ਨਾ ਹੋਵੇ, ਤੁਸੀਂ ਪਹਿਲਾਂ ਹੀ ਬੁਰਾ ਮਹਿਸੂਸ ਕਰਦੇ ਹੋ, ਲਤਾਂ ਮਾਰਦੇ, ਦੌੜਦੇ, ਚੀਕਣ ਵਾਲੇ ਜੀਵਾਂ ਨੂੰ ਖਾਣਾ ਦੀ ਅਤੇ ਆਪਣੇ ਮੂੰਹ ਵਿੱਚ ਪਾਓਣਾ, ਇਸ ਦੀ ਗਲ ਹੀ ਨਾ ਕਰੋ, ਆਪਣਾ ਪਵਿੱਤਰ ਮੂੰਹ ਜੋ ਤੁਹਾਨੂੰ ਕੇਵਲ ਪ੍ਰਮਾਤਮਾ ਦੀ ਸਿਫ਼ਤ ਸਲਾਹ ਲਈ, ਗੁਰੂਆਂ ਦੀ ਸਿਫ਼ਤ-ਸਾਲਾਹ ਲਈ ਵਰਤਣਾ ਚਾਹੀਦਾ ਹੈ, ਤਾਂ ਜੋ ਤੁਸੀਂ ਆਪ ਆਜ਼ਾਦ, ਮੁਕਤ ਹੋ ਸਕੋਂ।ਮੇਰਾ ਵਿਸ਼ਵਾਸ ਨਾ ਕਰੋ। ਬਸ ਇਸਦਾ ਅਭਿਆਸ ਕਰੋ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਨੂੰ ਹੁਣ ਜੋ ਦੱਸ ਰਹੀ ਹਾਂ ਉਹ ਸੱਚ ਹੈ। ਇਹ ਪੂਰੀ ਤਰ੍ਹਾਂ ਸੱਚ ਹੈ। ਇਹ ਸਿਰਫ਼ ਸੱਚ ਹੈ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ। ਮੈਂ ਤੁਹਾਨੂੰ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਦੱਸਦੀ ਜੋ ਸੱਚ ਨਾ ਹੋਵੇ। ਤੁਹਾਨੂੰ ਦੱਸਣ ਲਈ ਮੈਨੂੰ ਉਨ੍ਹਾਂ ਨੂੰ ਖੁਦ ਸਮਝਣਾ ਪਵੇਗਾ। ਹਰ ਵਾਰ ਜਦੋਂ ਮੈਂ ਸੋਚਦੀ ਸੀ ਕਿ ਮੈਂ ਸਿਰਫ਼ ਛੋਟੀਆਂ ਗੱਲਾਂ ਕਰਾਂਗੀ, ਮੈਂ ਲੰਮੀਆਂ ਗੱਲਾਂ ਕਰਨਾ ਜਾਰੀ ਰੱਖਦੀ ਹਾਂ। ਕੋਈ ਗੱਲ ਨਹੀਂ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਭਾਸ਼ਣ ਰਾਹੀਂ ਕੁਝ ਲਾਭ ਪ੍ਰਾਪਤ ਕਰੋਗੇ ਕਿਉਂਕਿ ਇਹ ਮੇਰੇ ਭਾਸ਼ਣ ਰਾਹੀਂ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਜੋ ਤੁਹਾਨੂੰ ਮਿਲਦਾ ਹੈ, ਨਾ ਕਿ ਮੈਂ, ਨਾ ਕਿ ਭੌਤਿਕ "ਮੈਂ"। ਮੇਰਾ ਭੌਤਿਕ "ਮੈਂ" ਵੀ ਪ੍ਰਮਾਤਮਾ ਦਾ ਸਾਧਨ ਹੈ। ਇਹ ਸਿਰਫ਼ ਇੱਕ ਆਮ ਗੱਲ ਨਹੀਂ ਹੈ।ਹੁਣ, ਅਸੀਂ ਦੁਬਾਰਾ ਆਤਮਾ ਬਾਰੇ ਗੱਲ ਕਰਦੇ ਹਾਂ। ਜਦੋਂ ਆਤਮਾ ਦੇ ਸਰੀਰ ਨਾਲ ਕੋਈ ਅਸਾਧਾਰਨ ਘਟਨਾ ਵਾਪਰਦੀ ਹੈ, ਤਾਂ ਆਤਮਾ ਇਹ ਕੰਟਰੋਲ ਨਹੀਂ ਕਰ ਸਕਦੀ ਕਿ ਇਹ ਕਿੱਥੇ ਜਾ ਰਹੀ ਹੈ। ਇਸ ਤੋਂ ਇਲਾਵਾ, ਇਹ ਕਈ ਹੋਰ ਸਰੀਰਾਂ ਨਾਲ ਢੱਕਿਆ ਹੋਇਆ ਹੈ। ਜਿਵੇਂ, ਜੇ ਤੁਸੀਂ ਭੌਤਿਕ ਸਰੀਰ ਨੂੰ ਪਿੱਛੇ ਛੱਡ ਦਿੱਤਾ ਹੈ, ਤਾਂ ਐਸਟਰਲ, ਸੂਖਮ ਸਰੀਰ ਅਤੇ ਹੋਰ ਸਰੀਰ ਹਨ ਜਿਨ੍ਹਾਂ ਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ। ਆਤਮਾ ਅਜੇ ਵੀ ਪਿੰਜਰੇ ਵਿੱਚ ਕੈਦ ਰਹੇਗੀ। ਅਤੇ ਇਸ ਤਰਾਂ ਆਤਮਾ, ਬਚੀ ਹੋਈ ਚੇਤਨਾ ਜਾਂ ਅਵਚੇਤਨ ਬਸ ਗੁਆਚ ਜਾਵੇਗੀ, ਦੁੱਖ ਵਿੱਚ ਹੋਵੇਗੀ, ਦਰਦ ਵਿੱਚ ਹੋਵੇਗੀ, ਉਲਝਣ ਵਿੱਚ ਹੋਵੇਗੀ, ਇਹ ਨਹੀਂ ਜਾਣਦੀ ਕਿ ਇਹ ਕਿੱਥੇ ਹੈ ਅਤੇ ਇਸਨੂੰ ਕੀ ਕਰਨਾ ਚਾਹੀਦਾ ਹੈ। ਅਤੇ ਕਈ ਵਾਰ ਜਦੋਂ ਉਹ ਇੰਨੇ ਵੱਡੇ ਦਰਦ ਅਤੇ ਦੁੱਖ ਵਿੱਚ ਅਚਾਨਕ ਮਰ ਜਾਂਦੇ ਹਨ, ਤਾਂ ਉਹਨਾਂ ਨੂੰ ਮੁਕਤੀ ਨਹੀਂ ਮਿਲੇਗੀ। ਉਹ ਹਮੇਸ਼ਾ ਇੱਧਰ-ਉੱਧਰ ਘੁੰਮਦੇ ਰਹਿਣਗੇ, ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਰਹਿਣਗੇ ਜਾਂ ਦੂਜਿਆਂ ਨਾਲ ਨਫ਼ਰਤ ਕਰਨਗੇ ਜਾਂ ਆਪਣੀ ਦਿਸ਼ਾ ਅਤੇ ਆਪਣੇ ਉਦੇਸ਼ ਬਾਰੇ ਉਲਝਣ ਵਿੱਚ ਰਹਿਣਗੇ, ਬੇਸ਼ੱਕ, ਭੌਤਿਕ ਸਰੀਰ ਤੋਂ ਬਿਨਾਂ। ਅਤੇ ਜੇਕਰ ਉਹ ਆਤਮਾ ਕਿਸੇ ਦੁਖਦਾਈ, ਵੱਡੀ ਦੁੱਖ ਭਰੀ ਸਥਿਤੀ ਵਿੱਚੋਂ ਆਈ ਹੋਵੇ, ਸ਼ਾਇਦ ਕਿਸੇ ਅਜ਼ੀਜ਼ ਨੂੰ ਗੁਆਉਣ ਜਾਂ ਜ਼ੁਲਮ ਕੀਤੇ ਜਾਣ ਕਾਰਨ, ਗਲਤ ਦੋਸ਼ ਲਗਾਏ ਜਾਣ ਕਰਕੇ, ਮਾਰੇ ਜਾਣ ਕਰਕੇ, ਬੇਇਨਸਾਫ਼ੀ ਨਾਲ ਕਤਲ ਕੀਤੇ ਜਾਣ ਕਰਕੇ, ਤਾਂ ਉਹ ਆਤਮਾ, ਬਹੁਤ ਸਾਰੇ ਬੰਦ ਸਰੀਰਾਂ ਦੇ ਅੰਦਰ, ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕੇਗੀ।ਵੈਸੇ, ਮੈਂ ਤੁਹਾਡੇ ਲਈ ਬਹੁਤ ਸਾਰੇ ਦਰਦ-ਰਹਿਤ ਭੋਜਨਾਂ ਦੀ ਖੋਜ ਕੀਤੀ ਹੈ ਅਤੇ ਲੱਭੇ ਹਨ, ਅਤੇ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਇਸਨੂੰ ਸੂਚੀ ਵਿੱਚ ਪਾਓਹ ਅਤੇ ਤੁਹਾਡੇ ਲਈ ਡਾਉਨਲੋਡ ਕਰਨ ਲਈ ਇੱਕ ਵੈਬਸਾਈਟ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਕਿਹੜੇ ਖਾਣ ਲਈ ਦਰਦ-ਰਹਿਤ ਹਨ, ਜੇਕਰ ਤੁਸੀਂ ਇਸ ਤਰਾਂ ਚਾਹੁੰਦੇ ਹੋ। ਹੋਰ ਵੀ ਬਹੁਤ ਸਾਰੇ ਹਨ। ਜਦੋਂ ਮੇਰੇ ਕੋਲ ਸਮਾਂ ਹੋਵੇਗਾ, ਮੈਂ ਹੋਰ ਖੋਜ ਕਰਾਂਗੀ ਅਤੇ ਤੁਹਾਡੇ ਲਈ ਇਸਦੀ ਸੂਚੀ ਬਣਾਵਾਂਗੀ। ਸੋ ਹੁਣ, ਦਰਦ-ਰਹਿਤ ਭੋਜਨ ਪ੍ਰਮਾਤਮਾ ਦੀ ਸ਼ਕਤੀ ਦੁਆਰਾ ਬਣਾਇਆ ਗਿਆ ਹੈ, ਇਸ ਗ੍ਰਹਿ ਦੇ ਬੱਚਿਆਂ ਲਈ ਪ੍ਰਮਾਤਮਾ ਦੇ ਪਿਆਰ ਦੁਆਰਾ। ਇਹ ਬਾਈਬਲ ਵਿੱਚ ਪਹਿਲਾਂ ਹੀ ਦੱਸਿਆ ਗਿਆ ਹੈ। ਇਹ ਸਮਝਣਾ ਆਸਾਨ ਹੈ। ਇਹ ਅਸਲੀ ਪੋਸ਼ਣ ਅਤੇ ਪ੍ਰਮਾਤਮਾ ਦਾ ਪਿਆਰ ਹੈ।ਅਤੇ ਹੋਰ ਜਿਨ੍ਹਾਂ ਨੂੰ ਦਰਦ ਹੁੰਦਾ ਹੈ, ਉਹ ਦੂਜੇ ਜੀਵਾਂ ਦੁਆਰਾ ਬਣਾਏ ਗਏ ਹਨ,ਬੇਸ਼ੱਕ, ਕੁਝ ਪ੍ਰਮਾਤਮਾ ਸ਼ਕਤੀ ਜਾਂ ਜਾਦੂਈ ਸ਼ਕਤੀ ਜਾਂ ਐਸਟਰਲ, ਸੂਖਮ ਸ਼ਕਤੀ ਦੀ ਵਰਤੋਂ ਕਰਦੇ ਹੋਏ ਜੋ ਉਹਨਾਂ ਦੇ ਸਰੀਰ ਵਿੱਚ ਅਜੇ ਵੀ ਮੌਜ਼ੂਦ ਹੈ, ਜੋ ਵੀ ਉਹ ਬਣਾਉਣ ਲਈ ਵਰਤ ਸਕਦੇ ਹਨ। ਜਾਂ ਤਾਂ ਉਹ ਅਜੇ ਵੀ ਜ਼ਿੰਦਾ ਹਨ ਇਹ ਕਰਦੇ ਹੋਏ, ਕਿਸੇ ਹਾਲਾਤ ਵਿੱਚੋਂ ਲੰਘ ਕੇ ਜਾਂ ਖਾਸ ਕਰਕੇ, ਜ਼ਿਆਦਾਤਰ, ਮਰਨ ਤੋਂ ਬਾਅਦ, ਜੇ ਉਹ ਪੀੜ ਵਿੱਚ ਮਰਦੇ ਹਨ ਜਾਂ ਜੇ ਉਹ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਸੁੱਟ ਦਿੰਦੇ ਹਨ, ਜਿਵੇਂ ਕਿ ਖੁਦਕੁਸ਼ੀ ਕਰਨਾ। ਅਤੇ ਜੇਕਰ ਉਨ੍ਹਾਂ ਦੀ ਆਤਮਾ, ਜੇਕਰ ਉਨ੍ਹਾਂ ਦੀ ਆਤਮਾ, ਜਾਂ ਉਨ੍ਹਾਂ ਦਾ ਵਿਚਾਰ ਜਾਂ ਉਨ੍ਹਾਂ ਦਾ ਸੁਚੇਤ ਦਰਦ ਕਿਸੇ ਪਦਾਰਥ ਵਿੱਚ ਸਮਾ ਜਾਂਦਾ ਹੈ ਜਾਂ ਮਿੱਟੀ ਵਿੱਚ ਵੀ ਸਮਾ ਜਾਂਦਾ ਹੈ, ਤਾਂ ਇਹ ਇੱਕ ਪੌਦਾ ਜਾਂ ਰੁੱਖ ਪੈਦਾ ਕਰੇਗਾ, ਉਦਾਹਰਣ ਵਜੋਂ ਇਸ ਤਰਾਂ। ਅਤੇ ਇਹਨਾਂ ਰੁੱਖਾਂ ਜਾਂ ਇਹਨਾਂ ਪੌਦਿਆਂ ਨੂੰ ਦਰਦ ਹੋਵੇਗਾ ਕਿਉਂਕਿ ਕਰਮ ਅਚਾਨਕ ਇਹਨਾਂ ਨੂੰ ਜੀਵਤ, ਚਲਦੇ ਸਰੀਰ ਦੀ ਬਜਾਏ ਕਿਸੇ ਹੋਰ ਚੀਜ਼ ਵਿੱਚ ਬਦਲ ਦਿੰਦੇ ਹਨ। ਫਿਰ ਇਹ ਉੱਥੇ ਬਹੁਤ ਦੇਰ ਤੱਕ ਫਸਿਆ ਰਹੇਗਾ। ਇਹ ਹਮੇਸ਼ਾ ਲਈ ਵੀ ਹੋ ਸਕਦੀ ਹੈ।ਸੋ ਯਕੀਨੀ ਬਣਾਓ ਕਿ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਵੇ। ਤੁਹਾਨੂੰ ਹਮੇਸ਼ਾ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ, ਹਰ ਸਮੇਂ ਦੇ, ਸਾਰੀਆਂ ਦਿਸ਼ਾਵਾਂ ਦੇ ਗੁਰੂਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਅਤੇ ਗੁਰੂਆਂ ਦੀ ਵੀ ਪ੍ਰਸ਼ੰਸਾ ਕਰੋ, ਸਾਰੇ ਗੁਰੂਆਂ, ਸਾਰੇ ਗਿਆਨਵਾਨ ਗੁਰੂਆਂ ਦੀ ਪ੍ਰਸ਼ੰਸਾ ਕਰੋ - ਦਿਆਲੂ, ਮਿਹਰਵਾਨ, ਦਿਆਲੂ ਗੁਰੂਆਂ ਦੀ ਜੋ ਸਰਬਸ਼ਕਤੀਮਾਨ, ਮਹਾਨ ਪ੍ਰਮਾਤਮਾ ਦੇ ਪ੍ਰਤੀਨਿਧੀ ਹਨ।ਉਦਾਹਰਣ ਵਜੋਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂਗੀ । ਉਥੇ ਬਹੁਤ ਜ਼ਿਆਦਾ ਹਨ, ਸੋ ਮੈਂ ਤੁਹਾਨੂੰ ਸਾਰਿਆਂ ਬਾਰੇ ਨਹੀਂ ਦੱਸ ਸਕਦੀ। ਪਰ ਔ ਲੈਕ (ਵੀਐਤਨਾਮ) ਵਿੱਚ ਇੱਕ ਲੋਕਧਾਰਾ ਦੀ ਕਹਾਣੀ ਹੈ। ਸਾਡੇ ਕੋਲ ਔਲੈਕਸੀਜ਼ (ਵੀਐਤਨਾਮੀਜ਼) ਧਨੀਆ ਨਾਮਕ ਇੱਕ ਛੋਟੀ ਜਿਹੀ ਜੜੀ ਬੂਟੀ ਹੈ, ਜਿਸਦੇ ਤਿੱਖੇ, ਛੋਟੇ, ਲੰਬੇ ਪੱਤੇ ਹਨ। ਅਤੇ ਇਹ ਇੱਕ ਜੜੀ ਬੂਟੀ ਹੈ। ਇਸਦਾ ਸੁਆਦ ਥੋੜ੍ਹਾ ਕੌੜਾ ਅਤੇ ਤਿੱਖਾ ਹੁੰਦਾ ਹੈ, ਪਰ ਤਿੱਖੀ ਮਿਰਚ ਵਾਂਗ ਨਹੀਂ। ਇਹ ਕਾਫ਼ੀ ਸੁਹਾਵਣਾ ਹੈ। ਮੈਨੂੰ ਪਹਿਲਾਂ ਇਹ ਪਸੰਦ ਸਨ ਅਤੇ ਮੈਂ ਉਨਾਂ ਨੂੰ ਪਹਿਲਾਂ ਖਾਂਦਾ ਸੀ, ਪਰ ਹੁਣ ਮੈਂ ਇਹ ਨਹੀਂ ਖਾਂਦੀ। ਮੈਨੂੰ ਇਹ ਹੋਰ ਨਹੀਂ ਚਾਹੀਦਾ। ਮੇਰਾ ਮਤਲਬ ਤੁਹਾਨੂੰ ਕੁਝ ਵੀ ਵਰਜਿਤ ਕਰਨਾ ਨਹੀਂ ਹੈ। ਮੈਂ ਤੁਹਾਨੂੰ ਬੱਸ ਕਹਾਣੀ ਦੱਸ ਰਹੀ ਹਾਂ।ਸੋ ਔ ਲੈਕ (ਵੀਐਤਨਾਮ) ਵਿੱਚ ਸਾਡੇ ਕੋਲ ਇੱਕ ਲੋਕ-ਕਥਾ ਹੈ, ਇੱਕ ਕਿਸਮ ਦੀ ਪਰੀ ਕਹਾਣੀ, ਪਰ ਇਹ ਬਹੁਤੀ ਪਰੀ-ਵਰਗੀ ਨਹੀਂ ਹੈ, ਇੱਕ ਜੜੀ-ਬੂਟੀ ਬਾਰੇ ਜਿਸਨੂੰ ਅਸੀਂ ਔਲੈਕਸੀਜ਼ (ਵੀਐਤਨਾਮੀਜ਼) ਧਨੀਆ ਕਹਿੰਦੇ ਹਾਂ। ਅਸੀਂ ਇਸਨੂੰ ਔਲੈਕਸੀਜ਼ (ਵੀਐਤਨਾਮੀਜ਼) ਭਾਸ਼ਾ ਵਿੱਚ ਰਾਉ ਰਾਮ ਕਹਿੰਦੇ ਹਾਂ। ਇਹ ਇੱਕ ਔਰਤ ਦੇ ਖੂਨ, ਦਰਦ ਅਤੇ ਪੀੜਿਤ ਭਾਵਨਾ ਵਿੱਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ ਜੋ ਆਪਣੇ ਤਰੀਕੇ ਨਾਲ ਧਰਮੀ ਸੀ। ਉਸਦਾ ਇੱਕ ਪਤੀ ਸੀ ਜੋ ਉਸ ਸਮੇਂ ਸਾਡੇ ਦੇਸ਼ ਦਾ ਗੱਦਾਰ ਸੀ ਅਤੇ ਸਾਡੇ ਭੇਤ ਅਤੇ ਸਾਡੀਆਂ ਚੀਜ਼ਾਂ ਦੁਸ਼ਮਣ ਨੂੰ ਵੇਚ ਰਿਹਾ ਸੀ। ਪਰ ਬਾਅਦ ਵਿੱਚ, ਉਸਨੂੰ ਕੋਈ ਸਫਲਤਾ ਨਹੀਂ ਮਿਲੀ। ਅਤੇ ਇਸ ਤਰਾਂ, ਉਨ੍ਹਾਂ ਦੋਵਾਂ, ਪਤੀ ਅਤੇ ਇਸ ਪਤਨੀ, ਦਾ ਇੱਕ ਪੁੱਤਰ ਹੋਇਆ। ਅਤੇ ਕਿਉਂਕਿ ਉਸਨੇ ਉਸਨੂੰ ਇੰਨਾ ਮਜਬੂਰ ਕੀਤਾ ਸੀ, ਉਸਨੂੰ ਇੰਨੀ ਸਜ਼ਾ ਦਿੱਤੀ ਕਿ ਉਸਨੇ (ਪੁੱਤਰ) ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਮਰ ਗਿਆ। ਅਤੇ ਜਦੋਂ ਮਾਂ ਉਸਨੂੰ ਲੱਭਣ ਲਈ ਇੱਧਰ-ਉੱਧਰ ਘੁੰਮਦੀ ਰਹੀ ਅਤੇ ਉਸਨੂੰ ਪਤਾ ਲੱਗਾ ਕਿ ਉਹ ਅਜਿਹੀ ਸਥਿਤੀ ਵਿੱਚ ਮਰ ਗਿਆ ਹੈ, ਤਾਂ ਉਹ ਇਹ ਬਰਦਾਸ਼ਤ ਨਹੀਂ ਕਰ ਸਕੀ ਕਿਉਂਕਿ ਉਸਦਾ ਪਤੀ ਵੀ ਉਸ ਨਾਲ ਬੁਰਾ ਵਿਵਹਾਰ ਕਰਦਾ ਸੀ, ਅਤੇ ਉਸਨੂੰ ਪਤੀ ਦੇ ਸਾਡੇ ਦੇਸ਼ ਨਾਲ ਗੱਦਾਰ ਹੋਣ ਦਾ ਤਰੀਕਾ ਪਸੰਦ ਨਹੀਂ ਆਇਆ। ਅਤੇ ਆਪਣੇ ਪੁੱਤਰ ਨੂੰ ਇੰਨੇ ਦਰਦਨਾਕ ਢੰਗ ਨਾਲ ਗੁਆਉਣ ਤੋਂ ਬਾਅਦ, ਉਸਨੇ ਆਪਣੇ ਆਪ ਨੂੰ ਗੁੱਟ 'ਤੇ ਕੱਟ ਲਿਆ ਅਤੇ ਮਰ ਗਈ। ਉਹ ਆਪਣੇ ਪੁੱਤਰ ਪ੍ਰਤੀ ਆਪਣੀ ਭਾਵਨਾ ਦੇ ਦਰਦ ਅਤੇ ਲਗਾਵ ਵਿੱਚ ਮਰ ਗਈ। ਸੋ ਉਸਦਾ ਖੂਨ ਜ਼ਮੀਨ 'ਤੇ ਡੁੱਲ ਰਿਹਾ ਸੀ। ਅਤੇ ਉਸ ਡੁੱਲੇ ਹੋਏ ਖੂਨ ਵਿੱਚੋਂ ਇਹ ਸਬਜ਼ੀ ਨਿਕਲੀ, ਇਹ ਜੜੀ-ਬੂਟੀ ਜਿਸਨੂੰ ਰਾਉ ਰਾਮ ਕਿਹਾ ਜਾਂਦਾ ਹੈ, ਇੱਕ ਔਲੈਕਸੀਜ਼ (ਵੀਐਤਨਾਮੀਜ਼) ਧਨੀਆ।ਉਨ੍ਹਾਂ ਨੇ ਕਿਹਾ ਕਿਉਂਕਿ ਉਸਦਾ ਨਾਮ ਥੀ ਰਾਮ, ਰ- ਅਤੇ ਆ-ਮ ਸੀ। ਅਤੇ ਉਸਦਾ ਮੁੰਡਾ, ਉਸਦਾ ਪੁੱਤਰ ਜੋ ਨਦੀ ਵਿੱਚ ਡੁੱਬ ਗਿਆ ਸੀ, ਉਸਦਾ ਨਾਮ ਕਾਈ ਹੈ। "ਕਾਈ" ਦਾ ਅਰਥ ਹੈ ਸਬਜ਼ੀ। ਅਤੇ ਸਾਡੇ ਕੋਲ ਇੱਕ ਲੋਕ ਕਥਨ ਹੈ, "ਗਿਓ ਡੁਆ ਕੇ ਕਾਈ ਵੇ ਟ੍ਰੋਏ, ਰਾਉ ਰਾਮ ਓ ਲਾਏ, ਚਿਊ ਡੋਏ ਡਾਂਗ ਕਾਈ," ਜਿਸਦਾ ਅਰਥ ਹੈ "ਹਵਾ ਸਬਜ਼ੀਆਂ ਨੂੰ ਲੈ ਗਈ" - ਜਿਸਦਾ ਅਰਥ ਹੈ ਉਸਦੇ ਪੁਤਰ ਦਾ ਨਾਮ, ਕਾਈ - "ਸਵਰਗ ਵਿੱਚ ਜਾਣ ਲਈ।" ਹਵਾ ਸਬਜ਼ੀ ਨੂੰ ਸਵਰਗ ਤੱਕ ਲੈ ਗਈ, ਅਤੇ ਸਿਰਫ਼ ਔਲੈਕਸੀਜ਼ (ਵੀਐਤਨਾਮੀਜ਼) ਧਨੀਆ ਜੜੀ ਬੂਟੀ ਹੀ ਪਿੱਛੇ ਰਹਿ ਗਈ, ਕੌੜੀ ਅਤੇ ਤਿੱਖੀ ਜ਼ਿੰਦਗੀ ਨੂੰ ਮਹਿਸੂਸ ਕਰਦੇ ਹੋਏ। ਯਾਨੀ ਮਾਂ ਅਤੇ ਪੁੱਤਰ ਦਾ ਸਨਮਾਨ ਕਰਨ ਲਈ। ਜ਼ਮੀਨ 'ਤੇ ਡੁੱਲੇ ਖੂਨ ਅਤੇ ਦਰਦਨਾਕ ਆਤਮਾ ਨੇ ਇਸ ਕਿਸਮ ਦੀ ਜੜੀ-ਬੂਟੀ ਬਣਾਈ ਜਿਸਨੂੰ ਰਾਉ ਰਾਮ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਔਲੈਕਸੀਜ਼ (ਵੀਐਤਨਾਮੀਜ਼) ਧਨੀਆ, ਉਦਾਹਰਣ ਵਜੋਂ।ਅਤੇ ਉਸ ਜੜੀ-ਬੂਟੀ ਵਿੱਚ ਕਰਮ ਹਨ ਕਿਉਂਕਿ ਇਸ ਨੀਵੀਂ ਭਾਵਨਾ ਅਤੇ ਦੁਖਦਾਈ ਭਾਵਨਾ ਨੇ ਜਦੋਂ ਉਸਨੇ ਆਪਣੇ ਆਪ ਨੂੰ ਗੁੱਟ 'ਤੇ ਕੱਟਿਆ ਅਤੇ ਮਰ ਗਈ, ਉਸ ਕਿਸਮ ਦੀ ਜੜੀ-ਬੂਟੀ ਬਣਾਈ। ਇਹ ਇੱਕ ਲੋਕ-ਕਥਾ ਹੈ, ਪਰ ਇਹ ਕੁਝ ਸਬਜ਼ੀਆਂ ਜਾਂ ਜੜ੍ਹੀਆਂ ਬੂਟੀਆਂ ਨੂੰ ਇੱਕ ਸਮਾਨ ਸਥਿਤੀ ਵਿੱਚ ਵੀ ਸਮਝਾਉਂਦੀ ਹੈ ਜਾਂ ਪ੍ਰਦਰਸ਼ਿਤ ਕਰਦੀ ਹੈ - ਕਿ ਉਹ ਮਨੁੱਖਾਂ ਦੀ ਦੁਖਦਾਈ ਭਾਵਨਾ ਜਾਂ ਕਈ ਵਾਰ ਖੁਸ਼ੀ ਦੀ ਭਾਵਨਾ ਤੋਂ ਵੀ ਬਣਾਈਆਂ ਗਈਆਂ ਸਨ। ਜਿਵੇਂ ਕਿ ਬਹੁਤ ਸਾਰੀਆਂ ਲੋਕ-ਕਥਾਵਾਂ ਵਿੱਚ, ਉਹ ਲੁੰਗ ਸੋਨ ਬਾ-ਚੂਕ ਆਂਨ ਡਾਏ ਬਾਰੇ ਪ੍ਰੇਮ ਕਹਾਣੀਆਂ ਵਿਚੋਂ ਇੱਕ ਦੱਸਦੇ ਹਨ। ਜਦੋਂ ਲੁੰਗ ਸੋਨ ਬਾ ਦੀ ਮੌਤ ਹੋ ਗਈ, ਚੂਕ ਆਂਨ ਡਾਏ ਵੀ ਉਸਦੇ ਨਾਲ ਮਰਨਾ ਚਾਹੁੰਦੀ ਸੀ। ਸੋ ਉਹ ਉਸਦੀ ਕਬਰ ਤੇ ਆਈ ਅਤੇ ਰੋਈ ਅਤੇ ਕੁਰਲਾਈ ਅਤੇ ਉਸਦੇ ਨਾਲ ਮਰਨਾ ਚਾਹੁੰਦੀ ਸੀ। ਅਤੇ ਫਿਰ ਉਹ ਵੀ ਉੱਥੇ ਹੀ ਮਰ ਗਈ। ਫਿਰ, ਉਹ ਦੋਵੇਂ ਦੋ ਤਿਤਲੀਆਂ ਬਣ ਗਏ। ਬਹੁਤ ਖੁਸ਼ੀ ਨਾਲ ਇਕੱਠੇ ਉੱਡ ਰਹੇ । ਇਹ ਇੱਕ ਸੱਚੀ ਕਹਾਣੀ ਹੈ, ਵਧ ਜਾਂ ਘਟ ਸੋਧੀ ਹੋਈ।ਖੈਰ, ਇਸ ਤਰਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸੰਸਾਰ ਵਿੱਚ ਵਾਪਰੀਆਂ ਅਤੇ ਉਨ੍ਹਾਂ ਤੋਂ ਵੱਖ-ਵੱਖ ਕਿਸਮਾਂ ਜਾਂ ਵੱਖ-ਵੱਖ ਰੁੱਖ, ਵੱਖ-ਵੱਖ ਜੜ੍ਹੀਆਂ ਬੂਟੀਆਂ, ਜਾਂ ਇੱਥੋਂ ਤੱਕ ਕਿ ਚੱਟਾਨਾਂ ਵੀ ਉੱਗੀਆਂ। ਕੁਝ ਆਤਮਾਵਾਂ ਰੁੱਖਾਂ ਵਿੱਚ ਫਸੀਆਂ ਹੋਈਆਂ ਹਨ ਅਤੇ ਫਿਰ ਵੀ ਆਜ਼ਾਦ ਨਹੀਂ ਹੋਈਆਂ। ਸੋ ਜੇਕਰ ਅਸੀਂ ਉਸ ਰੁੱਖ ਨੂੰ ਕੱਟਦੇ ਹਾਂ, ਤਾਂ ਉਨ੍ਹਾਂ ਨੂੰ ਬਹੁਤ ਦੁੱਖ ਅਤੇ ਦਰਦ ਹੋਵੇਗਾ। ਉਥੇ ਕੁਝ ਰੁੱਖ ਅਜਿਹੇ ਵੀ ਹਨ ਜੋ ਬਹੁਤ ਖ਼ਤਰਨਾਕ ਹਨ। ਜੇ ਮੈਂ ਇਸਨੂੰ ਦੁਬਾਰਾ ਦੇਖ ਸਕਦੀ ਹਾਂ, ਤਾਂ ਮੈਂ ਉਹਨਾਂ ਨੂੰ ਤੁਹਾਡੇ ਲਈ ਇਸਦੀ ਸੂਚੀ ਬਣਾਉਣ ਲਈ ਕਹਾਂਗੀ। ਮੈਂ ਇਸਨੂੰ ਨਿਊਜ਼ ਟੀਮ ਨੂੰ ਭੇਜਿਆ। ਮੈਨੂੰ ਹੈਰਾਨੀ ਹੈ ਕਿ ਕੀ ਉਹਨਾਂ ਨੂੰ ਇਹ ਪਹਿਲਾਂ ਹੀ ਮਿਲ ਗਈ ਹੈ। ਕੁਝ ਰੁੱਖ, ਕੁਝ ਪੌਦੇ ਬਹੁਤ ਖ਼ਤਰਨਾਕ ਹੁੰਦੇ ਹਨ, ਘਾਤਕ ਤੌਰ 'ਤੇ ਖ਼ਤਰਨਾਕ, ਸਿਰਫ਼ ਥੋੜ੍ਹੇ ਜਿਹੇ ਜ਼ਹਿਰੀਲੇ ਨਹੀਂ ਅਤੇ ਤੁਸੀਂ ਮਰ ਵੀ ਸਕਦੇ ਹੋ।