"ਬੁਧ ਨੇ ਬੋਧੀਸਾਤਵਾ ਅਕਸਾਇਆਮਤੀ ਨੂੰ ਕਿਹਾ: 'ਓ ਇਕ ਨੇਕ ਘਰਾਣੇ ਦੇ ਪੁਤਰ! ਜੇਕਰ ਉਥੇ ਕੋਈ ਜ਼ਮੀਨ, ਧਰਤੀ ਹੈ ਜਿਥੇ ਸੰਵੇਦਨਸ਼ੀਲ ਜੀਵਾਂ ਨੂੰ ਇਕ ਬੁਧ ਦੇ ਰੂਪ ਦੁਆਰਾ ਬਚਾਇਆ ਜਾਣਾ ਹੈ, ਬੋਧੀਸਾਤਵਾ ਅਵਾਲੋਕੀਤੇਸਵਾਰਾ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਇਕ ਬੁਧ ਦੇ ਰੂਪ ਵਿਚ ਬਦਲਣ ਦੁਆਰਾ। (...) ਉਨਾਂ ਲਈ ਜਿਨਾਂ ਨੂੰ ਇਕ ਗ੍ਰਹਿਸਥੀ ਦੇ ਰੂਪ ਦੁਆਰਾ ਬਚਾਇਆ ਜਾਣਾ ਹੈ, ਉਹ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਇਕ ਘਰੇਲੂ ਵਿਆਕਤੀ ਦੇ ਰੂਪ ਵਿਚ ਬਦਲਣ ਦੁਆਰਾ। ਉਹਨਾਂ ਲਈ ਜਿਨਾਂ ਨੂੰ ਇਕ ਰਾਜ ਅਧਿਕਾਰੀ ਦੇ ਰੂਪ ਦੁਆਰਾ ਬਚਾਇਆ ਜਾਣਾ ਹੈ, ਉਹ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਇਕ ਰਾਜ ਅਧਿਕਾਰੀ ਦੇ ਰੂਪ ਵਿਚ ਬਦਲਣ ਦੁਆਰਾ। ਉਨਾਂ ਲਈ ਜਿਨਾਂ ਨੂੰ ਇਕ ਬ੍ਰਹਿਮਣ ਦੇ ਰੂਪ ਵਿਚ ਬਚਾਇਆ ਜਾਣਾ ਹੈ, ਉਹ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਇਕ ਬ੍ਰਹਿਮਣ ਦੇ ਰੂਪ ਵਿਚ ਬਦਲਣ ਦੁਆਰਾ। ਉਹ ਜਿਨਾਂ ਨੂੰ ਇਕ ਭਿਕਸ਼ੂ, ਭਿਕਸ਼ਣੀ, ਆਮ ਆਦਮੀ, ਜਾਂ ਆਮ ਔਰਤ ਦੇ ਰੂਪ ਵਿਚ ਬਚਾਇਆ ਜਾਣਾ ਹੈ, ਉਹ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਇਕ ਭਿਕਸ਼ੂ, ਭਿਕਸ਼ਣੀ, ਆਮ ਆਦਮੀ, ਜਾਂ ਆਮ ਔਰਤ ਦੇ ਰੂਪ ਵਿਚ ਬਦਲਣ ਦੁਆਰਾ। ਉਨਾਂ ਲਈ ਜਿਨਾਂ ਨੂੰ ਜਾਂ ਇਕ ਅਮੀਰ ਵਿਆਕਤੀ, ਇਕ ਗ੍ਰਹਿਸਥੀ, ਇਕ ਰਾਜ ਅਧਿਕਾਰੀ, ਜਾਂ ਇਕ ਬ੍ਰਹਿਮਣ ਦੀ ਇਕ ਪਤਨੀ ਦੇ ਰੂਪ ਵਿਚ ਬਚਾਇਆ ਜਾਣਾ ਹੈ, ਉਹ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਅਜਿਹੀ ਇਕ ਪਤਨੀ ਦੇ ਰੂਪ ਵਿਚ ਬਦਲਣ ਦੁਆਰਾ। ਉਨਾਂ ਲਈ ਜਿਨਾਂ ਨੂੰ ਇਕ ਮੁੰਡੇ ਜਾਂ ਇਕ ਕੁੜੀ ਦੇ ਰੂਪ ਵਿਚ ਬਚਾਇਆ ਜਾਣਾ ਹੈ, ਉਹ ਧਰਮ ਸਿਖਾਉਂਦਾ ਹੈ ਆਪਣੇ ਆਪ ਨੂੰ ਇਕ ਮੁੰਡੇ ਜਾਂ ਇਕ ਕੁੜੀ ਦੇ ਰੂਪ ਵਿਚ ਬਦਲਣ ਦੁਆਰਾ।'" - ਲੋਟਸ ਸੂਤਰ ਵਿਚੋਂ ਚੋਣਾਂ, ਅਧਿਆਇ 25
ਅਤੇ ਇਥੋਂ ਤਕ ਦਿਹਾੜੀ ਵਿਚ ਸਿਰਫ ਇਕ ਡੰਗ ਭੋਜਨ ਖਾਣਾ ਇਹਦਾ ਇਹ ਭਾਵ ਨਹੀਂ ਹੈ ਕਿ ਇਸ ਕਾਰਨ ਤੁਸੀਂ ਇਕ ਬੁਧ ਬਣ ਜਾਵੋਂਗੇ। ਜੇਕਰ ਇਹ ਇਸ ਤਰਾਂ ਹੋਵੇ, ਫਿਰ ਬਹੁਤ ਸਾਰੇ ਭੁਖੇ ਲੋਕ ਬਣ ਗਏ ਹੁੰਦੇ ਇਥੋਂ ਤਕ ਬੁਧ ਨਾਲੋਂ ਵੀ ਉਚੇ। ਤੁਹਾਡੇ ਲਈ ਪਵਿਤਰ ਹੋਣਾ ਜ਼ਰੂਰੀ ਹੈ, ਦਿਲੋਂ ਸਚੇ। ਅਤੇ ਜੇਕਰ ਤੁਸੀਂ ਪਹਿਲੇ ਹੀ ਇਕ ਬੁਧ ਹੋ ਹਜ਼ਾਰਾਂ, ਬਿਲੀਅਨਾਂ, ਟ੍ਰੀਲੀਅਨਾਂ ਜਾਂ ਸਮੇਂ ਦੇ ਅਣਗਿਣਤ ਯੁਗਾਂ ਤੋਂ ਹੀ, ਫਿਰ ਕਦੇ ਕਦਾਂਈ ਤੁਸੀਂ ਆਪਣੇ ਆਪ ਨੂੰ ਇਕ ਔਰਤ ਦੇ ਰੂਪ, ਜਾਂ ਇਕ ਭਦਰਪੁਰਸ਼ ਦੇ ਰੂਪ ਵਿਚ, ਇਕ ਸੰਨਿਆਸੀ ਵਜੋਂ, ਜਾਂ ਇਕ ਸੰਨਿਆਸਣ ਵਜੋਂ, ਜਾਂ ਬਸ ਇਕ ਆਮ ਸਧਾਰਨ ਵਿਆਕਤੀ, ਜਾਂ ਇਕ ਵਪਾਰੀ ਮਰਦ, ਵਪਾਰੀ ਔਰਤ ਵਜੋਂ ਅਤੇ ਹੋਰ ਅਨੇਕ ਹੀ ਅਹੁਦਿਆਂ ਵਿਚ ਪ੍ਰਗਟ ਕਰ ਸਕਦੇ ਹੋ। ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਇਕ ਔਰਤ ਹੋ, ਤੁਸੀਂ ਅਜ਼ੇ ਵੀ ਇਕ ਬੁਧ ਹੋ ਸਕਦੇ ਹੋ।ਮੈਂ ਤੁਹਾਨੂੰ ਇਹਦਾ ਯਕੀਨ ਦਵਾਉਂਦੀ ਹਾਂ। ਕਿਉਂਕਿ ਕਾਫੀ ਸਾਰੇ ਮੇਰੇ ਅਖੌਤੀ ਪੈਰੋਕਾਰ, ਪ੍ਰਮਾਤਮਾ ਦੇ ਪੈਰੋਕਾਰ, ਮੇਰੇ ਸਮੂਹ ਵਿਚ, ਉਹ ਬੁਧ ਬਣ ਗਏ ਹਨ। ਕਈ ਅਜੇ ਜਿੰਦਾ ਹਨ। ਲੋਕ ਜਿਹੜੇ ਜਿੰਦਾ ਹਨ, ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਸ਼ਾਇਦ ਦੂਜਿਆਂ ਰਾਹੀਂ ਬਰਬਾਦ ਕੀਤੇ ਜਾ ਸਕਦੇ ਜੋ ਆਸ ਪਾਸ ਆਉਂਦੇ ਅਤੇ ਉਨਾਂ ਦੀ ਹਉਮੈਂ ਨੂੰ ਫਲਾਉਂਦੇ ਅਤੇ ਉਨਾਂ ਨੂੰ ਡਿਗਣ ਲਈ ਮਜ਼ਬੂਰ ਕਰਦੇ। ਇਹ ਸੌਖਾ ਹੈ। ਇਸ ਸੰਸਾਰ ਵਿਚ ਡਿਗਣਾ ਸੌਖਾ ਹੈ।ਇਥੋਂ ਤਕ... ਯਾਦ ਹੈ ਗੁਆਂਗ ਕਿੰਨ ਭਿਕਸ਼ੂ ਦੀ ਕਹਾਣੀ। ਉਹ ਅਮੀਤਬਾ ਬੁਧ ਧਰਤੀ ਤੋਂ ਸਿਧਾ ਆਇਆ ਸੀ ਗ੍ਰਹਿ ਤੇ ਉਸ ਦੇ ਪਿਛਲੇ ਪੁਨਰ ਜਨਮ ਤੋਂ 600 ਜੀਵਨ ਕਾਲ ਪਹਿਲਾਂ। ਉਸ ਨੇ ਅਜ਼ੇ ਵੀ ਬਹੁਤ ਗਲਤੀਆਂ ਕੀਤੀਆਂ ਸੀ। ਉਹ ਇਹ ਬਾਅਦ ਵਿਚ ਦੇਖ ਸਕਦਾ ਸੀ। ਉਹ ਅਮੀਤਬਾ ਬੁਧ ਦੀ ਧਰਤੀ ਤੋਂ ਵਾਪਸ ਆਇਆ ਸੀ। ਉਸ ਨੇ ਲੋਕਾਂ ਨੂੰ ਆਪਣੀਆਂ ਗਲਤੀਆਂ ਬਾਰੇ ਦਸਿਆ, ਆਪਣੀਆਂ ਗਲਤੀਆਂ ਬਾਰੇ, ਇਹ ਸਾਰੇ ਜੀਵਨ ਕਾਲਾਂ 600 ਜੀਵਨਕਾਲ ਜਦੋਂ ਉਹ ਇਸ ਗ੍ਰਹਿ ਤੇ ਇਕ ਮਨੁਖ ਵਜੋਂ ਰਿਹਾ ਸੀ, ਅਤੇ ਪਿਛਲੀ ਵਾਰ ਉਹ ਇਕ ਭਿਕਸ਼ੂ ਸੀ।ਡਿਗਣਾ ਬਹੁਤ ਆਸਾਨ ਹੈ , ਕਿਉਂਕਿ ਤੁਹਾਡੇ ਆਸ ਪਾਸ ਕੋਈ ਨਹੀਂ ਹੈ ਤੁਹਾਨੂੰ ਦਸਣ ਲਈ ਕੀ ਸਹੀ ਹੈ, ਕੀ ਗਲਤ ਹੈ। ਕਿਉਂਕਿ ਤਾਓਇਜ਼ਮ ਦੇ ਮੁਤਾਬਕ, ਸਮੁਚੀ ਸਮਾਜ, ਇਕ ਵਡਾ ਰੰਗਣ ਵਾਲਾ ਟਬ ਹੈ। ਸੋ ਹਰ ਇਕ ਰੰਗਣ ਵਾਲੇ ਟਬ ਵਿਚ ਛਾਲ ਮਾਰਦਾ ਹੈ। ਜਿਵੇਂ, ਜੇਕਰ ਸਾਡਾ ਸੰਸਾਰ ਇਕ ਰੰਗਣ ਵਾਲਾ ਟਬ ਹੈ, ਫਿਰ ਅਸੀਂ ਵੀ ਸਮਾਨ ਰੰਗਾਂ ਨਾਲ ਰੰਗੇ ਜਾਵਾਂਗੇ। ਇਹ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਇਕ ਬਚੇ ਵਜੋਂ ਵਡੇ ਹੋਣਾ, ਅਤੇ ਫਿਰ ਇਕ ਕਿਸ਼ੋਰ, ਕਿਸ਼ੋਰ ਦੇ ਰੂਪ ਵਿਚ, ਅਤੇ ਫਿਰ ਇਕ ਆਦਮੀ ਬਣਨਾ ਅਤੇ ਇਕ ਬੁਜ਼ਰਗ ਆਦਮੀ ਬਣਨਾ। ਅਸੀਂ ਬਹੁਤ ਹੀ ਆਸਾਨੀ ਨਾਲ ਗਲਤੀਆਂ ਕਰਦੇ ਹਾਂ, ਸਾਰਾ ਸਮਾਂ ਗਲ ਕਰਦੇ ਹਾਂ, ਸਾਰਾ ਸਮਾਂ। ਸਿਰਫ ਕੋਈ ਖੁਸ਼ਕਿਸਮਤ, ਸ਼ਾਇਦ ਪਹਿਲੇ ਹੀ ਇਕ ਛੋਟੀ ਉਮਰ ਤੋਂ, ਇਕ ਚੰਗੇ ਗੁਰੂ ਨੂੰ ਮਿਲਦਾ, ਉਸ ਨੂੰ ਚੰਗੀ ਸਿਖਿਆ ਦਿਤੀ ਜਾਂਦੀ ਅਤੇ ਉਹਦੇ ਉਤੇ ਨਿਗਰਾਨੀ ਰਖੀ ਜਾਂਦੀ ਅਤੇ ਉਸਨੂੰ ਦਸਦਾ, ਉਸ ਨੂੰ ਚੰਗਾ ਬਣੇ ਰਹਿਣ ਲਈ ਯਾਦ ਦਿਲਾਉਂਦਾ ਰਹਿੰਦਾ - ਜਾਂ ਮਾਦਾ ਨੂੰ ਵੀ। ਫਿਰ ਉਹ ਵਿਆਕਤੀ ਸ਼ਾਇਦ ਸਥਿਰ ਰਹਿ ਸਕਦਾ ਅਤੇ ਇਸ ਸਮਾਜ਼ ਵਿਚ ਸਥਿਰ, ਇਸ ਸੰਸਾਰ ਵਿਚ, ਚੰਗੇ ਬਣਿਆ ਰਹਿ ਸਕਦਾ, ਅਤੇ ਚੰਗਾ ਕਰਦਾ, ਅਤੇ ਫਿਰ ਰੂਹਾਨੀ ਤੌਰ ਤੇ ਅਭਿਆਸ ਕਰਦਾ ਜਦੋਂ ਤਕ ਉਹ ਬੁਧਹੁਡ ਤਕ ਪਹੁੰਚ ਨਹੀਂ ਜਾਂਦੇ।Photo Caption: ਤਾਜ਼ਗੀ, ਸਥਿਰਤਾ, ਸੁਤੰਤਰਤਾ ਦੀ ਸਪੇਸ, ਕੀਮਤੀ!ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਦੂਸਰਾ ਭਾਗ
2024-11-25
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਕੋਲ ਬਹੁਤ ਸਾਰੇ ਮਹਿਲਾ ਬੁਧ ਵੀ ਹਨ। ਮੇਰੇ ਗਰੁਪ ਵਿਚ, ਉਥੇ ਘਟੋ ਘਟ ਦੋ ਰੈਸੀਡੇਂਟ, ਭਿਕਸ਼ਣੀਆਂ ਸਨ, ਜੋ ਬੁਧਹੁਡ ਤਕ ਪਹੁੰਚ ਗਈਆਂ ਸਨ। ਉਹ ਪਹਿਲੇ ਹੀ ਗੁਜ਼ਰ ਚੁਕੀਆਂ ਹਨ। ਅਤੇ ਸਾਡੇ ਕੋਲ ਜਿਊ ਲੈਂਡ ਆਸ਼ਰਮ ਵਿਚ ਉਨਾਂ ਦੇ ਫੋਟੋ ਹਨ, ਸੋ ਕੁਝ ਲੋਕਾਂ ਕੋਲ ਇਹ ਹੋ ਸਕਦਾ ਹੈ, ਇਹ ਦੇਖ ਸਕਦੇ ਹਨ, ਆਪਣੇ ਆਪ ਨੂੰ ਯਾਦ ਦਿਲਾਉਣ ਲਈ ਕਿ ਔਰਤਾਂ ਵੀ ਬੁਧ (ਗਿਆਨਵਾਨ) ਬਣ ਸਕਦੀਆਂ ਹਨ ਜੇਕਰ ਤੁਹਾਡੇ ਕੋਲ ਰੂਹਾਨੀ ਤੌਰ ਤੇ ਅਭਿਆਸ ਕਰਨ ਲਈ ਸਹੀ ਵਿਧੀ ਹੋਵੇ। ਕਿਉਂਕਿ ਜੇਕਰ ਤੁਹਾਡੇ ਕੋਲ ਰੂਹਾਨੀ ਤੌਰ ਤੇ ਇਕ ਸਹੀ ਵਿਧੀ ਨਾ ਹੋਵੇ, ਫਿਰ ਇਹ ਹੈ ਜਿਵੇਂ ਚੀਨੀ ਜ਼ੈਨ ਮਾਸਟਰ (ਨਾਨਯੂਏ ਹੁਆਰਾਂਗ) ਨੇ ਕਿਹਾ ਸੀ, "ਤੁਸੀਂ ਇਕ ਇਟ ਨੂੰ ਇਕ ਸ਼ੀਸ਼ੇ ਦੀ ਤਰਾਂ ਬਨਾਉਣ ਲਈ ਨਹੀਂ ਚਮਕਾ ਸਕਦੇ।" ਅਤੇ ਉਨਾਂ ਨੇ ਇਹ ਇਕ ਭਿਕਸ਼ੂਆਂ, ਮਰਦ ਜੀਵਾਂ ਨੂੰ, ਮਰਦ ਮਨੁਖਾਂ ਦੇ ਇਕ ਸਮੂਹ ਨੂੰ ਕਿਹਾ ਸੀ, ਔਰਤਾਂ ਨੂੰ ਨਹੀਂ। ਉਸ ਸਮੇਂ ਅਤੇ ਇਥੋਂ ਤਕ ਅਜਕਲ, ਇਕ ਭਿਕਸ਼ਣੀ ਬਣਨ ਲਈ, ਇਕ ਅਸਲੀ ਭਿਕਸ਼ਣੀ, ਵੀ ਮੁਸ਼ਕਲ ਹੈ, ਬੁਧਹੁਡ ਤਕ ਪਹੁੰਚਣ ਦੀ ਗਲ ਕਰਨੀ ਤਾਂ ਦੂਰ ਦੀ ਗਲ ਹੈ ਜੇਕਰ ਤੁਹਾਡੇ ਕੋਲ ਇਕ ਅਸਲੀ ਵਿਧੀ ਨਹੀਂ ਹੈ। ਨਾਲੇ, ਤੁਹਾਡੇ ਕੋਲ ਆਪਣੇ ਪਰਿਵਾਰਾਂ, ਆਪਣੇ ਪਤੀ, ਜਾਂ ਇਥੋਂ ਤਕ ਆਪਣੇ ਪੁਤਰਾਂ ਤੋਂ ਸਹਿਮਤੀ ਦੀ ਲੋੜ ਹੈ।ਇਸ ਲਈ ਇਸ ਸੰਸਾਰ ਵਿਚ ਇਕ ਔਰਤ ਹੋਣਾ ਹਮੇਸ਼ਾਂ ਫਾਇਦੇਮੰਦ, ਅਨੁਕੂਲ ਨਹੀਂ ਹੈ। ਕੁਝ ਵਧੇਰੇ ਚੋਟੇ ਸਮਾਜਾਂ ਜਾਂ ਕਬੀਲਿਆਂ ਵਿਚ, ਜਾਂ ਛੋਟੇ ਆਦਿਵਾਸੀ ਸਮਾਜ ਵਿਚ, ਸਾਡੇ ਕੋਲ ਔਰਤਾਂ ਨਾਲ ਘਰ ਦੇ ਮੁਖੀ ਵਜੋਂ ਜਾਂ ਸਮਾਜ ਵਿਚ ਬਹੁਤ ਸਾਰੀਆਂ ਚੀਜ਼ਾਂ ਦੇ ਮੁਖੀ ਵਜੋਂ, ਇਕ ਮਾਤਾ ਪ੍ਰਧਾਨ ਸਿਸਟਮ ਹੈ । ਅਤੇ ਅਜ ਕਲ, ਖੁਸ਼ਕਿਸਮਤੀ ਨਾਲ, ਔਰਤਾਂ ਕੋਲ ਬਹੁਤ ਸਾਰੇ ਉਚੇ ਅਹੁਦੇ ਹੋ ਸਕਦੇ ਹਨ, ਇਥੋਂ ਤਕ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਜਾਂ ਅਨੇਕ ਹੀ ਵਿਭਾਗਾਂ ਦੇ ਮੰਤਰੀ - ਵਿਦੇਸ਼ ਮੰਤਰੀ, ਗ੍ਰਹਿ ਮੰਤਰੀ, ਆਦਿ, ਆਦਿ, ਜਾਂ ਕਿਸੇ ਵਡੇ ਕੰਪਨੀ ਦੇ ਸੀਈਓ। ਜਾਂ ਮਸ਼ਹੂਰ ਕਲਾਕਾਰ, ਮਸ਼ਹੂਰ ਵਿਗਿਆਨੀ, ਮਸ਼ਹੂਰ ਡਾਕਟਰ, ਮਸ਼ਹੂਰ ਬਹੁਤ ਸਾਰੀਆਂ ਚੀਜ਼ਾਂ, ਕਈ ਕਿਸਮਾਂ। ਪ੍ਰਮਾਤਮਾ ਦਾ ਧੰਨਵਾਦ ਕਿ ਅਸੀਂ ਮਨੁਖਾਂ ਵਜੋਂ ਵਿਕਸਿਤ ਹੋਏ ਹਾਂ ਅਤੇ ਸਾਡੇ ਸਮਾਜ ਵੀ ਵਿਕਸਿਤ ਹੋਏ ਅਤੇ ਔਰਤਾਂ ਨੂੰ ਗ੍ਰਹਿ ਉਤੇ ਬਹੁਤ, ਬਹੁਤ ਸਤਿਕਾਰਯੋਗ ਜੀਵਾਂ ਵਜੋਂ ਮਾਨਤਾ ਦਿਤੀ ਹੈ। ਪ੍ਰਮਾਤਮਾ ਦਾ ਇਸ ਲਈ ਧੰਨਵਾਦ।ਅਤੇ ਹੁਣ ਮੈਂ ਵਾਪਸ ਆਉਂਦੀ ਹਾਂ ਤੁਹਾਨੂੰ ਯਕੀਨ ਦਿਵਾਉਣ ਲਈ ਕਿ ਔਰਤਾਂ ਬੁਧ ਬਣ ਸਕਦੀਆਂ ਹਨ - ਮੈਂ ਤੁਹਾਨੂੰ ਦਸਿਆ ਕਿ ਮੈਂ ਇਕ ਔਰਤ ਦੇ ਰੂਪ ਵਿਚ ਕਈ ਵਾਰ ਕੁਆਨ ਯਿੰਨ ਬੋਧੀਸਾਤਵਾ ਰਹੀ ਹਾਂ। ਅਤੇ ਬੁਧ ਧਰਮ ਵਿਚ, ਜਿਵੇਂ ਬਾਡਾ, ਮਹਾਂਕਸਯਾਪਾ ਦੀ ਪਤਨੀ, ਉਹ ਵੀ ਇਕ ਅਰਹਟ ਬਣ ਗਈ ਸੀ। ਅਤੇ ਡਾਏ ਥੇ ਚੀ ਬੋ ਤਾਟ, ਵੀ ਇਕ ਔਰਤ ਹੈ। ਉਹ ਅਜ਼ੇ ਵੀ ਅਮਿਤਾਬ ਬੁਧ ਦੀ ਧਰਤੀ ਵਿਚ ਹਨ। ਉਹ ਸਿਰਫ ਇਕ ਕਿਸਮ ਦਾ ਮਾਦਾ ਤਤ ਬਰਕਰਾਰ ਰਖਦੇ ਹਨ, ਪਰ ਉਨਾਂ ਨੂੰ ਇਕ ਔਰਤ ਜਾਂ ਇਕ ਮਰਨ ਹੋਣਾ ਜ਼ਰੂਰੀ ਨਹੀਂ ਹੈ। ਉਹ ਕੋਈ ਵੀ ਚੀਜ਼ ਕਰ ਸਕਦੇ ਜੋ ਉਹ ਚਾਹੁੰਦੇ ਹਨ। ਉਹ ਬੁਧ ਹਨ। ਅਤੇ ਅਜਕਲ ਬਹੁਤ ਸਾਰੀਆਂ ਔਰਤਾਂ, ਉਹ ਮਾਸਟਰ/ਗੁਰੂ ਬਣ ਗਏ ਹਨ। ਜਾਂ ਤਾਂ ਜਫੀ ਪਾਉਣ ਵਾਲੀ ਮਾਂ, ਜਫੀ ਪਾਉਣ ਵਾਲਾ ਸੰਤ ਭਾਰਰ ਵਿਚ; ਉਨਾਂ ਵਿਚੋਂ ਬਹੁਤ ਸਾਰੇ।ਅਤੇ ਪਰਮਹੰਸ ਯੋਗਾਨੰਦ ਵੀ ਇਕ ਸੰਤ ਨੂੰ ਮਿਲਣ ਗਿਆ ਸੀ, ਇਕ ਆਮ ਔਰਤ, ਸਾਰੀਆਂ ਔਰਤਾਂ ਵਾਂਗ, ਪਰ ਉਹ ਇਕ ਸੰਤ ਹੈ। ਉਸ ਦਾ ਨਾਂ ਥਰੀਸ ਨਿਉਮੈਨ ਹੈ। ਹਰ ਸ਼ੁਕਰਵਾਰ ਨੂੰ, ਉਸੇ ਦੇ ਹਥਾਂ ਅਤੇ ਪੈਰਾਂ ਦੇ ਜ਼ਖਮਾਂ ਤੋਂ ਖੂਨ ਵਹਿੰਦਾ ਸੀ, ਉਵੇਂ ਜਿਵੇਂ ਭਾਗਵਾਨ ਈਸਾ ਦੀ ਤਰਾਂ। ਉਸ ਨੇ ਦੁਬਾਰਾ ਕੰਮ ਕੀਤਾ, ਭਗਵਾਨ ਈਸਾ ਦੇ ਦ੍ਰਿਸ਼ ਨੂੰ ਮੁੜ ਸੁਰਜੀਤ ਕੀਤਾ, ਜਦੋਂ ਉਸ ਨੂੰ ਤਸੀਹੇ ਦਿਤੇ ਗਏ ਸੀ, ਸਲੀਬ ਤੇ ਮਾਰਿਆ ਗਿਆ ਜਾਂ ਕਿਲਾਂ ਨਾਲ ਜੜਿਆ ਗਿੳ ਸੀ। ਵਿਚਾਰੇ ਭਗਵਾਨ ਈਸਾ। ਜਦੋਂ ਵੀ ਮੈਂ ਇਹਦੇ ਬਾਰੇ ਸੋਚਦੀ ਹਾਂ, ਮੇਰਾ ਦਿਲ ਬਹੁਤ ਹੀ ਜਿਆਦਾ ਦੁਖ ਮਹਿਸੂਸ ਕਰਦਾ ਹੈ। ਓਹ ਰਬਾ, ਅਤੇ ਬਹੁਤ ਸਾਰੇ ਗੁਰੂਆਂ ਨੂੰ ਵੀ ਇਸ ਤਰਾਂ ਤਸੀਹੇ ਦਿਤੇ ਗਏ, ਅਤੇ ਬਦਤਰ। ਓਹ, ਅਸੀਂ ਇਸ ਬਾਰੇ ਗਲ ਨਾ ਕਰੀਏ।ਸੋ ਇਥੋਂ ਤਕ ਪਹਿਲੇ ਹੀ ਇਕ ਬੁਧ, ਸ਼ਕਿਆਮੁਨੀ ਬੁਧ ਨੇ ਵੀ ਹਤਿਆ ਦੀਆਂ ਕੋਸ਼ਿਸ਼ਾਂ ਦਾ ਸਾਹਮੁਣਾ ਕੀਤਾ, ਕਈ ਵਾਰ। ਅਤੇ ਇਕ ਵਾਰ, ਉਸ ਨੇ ਇਥੋਂ ਤਕ ਉਨਾਂ ਦੇ ਅੰਗੂਠੇ ਨੂੰ ਕਟ ਦਿਤਾ ਪਥਰ ਤੋਂ ਦੇਵਦਤ ਦੇ ਕਾਰਨ, ਉਸਦਾ ਚੁਚੇਰਾ ਭਰਾ ਵੀ, ਅਤੇ ਇਕ ਭਿਕਸ਼ੂ, ਸੰਨਿਆਸੀ! ਦੇਵਦਤ ਇਕ ਸੰਨਿਆਸੀ ਸੀ, ਅਤੇ ਉਸ ਨੇ ਭਿਕਸ਼ੂਆਂ ਲਈ ਇਥੋਂ ਤਕ ਬਹੁਧ ਨਾਲੋਂ ਵਧ ਹੋਰ ਵੀ ਵਧੇਰੇ ਸਖਤ ਨਿਯਮ ਲਾਗੂ ਕੀਤੇ ਸਨ! ਜਿਵੇਂ, ਸ਼ਕਿਆਮੁਨੀ ਬੁਧ ਨੇ ਆਪਣੇ ਭਿਕਸ਼ੂਆਂ ਨੂੰ ਦੁਪਹਿਰ ਦੇ ਸਮੇਂ ਜੂਸ ਪੀਣ ਦੀ ਇਜਾਜ਼ਤ ਦਿਤੀ। ਆਮ ਤੌਰ ਤੇ, ਉਹ ਸਿਰਫ ਦੁਪਹਿਰ ਦੇ ਸਮੇਂ ਖਾਂਦੇ ਸਨ। ਪਰ ਬਾਅਦ ਵਿਚ, ਬੁਧ ਨੇ ਦੁਪਹਿਰੇ ਆਪਣੇ ਭਿਕਸ਼ੂਆਂ ਨੂੰ ਜੂਸ ਪੀਣ ਦੀ ਆਗਿਆ ਦਿਤੀ, ਜੇਕਰ ਉਥੇ ਜੂਸ ਉਪਲਬਧ ਹੁੰਦਾ। ਅਤੇ ਉਸ ਨੇ ਆਪਣੇ ਭਿਕਸ਼ੂਆਂ ਨੂੰ ਕਿਸੇ ਵੀ ਸਮੇਂ ਖਾਣ ਦੀ ਵੀ ਆਗਿਆ ਦਿਤੀ ਜਦੋਂ ਭਿਖਸ਼ੂ ਸੜਕ ਉਤੇ ਹੁੰਦੇ ਸਨ, ਕਿਉਂਕਿ ਉਹ ਨਹੀਂ ਜਾਣਦੇ ਕਦੋਂ ਉਨਾਂ ਨੂੰ ਦੁਬਾਰਾ ਇਕ ਭੋਜਨ ਮਿਲੇਗਾ। ਇਹ ਨਹੀਂ ਜਿਵੇਂ ਉਹ ਇਕ ਸੈਟਲ ਖੇਤਰ ਵਿਚ ਸਨ ਅਤੇ ਫਿਰ ਸਮੇਂ ਸਿਰ ਉਹ ਬਾਹਰ ਜਾਂਦੇ ਸੀ, ਸਮੇਂ ਸਿਰ ਖਾਣਾ ਅਤੇ ਸਮੇਂ ਸਿਰ ਵਾਪਸ ਆਉਣਾ। ਸੋ ਬੁਧ ਬਹੁਤ ਉਦਾਰਵਾਦੀ ਸਨ। ਕਾਰਨ ਜਿਸ ਕਰਕੇ ਉਹ ਸਿਰਫ ਇਕ ਵਾਰ ਖਾਂਦੇ ਸੀ ਇਹ ਸੀ ਕਿ ਉਹ ਸਾਰਾ ਦਿਨ ਭੀਖ ਮੰਗਣ ਨਹੀਂ ਜਾ ਸਕਦੇ ਸੀ।ਪਰ ਇਸਦਾ ਇਹ ਭਾਵ ਨਹੀਂ ਕਿ ਜੇਕਰ ਤੁਸੀਂ ਦਿਹਾੜੀ ਵਿਚ ਇਕ ਵਾਰ ਭੋਜਨ ਖਾਂਦੇ ਹੋ, ਫਿਰ ਤੁਸੀਂ ਬੁਧ ਬਣ ਜਾਵੋਂਗੇ। ਇਹ ਇਸ ਤਰਾਂ ਨਹੀਂ ਹੈ। ਸੋ ਇਹ ਵੀ ਗਲਤ ਧਾਰਨਾਵਾਂ ਵਿਚੋਂ ਇਕ ਹੈ। ਸੋ ਜੇਕਰ ਕੁਝ ਲੋਕ ਦੇਖਦੇ ਹਨ ਇਕ ਸੰਨਿਆਸੀ, ਭਿਕਸ਼ੂ ਥੋੜਾ ਮੋਟਾ ਅਤੇ ਗੋਲ ਹੈ ਅਤੇ ਚੰਗਾ ਖੁਆਇਆ ਜਾਂਦਾ, ਅਤੇ ਉਹ ਸੋਚਦੇ ਹਨ ਇਹ ਭਿਕਸ਼ੂ "ਚੰਗੀ ਤਰਾਂ ਅਭਿਆਸ ਨਹੀਂ ਕਰਦਾ" ਹੋਵੇਗਾ, ਇਹ ਇਸ ਤਰਾਂ ਨਹੀਂ ਹੈ। ਅਤੇ ਜੇਕਰ ਇਕ ਭਿਕਸ਼ੂ ਜਿਹੜਾ ਦਿਹਾੜੀ ਵਿਚ ਸਿਰਫ ਇਕ ਵਾਰ ਖਾਂਦਾ ਹੈ ਅਤੇ ਇਕ ਹਡੀਆਂ ਦੇ ਪਿੰਜਰ ਵਾਨਗ ਲਗਦਾ ਹੈ, ਫਿਰ ਉਹ ਜ਼ਰੂਰ ਹੀ "ਬਹੁਤ ਪਵਿਤਰ" ਹੋਵੇਗਾ - ਇਹ ਇਸ ਤਰਾਂ ਨਹੀਂ ਹੈ। ਇਹ ਇਸ ਤਰਾਂ ਨਹੀਂ ਹੈ। ਬਿਨਾਂਸ਼ਕ, ਜੇਕਰ ਤੁਸੀਂ ਭੋਜਨ ਨਾਲ ਅਤੇ ਇਹ ਸਭ ਨਾਲ ਬਹੁਤੇ ਲਾਲਚੀ ਨਹੀਂ ਹੋ, ਫਿਰ ਇਹ ਬਹੁਤ ਚੰਗਾ ਹੈ ਕੁਝ ਅਨੁਸ਼ਾਸਨ ਹੈ। ਪਰ ਇਹ ਇਸ ਕਰਕੇ ਨਹੀਂ ਤੁਸੀਂ ਬੁਧ ਬਣ ਜਾਵੋਂਗੇ! ਨਹੀਂ, ਨਹੀਂ।ਤੁਹਾਨੂੰ ਯਾਦ ਹੈ ਬੁਧ ਧਰਮ ਵਿਚ, ਇਕ ਵਾਰ, ਅਤੇ ਅਜ਼ੇ ਵੀ ਹੁਣ, ਉਨਾਂ ਨੇ ਮੇਤਰੇਆ ਬੁਧ ਦੀ ਮੂਰਤੀ ਬਹੁਤ ਮੋਟਾ, ਇਕ ਵਡੇ ਪੇਦ ਦੇ ਨਾਲ ਬਣਾਈ ਸੀ ਅਤੇ ਉਸ ਦੇ ਨੇੜੇ ਇਕ ਵਡਾ ਬੈਗ ਹੈ। ਅਤੇ ਬੈਗ ਸ਼ਾਇਦ ਕੁਝ ਬਚਿਆਂ ਦੇ ਖਿਡਾਉਣਿਆਂ ਨਾਲ ਅਤੇ ਕੁਝ ਚੀਜ਼ਾਂ ਨਾਲ ਭਰਿਆ ਹੈ ਬਚਿਆਂ ਨੂੰ ਦੇਣ ਲਈ, ਮੇਰਾ ਅੰਦਾਜ਼ਾ ਹੈ। ਪਰ ਉਹ ਮੇਤਰੇਆ ਬੁਧ ਪੁਨਰ ਜਨਮ ਹੈ। ਅਤੇ ਉਹ ਜਾਣਦਾ ਹੈ ਕਿ ਲੋਕ ਨਹੀਂ ਵਿਸ਼ਵਾਸ਼ ਕਰਦੇ ਕਿ ਉਹ ਮਤੇਰਆ ਬੁਧ ਹੈ, ਸੋ ਉਸ ਨੇ ਕਦੇ ਨਹੀਂ ਦਸਿਆ ਸੀ ਜਦੋਂ ਤਕ ਉਹ ਨਿਰਵਾਣ ਨੂੰ ਉਪਰ ਜਾ ਰਿਹਾ ਸੀ। ਉਸ ਤੋਂ ਪਹਿਲਾਂ, ਉਸ ਨੇ ਇਕ ਕਵਿਤਾ ਲਿਖੀ ਸੀ ਲੋਕਾਂ ਨੂੰ ਦਸਦੇ ਹੋਏ, "ਸਚਮੁਚ, ਮੈਂ ਮਤਰੇਆ ਬੁਧ ਹਾਂ।" ਸੰਸਾਰ ਦੇ ਲੋਕਾਂ ਨੂੰ ਦਸਣ ਲਈ ਕਿ ਤੁਸੀਂ ਇਕ ਬੁਧ ਹੋ ਜਾਂ ਤੁਸੀਂ ਈਸਾ ਹੋ ਉਵੇਂ ਹੈ ਜਿਵੇਂ ਤੁਸੀਂ ਮੁਸੀਬਤ ਨੂੰ... ਜਾਂ ਸਲੀਬ ਨੂੰ ਸਦਾ ਦੇ ਰਹੇ ਹੋਂ । ਸਾਰੇ ਗੁਰੂਆਂ ਦੀਆਂ ਜਿੰਦਗੀਆਂ ਮੁਸੀਬਤਾਂ, ਦੁਖ ਨਾਲ ਭਰੀਆਂ ਹਨ, ਅਤੇ ਕਦੇ ਕਦਾਂਈ ਆਪਣੀ ਜਾਨ ਵੀ ਗੁਆ ਬੈਠਦੇ ਸਨ।ਬੁਧ ਪੁਰਸ਼ ਹੋ ਸਕਦੇ ਹਨ ਜਾਂ ਔਰਤਾਂ, ਇਹ ਨਿਰਭਰ ਕਰਦਾ ਹੈ। ਜੇਕਰ ਬੁਧ ਇਕ ਉਚੇਰੇ ਪਧਰ ਤੋਂ ਆਇਆ ਹੈ, ਉਹ ਕਦੇ ਕਦਾਂਈ ਆਪਣੇ ਆਪ ਨੂੰ ਮਰਦਾਂ ਵਿਚ ਜਾਂ ਔਰਤਾਂ ਵਿਚ ਦੀ ਬਦਲ ਸਕਦੇ ਹਨ, ਇਹ ਨਿਰਭਰ ਕਰਦਾ ਹੈ। ਬਸ ਉਵੇਂ ਜਿਵੇਂ ਕੁਆਨ ਯਿੰਨ ਬੋਧੀਸਾਤਵਾ। ਇਥੋਂ ਤਕ ਬੁਧ ਨੇ ਵੀ ਕਿਹਾ ਸੀ ਕਿ ਉਹ ਇਕ ਮਾਦਾ ਰੂਪ ਵਿਚ ਜਾਂ ਮਰਦ ਰੂਪ ਵਿਚ ਪ੍ਰਗਟ ਹੋ ਸਕਦੀ ਹੈ ਜਾਂ ਵਖ ਵਖ ਕਿਸਮਾਂ ਦੇ ਸਿਰਲੇਖ ਜਾਂ ਅਹੁਦੇ ਸੰਸਾਰ ਦੀ ਮਦਦ ਕਰਨ ਲਈ।