ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਨੂੰ ਵਿਸ਼ਵ ਯੁੱਧ ਦੇ ਜਲਦੀ ਅੰਤ ਲਈ ਕਿਸਦਾ ਧੰਨਵਾਦ ਕਰਨਾ ਚਾਹੀਦਾ ਹੈ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਂ ਗੱਲਬਾਤ ਇਸ ਤਰ੍ਹਾਂ ਹੋਈ: ਸਵਰਗ ਅਸਲ ਵਿੱਚ ਨਹੀਂ ਚਾਹੁੰਦੇ ਕਿ ਅਸੀਂ (ਸੰਯੁਕਤ ਤ੍ਰਿਏਕ ਅਤਿ-ਸ਼ਕਤੀਸ਼ਾਲੀ) ਯੁੱਧ ਨੂੰ ਰੋਕੀਏ, ਕਿਉਂਕਿ ਬਿਲੀਅਨ, ਟ੍ਰਿਲੀਅਨ, ਜ਼ੀਲੀਅਨ ਹੀ ਜੀਵ ਰੋ ਰਹੇ ਹਨ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿੰਨਾ ਸਮਾਂ ਪਹਿਲਾਂ ਤੋਂ - ਬੁੱਚੜਖਾਨੇ ਵਿੱਚ, ਸ਼ਿਕਾਰ ਦੇ ਮੈਦਾਨ ਵਿੱਚ, ਸਮੁੰਦਰ ਵਿੱਚ ਜਿੱਥੇ ਸਿਰਫ਼ ਸ਼ਾਂਤੀ ਅਤੇ ਦਿਆਲਤਾ ਸੀ। ਇਸ ਲਈ, ਪ੍ਰਮਾਤਮਾ ਉਨ੍ਹਾਂ ਦੀ ਬੇਨਤੀ ਨੂੰ ਅਣਦੇਖਾ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੂੰ ਉਨ੍ਹਾਂ ਮਨੁੱਖਾਂ ਦੇ ਹੱਥੋਂ ਬੇਇਨਸਾਫ਼ੀ ਨਾਲ ਦੁੱਖ ਨਹੀਂ ਝੱਲਣ ਦੇ ਸਕਦਾ ਜਿਨ੍ਹਾਂ ਕੋਲ ਸਾਰੀ ਸ਼ਕਤੀ, ਸਾਰਾ ਸਾਜ਼ੋ-ਸਾਮਾਨ, ਹਰ ਸਮੇਂ, ਸਾਰੀਆਂ ਕਾਢਾਂ ਹਨ ਜੋ ਕਿਸੇ ਦੀ ਆਗਿਆ ਤੋਂ ਬਿਨਾਂ ਸੰਸਾਰ ਦੇ ਕਿਸੇ ਵੀ ਜੀਵ ਨੂੰ ਮਾਰਨ ਲਈ ਹਨ। ਪ੍ਰਮਾਤਮਾ ਤੋਂ ਇਜਾਜ਼ਤ ਮੰਗਣ ਬਾਰੇ ਗੱਲ ਕਰਨ ਦੀ ਗੱਲ ਨਹੀਂ, ਕਿਉਂਕਿ ਜੇ ਉਹ ਪ੍ਰਮਾਤਮਾ ਤੋਂ ਮੰਗਦੇ ਹਨ, ਤਾਂ ਪ੍ਰਮਾਤਮਾ “ਨਾਂਹ" ਕਹੇਗਾ। ਪਰ, ਬੇਸ਼ੱਕ, ਜੇ ਪ੍ਰਮਾਤਮਾ ਨੇ ਨਾਂਹ ਵੀ ਕਹਿ ਦਿੱਤੀ, ਤਾਂ ਕਿੰਨੇ ਲੋਕ ਉਹਨਾਂ ਨੂੰ ਸੁਣਨਗੇ? ਇਸ ਲਈ ਉਹ ਪਾਪੀ ਤਰੀਕੇ, ਵਹਿਸ਼ੀ ਤਰੀਕੇ ਨਾਲ ਜਾਰੀ ਰੱਖਦੇ ਹਨ।

ਇਸ ਲਈ ਤੁਸੀਂ ਮਾਇਆ ਦੇ ਰਾਜੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ ਜੋ ਇਸ ਭੌਤਿਕ ਸੰਸਾਰ ਦੇ ਨਿਯਮ ਨੂੰ ਨਿਯੰਤਰਿਤ ਕਰਦਾ ਹੈ। ਕਲਪਨਾ ਕਰੋ ਕਿ ਜੇ ਤੁਸੀਂ ਮਾਇਆ ਦੇ ਰਾਜਾ ਹੋ, ਤਾਂ ਲੋਕ ਤੁਹਾਡੇ ਵਾਤਾਵਰਣ ਜਾਂ ਤੁਹਾਡੇ ਘਰ ਵਿੱਚ ਆਉਂਦੇ ਹਨ, ਤੁਹਾਡੇ ਵਾਤਾਵਰਣ ਵਿੱਚ, ਤੁਹਾਡੇ ਆਸ ਪਾਸ ਦੀ ਕਿਸੇ ਵੀ ਚੀਜ਼ ਨੂੰ ਮਾਰ ਦਿੰਦੇ ਹਨ। ਅਤੇ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਦਰਦ ਨਾਲ ਪੀੜਿਤ, ਰੋਂਦੇ ਹੋਏ ਦੇਖਦੇ ਨਹੀਂ ਰਹਿ ਸਕਦੇ। ਕਲਪਨਾ ਕਰੋ ਕਿ ਜੇ ਤੁਸੀਂ ਮਾਇਆ ਦੇ ਰਾਜਾ ਹੋ, ਤਾਂ ਕੀ ਤੁਸੀਂ ਇਸਨੂੰ ਸਵੀਕਾਰ ਕਰੋਗੇ? ਨਹੀਂ, ਬਿਲਕੁਲ ਨਹੀਂ। ਸੋ ਇਹ ਹੈ ਜਿਵੇਂ ਸਾਨੂੰ ਉਨ੍ਹਾਂ ਸਾਰੇ ਅੱਤਿਆਚਾਰਾਂ ਦਾ ਭੁਗਤਾਨ ਕਰਨਾ ਪਵੇਗਾ ਜੋ ਅਸੀਂ ਅਨਾਦਿ ਕਾਲ ਤੋਂ ਕਰਦੇ ਆ ਰਹੇ ਹਾਂ।

ਬੇਸ਼ੱਕ, ਤੁਸੀਂ ਸਾਰੇ ਜਾਣਦੇ ਹੋ ਕਿ ਇਸ ਭੌਤਿਕ ਖੇਤਰ ਵਿੱਚ ਹਰ ਚੀਜ਼ ਦੀ ਇੱਕ ਕੀਮਤ ਹੁੰਦੀ ਹੈ। ਬੇਸ਼ੱਕ, ਇਸ ਅਚਾਨਕ, ਤੇਜ਼ੀ ਨਾਲ ਵਿਸ਼ਵ ਯੁੱਧ ਦੇ ਰੁਕਣ, ਜਾਂ ਜਿੱਤ ਦੀ ਇੱਕ ਕੀਮਤ ਚੁਕਾਉਣੀ ਪਈ। ਪਰ ਇਹ ਸਭ ਕੁਝ ਇਸ ਦੇ ਯੋਗ ਸੀ। ਇਹ ਸਭ ਕੁਝ ਇਸ ਦੇ ਯੋਗ ਸੀ। ਇਹੀ ਹੈ ਬੱਸ, ਮੈਨੂੰ ਇਹੀ ਚਿੰਤਾ ਹੈ ਕਿ ਜੇ ਅਗਲੀ ਵਾਰ ਅਜਿਹਾ ਹੋਇਆ, ਤਾਂ ਮੈਨੂੰ ਨਹੀਂ ਪਤਾ ਕਿ ਪ੍ਰਮਾਤਮਾ ਮੈਨੂੰ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ ਜਾਂ ਕੀ ਮੇਰੇ ਕੋਲ ਅਜੇ ਵੀ ਇੱਕ ਹੋਰ ਵਿਸ਼ਵ ਯੁੱਧ ਨੂੰ ਦੁਬਾਰਾ ਰੋਕਣ ਦੀ ਸਮਰੱਥਾ ਹੋਵੇਗੀ। ਇਹ ਇਕ ਬਹੁਤ ਵਡੀ ਕੋਸ਼ਿਸ਼ ਹੈ। ਇਹ ਬਹੁਤ ਨਾਮੰਨਣਯੋਗ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ਜੋ ਮੈਂ ਤੁਹਾਨੂੰ ਦੱਸ ਸਕਾਂ। ਇਸ ਲਈ, ਕਿਰਪਾ ਕਰਕੇ, ਸਵਰਗੀ ਸ਼ਕਤੀ ਅਤੇ ਪ੍ਰਮਾਤਮਾ ਦੀ ਦਇਆ 'ਤੇ ਭਰੋਸਾ ਨਾ ਕਰੋ, ਕਿਉਂਕਿ ਕਈ ਵਾਰ ਆਫ਼ਤਾਂ, ਯੁੱਧ ਬਸ ਹੋਣੇ ਹੀ ਪੈਂਦੇ ਹਨ। ਇਸ ਲਈ ਕਿਰਪਾ ਕਰਕੇ ਆਪਣੀ ਜੀਵਨ ਸ਼ੈਲੀ ਨੂੰ ਇੱਕ ਸੱਚੇ, ਨੇਕ, ਸ਼ਾਨਦਾਰ ਮਨੁੱਖ ਦੇ ਅਨੁਕੂਲ ਇੱਕ ਹੋਰ ਜੀਵਨ ਸ਼ੈਲੀ ਵਿੱਚ ਬਦਲੋ। ਇਸ ਸੰਸਾਰ ਨੂੰ ਕਾਇਮ ਰੱਖਣ ਲਈ, ਆਪਣੀ ਅਤੇ ਇਸ 'ਤੇ ਰਹਿਣ ਵਾਲੇ ਸਾਰੇ ਜੀਵਾਂ ਦੀ ਰੱਖਿਆ ਕਰਨ ਲਈ, ਆਪਣੇ ਬੱਚਿਆਂ ਦੀ ਰੱਖਿਆ ਕਰਨ ਲਈ ਤੁਹਾਡੇ ਵੱਲੋਂ ਕੀਤੇ ਗਏ ਹਰ ਛੋਟੇ ਜਿਹੇ ਯਤਨ ਲਈ ਤੁਹਾਡਾ ਬਹੁਤ ਧੰਨਵਾਦ। ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਯਾਦ ਰੱਖੋ। ਤੁਹਾਡਾ ਧੰਨਵਾਦ।

ਹੁਣ, ਸਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਪਵੇਗਾ, ਤ੍ਰਿਏਕ ਦਾ, ਪਰਮ ਸ਼ਕਤੀ ਨਾਲ, ਪਰਮ ਸ਼ਕਤੀਸ਼ਾਲੀ ਸੰਯੁਕਤ ਤ੍ਰਿਏਕ ਦਾ ਧੰਨਵਾਦ ਕਰਨਾ ਪਵੇਗਾ। ਅਤੇ ਫਿਰ ਅਸੀਂ, ਬੇਸ਼ੱਕ, ਸ਼ਾਂਤੀ ਦੇ ਰਾਜਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਹਿਲੂ ਲਈ ਮੇਰੀ ਟੀਮ, ਮੇਰੀ ਸਵਰਗੀ ਟੀਮ ਨਾਲ ਪੂਰੀ ਤਰ੍ਹਾਂ ਸਹਿਯੋਗ ਕੀਤਾ। ਅਸੀਂ ਸਵਰਗੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ ਜੋ ਧਰਤੀ ਉੱਤੇ ਅਵਤਾਰ ਧਾਰਨ ਕਰ ਰਹੇ ਹਨ ਅਤੇ ਚੰਗਾ ਕੰਮ ਕਰ ਰਹੇ ਹਨ, ਸ਼ਾਂਤੀ ਲਈ ਪ੍ਰਮਾਤਮਾ ਦੀ ਯੋਜਨਾ ਦੇ ਅਨੁਸਾਰ, ਹਾਲਾਂਕਿ ਇਹ ਹਮੇਸ਼ਾ ਅਜਿਹਾ ਨਹੀਂ ਲੱਗਦਾ! ਸਾਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ, ਸਿਰਫ਼ ਯੁੱਧ ਅਤੇ ਸ਼ਾਂਤੀ ਦਾ ਧਿਆਨ ਰੱਖਣਾ ਹੀ ਨਹੀਂ। ਇਸੇ ਕਰਕੇ ਮੈਂ ਕਾਫ਼ੀ ਰੁੱਝੀ ਹੋਈ ਹਾਂ। ਬ੍ਰਹਿਮੰਡ ਨੂੰ ਸੰਤੁਲਿਤ, ਸਥਿਰ ਰੱਖਣ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਹਨ, ਅਤੇ ਬਹੁਤ ਸਾਰੇ ਗ੍ਰਹਿ ਨਾ ਹਿੱਲਦੇ ਰਹਿਣ, ਹਿੱਲਦੇ ਨਾ ਰਹਿਣ, ਤਬਾਹ ਹੋਣ ਦੀ ਕਗਾਰ 'ਤੇ ਨਾ ਹੋਣ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ।

ਇਸ ਲਈ ਚਰਚਾ ਕਾਫ਼ੀ ਲੰਬੀ ਸੀ, ਪਰ ਮੁੱਖ ਨੁਕਤਾ ਇਹ ਸੀ ਕਿ ਸਵਰਗ ਹੁਣ ਮਨੁੱਖਾਂ ਦੀ ਮਦਦ ਕਰਨ ਤੋਂ ਬਹੁਤ ਝਿਜਕਦਾ ਹੈ ਕਿਉਂਕਿ ਬਹੁਤ ਜ਼ਿਆਦਾ ਵਿਰਲਾਪ, ਰੋਣਾ, ਦਰਦ ਅਤੇ ਦੁੱਖ, ਅਤੇ ਜਾਨਵਰ-ਲੋਕਾਂ 'ਤੇ ਜ਼ੁਲਮ ਅਤੇ ਕੈਦ, ਅਤੇ ਬੱਚਿਆਂ ਦੀ ਹੱਤਿਆ। ਹਰ ਰੋਜ਼ ਦੋ ਲਖ ਬੱਚੇ ਮਾਰੇ ਜਾਂਦੇ ਸਨ। ਹਾਏ, ਮੇਰੇ ਰੱਬਾ; ਹਰ ਦੇਸ਼ ਦੇ ਕਾਨੂੰਨ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਪ੍ਰਮਾਤਮਾ ਨੇ, ਸਾਰੇ ਵਿਰਲਾਪ, ਰੋਣ, ਦੁੱਖ, ਸਾਰੇ ਬੇਸਹਾਰਾ ਜੀਵਾਂ ਦੀਆਂ ਪ੍ਰਾਰਥਨਾਵਾਂ, ਅਤੇ ਸਵਰਗ ਦੇ ਸਾਰੇ ਨਿਰਣ‌ਿਆ ਅਤੇ ਫੈਸਲਿਆਂ ਦੇ ਸੰਦਰਭ ਵਿੱਚ, ਫੈਸਲਾ ਕੀਤਾ ਕਿ ਮੈਨੂੰ ਯੁੱਧ ਨੂੰ ਰੋਕਣ ਅਤੇ ਸ਼ਾਂਤੀ ਬਣਾਉਣ ਵਿੱਚ ਮਦਦ ਨਹੀਂ ਕਰਨੀ ਚਾਹੀਦੀ - ਹਾਲੀਆ ਯੁੱਧ, ਜੋ ਕਿ ਪੂਰੇ ਸੰਸਾਰ ਦੀ ਆਰਥਿਕਤਾ, ਬਚਾਅ ਅਤੇ ਮਨੋਵਿਗਿਆਨਕ ਸ਼ਾਂਤੀ ਨੂੰ ਪ੍ਰਭਾਵਤ ਕਰਦਾ ਹੈ।

ਪਰ ਸ਼ਾਂਤੀ ਰਾਜਾ, ਉਸਨੇ ਮੈਨੂੰ ਕਿਹਾ, "ਪਰ ਜੇ ਤੁਸੀਂ ਸ਼ਾਂਤੀ ਬਣਾਉਣ ਵਿੱਚ ਮਦਦ ਨਹੀਂ ਕਰਦੇ, ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਵੇਗਾ।" ਮੈਂ ਕਿਹਾ, "ਮੈਨੂੰ ਪਤਾ ਹੈ, ਮੈਨੂੰ ਪਤਾ ਹੈ, ਮੈਨੂੰ ਪਤਾ ਹੈ। ਸਾਨੂੰ ਮਦਦ ਕਰਨੀ ਪਵੇਗੀ।" ਇਸ ਲਈ ਅਸੀਂ ਸਾਰਿਆਂ ਨੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਉਹ ਸਾਨੂੰ ਸੰਸਾਰ ਦੀ ਮਦਦ ਕਰਨ, ਯੁੱਧ ਰੋਕਣ ਦਾ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕਰੇ, ਕਿਉਂਕਿ ਮੈਂ ਕਿਹਾ, "ਅਜੇ ਵੀ ਬਹੁਤ ਸਾਰੀਆਂ ਚੰਗੀਆਂ ਰੂਹਾਂ ਹਨ। ਉਹ ਦੂਜਿਆਂ ਦੀ ਮਦਦ ਕਰਦੇ ਹਨ, ਜਾਨਵਰ-ਲੋਕਾਂ ਦੀ ਮਦਦ ਕਰਦੇ ਹਨ, ਜੰਗਲੀ ਜਾਨਵਰ-ਲੋਕਾਂ ਦੀ, ਫਸੇ-ਹੋਏ ਜਾਨਵਰ-ਲੋਕਾਂ ਦੀ, ਬੇਸਹਾਰਾ ਜਾਨਵਰ-ਲੋਕਾਂ ਦੀ ਵੱਖ-ਵੱਖ ਤਰੀਕਿਆਂ ਨਾਲ, ਭਾਵੇਂ ਉਹ ਅਧਿਆਤਮਿਕ ਤੌਰ 'ਤੇ ਝੁਕਾਅ ਨਹੀਂ ਰੱਖਦੇ ਜਾਂ ਉਹ ਪ੍ਰਮਾਤਮਾ ਦੀ ਅਧਿਆਤਮਿਕ ਪੇਸ਼ਕਸ਼ ਨਾਲ ਮੇਲ ਨਹੀਂ ਖਾਂਦੇ। ਅਜੇ ਵੀ ਬਹੁਤ ਸਾਰੇ ਚੰਗੇ ਲੋਕ ਹਨ, ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਪਵੇਗੀ। ਸਾਨੂੰ ਉਨ੍ਹਾਂ ਦੀ ਮਦਦ ਕਰਨੀ ਪਵੇਗੀ। ਸਾਨੂੰ ਮਨੁੱਖਾਂ ਦੀ ਮਦਦ ਕਰਨੀ ਪਵੇਗੀ। ਅਤੇ ਫਿਰ ਅਸੀਂ ਮਨੁੱਖਾਂ ਨੂੰ ਸਲਾਹ ਦੇਣ ਅਤੇ ਕਿਸੇ ਤਰੀਕੇ ਨਾਲ ਮਨੁੱਖਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਤਾਂ ਜੋ ਉਹ ਇਨ੍ਹਾਂ ਸਾਰੇ ਕਾਤਲਾਨਾ ਇਰਾਦਿਆਂ ਨੂੰ ਰੋਕ ਸਕਣ, ਜਾਂ, ਮੇਰਾ ਮਤਲਬ ਹੈ, ਅਣਜਾਣੇ ਵਿੱਚ।" ਇਸ ਲਈ ਅੰਤ ਵਿੱਚ, ਸਵਰਗ ਨੇ ਨਰਮੀ ਦਿਖਾ ਦਿੱਤੀ।

ਪਰ ਮੈਨੂੰ ਖੁਦ ਵੀ ਚੰਗਾ ਨਹੀਂ ਲੱਗਾ ਕਿਉਂਕਿ ਜੇਕਰ ਮੈਂ ਮਨੁੱਖਾਂ ਦੀ ਮਦਦ ਕਰ ਰਹੀ ਹਾਂ ਅਤੇ ਉਹ ਜਾਨਵਰ-ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਕਤਲ ਕਰਦੇ ਰਹਿੰਦੇ ਹਨ, ਤਾਂ ਇਹ ਮੈਨੂੰ ਅਸਲ ਵਿੱਚ ਇਕ ਪੂਰੀ ਜਿੱਤ ਨਹੀਂ ਲੱਗਦੀ। ਪਰ, ਮੈਨੂੰ ਨਹੀਂ ਪਤਾ। ਕੀ ਕੋਈ ਹੋਰ ਤਰੀਕਾ ਹੈ ਜਿਸ ਤਰਾਂ ਮੈਂ ਇਹ ਕਰ ਸਕਦੀ ਹਾਂ? ਨਹੀਂ, ਇਸ ਵੇਲੇ ਨਹੀਂ। ਇਸ ਲਈ ਮੈਂ ਤੁਹਾਡੇ ਸਾਰਿਆਂ ਨੂੰ ਸਿਰਫ਼ ਬੇਨਤੀ ਕਰਦੀ ਹਾਂ, ਤੁਸੀਂ ਸਾਰੇ ਜੋ ਅਜੇ ਤੱਕ ਵੀਗਨਵਾਦ ਅਤੇ ਪਰਉਪਕਾਰ ਅਤੇ ਪ੍ਰੇਮ-ਦਿਆਲਤਾ ਦੇ ਕੀਮਤੀ ਸਾਧਨ ਪ੍ਰਤੀ ਜਾਗ੍ਰਿਤ ਨਹੀਂ ਹੋਏ ਹੋ। ਕਿਰਪਾ ਕਰਕੇ ਜਾਗੋ। ਕਿਰਪਾ ਕਰਕੇ ਇਸਨੂੰ ਵਰਤੋ। ਇਹ ਤੁਹਾਡੇ ਅੰਦਰ ਹੈ। ਸਾਰੇ ਮਨੁੱਖ ਮੂਲ ਰੂਪ ਵਿੱਚ ਦਿਆਲੂ, ਬੁੱਧੀਮਾਨ ਅਤੇ ਹਮਦਰਦ, ਅਤੇ ਪਿਆਰ-ਕਰਨ ਵਾਲੇ ਅਤੇ ਦਿਆਲੂ ਹਨ। ਕਿਰਪਾ ਕਰਕੇ ਇਸਨੂੰ ਲੱਭਣ ਲਈ, ਆਪਣੀ ਆਤਮਾ ਦੇ ਅੰਦਰ, ਆਪਣੇ ਦਿਲ ਦੇ ਅੰਦਰ ਖੋਜ ਕਰੋ। ਜਿਨਾਂ ਹੋ ਸਕੇ ਇਸਦੀ ਵਰਤੋਂ ਕਰੋ ਆਪਣੇ ਆਪ ਨੂੰ ਬਚਾਉਣ ਲਈ, ਆਪਣੇ ਬੱਚਿਆਂ ਨੂੰ ਬਚਾਉਣ ਲਈ, ਜਾਨਵਰ-ਲੋਕਾਂ ਨੂੰ ਬਚਾਉਣ ਲਈ, ਵਾਤਾਵਰਣ ਨੂੰ ਬਚਾਉਣ ਲਈ, ਹਰ ਚੀਜ਼ ਨੂੰ ਬਚਾਉਣ ਲਈ ਜਿਸਦੀ ਸਾਨੂੰ ਲੋੜ ਹੈ - ਗ੍ਰਹਿ ਨੂੰ ਬਚਾਉਣ ਲਈ। ਕਿਰਪਾ ਕਰਕੇ, ਕਿਰਪਾ ਕਰਕੇ, ਕਿਰਪਾ ਕਰਕੇ।

ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ, ਉਨ੍ਹਾਂ ਸਾਰੇ ਲੋਕਾਂ ਦਾ ਜੋ ਪਹਿਲਾਂ ਹੀ ਵੀਗਨ ਬਣ ਚੁੱਕੇ ਹਨ ਅਤੇ ਇਸ ਨੇਕ ਤਰੀਕੇ ਨੂੰ ਜਾਰੀ ਰੱਖਦੇ ਹਨ। ਅਤੇ ਮੈਂ ਤੁਹਾਡੇ ਸਾਰਿਆਂ ਦਾ ਪਹਿਲਾਂ ਹੀ ਧੰਨਵਾਦ ਕਰਦੀ ਹਾਂ ਜੋ ਅੱਜ ਜਾਂ ਥੋੜ੍ਹੀ ਦੇਰ ਬਾਅਦ ਇਸਨੂੰ ਚੁਣ ਰਹੇ ਹਨ - ਪਰਉਪਕਾਰ ਦਾ ਰਸਤਾ, ਵੀਗਨ ਜੀਵਨ ਸ਼ੈਲੀ ਦਾ ਰਸਤਾ; ਉਹੀ ਤੁਹਾਡਾ ਰਸਤਾ ਹੈ, ਤੁਹਾਡਾ ਅਮਲ ਵਿੱਚ ਹਮਦਰਦ ਸੁਭਾਅ, ਅਮਲ ਵਿਚ ਪਿਆਰ। ਕਿਰਪਾ ਕਰਕੇ ਅਮਲ ਵਿੱਚ ਹੋਰ ਪਿਆਰ ਕਰੋ। ਇੱਕ ਦੂਜੇ ਨੂੰ ਪਿਆਰ ਕਰੋ। ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਦਿਆਲੂ ਅਤੇ ਚੰਗੇ ਬਣੋ। ਆਪਣੇ ਕਸਬੇ ਦੇ ਲੋਕਾਂ ਅਤੇ ਜਾਨਵਰ-ਲੋਕਾਂ ਨਾਲ, ਅਤੇ ਸਭ ਕੁਝ - ਜੋ ਵੀ ਹੋਵੇ - ਰੁੱਖਾਂ, ਜ਼ਮੀਨ, ਮਿੱਟੀ, ਪਹਾੜਾਂ, ਜੰਗਲਾਂ, ਨਦੀਆਂ, ਸਮੁੰਦਰਾਂ ਨਾਲ ਦਿਆਲੂ ਅਤੇ ਚੰਗੇ ਬਣੋ। ਕਿਰਪਾ ਕਰਕੇ ਸਾਰਿਆਂ ਨਾਲ ਦਿਆਲੂ ਬਣੋ, ਸਾਰਿਆਂ ਦੀ ਰੱਖਿਆ ਕਰੋ, ਕਿਉਂਕਿ ਇਸ ਤਰ੍ਹਾਂ ਤੁਸੀਂ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਰੱਖਿਆ ਕਰਦੇ ਹੋ। ਪ੍ਰਮਾਤਮਾ ਤੁਹਾਨੂੰ ਮੇਰੀ ਗੱਲ ਸਮਝਣ ਅਤੇ ਇਸਨੂੰ ਅਮਲ ਵਿੱਚ ਲਿਆਉਣ ਲਈ ਹੋਰ ਗਿਆਨ ਦੇਵੇ। ਤੁਹਾਡਾ ਧੰਨਵਾਦ, ਮੇਰੇ ਪ੍ਰਮਾਤਮਾ ਜੀਓ। ਤੁਹਾਡਾ ਧੰਨਵਾਦ, ਤੁਹਾਡੇ ਸਾਰਿਆਂ ਦਾ, ਪ੍ਰਮਾਤਮਾ ਦੇ ਬੱ‌ਚਿਓ, ਜਿਨ੍ਹਾਂ ਨੇ ਦੂਜਿਆਂ ਦੇ ਭਲੇ ਲਈ ਆਪਣੀ ਸੁਤੰਤਰ ਇੱਛਾ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ, ਅਤੇ ਬਦਲੇ ਵਿੱਚ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਲਾਭ ਪਹੁੰਚਾਓਗੇ। ਆਮੇਨ।

ਸ਼ੁਰੂ ਵਿੱਚ, ਮੈਂ ਕਿਸੇ ਹੋਰ ਵੱਡੀ ਖ਼ਬਰ ਦੀ ਵੀ ਉਡੀਕ ਕਰ ਰਹੀ ਸੀ, ਤਾਂ ਜੋ ਤੁਹਾਨੂੰ ਇਹ ਸਭ ਇਕੱਠੇ ਦੱਸਣ ਲਈ, ਪਰ ਮੈਂ ਇੰਤਜ਼ਾਰ ਨਹੀਂ ਕਰ ਸਕਦੀ। ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਸਵਰਗ ਦੀ ਟੀਮ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਸ਼ਾਂਤੀ ਰਾਜਾ ਤੇ ਹੋਰ ਬਹੁਤ ਸਾਰੇ ਰਾਜਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਮਦਦ ਕਰਦੇ ਹਨ ਸਾਨੂੰ ਹੁਣ ਤੱਕ ਦਿੱਤੇ ਗਏ ਤੋਹਫ਼ਿਆਂ ਲਈ! ਮੈਨੂੰ ਖੁਸ਼ੀ ਹੈ ਕਿ ਮੇਰੀ ਐਸੋਸੀਏਸ਼ਨ ਵਿੱਚ 10 ਚੰਗੇ ਰਾਜੇ ਹਨ। ਇਸ ਲਈ ਤੁਹਾਡੇ ਵਿੱਚ ਇੱਕ ਦੂਜੇ ਦਾ ਸਤਿਕਾਰ ਹੈ: ਤੁਸੀਂ ਕਦੇ ਨਹੀਂ ਜਾਣਦੇ ਕਿ ਕੌਣ ਕਿਸ ਚੀਜ਼ ਦਾ ਰਾਜਾ ਹੈ, ਜਿਵੇਂ ਕਿ ਰਖਿਆ ਦਾ ਰਾਜਾ, ਸੁਰੱਖਿਆ ਦਾ ਰਾਜਾ, ... ਦਾ ਰਾਜਾ। ਓ, ਮੇਰੇ ਰੱਬਾ, ਮੈਂ ਹੁਣ ਭੁੱਲ ਗਈ, ਕਿਉਂਕਿ ਮੈਂ ਇਸਨੂੰ ਨਹੀਂ ਲਿਖਿਆ। ਸ਼ਾਇਦ ਅਗਲੀ ਵਾਰ ਮੈਂ ਸਾਰੇ ਨਾਮ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੀ ਅਤੇ ਫਿਰ ਤੁਹਾਨੂੰ ਦੱਸਾਂਗੀ, ਅਗਲੀ ਵਾਰ ਜਦੋਂ ਵੀ ਮੈਂ ਤੁਹਾਡੇ ਨਾਲ ਦੁਬਾਰਾ ਗੱਲ ਕਰ ਸਕਾਂਗੀ।

ਨਾਲ ਹੀ, ਮੈਂ ਇਸ ਵਾਰ ਤੁਹਾਨੂੰ ਇਹ ਦੱਸਣ ਲਈ ਗੱਲ ਕਰਨੀ ਚਾਹੁੰਦੀ ਹਾਂ ਕਿ ਮੈਂ ਅਜੇ ਵੀ ਪੂਰੇ ਗ੍ਰਹਿ ਲਈ ਕੰਮ ਕਰ ਰਹੀ ਹਾਂ। ਮੈਂ ਕਿਸੇ ਨੂੰ ਨਹੀਂ ਛੱਡਿਆ, ਨਰਕ ਵਿੱਚ ਲੋਕਾਂ ਨੂੰ ਵੀ; ਮੈਂ ਅਜੇ ਵੀ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਜਦੋਂ ਵੀ ਅਤੇ ਜਿੱਥੇ ਵੀ ਮੈਂ ਕਰ ਸਕਦੀ ਹਾਂ।

ਅਸੀਂ ਸਵਰਗਾਂ, ਬਹੁਤ ਸਾਰੇ ਸਵਰਗਾਂ, ਅਤੇ ਸਰਬਸ਼ਕਤੀਮਾਨ ਪ੍ਰਮਾਤਮਾ, ਅਤੇ ਅਤਿ-ਸ਼ਕਤੀ ਨਾਲ ਪੁਨਰ-ਏਕ੍ਰਿਤ ਤ੍ਰਿਏਕ ਦੇ ਧੰਨਵਾਦੀ ਹੋਏ ਬਿਨਾਂ ਨਹੀਂ ਰਹਿ ਸਕਦੇ। ਅਸੀਂ ਉਨ੍ਹਾਂ ਦਾ ਧੰਨਵਾਦ ਕੀਤੇ ਬਿਨਾਂ ਨਹੀਂ ਰਹਿ ਸਕਦੇ। ਹਰ ਮਨੁੱਖ ਦੀ ਛੋਟੀ ਜਿਹੀ ਕੋਸ਼ਿਸ਼ ਲਈ ਵੀ, ਹਰ ਛੋਟੀ ਜਿਹੀ ਬਰਕਤ ਲਈ ਜੋ ਸਾਡੇ ਸੰਸਾਰ ਵਿੱਚ ਆਉਂਦੀ ਹੈ, ਭਾਵੇਂ ਅਸੀਂ ਦੇਖ ਸਕੀਏ ਜਾਂ ਨਾ ਸਕੀਏ! ਸਾਨੂੰ ਸ਼ੁਕਰਗੁਜ਼ਾਰ ਹੋਣਾ ਪਵੇਗਾ, ਅਤੇ ਸਾਨੂੰ ਆਪਣੇ ਜੀਵਨ ਢੰਗ ਨੂੰ ਇੱਕ ਦਿਆਲੂ, ਕ੍ਰਿਪਾਲੂ ਵਿੱਚ ਬਦਲਣਾ ਪਵੇਗਾ, ਉਵੇਂ ਜਿਵੇਂ ਪ੍ਰਮਾਤਮਾ ਹੈ, ਕਿਉਂਕਿ ਸਾਨੂੰ ਦੂਜਿਆਂ ਨੂੰ ਮਾਫ਼ ਕਰਨਾ ਜ਼ਰੂਰੀ ਹੈ। ਸਾਨੂੰ ਦੂਜਿਆਂ ਦਾ ਪਾਲਣ-ਪੋਸ਼ਣ ਕਰਨਾ ਜ਼ਰੂਰੀ ਹੈ, ਉਨ੍ਹਾਂ ਦੀ ਰੱਖਿਆ ਕਰਨੀ ਪਵੇਗੀ ਤਾਂ ਜੋ ਅਸੀਂ ਪ੍ਰਮਾਤਮਾ ਦੇ ਮਿਆਰ ਦੇ ਅਨੁਸਾਰ, ਪ੍ਰਮਾਤਮਾ ਦੀ ਇੱਛਾ ਦੇ ਅਨੁਸਾਰ ਰਹੀਏ ਤਾਂ ਜੋ ਸਾਡੇ ਖੁਦ ਕੋਲ ਵੀ ਸਲਾਮਤੀ, ਸੁਰੱਖਿਆ ਹੋਵੇ, ਜਿਸ ਤਰ੍ਹਾਂ ਸਾਨੂੰ ਸੁਰੱਖਿਆ ਅਤੇ ਸਲਾਮਤੀ ਅਤੇ ਦਿਆਲਤਾ ਦਿੱਤੀ ਹੈ, ਜਾਂ ਦੂਜਿਆਂ ਲਈ ਕੁਝ ਹੋਰ ਚੰਗਾ ਕਰ ਸਕੀਏ।

ਅਸੀਂ ਜੋ ਬੀਜਦੇ ਹਾਂ ਉਹੀ ਵੱਢਦੇ ਹਾਂ। ਇਹ ਬਿਲਕੁਲ ਸਹੀ ਹੈ, ਭਾਵੇਂ ਸਵਰਗ ਅਤੇ ਪ੍ਰਮਾਤਮਾ ਇਸ ਸਮੇਂ ਤੀਜੇ ਵਿਸ਼ਵ ਯੁੱਧ ਬਾਰੇ ਦਿਆਲੂ ਅਤੇ ਨਰਮ ਹਨ। ਪਰ ਇਹ ਹਮੇਸ਼ਾ ਲਈ ਨਹੀਂ ਹੋ ਸਕਦਾ। ਸਾਨੂੰ ਬਚਾਇਆ, ਸੁਰੱਖਿਅਤ ਨਹੀਂ ਕੀਤਾ ਜਾ ਸਕਦਾ, ਅਸੀਸ ਨਹੀਂ ਦਿੱਤੀ ਜਾ ਸਕਦੀ, ਤਾਂ ਜੋ ਅਸੀਂ ਜਿਉਂਦੇ ਰਹਿ ਸਕੀਏ, ਹਰ ਚੀਜ਼ ਦਾ ਆਨੰਦ ਮਾਣਦੇ ਹੋਏ ਜਿਸਦੀ ਸਾਨੂੰ ਲੋੜ ਹੈ, ਪਰ ਇਸ ਦੌਰਾਨ, ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਰਹਿਣਾ, ਬੇਸਹਾਰਾ ਦੂਜਿਆਂ ਨੂੰ ਜਿਵੇਂ ਕਿ ਬੱਚਿਆਂ ਨੂੰ, ਭਰੂਣਾਂ ਨੂੰ, ਮਾਸੂਮ ਜਾਨਵਰ-ਲੋਕਾਂ ਨੂੰ - ਅਸੀਂ ਅਜਿਹਾ ਨਹੀਂ ਕਰ ਸਕਦੇ। ਸਾਨੂੰ ਪਿਆਰ ਕਰਨ ਵਾਲੇ ਅਤੇ ਦਿਆਲੂ ਹੋਣਾ ਪਵੇਗਾ, ਕਿਉਂਕਿ ਇਹੀ ਅਸੀਂ ਦੂਜੇ ਜੀਵਾਂ ਤੋਂ ਚਾਹੁੰਦੇ ਹਾਂ। ਅਤੇ ਇਹੀ ਅਸੀਂ ਸਵਰਗ ਤੋਂ ਵੀ ਚਾਹੁੰਦੇ ਹਾਂ। ਸਾਨੂੰ ਇਸਨੂੰ ਸਿਰਜਣਾ ਪਵੇਗਾ। ਸਾਨੂੰ ਇਸ ਗੁਣ ਨੂੰ ਆਪਣੀ ਆਤਮਾ ਵਿੱਚ, ਆਪਣੇ ਦਿਲ ਵਿੱਚ ਪੋਸ਼ਣ ਦੇਣਾ ਪਵੇਗਾ, ਤਾਂ ਜੋ ਅਸੀਂ ਜਿੱਥੇ ਵੀ ਜਾਂਦੇ ਹਾਂ, ਜਿੱਥੇ ਵੀ ਰਹਿੰਦੇ ਹਾਂ, ਉਹੀ ਗੁਣ ਪੈਦਾ ਕਰ ਸਕੀਏ। ਉਹੀ ਚੀਜ਼ ਸਮਾਨ ਚੀਜ਼ ਨੂੰ ਆਕਰਸ਼ਿਤ ਕਰਦੀ ਹੈ।

ਤੁਸੀਂ ਸਾਰੇ ਇਹ ਜਾਣਦੇ ਹੋ। ਜਿਵੇਂ ਤੁਸੀਂ ਬੀਜੋਗੇ, ਉਸੇ ਤਰ੍ਹਾਂ ਵੱਢੋਗੇ। ਤੁਸੀਂ ਸਾਰੇ ਇਹ ਜਾਣਦੇ ਹੋ। ਤੁਸੀਂ ਸਾਰੇ ਕਰਮ ਬਾਰੇ ਜਾਣਦੇ ਹੋ। ਭਾਵੇਂ ਜੇਕਰ ਤੁਸੀਂ ਬੋਧੀ ਨਹੀਂ ਹੋ, ਭਾਵੇਂ ਜੇਕਰ ਤੁਸੀਂ ਈਸਾਈ ਨਹੀਂ ਹੋ, ਤੁਸੀਂ ਸਾਰੇ ਜਾਣਦੇ ਹੋ, "ਜਿਵੇਂ ਤੁਸੀਂ ਬੀਜਦੇ ਹੋ, ਉਸੇ ਤਰ੍ਹਾਂ ਤੁਸੀਂ ਵੱਢੋਗੇ।" ਮੈਨੂੰ ਵਾਰ-ਵਾਰ ਇੱਕੋ ਗੱਲ ਦੁਹਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਬੁੱਧੀਮਾਨ ਹੋ! ਕਿਰਪਾ ਕਰਕੇ, ਉਹੀ ਬਣੋ ਜੋ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਵੀ ਹੋਣ। ਦੂਜਿਆਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੋ, ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ। ਦੂਜਿਆਂ ਨੂੰ ਉਹ ਦਿਓ ਜੋ ਤੁਸੀਂ ਕਰ ਸਕਦੇ ਹੋ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਜੇਕਰ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੋਵੇ, ਜੇ ਤੁਹਾਨੂੰ ਉਨ੍ਹਾਂ ਹਾਲਾਤਾਂ ਦੀ ਲੋੜ ਹੋਵੇ, ਉਹ ਮਦਦ, ਦਿਲਾਸੇ ਦੇ ਉਹ ਸ਼ਬਦ। ਕਿਰਪਾ ਕਰਕੇ, ਕਿਰਪਾ ਕਰਕੇ, ਅਤੇ ਕਿਰਪਾ ਕਰਕੇ।

Photo Caption: “ਥੋੜੀ ਜਿਹੀ ਬਰਫ਼ ਤੁਹਾਡੇ ਘਰ-ਆਉਣ ਦੇ ਰਸਤੇ ਨੂੰ ਰੋਕ ਨਹੀਂ ਸਕੀ!”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-05-04
506 ਦੇਖੇ ਗਏ
ਧਿਆਨਯੋਗ ਖਬਰਾਂ
2026-05-03
413 ਦੇਖੇ ਗਏ
ਧਿਆਨਯੋਗ ਖਬਰਾਂ
2026-05-03
502 ਦੇਖੇ ਗਏ
35:58
ਧਿਆਨਯੋਗ ਖਬਰਾਂ
2026-05-03
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-03
772 ਦੇਖੇ ਗਏ
ਸਫਲਤਾ ਦੇ ਉਦਾਹਰਣ
2026-05-03
1 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-05-03
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ