ਵਿਸਤਾਰ
ਡਾਓਨਲੋਡ Docx
ਹੋਰ ਪੜੋ
ਫਿਰ ਅਗਲੀ ਰਾਤ, ਇੱਕ ਪਵਿੱਤਰ ਮੂਰਤੀ ਪ੍ਰਗਟ ਹੋਈ, ਬਿਲਕੁਲ ਪਿਛਲੀ ਰਾਤ ਦੇ ਵਾਂਗ। ਉਹ ਮੇਰੇ ਸਿਰ ਦੇ ਉੱਪਰ ਖੜੀ ਸੀ, ਮੇਰੇ ਨਾਲ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਬੋਲਦੀ ਹੋਈ: "ਚਿੰਤਾ ਨਾ ਕਰੋ, ਕੱਲ੍ਹ ਇੱਕ ਅੰਤਰਰਾਸ਼ਟਰੀ ਜਹਾਜ਼ ਤੁਹਾਨੂੰ ਬਚਾ ਲਵੇਗਾ।"
ਬਹੁਤ ਸਾਰੇ ਪ੍ਰਾਚੀਨ ਅਧਿਆਤਮਿਕ ਰਿਕਾਰਡਾਂ ਵਿੱਚ ਸੱਚੇ ਗਿਆਨਵਾਨ ਸਤਿਗੁਰੂਆਂ-ਨਾਲ ਜੁੜੀਆਂ ਚਮਤਕਾਰੀ ਘਟਨਾਵਾਂ ਦੇ ਬਿਰਤਾਂਤ ਹਨ। ਉਦਾਹਰਣ ਵਜੋਂ, ਪਵਿੱਤਰ ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ (ਸ਼ਾਕਾਹਾਰੀ) ਹੋਰਾਂ ਨੇ ਅੰਨ੍ਹਿਆਂ ਨੂੰ ਠੀਕ ਕੀਤਾ, ਪਾਣੀ ਉੱਤੇ ਤੁਰੇ, ਹਜ਼ਾਰਾਂ ਲੋਕਾਂ ਨੂੰ ਸਿਰਫ਼ ਪੰਜ ਰੋਟੀਆਂ ਨਾਲ ਖੁਆਇਆ, ਅਤੇ ਇੱਥੋਂ ਤੱਕ ਕਿ ਇੱਕ ਆਦਮੀ ਨੂੰ ਮੁਰਦਿਆਂ ਵਿੱਚੋਂ ਵੀ ਜਿਵਾਲਿਆ। ਇਸੇ ਤਰ੍ਹਾਂ, ਬੋਧੀ ਗ੍ਰੰਥਾਂ ਵਿੱਚ, ਸ਼ਾਕਿਆਮੁਨੀ ਬੁੱਧ (ਵੀਗਨ) ਦੀਆਂ ਅਧਿਆਤਮਿਕ ਸ਼ਕਤੀਆਂ ਅਤੇ ਯੋਗਤਾਵਾਂ ਬਾਰੇ ਕਈ ਕਹਾਣੀਆਂ ਮਿਲ ਸਕਦੀਆਂ ਹਨ, ਜਿਵੇਂ ਕਿ ਪ੍ਰਗਟ ਸਰੀਰ ਹੋਣਾ, ਦ੍ਰਿਸ਼ਟੀਕੋਣ, ਟੈਲੀਪੈਥੀ, ਟੈਲੀਪੋਰਟੇਸ਼ਨ, ਭੂਤਕਾਲ ਅਤੇ ਭਵਿੱਖ ਨੂੰ ਦੇਖਣ ਦੀ ਯੋਗਤਾ, ਅਤੇ ਕੁਦਰਤੀ ਤੱਤਾਂ ਦੀ ਮੁਹਾਰਤ। ਪਵਿੱਤਰ ਕੁਰਾਨ ਦੇ ਅਨੁਸਾਰ, ਪੈਗੰਬਰ ਮੁਹੰਮਦ (ਸ਼ਾਕਾਹਾਰੀ) ਹੋਰਾਂ ਨੇ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਆਪਣੇ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ, ਪਿਆਸ ਨੂੰ ਬੁਝਾਉਣ ਲਈ ਪਾਣੀ ਪੈਦਾ ਕੀਤਾ, ਅਤੇ ਰਾਤ ਭਰ ਦੀ ਇੱਕ ਲੰਬੀ ਦੂਰੀ ਦੀ ਯਾਤਰਾ ਪੂਰੀ ਕੀਤੀ ਜੋ ਉਸ ਸਮੇਂ ਆਮ ਸਾਧਨਾਂ ਨਾਲ ਅਸੰਭਵ ਸੀ।ਇਹ ਹੈਰਾਨੀਜਨਕ ਬਿਰਤਾਂਤ ਕੁਝ ਹੱਦ ਤੱਕ ਗਿਆਨਵਾਨ ਗੁਰੂਆਂ ਦੀ ਅਥਾਹ ਉੱਚ ਪ੍ਰਾਪਤੀ ਨੂੰ ਪ੍ਰਗਟ ਕਰਦੇ ਹਨ ਜਿਨ੍ਹਾਂ ਨੇ ਭੌਤਿਕ ਖੇਤਰ ਵਿੱਚ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਨੂੰ ਪੂਰੀ ਤਰ੍ਹਾਂ ਪਾਰ ਕਰ ਦਿੱਤਾ ਸੀ। ਉਹ ਇਹ ਵੀ ਦੱਸਦੇ ਹਨ ਕਿ ਅਸਲੀ ਗੁਰੂਆਂ ਦੀ ਪਾਲਣਾ ਕਰਨ ਨਾਲ, ਪੈਰੋਕਾਰ ਅਤੇ ਵਿਸ਼ਵਾਸੀ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਸੁਰੱਖਿਅਤ ਰਹੇ। ਇਹਨਾਂ ਪ੍ਰਤੱਖ ਮੁਲਾਕਾਤਾਂ ਨੇ ਗੁਰੂਆਂ ਦੁਆਰਾ ਪ੍ਰਗਟ ਹੋਈ ਪ੍ਰਮਾਤਮਾ ਦੀ ਸਰਵਸ਼ਕਤੀਮਾਨ ਸ਼ਕਤੀ ਵਿੱਚ ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਅਤੇ ਉਹਨਾਂ ਦੇ ਜੀਵਨ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਸ ਤਰ੍ਹਾਂ, ਪੈਰੋਕਾਰ ਆਪਣੀਆਂ ਕੀਮਤੀ ਗਵਾਹੀਆਂ ਨੂੰ ਰਿਕਾਰਡ ਕੀਤੇ ਅਤੇ ਦੂਜਿਆਂ ਨਾਲ ਸਾਂਝਾ ਕੀਤੇ ਬਿਨਾਂ ਨਹੀਂ ਰਹਿ ਸਕੇ, ਤਾਂ ਜੋ ਹੋਰ ਲੋਕ ਸਤਿਗੁਰੂ ਜੀ ਦੀ ਅਸਲ ਪਛਾਣ ਨੂੰ ਜਾਣ ਸਕਣ ਅਤੇ ਉਨ੍ਹਾਂ ਨਾਲ ਅਧਿਆਤਮਿਕ ਤੌਰ 'ਤੇ ਅਭਿਆਸ ਕਰਨ ਲਈ ਜਲਦੀ ਕਰਨ।ਇਹ ਉਸੇ ਭਾਵਨਾ ਨਾਲ ਹੈ ਜਿਸ ਨਾਲ ਆਧੁਨਿਕ ਸਮੇਂ ਦੇ ਦੀਖਿਅਕ ਸੱਚਮੁੱਚ ਗਿਆਨਵਾਨ ਪਰਮ ਸਤਿਗੁਰੂ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨਾਲ ਅਧਿਆਤਮਿਕ ਅਭਿਆਸ ਕਰਕੇ ਪ੍ਰਾਪਤ ਕੀਤੇ ਕੁਝ ਸ਼ਾਨਦਾਰ ਅਨੁਭਵਾਂ ਨੂੰ ਸਾਂਝਾ ਕਰਨਾ ਚਾਹੁੰਦੇ ਹਨ। ਇਹ ਚਮਤਕਾਰੀ ਸਚੀਆਂ ਕਹਾਣੀਆਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੀ ਪਛਾਣ ਦੇ ਨਿਰਵਿਵਾਦ ਬ੍ਰਹਮ ਸੰਕੇਤਾਂ ਜਾਂ ਪੁਸ਼ਟੀਆਂ ਵਜੋਂ ਕੰਮ ਕਰਦੀਆਂ ਹਨ।ਅੱਜ ਦੇ ਪ੍ਰੋਗਰਾਮ ਵਿੱਚ, ਅਸੀਂ ਸ਼੍ਰੀਮਤੀ ਨਗੁਏਨ ਅਤੇ ਉਸਦੇ ਪਰਿਵਾਰ ਦੁਆਰਾ ਸਮੁੰਦਰ-ਪਾਰ-ਕੀਤੀ ਗਈ ਇੱਕ ਸ਼ਾਨਦਾਰ ਯਾਤਰਾ ਸਾਂਝੀ ਕਰਾਂਗੇ।30 ਅਪ੍ਰੈਲ, 1975 ਤੋਂ ਲੈ ਕੇ 90 ਦੇ ਦਹਾਕੇ ਦੇ ਸ਼ੁਰੂ ਤੱਕ, ਔ ਲੈਕ ਵਿੱਚ, ਜਿਸਨੂੰ ਵੀਐਤਨਾਮ ਵੀ ਕਿਹਾ ਜਾਂਦਾ ਹੈ, ਰਾਜਨੀਤਿਕ ਸਥਿਤੀ ਦੇ ਕਾਰਨ ਲੱਖਾਂ ਔਲੈਕਸੀਜ਼ (ਵੀਐਤਨਾਮੀਜ਼) ਲੋਕਾਂ ਨੇ ਦੱਖਣੀ ਚੀਨ ਸਾਗਰ ਪਾਰ ਕਰਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਈਆਂ। ਉਨ੍ਹਾਂ ਨੇ ਛੋਟੀਆਂ, ਭੀੜ-ਭਰੀਆਂ ਕਿਸ਼ਤੀਆਂ ਵਿੱਚ ਸਮੁੰਦਰ ਦਾ ਸਾਹਮੁਣਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ 'ਕਿਸ਼ਤੀ ਵਾਲੇ ਲੋਕ' ਦਾ ਉਪਨਾਮ ਦਿਤਾ।ਅਕਸਰ, ਕਿਸ਼ਤੀ ਵਾਲੇ ਲੋਕਾਂ ਨੂੰ ਆਜ਼ਾਦੀ ਦੀ ਖ਼ਤਰਨਾਕ ਯਾਤਰਾ ਤੋਂ ਬਹੁਤ ਜ਼ਿਆਦਾ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਥਕਾਵਟ ਦਾ ਸਾਹਮਣਾ ਕਰਨਾ ਪੈਂਦਾ ਸੀ। ਸਮੁੰਦਰ ਵਿੱਚ ਬਹੁਤ ਸਾਰੀਆਂ ਕਿਸ਼ਤੀਆਂ ਨੂੰ ਗੰਭੀਰ ਮੌਸਮ, ਬਿਮਾਰੀ ਅਤੇ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ, ਨਾਲ ਹੀ ਸਮੁੰਦਰੀ ਡਾਕੂਆਂ ਦੇ ਭਿਆਨਕ ਮੁਕਾਬਲੇ ਵੀ ਹੋਏ ਜਿਨ੍ਹਾਂ ਨੇ ਬਚੇ ਲੋਕਾਂ ਨੂੰ ਬਹੁਤ ਦੁਖੀ ਕਰ ਦਿੱਤਾ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 250,000 ਤੋਂ 400,000 ਦੇ ਵਿਚਕਾਰ ਔਲੈਕਸੀਜ਼ (ਵੀਐਤਨਾਮੀਜ਼) ਜਾਨਾਂ ਗਈਆਂ ਸਨ।ਲੰਬੀਆਂ, ਕਠੋਰ ਯਾਤਰਾਵਾਂ ਤੋਂ ਬਚੇ ਲੋਕਾਂ ਨੇ ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਅਨ ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ ਵਿੱਚ ਆਪਣਾ ਰਸਤਾ ਲੱਭ ਲਿਆ, ਫਿਰ ਉਨ੍ਹਾਂ ਦੇਸ਼ਾਂ ਵਿੱਚ ਚਲੇ ਗਏ ਜਿੱਥੇ ਉਨ੍ਹਾਂ ਦਾ ਪਰਿਵਾਰ ਸੀ ਜਾਂ ਜਿੱਥੇ ਕੋਈ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਸੀ। 620,000 ਤੋਂ ਵੱਧ ਲੋਕ ਅੰਤ ਵਿੱਚ ਹਾਂਗ ਕਾਂਗ, ਫਿਲੀਪੀਨਜ਼, ਜਾਪਾਨ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਤਾਈਵਾਨ (ਫਾਰਮੋਸਾ), ਆਸਟ੍ਰੇਲੀਆ, ਕੈਨੇਡਾ, ਫਰਾਂਸ, ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਵਸ ਗਏ।ਦੱਖਣੀ ਚੀਨ ਸਾਗਰ ਵਿੱਚ ਇੱਕ ਹੋਰ SAG (ਸਰਫੇਸ ਐਕਸ਼ਨ ਗਰੁੱਪ)। ਇੱਕ ਵੀਐਤਨਾਮੀਜ਼ ਸ਼ਰਨਾਰਥੀ ਕਿਸ਼ਤੀ ਦੇਖੀ ਗਈ ਹੈ। ਯੂਐਸਐਸ ਬਲੂ ਰਿਜ ਲਗਭਗ 50 ਮੀਲ ਦੂਰ ਸੀ।ਅਸੀਂ ਆਪਣਾ ਰਸਤਾ ਬਦਲ ਲਿਆ ਹੈ ਅਤੇ ਸਥਿਤੀ ਨੂੰ ਬੰਦ ਕਰ ਦਿੱਤਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਸ਼ਰਨਾਰਥੀ ਕਿਸ਼ਤੀ ਹੁਣ ਬੰਦਰਗਾਹ ਦੇ ਕਿਨਾਰੇ ਤੋਂ ਬਿਲਕੁਲ ਬਾਹਰ ਹੈ। ਅਸੀਂ ਆਪਣੀ ਉਪਯੋਗੀ ਕਿਸ਼ਤੀ ਨੂੰ ਇੱਕ ਬੋਰਡਿੰਗ ਪਾਰਟੀ ਨਾਲ ਲਾਂਚ ਕਰਾਂਗੇ, ਸਵਾਰ ਹੋਵਾਂਗੇ, ਅਤੇ ਦੇਖਾਂਗੇ ਕਿ ਕਿਸ਼ਤੀ ਦੇ ਭੋਜਨ, ਕੱਪੜੇ, ਡਾਕਟਰੀ ਜ਼ਰੂਰਤਾਂ ਅਤੇ ਸਮੁੰਦਰੀ ਯੋਗਤਾ ਦੇ ਸੰਬੰਧ ਵਿੱਚ ਕੀ ਸਥਿਤੀ ਹੈ।ਬੋਰਡਿੰਗ ਪਾਰਟੀ ਨੇ ਜਾਂਚ ਕੀਤੀ ਅਤੇ ਪਾਇਆ ਕਿ 40 ਫੁਟ (~12 metres) ਤੋਂ ਘਟ ਲੰਬਾਈ ਵਾਲੀ ਇੱਕ ਕਿਸ਼ਤੀ ਵਿੱਚ 54 ਲੋਕ ਭਰੇ ਹੋਏ ਸਨ। ਬਲੂ ਰਿਜ ਓਪਰੇਸ਼ਨ ਅਫਸਰ ਅਤੇ ਬੋਰਡਿੰਗ ਪਾਰਟੀ ਕਮਾਂਡਰ, ਕਮਾਂਡਰ ਵਿਲੀਅਮਜ਼ ਦੁਆਰਾ ਕਿਸ਼ਤੀ ਨੂੰ ਸਮੁੰਦਰੀ ਜਹਾਜ਼ ਦੇ ਯੋਗ ਨਹੀਂ ਮੰਨਿਆ ਗਿਆ ਸੀ। ਬਿਲਜ ਪੰਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਅਤੇ ਉਹ ਪਾਣੀ ਕੱਢ ਰਹੇ ਸਨ। ਇੰਜਣ ਨਹੀਂ ਚਲ ਰਿਹਾ ਸੀ, ਅਤੇ ਕੰਪਾਸ ਨੇ ਕਈ ਦਿਨਾਂ ਤੋਂ ਕੰਮ ਨਹੀਂ ਕੀਤਾ ਸੀ। ਲੋਕਾਂ ਨੂੰ ਬਚਾ ਲਿਆ ਗਿਆ, ਅਤੇ ਕਿਸ਼ਤੀ ਪਲਟ ਗਈ। ਉਹ ਆਜ਼ਾਦੀ ਦੀ ਭਾਲ ਵਿੱਚ 10 ਦਿਨਾਂ ਤੋਂ ਸਮੁੰਦਰ ਵਿੱਚ ਸਨ।ਸ਼੍ਰੀਮਤੀ ਨਗੁਏਨ, ਜੋ ਹੁਣ ਆਪਣੇ ਪਰਿਵਾਰ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਰਹੀ ਹੈ, ਖੁਸ਼ਕਿਸਮਤ ਬਚੇ ਲੋਕਾਂ ਵਿੱਚੋਂ ਇੱਕ ਹੈ, ਅਤੇ ਉਸਦੀ ਬਚਣ ਦੀ ਕਹਾਣੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸਾਡੇ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ ਦੇ ਮੈਂਬਰਾਂ ਨਾਲ ਬੈਠ ਕੇ, ਉਹ ਇਸ ਅਸਾਧਾਰਨ ਅਨੁਭਵ ਨੂੰ ਬਿਆਨ ਕਰਦੀ ਹੈ ਜਿਸਨੇ ਉਸਦੀ ਜ਼ਿੰਦਗੀ ਅਤੇ ਵਿਸ਼ਵਾਸ ਨੂੰ ਆਕਾਰ ਦਿੱਤਾ। ਭਾਵੇਂ ਇਹ ਚਾਰ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਵਾਪਰਿਆ ਸੀ, ਪਰ ਇਹ ਅਜੇ ਵੀ ਉਸਦੇ ਮਨ ਵਿੱਚ ਤਾਜ਼ਾ ਹੈ।Ms. Nguyện: ਮੈਂ 1980 ਵਿੱਚ ਸਰਹੱਦ ਪਾਰ ਕਰਨ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਅਸੀਂ ਕੇਂਦਰੀ ਔ ਲੈਕ (ਵੀਐਤਨਾਮ) ਦੇ ਇੱਕ ਸੂਬੇ ਫਾਨ ਰੰਗ ਵਿੱਚ ਤਾਨ ਜ਼ੁਆਨ ਨਦੀ ਦੇ ਮੂੰਹ ਦੇ ਬਿਲਕੁਲ ਬਾਹਰ ਮਿਲਣ ਲਈ ਸਹਿਮਤ ਹੋ ਗਏ। ਉੱਥੇ ਇੱਕ ਪੁਲਿਸ ਸਟੇਸ਼ਨ ਸੀ, ਉਹ ਇਸਦੀ ਬਹੁਤ ਸਖ਼ਤੀ ਨਾਲ ਰਾਖੀ ਕਰਦੇ ਸਨ, ਇਸ ਲਈ ਸਾਨੂੰ ਸਾਵਧਾਨ ਰਹਿਣਾ ਪੈਂਦਾ ਸੀ। ਮੈਂ ਅਤੇ ਮੇਰਾ ਪਰਿਵਾਰ, ਇੱਕ ਹੋਰ ਵਿਅਕਤੀ ਦੇ ਨਾਲ ਇੱਕ ਟੋਕਰੀ ਵਾਲੀ ਕਿਸ਼ਤੀ ਵਿੱਚ ਸਮੁੰਦਰ ਵੱਲ ਨਿਕਲੇ। ਜਦੋਂ ਅਸੀਂ ਸਮੁੰਦਰ ਵੱਲ ਕਿਸ਼ਤੀ ਚਲਾਈ, ਤਾਂ ਸਾਨੂੰ ਉਹ ਕਿਸ਼ਤੀ ਨਹੀਂ ਮਿਲੀ ਜੋ ਸਾਨੂੰ ਚੁੱਕਣ ਵਾਲੀ ਸੀ, ਇਸ ਲਈ ਸਾਨੂੰ ਵਾਪਸ ਕਿਸ਼ਤੀ ਨਾਲ ਘਰ ਜਾ ਕੇ ਸੌਣਾ ਪਿਆ। ਫਿਰ, ਲਗਭਗ 1 ਵਜੇ (ਸਵੇਰੇ), ਕੋਈ ਆਇਆ ਅਤੇ ਕਿਹਾ, "ਜਾਗੋ, ਜਾਗੋ! ਕਿਸ਼ਤੀ ਸਮੁੰਦਰ ਵਿੱਚ ਉਡੀਕ ਕਰ ਰਹੀ ਹੈ।" ਫਿਰ ਮੈਂ ਜਲਦੀ ਨਾਲ ਆਪਣੇ ਬੱਚਿਆਂ ਨੂੰ ਜਗਾਇਆ, "ਜਾਗੋ, ਜਾਗੋ, ਉੱਠੋ।" ਬੱਚੇ ਅਜੇ ਵੀ ਗੂੜ੍ਹੀ ਨੀਂਦ ਸੁੱਤੇ ਹੋਏ ਸਨ ਅਤੇ ਜਾਣਾ ਨਹੀਂ ਚਾਹੁੰਦੇ ਸਨ।ਇਸ ਲਈ, ਅਸੀਂ ਸਿਰਫ਼ ਦਸ ਲੀਟਰ ਪਾਣੀ ਅਤੇ ਲਗਭਗ ਦੋ ਕਿਲੋ ਚੌਲਾਂ ਨਾਲ ਰਵਾਨਾ ਹੋਏ। ਉਨ੍ਹਾਂ ਨੇ ਦੋ ਦਿਨ ਖਾਣਾ ਪਕਾਇਆ, ਅਤੇ ਫਿਰ ਨਾ ਚੌਲ ਰਹੇ, ਨਾ ਪਾਣੀ, ਨਾ ਖਾਣ ਲਈ ਕੁਝ ਬਚਿਆ। ਫਿਰ ਛੋਟੇ ਬੱਚੇ ਭੁੱਖੇ ਹੋਣ ਕਰਕੇ ਰੋਣ ਲੱਗ ਪਏ। ਅਸੀਂ ਸੱਚਮੁੱਚ ਬਹੁਤ ਦੁਖੀ ਸੀ ਅਤੇ ਸਾਨੂੰ ਨਹੀਂ ਪਤਾ ਸੀ ਕਿ ਕੀ ਕਰੀਏ।ਸਥਿਤੀ ਸੱਚਮੁੱਚ ਬਹੁਤ ਹੀ ਨਿਰਾਸ਼ਾਜਨਕ ਸੀ, ਨਾ ਤਾਂ ਖਾਣਾ ਸੀ, ਨਾ ਪਾਣੀ ਸੀ, ਅਤੇ ਨਾ ਹੀ ਕਿਸੇ ਹੋਰ ਕੋਲ ਜਾਣ ਲਈ। ਇਸ ਭਿਆਨਕ ਸਥਿਤੀ ਵਿੱਚ ਸ਼੍ਰੀਮਤੀ ਨਗੁਏਨ ਨੇ ਕੀ ਕੀਤਾ?Ms. Nguyện: ਤੀਜੇ ਦਿਨ ਤੱਕ, ਅਸੀਂ ਹੋਰ ਵੀ ਬੇਚੈਨ ਹੋ ਗਏ, ਕਿ ਉਥੇ ਹੋਰ ਕੋਈ ਰਸਤਾ ਨਹੀਂ ਬਚਿਆ ਸੀ। ਮੈਂ ਕਿਸ਼ਤੀ ਦੇ ਸਿਰੇ 'ਤੇ ਗਈ ਅਤੇ ਉੱਥੇ ਬੈਠ ਗਈ, ਆਪਣੇ ਹੱਥ ਜੋੜ ਕੇ ਅਤੇ ਆਪਣੀਆਂ ਅੱਖਾਂ ਬੰਦ ਕਰਕੇ। ਮੈਂ ਕਿਹਾ: "ਜੇਕਰ ਸੱਚਮੁੱਚ ਸਵਰਗ, ਬੁੱਧ, ਪ੍ਰਮਾਤਮਾ, ਸ਼ਕਿਆਮੁਨੀ ਬੁੱਧ, ਜਾਂ ਅਵਲੋਕਿਤੇਸ਼ਵਰ ਬੋਧੀਸਤਵ ਹੈ, ਜੇਕਰ ਤੁਸੀਂ ਪਵਿੱਤਰ ਹੋ, ਤਾਂ ਕਿਰਪਾ ਕਰਕੇ ਸਾਨੂੰ ਮਾਰਗਦਰਸ਼ਨ ਕਰਨ ਅਤੇ ਰਸਤਾ ਦਿਖਾਉਣ ਵਿੱਚ ਮਦਦ ਕਰੋ।" ਮੈਂ ਉਦੋਂ ਤੱਕ ਪ੍ਰਾਰਥਨਾ ਕਰਦੀ ਰਹੀ ਜਦੋਂ ਤੱਕ ਮੈਂ ਥੱਕ ਨਹੀਂ ਗਈ, ਅਤੇ ਮੇਰਾ ਸਰੀਰ ਹਾਰ ਗਿਆ। ਫਿਰ ਮੈਂ ਲੇਟ ਗਈ ਅਤੇ ਬੇਹੋਸ਼ ਹੋ ਗਈ। ਜਦੋਂ ਮੈਂ ਬੇਹੋਸ਼ ਸੀ, ਤਾਂ ਕੋਈ ਮੇਰੇ ਸਿਰ ਦੇ ਬਿਲਕੁਲ ਉੱਪਰ ਖੜ੍ਹਾ ਦਿਖਾਈ ਦਿੱਤਾ, ਅਤੇ ਕਿਹਾ: "ਬਸ ਸੂਰਜ ਵੱਲ ਵਧਦੇ ਰਹੋ, ਸੂਰਜ ਦੀ ਦਿਸ਼ਾ ਵੱਲ ਭੱਜੋ, ਅਤੇ ਕੱਲ੍ਹ ਨੂੰ ਕੋਈ ਤੁਹਾਨੂੰ ਬਚਾਉਣ ਲਈ ਆਵੇਗਾ।" ਮੈਂ ਆਪਣੇ ਛੋਟੇ ਭਰਾ ਨੂੰ ਕਿਹਾ: "ਓਹ, ਪਹਿਲਾਂ ਇੱਕ ਪਵਿਤਰ ਆਤਮਾ ਪ੍ਰਗਟ ਹੋਈ ਅਤੇ ਮੈਨੂੰ ਸੂਰਜ ਵੱਲ ਭੱਜਣ ਲਈ ਕਿਹਾ, ਕੋਈ ਸਾਨੂੰ ਬਚਾਉਣ ਲਈ ਆਵੇਗਾ।" ਮੇਰੇ ਭਰਾ ਨੇ ਪਤਵਾਰ ਸੰਭਾਲੀ ਅਤੇ ਸਿੱਧਾ ਸੂਰਜ ਵੱਲ ਵਧਿਆ।ਅਗਲੀ ਸਵੇਰ, ਦੁਪਹਿਰ ਦੇ ਕਰੀਬ, ਸਾਨੂੰ ਇੱਕ ਮੱਛੀਆਂ-ਫੜਨ ਵਾਲੀ ਕਿਸ਼ਤੀ ਦਿਖਾਈ ਦਿੱਤੀ। ਅਸੀਂ ਕਿਹਾ: "ਓਹ, ਚਲੋ ਉੱਥੇ ਚੱਲੀਏ ਅਤੇ ਕੁਝ ਪੀਣ ਲਈ, ਕੁਝ ਚੌਲ ਅਤੇ ਪਾਣੀ ਮੰਗੀਏ।" ਉਸ ਕਿਸ਼ਤੀ ਦੇ ਮਛੇਰੇ ਬਹੁਤ ਦਿਆਲੂ ਸਨ; ਉਨ੍ਹਾਂ ਨੇ ਸਾਨੂੰ ਖਾਣਾ, ਪਾਣੀ, ਅਤੇ ਇਥੋਂ ਤਕ ਚੌਲ ਵੀ ਦਿੱਤੇ।ਸ਼੍ਰੀਮਤੀ ਨਗੁਏਨ ਦੀ ਪ੍ਰਾਰਥਨਾ ਦਾ ਜਲਦੀ ਜਵਾਬ ਦਿੱਤਾ ਗਿਆ, ਅਤੇ ਉਸਦੀ ਕਿਸ਼ਤੀ ਦੇ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਦਿੱਤਾ ਗਿਆ। ਪਰ ਉਹ ਅਜੇ ਵੀ ਸਮੁੰਦਰ ਦੇ ਵਿਚਕਾਰ ਸਨ, ਇਹ ਨਹੀਂ ਜਾਣਦੇ ਸਨ ਕਿ ਕਿੱਥੇ ਵਹਿਣਾ ਹੈ। ਉਹ ਆਪਣਾ ਰਸਤਾ ਕਿਵੇਂ ਲੱਭ ਸਕਦੇ ਸਨ?Ms. Nguyện: ਉਸ ਰਾਤ, ਮੈਂ ਪ੍ਰਾਰਥਨਾ ਕਰਦੀ ਰਹੀ, ਇਹ ਕਹਿੰਦੇ ਹੋਏ। "ਮੈਂ ਸਵਰਗ ਅਤੇ ਬੁੱਧਾਂ ਨੂੰ ਪ੍ਰਾਰਥਨਾ ਕਰਦੀ ਹਾਂ, ਜੇਕਰ ਤੁਸੀਂ ਪਵਿੱਤਰ ਹੋ, ਤਾਂ ਕਿਰਪਾ ਕਰਕੇ ਮੈਨੂੰ ਪੂਰੀ ਤਰਾਂ ਬਚਾਓ, ਸਾਰੇ ਰਾਹ ਕੰਢੇ ਤਕ, ਸੁਰਖਿਅਤ ਥਾਂ ਤਕ।" ਫਿਰ ਅਗਲੀ ਰਾਤ, ਇੱਕ ਪਵਿੱਤਰ ਮੂਰਤੀ ਪ੍ਰਗਟ ਹੋਈ, ਬਿਲਕੁਲ ਪਿਛਲੀ ਰਾਤ ਦੇ ਵਾਂਗ। ਉਹ ਮੇਰੇ ਸਿਰ ਦੇ ਉੱਪਰ ਖੜੀ ਸੀ, ਮੇਰੇ ਨਾਲ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਬੋਲਦੀ ਹੋਈ: "ਚਿੰਤਾ ਨਾ ਕਰੋ, ਕੱਲ੍ਹ ਇੱਕ ਅੰਤਰਰਾਸ਼ਟਰੀ ਜਹਾਜ਼ ਤੁਹਾਨੂੰ ਬਚਾ ਲਵੇਗਾ।" ਮੈਂ ਬਹੁਤ ਖੁਸ਼ ਸੀ, ਜਾਗੀ, ਅਤੇ ਆਪਣੇ ਭਰਾ ਨੂੰ ਕਿਹਾ: "ਸ਼ਾਂਤ ਰਹੋ ਅਤੇ ਕਿਸ਼ਤੀ ਨੂੰ ਚਲਾਉਂਦੇ ਰਹੋ। ਉਸ ਸੰਤ ਨੇ ਕਿਹਾ ਕਿ ਕੱਲ੍ਹ ਨੂੰ ਸਾਨੂੰ ਇੱਕ ਅੰਤਰਰਾਸ਼ਟਰੀ ਜਹਾਜ਼ ਦੁਆਰਾ ਬਚਾਇਆ ਜਾਵੇਗਾ।"ਮੇਰਾ ਭਰਾ ਇੱਕ ਹੋਰ ਰਾਤ ਤਕ ਕਿਸ਼ਤੀ ਚਲਾਉਂਦਾ ਰਿਹਾ, ਅਤੇ ਅਗਲੀ ਸਵੇਰ, ਸੂਰਜ ਚੜ੍ਹਿਆ। ਫਿਰ ਅਸੀਂ ਇੱਕ ਹੈਲੀਕਾਪਟਰ ਨੂੰ ਚੱਕਰ ਕੱਟਦੇ ਦੇਖਿਆ, ਕਦੇ ਉੱਚਾ ਅਤੇ ਕਦੇ ਨੀਵਾਂ। ਜਦੋਂ ਇਹ ਨੀਵਾਂ ਆਇਆ, ਮੈਂ ਆਪਣੇ ਭਰਾ ਨੂੰ ਕਿਹਾ, "ਕਿਸ਼ਤੀ ਰੋਕੋ," ਅਤੇ ਉਸਨੇ ਰੋਕ ਲਈ। ਜਦੋਂ ਹਵਾ ਘੱਟ ਹੁੰਦੀ ਸੀ, ਅਸੀਂ ਇਸ ਤਰ੍ਹਾਂ ਇਸ਼ਾਰਾ ਕਰਨ ਲਈ ਆਪਣੇ ਹੱਥਾਂ ਦੀ ਵਰਤੋਂ ਕਰਦੇ ਸੀ, ਹੱਥ ਹਿਲਾਉਂਦੇ ਹੋਏ, ਮਦਦ ਲਈ ਪੁਕਾਰਦੇ ਸੀ। ਫਿਰ ਅਸੀਂ ਉੱਥੇ ਹੀ ਰੁਕ ਗਏ, ਬਸ ਉਡੀਕ ਕਰਦੇ ਰਹੇ। ਫਿਰ, ਬਹੁਤ ਦੂਰੋਂ, ਇੱਕ ਅਮਰੀਕਨ ਜਲ ਸੈਨਾ ਦਾ ਜਹਾਜ਼ ਸਾਡੀ ਕਿਸ਼ਤੀ ਦੇ ਨੇੜੇ ਆਇਆ। ਫਿਰ ਉਹ ਸਾਨੂੰ ਸਾਰਿਆਂ ਨੂੰ 19 ਲੋਕਾਂ ਨੂੰ ਵੱਡੇ ਅਮਰੀਕਨ ਜਹਾਜ਼ 'ਤੇ ਲੈ ਆਏ।ਕਿੰਨਾ ਵਧੀਆ ਹੋਇਆ ਕਿ ਸ਼੍ਰੀਮਤੀ ਨਗੁਏਨ ਦੀ ਪ੍ਰਾਰਥਨਾ ਦਾ ਇੱਕ ਵਾਰ ਫਿਰ ਜਵਾਬ ਮਿਲਿਆ! ਉਹ ਇੱਕ ਅਮਰੀਕਨ ਜਲ ਸੈਨਾ ਦੇ ਜਹਾਜ਼ ਵਿੱਚ ਸਵਾਰ ਹੋਏ ਅਤੇ ਆਪਣੀ ਯਾਤਰਾ ਇੱਕ ਬਹੁਤ ਸੁਰੱਖਿਅਤ ਢੰਗ ਨਾਲ ਜਾਰੀ ਰੱਖੀ। ਅੱਗੇ ਕੀ ਹੋਇਆ?Ms. Nguyện: ਉਹ ਸਾਨੂੰ ਫਿਲੀਪੀਨਜ਼ ਵਿੱਚ ਯੂ ਐਸ, ਅਮਰੀਕਾ ਨੇਵੀ ਬੇਸ ਨੂੰ ਲੈ ਗਏ। । ਅਸੀਂ ਇੱਕ ਹਫ਼ਤਾ ਜਹਾਜ਼ 'ਤੇ ਰਹੇ, ਫਿਰ ਇੱਕ ਔਲੈਕਸੀਜ਼ ਔਰਤ ਮਿਲਣ ਆਈ। ਉਸਨੇ ਆਪਣੇ ਆਪ ਨੂੰ ਇੱਕ ਅਮਰੀਕਨ ਨੇਵੀ ਕਰਨਲ ਦੀ ਪਤਨੀ ਵਜੋਂ ਪੇਸ਼ ਕੀਤਾ। ਉਸਨੇ ਕਿਹਾ ਕਿ ਉਸਦੇ ਪਤੀ ਨੇ ਉਸਨੂੰ ਦੱਸਿਆ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ, ਕਿਉਂਕਿ ਸਾਨੂੰ ਦੁਪਹਿਰੇ 2 ਵਜੇ ਦੇ ਕਰੀਬ ਬਚਾਏ ਜਾਣ ਤੋਂ ਬਾਅਦ, ਅਤੇ ਸ਼ਾਮ 4 ਵਜੇ ਤੱਕ, ਸਮੁੰਦਰ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਇਆ। ਉਸਨੇ ਅੱਗੇ ਕਿਹਾ ਕਿ ਉਸਦਾ ਪਤੀ ਚਾਰ ਮਹੀਨਿਆਂ ਤੋਂ ਸਮੁੰਦਰ ਵਿੱਚ ਡਿਊਟੀ 'ਤੇ ਸੀ ਅਤੇ ਉਸਨੇ ਕਿਸੇ ਨੂੰ ਨਹੀਂ ਬਚਾਇਆ, ਸਿਰਫ਼ ਸਾਡੀ ਕਿਸ਼ਤੀ ਨੂੰ।ਉਸ ਰਹੱਸਮਈ ਜੀਵ ਦਾ ਧੰਨਵਾਦ ਜੋ ਸ਼੍ਰੀਮਤੀ ਨਗੁਏਨ ਅਤੇ ਉਸਦੇ ਸਾਥੀਆਂ ਦੀ ਮਦਦ ਕਰਨ ਲਈ ਸਮੇਂ ਸਿਰ ਪ੍ਰਗਟ ਹੋਇਆ, ਉਹ ਇਸ ਯਾਤਰਾ ਤੋਂ ਬਚਣ ਵਿੱਚ ਕਾਮਯਾਬ ਰਹੇ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸੈਟਲ ਹੋ ਗਏ। ਉਸਨੇ ਪ੍ਰਾਰਥਨਾ ਕਰਦੇ ਸਮੇਂ ਕੀਤੀ ਇੱਕ ਸੁੱਖਣਾ ਅਤੇ ਆਪਣੇ ਮੁਕਤੀਦਾਤਾ ਨੂੰ ਲੱਭਣ ਦੀ ਆਪਣੀ ਇੱਛਾ ਦਾ ਵੀ ਖੁਲਾਸਾ ਕੀਤਾ।Ms. Nguyện: ਜਦੋਂ ਅਸੀਂ ਅਜੇ ਵੀ ਸ਼ਰਨਾਰਥੀ ਕੈਂਪ ਵਿੱਚ ਹੀ ਸੀ, ਉਸ ਸਮੇਂ, ਜਦੋਂ ਸੰਤ ਨੇ ਸਾਨੂੰ ਬਚਾਇਆ, ਮੈਂ ਕਿਹਾ: "ਓਹ, ਜੇ ਮੈਂ ਕਿਸ਼ਤੀ ਰਾਹੀਂ ਇਸ ਭੱਜਣ ਤੋਂ ਬਚ ਗਈ, ਤਾਂ ਮੈਂ ਤਿੰਨ ਮਹੀਨਿਆਂ ਲਈ ਇੱਕ ਸ਼ਾਕਾਹਾਰੀ ਖੁਰਾਕ ਰੱਖਾਂਗੀ।" ਬਾਅਦ ਵਿੱਚ, ਜਦੋਂ ਮੈਂ ਅਮਰੀਕਾ ਵਿੱਚ ਰਹਿ ਰਹੀ ਸੀ, ਮੈਨੂੰ ਹਮੇਸ਼ਾ ਬੁੱਧ ਯਾਦ ਆਉਂਦਾ ਸੀ ਜਿਸਨੇ ਮੈਨੂੰ ਬਚਾਇਆ ਸੀ। ਮੈਂ ਹਮੇਸ਼ਾ ਉਸਨੂੰ ਆਪਣੇ ਦਿਲ ਵਿੱਚ ਯਾਦ ਕਰਦੀ ਸੀ। ਫਿਰ, ਮੈਂ ਪੂਜਾ ਲਈ ਬਾਹਰ ਜਾ ਕੇ ਕੁਆਨ ਯਿਨ ਬੋਧੀਸਤਵ ਦੀ ਮੂਰਤੀ ਲਿਆਉਣਾ ਚਾਹੁੰਦੀ ਸੀ। ਮੈਂ ਬਾਹਰ ਗਈ ਅਤੇ ਆਲੇ-ਦੁਆਲੇ ਦੇਖਿਆ। ਇਹ ਇੱਕੋ ਜਿਹਾ ਨਹੀਂ ਸੀ। ਫਿਰ ਮੈਂ ਯਿਸੂ ਮਸੀਹ ਦੀ ਤਸਵੀਰ ਵੱਲ ਦੇਖਿਆ, ਅਤੇ ਉਹ ਵੀ ਉਸ ਵਰਗੀ ਨਹੀਂ ਲੱਗ ਰਹੀ ਸੀ।ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇੱਕ ਵੀਗਨ ਖੁਰਾਕ ਦੀ ਪਾਲਣਾ ਕਰਨਾ ਪ੍ਰਾਰਥਨਾ ਦਾ ਇੱਕ ਜ਼ਰੂਰੀ ਹਿੱਸਾ ਹੈ। ਇਹ ਸਰੀਰ ਅਤੇ ਮਨ ਨੂੰ ਸ਼ੁੱਧ ਕਰਨ ਦਾ ਇੱਕ ਰੂਪ ਹੈ, ਅਤੇ ਬ੍ਰਹਿਮੰਡ ਲਈ ਇੱਕ ਸੰਕੇਤ ਹੈ ਕਿ ਕੋਈ ਵਿਅਕਤੀ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਤਿਆਰ ਹੈ ਤਾਂ ਜੋ ਆਪਣੀ ਜਾਨ ਬਚਾਈ ਜਾ ਸਕੇ।ਕੁਝ ਸਾਲਾਂ ਬਾਅਦ, ਸੰਜੋਗ ਨਾਲ, ਸ਼੍ਰੀਮਤੀ ਨਗੁਏਨ ਨੂੰ ਮੁਕਤੀਦਾਤਾ ਮਿਲਿਆ ਜਿਸਨੇ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ ਅਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜੀਣ ਦਾ ਇੱਕ ਮੌਕਾ ਦਿੱਤਾ ਸੀ।1990 ਵਿੱਚ, ਮੇਰਾ ਛੋਟਾ ਭਰਾ ਮੈਨੂੰ ਇਸ ਤਰ੍ਹਾਂ ਦੀ ਇੱਕ ਛੋਟੀ ਜਿਹੀ ਟੇਪ ਲੈ ਕੇ ਆਇਆ। ਮੇਰੇ ਭਰਾ ਨੇ ਕਿਹਾ: "ਇਸਨੂੰ ਖੋਲ੍ਹੋ ਅਤੇ ਸੁਣੋ। ਟੇਪ ਵਿੱਚ ਇੱਕ ਬਹੁਤ ਵਧੀਆ ਲੈਕਚਰ ਹੈ।" ਮੈਂ ਇਸਨੂੰ ਖੋਲ੍ਹਿਆ ਅਤੇ ਸੁਣਿਆ। ਮੈਂ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ "ਸਾਨੂੰ ਵੀਗਨ ਕਿਉਂ ਹੋਣਾ ਚਾਹੀਦਾ ਹੈ?" ਸਿਰਲੇਖ-ਵਾਲਾ ਇਕ ਭਾਸ਼ਣ ਦਿੰਦੇ ਸੁਣਿਆ।Ms. Nguyện: ਸੁਣਨ ਤੋਂ ਬਾਅਦ, ਮੈਨੂੰ ਇੱਕ ਜਾਗ੍ਰਿਤੀ ਆਈ, ਮੈਨੂੰ ਖੁਸ਼ੀ ਅਤੇ ਤਰਸ ਦੋਵੇਂ ਮਹਿਸੂਸ ਹੋਏ, ਅਤੇ ਮੈਂ ਆਪਣੇ ਭਰਾ ਨੂੰ ਫ਼ੋਨ ਕੀਤਾ ਅਤੇ ਪੁੱਛਿਆ, "ਜੇ ਮੈਂ ਦੀਖਿਆ ਲੈਣੀ ਚਾਹੁੰਦੀ ਹਾਂ, ਤਾਂ ਮੈਨੂੰ ਕੀ ਕਰਨਾ ਪਵੇਗਾ?" ਮੇਰੇ ਭਰਾ ਨੇ ਕਿਹਾ: "ਓਹ, ਜੇ ਤੁਸੀਂ ਦੀਖਿਆ ਪ੍ਰਾਪਤ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਤਿੰਨ ਮਹੀਨੇ ਵੀਗਨ ਖਾਣਾ ਪਵੇਗਾ।" ਉਸ ਪਲ ਤੋਂ, ਮੈਂ ਇੱਕ ਵੀਗਨ ਹੋਣਾ ਸ਼ੁਰੂ ਕਰ ਦਿੱਤਾ ਅਤੇ ਦੀਖਿਆ ਪ੍ਰਾਪਤ ਕਰਨ ਦੇ ਦਿਨ ਦੀ ਉਡੀਕ ਕਰਨ ਲੱਗੀ। ਫਿਰ 1991 ਵਿੱਚ, ਮੈਂ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹੋਏ, ਦੀਖਿਆ ਪ੍ਰਾਪਤ ਕੀਤੀ।ਇੱਕ ਦਿਨ, ਮੈਂ ਇੱਕ ਅਜਿਹੀ ਜਗ੍ਹਾ ਗਈ ਜਿੱਥੇ ਉਹਨਾਂ ਨੇ ਇੱਕ ਸਮੂਹਿਕ ਮੈਡੀਟੇਸ਼ਨ ਦੌਰਾਨ ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਫੋਟੋਆਂ ਪ੍ਰਦਰਸ਼ਿਤ ਕੀਤੀਆਂ। ਮੈਂ ਇੱਕ ਫੋਟੋ ਵੱਲ ਦੇਖਿਆ ਅਤੇ ਕਿਹਾ: "ਓਹ, ਇਹੀ ਇਹ ਹੈ! ਇਹ ਸੱਚ ਹੈ! ਇਹ ਸੱਚਮੁੱਚ ਪਰਮ ਸਤਿਗੁਰੂ ਚਿੰਗ ਹਾਈ ਜੀ ਸਨ ਜਿਨ੍ਹਾਂ ਨੇ ਮੈਨੂੰ ਬਚਾਇਆ ਜਦੋਂ ਮੈਂ ਸਰਹੱਦ ਪਾਰ ਕਰ ਰਹੀ ਸੀ!” ਇਹ ਸੱਚਮੁੱਚ ਉਹੀ ਸੀ। ਮੈਂ ਬਹੁਤ ਖੁਸ਼ ਸੀ।ਮੈਂ ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੈਂ ਸੱਚਮੁੱਚ ਤੁਹਾਨੂੰ ਪਿਆਰ ਕਰਦੀ ਹਾਂ। ਜਦੋਂ ਮੈਂ ਹਨੇਰੇ ਵਿੱਚ ਸੀ, ਤੁਸੀਂ ਮੇਰੀ ਜਾਨ ਬਚਾਈ। ਜਦੋਂ ਮੈਂ ਉਦਾਸ ਹੁੰਦੀ ਸੀ, ਤੁਸੀਂ ਮੈਨੂੰ ਹਰ ਸਕਿੰਟ, ਹਰ ਮਿੰਟ ਦਿਲਾਸਾ ਦਿੰਦੇ ਸੀ। ਜਦੋਂ ਮੈਂ ਠੋਕਰ ਖਾਧੀ, ਤੁਸੀਂ ਮੈਨੂੰ ਉੱਪਰ ਚੁੱਕਿਆ ਅਤੇ ਹਮੇਸ਼ਾ, ਅਤੇ ਹਰ ਜਗ੍ਹਾ ਮੇਰੀ ਦੇਖਭਾਲ ਕੀਤੀ। ਮੈਂ ਤੁਹਾਡੀ ਡੂੰਘੀ ਕਿਰਪਾ ਲਈ ਤਹਿ-ਦਿਲੋਂ ਧੰਨਵਾਦੀ ਹਾਂ। ਮੈਂ ਤੁਹਾਨੂੰ ਪਿਆਰ ਕਰਦੀ ਹਾਂ!ਇਹ ਪਤਾ ਚਲਦਾ ਹੈ ਕਿ ਇਹ ਸਾਡੇ ਸਭ ਤੋਂ ਸ਼ਕਤੀਸ਼ਾਲੀ ਪਰਮ ਸਤਿਗੁਰੂ ਚਿੰਗ ਹਾਈ ਜੀ ਸਨ ਜੋ ਸਮੁੰਦਰ ਦੇ ਵਿਚਕਾਰ ਪ੍ਰਗਟ ਹੋਏ ਅਤੇ ਸ਼੍ਰੀਮਤੀ ਨਗੁਏਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਵਲ ਲੈ ਗਏ। ਅਗਲੇ ਐਪੀਸੋਡ ਵਿੱਚ, ਅਸੀਂ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਦੀਆਂ ਹੋਰ ਸੱਚੀਆਂ ਕਹਾਣੀਆਂ ਅਤੇ ਉਨ੍ਹਾਂ ਦੀ ਮਦਦ ਲਈ ਸਤਿਗੁਰੂ ਜੀ ਦੇ ਅਣਥੱਕ ਯਤਨਾਂ ਨੂੰ ਸਾਂਝਾ ਕਰਾਂਗੇ।










