ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਲੁਕਵੀਂ ਜੰਗ ਨੂੰ ਖਤਮ ਕਰੋ ਫਿਰ ਸਾਰੀਆਂ ਜੰਗਾਂ ਖਤਮ ਹੋ ਜਾਣਗੀਆਂ, ਅਸਲ ਸਥਾਈ ਵਿਸ਼ਵ ਸ਼ਾਂਤੀ ਪ੍ਰਾਪਤ ਕਰੋ, ਨੌਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਸਾਡੇ ਕੋਲ ਹਰ ਰੋਜ਼ ਆਫ਼ਤਾਂ ਆਉਂਦੀਆਂ ਹਨ। ਹਰ ਰੋਜ਼, ਜੇਕਰ ਤੁਸੀਂ ਕੋਈ ਵੀ ਚੈਨਲ, ਟੀਵੀ ਚੈਨਲਾਂ ਜਾਂ ਇੱਥੋਂ ਤੱਕ ਕਿ ਇੰਟਰਨੈੱਟ ਚੈਨਲਾਂ ਨੂੰ ਦੇਖਦੇ ਹੋਂ, ਤੁਸੀਂ ਹਮੇਸ਼ਾ ਕੁਝ ਆਫ਼ਤਾਂ ਦੇਖਦੇ ਹੋ - ਹਰ ਜਗ੍ਹਾ ਬੇਮਿਸਾਲ ਆਫ਼ਤਾਂ। ਲੋਕ ਮਰ ਰਹੇ ਹਨ, ਜਾਇਦਾਦਾਂ ਬਰਬਾਦ ਹੋ ਰਹੀਆਂ ਹਨ, ਖੇਤੀ ਵਾਲੀ ਜ਼ਮੀਨ ਜਾਂ ਫ਼ਸਲਾਂ ਤਬਾਹ ਹੋ ਰਹੀਆਂ ਹਨ। ਲੋਕ ਹੋਰ ਵੀ ਜ਼ਿਆਦਾ ਨਿਰਾਸ਼ ਹੁੰਦੇ ਜਾ ਰਹੇ ਹਨ। ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਇਹ ਵੀ ਨਹੀਂ ਜਾਣਦੇ ਕਿ "ਭੋਜਨ ਸੰਤੁਸ਼ਟ ਕਰਦਾ ਹੈ" ਦਾ ਕੀ ਅਰਥ ਹੈ। ਉਹ ਅੱਜ ਖਾਂਦੇ ਹਨ, ਉਹ ਨਹੀਂ ਜਾਣਦੇ ਕਿ ਕੱਲ੍ਹ ਨੂੰ ਉਨ੍ਹਾਂ ਕੋਲ ਖਾਣਾ ਹੋਵੇਗਾ ਜਾਂ ਨਹੀਂ। ਉਹ ਸਵੇਰੇ ਖਾਂਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਸ਼ਾਮ ਨੂੰ ਉਹਨਾਂ ਨੂੰ ਕੁਝ ਮਿਲੇਗਾ ਕਿ ਨਹੀਂ। ਇਹ ਸਭ ਇਸ ਲਈ ਕਿਉਂਕਿ ਅਸੀਂ ਬਚਾਅ ਦੇ ਤੱਤ ਨੂੰ ਤਬਾਹ ਕਰ ਰਹੇ ਹਾਂ। ਪਿਆਰ ਦਾ ਤੱਤ, ਜੋ ਕਿ ਬ੍ਰਹਿਮੰਡ ਵਿੱਚ ਸਾਰੇ ਜੀਵਨ ਦਾ ਅਧਾਰ ਹੈ। ਯਾਨੀ: ਸਾਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਪੇਸ਼ ਆਵੇ।

ਲੋਕ ਅਜੇ ਵੀ ਤੂਫਾਨੀ, ਬਰਫੀਲੇ, ਭਿਆਨਕ, ਮੀਂਹ-ਵਾਲੇ ਮੌਸਮ ਵਿੱਚ, ਇੱਕ ਪਤਲੇ, ਬਹੁਤ ਪਤਲੇ ਤੰਬੂ ਵਿੱਚ, ਅਤੇ ਹਰ ਪਾਸੇ ਬਰਫ਼ ਦੀ ਢੱਕਣ ਹੇਠ ਬਹੁਤ ਪਤਲੇ ਤੰਬੂਆਂ ਵਿੱਚ ਸੜਕ 'ਤੇ ਸੌਂ ਰਹੇ ਹਨ। ਉਹ ਬੇਘਰ ਹਨ। ਉਹ ਬੇਘਰ ਪੈਦਾ ਨਹੀਂ ਹੋਏ ਹਨ। ਉਹ ਪਹਿਲਾਂ ਕਦੇ ਬੇਘਰ ਨਹੀਂ ਹੋਏ। ਉਹ ਨੌਕਰੀ ਛੁੱਟਣ, ਭਾਰੀ ਟੈਕਸ,ਜਾਂ ਕਿਸੇ ਗੰਭੀਰ ਬਿਮਾਰੀ ਕਾਰਨ ਬੇਘਰ ਹੋ ਗਏ ਹੋਣ ਜਿਸਦਾ ਖਰਚਾ ਉਹ ਬਰਦਾਸ਼ਤ ਨਹੀਂ ਕਰ ਸਕਦੇ ਸਨ, ਪਰ ਉਨ੍ਹਾਂ ਨੂੰ ਇਹ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਬਚਣਾ ਪਿਆ। ਅਤੇ ਇਸ ਸਭ ਤੋਂ ਬਾਅਦ, ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ। ਇਸ ਲਈ, ਉਨ੍ਹਾਂ ਨੂੰ ਸੜਕ 'ਤੇ ਰਹਿਣਾ ਪੈਂਦਾ ਹੈ, ਖਾਣਾ ਨਹੀਂ ਹੈ, ਨਾ ਘਰ ਹੈ, ਨਾ ਪਾਣੀ ਹੈ, ਨਾ ਬਾਥਰੂਮ ਹੈ। ਉਹਨਾਂ ਨੂੰ ਆਪਣੀ ਇੱਜ਼ਤ ਨਿਗਲ ਕੇ ਭੋਜਨ ਮੰਗਣ ਜਾਂ ਗੰਦੇ ਡੱਬਿਆਂ ਵਿੱਚੋਂ ਕੂੜਾ ਖਾਣ ਲਈ ਬਾਹਰ ਜਾਣਾ ਪੈਂਦਾ ਹੈ! ਜੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਉਸ ਛੋਟੇ ਜਿਹੇ ਤੰਬੂ ਵਿੱਚ ਇਕੱਠੇ ਧੁਸ ਕੇ ਰਹਿਣਾ ਪੈਂਦਾ ਹੈ।

ਜਦੋਂ ਕਿ ਅਸੀਂ ਦੂਜਿਆਂ ਨੂੰ ਮਾਰਨ ਲਈ ਖਰਬਾਂ ਅਮਰੀਕਨ ਡਾਲਰ ਖਰਚ ਕਰਦੇ ਹਾਂ। ਇਹ ਉਹ ਦੂਜੇ ਹਨ ਜੋ ਬਿਲਕੁਲ ਸਾਡੇ ਵਰਗੇ ਦਿਖਾਈ ਦਿੰਦੇ ਹਨ, ਇੱਕ ਨੱਕ ਵਿਚਕਾਰ, ਇਸਦੇ ਹੇਠਾਂ ਮੂੰਹ, ਅਤੇ ਦੋਵੇਂ ਪਾਸੇ ਦੋ ਅੱਖਾਂ ਹਨ। ਅਤੇ ਅਸੀਂ ਹੋਰ "ਅਵਿਸ਼ਵਾਸ਼ਯੋਗ" ਹਥਿਆਰਾਂ ਲਈ ਵੱਧ ਤੋਂ ਵੱਧ ਖਰਚ ਕਰਦੇ ਰਹਿੰਦੇ ਹਾਂ ਜਿਨ੍ਹਾਂ ਦੀ ਤੁਸੀਂ ਕੁਝ ਸੌ ਸਾਲ ਪਹਿਲਾਂ ਜਾਂ ਕੁਝ ਦਸ ਸਾਲ ਪਹਿਲਾਂ ਕਲਪਨਾ ਵੀ ਨਹੀਂ ਕਰ ਸਕਦੇ ਸੀ, ਸਿਰਫ਼ ਵਧੇਰੇ ਸਹੀ ਢੰਗ ਨਾਲ ਮਾਰਨ ਲਈ, ਅਤੇ ਸਿਰਫ਼ ਹਰ ਜਗ੍ਹਾ ਹੋਰ ਤਬਾਹੀ, ਤਬਾਹੀ ਮਚਾਉਣ ਲਈ, ਤਾਂ ਜੋ ਦੂਜੇ ਲੋਕ, ਭਾਵੇਂ ਉਨ੍ਹਾਂ ਨੂੰ ਗੋਲੀਆਂ ਨਾ ਲੱਗਣ, ਫਿਰ ਵੀ ਭੁੱਖ ਨਾਲ, ਠੰਡ ਨਾਲ ਮਰ ਜਾਣ, ਕਿਉਂਕਿ [ਉਥੇ] ਕੋਈ ਬਿਜਲੀ ਨਹੀਂ ਬਚੀ, ਪਾਣੀ ਨਹੀਂ, ਭੋਜਨ ਨਹੀਂ, ਉਨ੍ਹਾਂ ਦੀ ਫ਼ਸਲ ਤਬਾਹ ਕੀਤੀ ਗਈ। ਮੈਨੂੰ ਨਹੀਂ ਪਤਾ ਕਿ ਅਸੀਂ ਹੁਣ ਕੌਣ ਹਾਂ। ਕੀ "ਇਨਸਾਨ" ਸ਼ਬਦ ਹੁਣ ਸਾਡੇ ਲਈ ਢੁਕਵਾਂ ਹੈ?

ਅਸੀਂ ਅੱਜ ਜਾਨਵਰਾਂ ਤੋਂ ਵੀ ਬਦਤਰ ਹਾਂ। ਜਾਨਵਰ(-ਲੋਕ), ਉਹ ਸਾਡੇ ਨਾਲ ਕੁਝ ਬੁਰਾ ਨਹੀਂ ਕਰਦੇ। ਉਹ ਬਸ ਸਾਡੀ ਮਦਦ ਕਰਦੇ ਹਨ, ਸਾਨੂੰ ਪਿਆਰ ਕਰਦੇ ਹਨ। ਜੇ ਤੁਸੀਂ ਸੋਚਦੇ ਹੋ ਕਿ ਗਊ(-ਲੋਕ) ਕੁੱਤੇ(-ਲੋਕਾਂ) ਤੋਂ ਵੱਖਰੇ ਹਨ, ਤਾਂ ਦੁਬਾਰਾ ਸੋਚੋ। ਜੇ ਤੁਸੀਂ ਕੁਝ ਵੀਡੀਓ ਦੇਖਦੇ ਹੋ ਜੋ ਮੈਂ ਅਤੇ ਨਿਊਜ਼ ਟੀਮ ਨੇ ਤੁਹਾਡੇ ਲਈ ਇਕੱਠੇ ਕੀਤੇ ਹਨ, ਤਾਂ ਤੁਸੀਂ ਇਹ ਦੇਖੋਗੇ। ਗਊ-, ਬੱਕਰੀ-, ਭੇਡ-, ਅਤੇ ਹੋਰ ਜਾਨਵਰਾਂ(-ਲੋਕਾਂ) ਅਤੇ ਤੁਹਾਡੇ ਪਾਲਤੂ ਕੁੱਤੇ, ਤੁਹਾਡੀ ਪਾਲਤੂ ਬਿੱਲੀ, ਤੁਹਾਡੇ ਪਾਲਤੂ ਪੰਛੀਆਂ ਵਿੱਚਕਾਰ ਕੋਈ ਫ਼ਰਕ ਨਹੀਂ ਹੈ। ਜੇ ਉਨ੍ਹਾਂ ਨੇ ਤੁਹਾਨੂੰ ਨਹੀਂ ਦੇਖਿਆ, ਜੇ ਗਊ-ਵਿਅਕਤੀ ਨੇ ਤੁਹਾਨੂੰ ਇਕ ਲੰਬੇ ਸਮੇਂ ਤੱਕ ਨਹੀਂ ਦੇਖਿਆ ਅਤੇ ਤੁਸੀਂ ਵਾਪਸ ਆ ਗਏ, ਤਾਂ ਉਹ ਤੁਹਾਡਾ ਸਵਾਗਤ ਕਰਨ ਲਈ ਘਰ ਆਉਣ ਲਈ ਆਪਣਾ ਸਿਰ ਤੁਹਾਡੇ ਸਰੀਰ ਵਿੱਚ ਮਾਰ ਦੇਵੇਗੀ। ਉਹ ਕਈ ਵਾਰ ਤੁਹਾਡੀ ਰੱਖਿਆ ਲਈ ਦੂਜੇ ਜਾਨਵਰਾਂ ਜਾਂ ਇੱਥੋਂ ਤੱਕ ਕਿ ਇੱਕ ਜ਼ਹਿਰੀਲੇ ਸੱਪ ਨਾਲ ਵੀ ਇੱਕ ਜੋਖਮ ਲੈਂਦਾ - ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਹਨ।

ਇਥੋਂ ਤਕ ਇੱਕ ਮੁਰਗੀ-ਵਿਅਕਤੀ ਵੀ, ਜਿਸਨੂੰ ਤੁਸੀਂ ਉਸਦੇ ਛੋਟੇ ਜਿਹੇ ਸਰੀਰ ਨੂੰ ਚੱਬਣ ਅਤੇ ਦੁੱਖ, ਖੂਨ ਅਤੇ ਮਾਸ ਦਾ ਆਨੰਦ ਲੈਣ ਬਾਰੇ ਕਦੇ ਸੋਚਿਆ ਵੀ ਨਹੀਂ - ਉਹ ਤੁਹਾਨੂੰ ਬੇਅੰਤ ਪਿਆਰ ਕਰਨਗੇ। ਉਨ੍ਹਾਂ ਕੋਲ ਬੁੱਧੀ ਹੈ। ਉਨ੍ਹਾਂ ਕੋਲ ਡੀਐਨਏ ਹੈ, ਲਗਭਗ ਇਕ ਮਨੁੱਖ ਦੀ ਡੀਐਨਏ ਵਾਂਗ। ਮੈਂ ਇੱਕ ਵਾਰ ਆਪਣੇ ਕੁਝ ਸੇਵਾਦਾਰਾਂ ਨਾਲ ਮਜ਼ਾਕ ਕੀਤਾ ਸੀ। ਕਿਉਂਕਿ ਉਹ ਕਹਿ ਰਹੇ ਸਨ ਕਿ ਇੱਕ ਮੁਰਗੀ-ਵਿਅਕਤੀ ਦਾ ਡੀਐਨਏ ਲਗਭਗ ਇਕ ਮਨੁੱਖ ਵਾਂਗ ਹੁੰਦਾ ਹੈ, ਅਤੇ ਮੈਂ ਉਨ੍ਹਾਂ ਨੂੰ ਕਿਹਾ, "ਓਹ, ਮੈਂ ਇੱਕ ਆਦਮੀ ਨੂੰ ਜਾਣਦੀ ਹਾਂ ਜਿਸਦਾ ਡੀਐਨਏ ਲਗਭਗ ਇੱਕ ਮੁਰਗੀ-ਵਿਅਕਤੀ ਵਰਗਾ ਹੈ।" ਪਰ ਇਹ ਕੋਈ ਮਜ਼ਾਕੀਆ ਚੁਟਕਲਾ ਨਹੀਂ ਹੈ। ਅਜਿਹਾ ਨਹੀਂ ਹੈ। ਉਸ ਸਮੇਂ ਇਹ ਮਜ਼ਾਕੀਆ ਸੀ, ਉਹ ਹੱਸ ਪਏ। ਪਰ ਇਹ ਬਿਲਕੁਲ ਵੀ ਮਜ਼ਾਕੀਆ ਨਹੀਂ ਹੈ ਜਦੋਂ ਉਨ੍ਹਾਂ ਦੀ ਜ਼ਿੰਦਗੀ ਤੁਹਾਡੀ ਦਇਆ 'ਤੇ ਨਿਰਭਰ ਕਰਦੀ ਹੈ ਅਤੇ ਤੁਸੀਂ ਉਨ੍ਹਾਂ ਨੂੰ ਕੁਝ ਨਹੀਂ ਦਿਖਾਉਂਦੇ।

ਸਾਡੇ ਕੋਲ ਖਾਣ ਲਈ ਬਹੁਤ ਸਾਰਾ ਭੋਜਨ ਹੈ। ਔ ਲੈਕ (ਵੀਐਤਨਾਮ) ਵਿੱਚ ਕੁਝ ਲੋਕ, ਉਹ ਚੌਲ ਵੀ ਨਹੀਂ ਖਾਂਦੇ, ਉਹ ਸਿਰਫ਼ ਸਬਜ਼ੀਆਂ ਅਤੇ ਕੁਝ ਫਲ ਖਾਂਦੇ ਹਨ। ਉਹ ਇਸ ਤਰ੍ਹਾਂ ਸਿਖਲਾਈ ਲੈਂਦੇ ਹਨ ਤਾਂ ਜੋ ਉਹ ਇਥੋਂ ਤਕ ਪਾਣੀ 'ਤੇ ਤੈਰ ਸਕਣ, ਪਾਣੀ 'ਤੇ ਮੈਡੀਟੇਸ਼ਨ ਵੀ ਕਰ ਸਕਣ। ਮੈਂ ਇਹਨਾਂ ਵਿੱਚੋਂ ਕੁਝ ਕਹਾਣੀਆਂ ਅਤੇ ਵੀਡੀਓ ਇਕੱਠੇ ਕੀਤੇ ਹਨ ਪਰ ਸਾਡੇ ਕੋਲ ਬਹੁਤ ਜ਼ਿਆਦਾ ਹਨ ਇਸ ਲਈ ਅਸੀਂ ਹਮੇਸ਼ਾ ਸਭ ਕੁਝ ਨਹੀਂ ਦਿਖਾ ਸਕਦੇ। ਮੈਨੂੰ ਉਮੀਦ ਹੈ ਕਿ ਉਹ ਇਸ ਵਿੱਚੋਂ ਕੁਝ ਲੱਭ ਕੇ ਤੁਹਾਨੂੰ ਦਿਖਾ ਸਕਣਗੇ। ਸਿਰਫ਼ ਇੱਕ ਜਾਂ ਦੋ ਉਦਾਹਰਣਾਂ, ਪਰ ਉਥੇ ਬਹੁਤ, ਬਹੁਤ ਸਾਰੇ ਹਨ।

Ms. Tuyết: ਮੇਰਾ ਨਾਮ ਫਾਮ ਕਿਮ ਤੁਯੇਟ ਹੈ। ਮੈਂ ਡਾਏ ਅਨ ਪਿੰਡ, ਥੋਏ ਅਨ ਹੋਏ ਭਾਈਚਾਰੇ, ਕੇ ਸਾਚ ਜ਼ਿਲ੍ਹੇ ਵਿੱਚ ਰਹਿੰਦੀ ਹਾਂ।

Đoàn Như Phú: ਸ਼੍ਰੀਮਤੀ ਤੁਯੇਟ, ਤੁਹਾਨੂੰ ਪਹਿਲੀ ਵਾਰ ਪਾਣੀ 'ਤੇ ਤੈਰਨ ਦੀ ਆਪਣੀ ਯੋਗਤਾ ਬਾਰੇ ਕਦੋਂ ਪਤਾ ਲੱਗ‌ਿਆ ਸੀ?

Ms. Tuyết: ਹੁਣ ਲਗਭਗ ਅੱਠ ਜਾਂ ਨੌਂ ਸਾਲ ਹੋ ਗਏ ਹਨ। ਕਿਉਂਕਿ ਉਸ ਸਮੇਂ, ਮੈਂ 10 ਅਕਤੂਬਰ, 2009 ਦੇ ਆਸਪਾਸ ਚੌਲ ਖਾਣੇ ਬੰਦ ਕਰ ਦਿੱਤੇ ਸੀ। ਫਿਰ ਇੱਕ ਦਿਨ, ਮੈਂ ਆਪਣੇ ਕੰਨਾਂ ਵਿੱਚ ਇੱਕ ਆਵਾਜ਼ ਸੁਣੀ, ਜੋ ਕਹਿ ਰਹੀ ਸੀ, "ਨਦੀ ਵਿੱਚ ਜਾਓ, ਤੁਸੀਂ ਪਾਣੀ ਉੱਤੇ ਤੈਰੋਂਗੇ।" ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਆਇਆ। ਪਰ ਬਾਅਦ ਵਿੱਚ, ਮੈਂ ਟੀਵੀ 'ਤੇ ਦੇਖਿਆ ਕਿ ਇੱਕ ਪਿਤਾ ਅਤੇ ਉਸਦਾ ਪੁੱਤਰ ਪਾਣੀ ਉੱਤੇ ਤੈਰ ਸਕਦੇ ਸਨ। ਤਾਂ, ਮੈਂ ਕਿਹਾ, "ਠੀਕ ਹੈ, ਮੈਨੂੰ ਜਾ ਕੇ ਇਸਦੀ ਕੋਸ਼ਿਸ਼ ਕਰਨ ਦਿਓ।" […]

Đoàn Như Phú: ਹੇ ਮੇਰੇ ਰੱਬਾ, ਸਾਰਿਆਂ ਨੂੰ, ਇਸ 'ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਉਹ ਅਸਲ ਵਿੱਚ ਪਾਣੀ ਉੱਤੇ ਪੂਰੀ ਤਰ੍ਹਾਂ ਕਮਲ ਦੀ ਸਥਿਤੀ ਵਿੱਚ ਲੇਟ ਸਕਦੀ ਹੈ, ਪੂਰੀ ਤਰ੍ਹਾਂ ਆਰਾਮਦਾਇਕ, ਕਰੰਟ ਨੂੰ ਆਪਣੇ ਨਾਲ ਲਿਜਾਣ ਦਿੰਦੀ ਹੈ। ਉਹ ਕਹਿੰਦੀ ਹੈ ਕਿ ਉਹ ਸਵੇਰ ਤੋਂ ਦੁਪਹਿਰ ਤੱਕ ਇਸੇ ਤਰ੍ਹਾਂ ਰਹਿ ਸਕਦੀ ਹੈ, ਪਰ ਚਿੰਤਾ ਇਹ ਹੈ ਕਿ ਕਰੰਟ ਉਸਨੂੰ ਖੜ੍ਹੀਆਂ ਕਿਨਾਰਿਆਂ ਜਾਂ ਰੁਕਾਵਟਾਂ ਵਾਲੀਆਂ ਥਾਵਾਂ 'ਤੇ ਵਹਾ ਸਕਦਾ ਹੈ। ਅਤੇ ਜੇਕਰ ਕੋਈ ਕਿਸ਼ਤੀ ਅਚਾਨਕ ਆ ਜਾਂਦੀ ਹੈ, ਤਾਂ ਇਹ ਬਹੁਤ ਖ਼ਤਰਨਾਕ ਹੋ ਸਕਦਾ ਹੈ। ਕਿਉਂਕਿ ਜਦੋਂ ਕੋਈ ਮੈਡੀਟੇਸ਼ਨ ਵਿੱਚ ਲੇਟਿਆ ਹੁੰਦਾ ਹੈ, ਤਾਂ ਉਹ ਗਲਤੀ ਨਾਲ ਸੌਂ ਸਕਦਾ ਹੈ। ਤੁਸੀਂ ਦੇਖਿਆ? ਪਾਣੀ 'ਤੇ ਲੇਟ ਕੇ ਮੈਡੀਟੇਸ਼ਨ ਕਰਨਾ। ਇਹ ਮੈਂ ਪਹਿਲੀ ਵਾਰ ਅਜਿਹਾ ਕੁਝ ਦੇਖ ਰਿਹਾ ਹਾਂ। ਪਹਿਲੀ ਵਾਰ ਇਹ ਦੇਖਿਆ, ਠੀਕ ਹੈ? ਤੁਸੀਂ ਦੇਖੋ, ਉਹ ਉੱਥੇ ਲੇਟ ਕੇ ਮੈਡੀਟੇਸ਼ਨ ਕਰ ਰਹੀ ਹੈ, ਪੂਰੀ ਤਰ੍ਹਾਂ ਆਰਾਮ ਨਾਲ, ਕਰੰਟ ਨੂੰ ਆਪਣੇ ਨਾਲ ਲਿਜਾਣ ਦੇ ਰਹੀ ਹੈ। ਉਸਦੇ ਲਈ ਤਾੜੀਆਂ ਮਾਰੋ, ਬੱਚਿਓ! ਇਹ ਅਵਿਸ਼ਵਾਸ਼ਯੋਗ ਹੈ। ਅਤੇ ਉਹ ਇਹ ਕਰਦੇ ਸਮੇਂ ਇਥੋਂ ਤਕ ਮੁਸਕਰਾ ਵੀ ਸਕਦੀ ਹੈ। ਦੋਸਤੋ, ਉਹ ਪੰਜ ਮਿੰਟਾਂ ਤੋਂ ਵੱਧ ਸਮੇਂ ਤੋਂ ਇਸ ਤਰ੍ਹਾਂ ਘੁੰਮ ਰਹੀ ਹੈ। ਅਤੇ ਉਹ ਕਹਿੰਦੀ ਹੈ ਕਿ ਉਹ ਇਸ ਤਰ੍ਹਾਂ ਕਿਸੇ ਵੀ ਸਮੇਂ, ਜਿੰਨਾ ਚਿਰ ਚਾਹੇ ਤੈਰ ਸਕਦੀ ਹੈ। […]

Ms. Tuyết: ਜਦੋਂ ਮੈਂ ਪਹਿਲੀ ਵਾਰ ਨਦੀ ਵਿੱਚ ਉਤਰੀ ਸੀ, ਮੇਰੀ ਧੀ ਨੇ ਕਿਹਾ, "ਮੰਮੀ, ਮੇਰੇ ਲਈ ਕਵਿਤਾ ਦੀਆਂ ਕੁਝ ਲਾਈਨਾਂ ਬਣਾਓ।" ਇਸ ਲਈ ਮੈਂ ਨਦੀ ਵਿੱਚੋਂ ਬਾਹਰ ਨਿਕਲੀ ਅਤੇ ਕਿਹਾ, "ਮੈਨੂੰ ਕਵਿਤਾ ਬਣਾਉਣ ਬਾਰੇ ਕੀ ਪਤਾ ਹੋਵੇਗਾ?" ਪਰ ਫਿਰ ਮੈਂ ਇੱਕ ਪਲ ਲਈ ਸੋਚਿਆ ਅਤੇ ਕਿਹਾ: "ਪਾਣੀ 'ਤੇ ਲੇਟ ਕੇ, ਮੈਂ ਬਹੁਤ ਆਜ਼ਾਦ ਅਤੇ ਸਹਿਜ ਮਹਿਸੂਸ ਕਰਦੀ ਹਾਂ। ਫਿਲਹਾਲ ਮੈਂ ਹੁਣ ਸਿਰਫ਼ ਫਲਾਂ ਅਤੇ ਸਬਜ਼ੀਆਂ 'ਤੇ ਹੀ ਜੀਉਂਦੀ ਹਾਂ।" ਅਤੇ ਮੇਰਾ ਮਤਲਬ ਇਹ ਹੈ: ਮੈਂ ਸੱਚਮੁੱਚ ਸਿਰਫ਼ ਸਬਜ਼ੀਆਂ ਖਾਂਦੀ ਹਾਂ। […]

ਸਿਰਫ਼ ਸਬਜ਼ੀਆਂ ਖਾਣ ਨਾਲ ਵੀ, ਤੁਸੀਂ ਬਚ ਜਾਂਦੇ ਹੋ ਅਤੇ ਚੰਗੇ ਲੱਗਦੇ ਹੋ, ਤੁਸੀਂ ਠੀਕ-ਠਾਕ ਹੋ। ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਥੋਂ ਤਕ ਛੋਟੇ ਆਲੂ, ਜਾਂ ਟਮਾਟਰ ਜਾਂ ਛੋਟੀਆਂ ਫਲੀਆਂ ਵੀ ਤੁਹਾਨੂੰ ਜਿੰਦਾ ਰਹਿਣ ਲਈਂ ਅਤੇ ਚੰਗੀ ਤਰ੍ਹਾਂ ਜੀਣ ਲਈ ਭਰਪੂਰ ਪੋਸ਼ਣ ਅਤੇ ਊਰਜਾ ਪ੍ਰਦਾਨ ਕਰਨਗੇ।

ਅਸੀਂ, ਨਿਊਜ਼ ਟੀਮ ਅਤੇ ਮੈਂ, ਹਰ ਰੋਜ਼ ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਜੋ ਵੀ ਅਸੀਂ ਕਰ ਸਕਦੇ ਹਾਂ, ਜੋ ਵੀ ਮੈਂ ਕਰ ਸਕਦੀ ਹਾਂ, ਇਕੱਠਾ ਕਰਦੇ ਹਾਂ। ਕਿਉਂਕਿ ਮੈਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਮੈਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਦੇ ਸਾਰੇ ਸ਼ੋਅ ਖੁਦ ਚੈੱਕ ਅਤੇ ਸੰਪਾਦਨ ਕਰਨੇ ਪੈਂਦੇ ਹਨ। ਅਤੇ ਮੈਂ ਉਹਨਾਂ ਦੀ ਫੋਟੋਗ੍ਰਾਫੀ ਅਤੇ ਸੰਪਾਦਨ ਕਰਦੀ ਹਾਂ, ਉਹਨਾਂ ਨੂੰ ਚੁਣਦੀ ਹਾਂ। ਅਤੇ ਮੈਂ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹਾਂ, ਮੇਰਾ ਅਖੌਤੀ ਘਰੇਲੂ ਕੰਮ, ਘਰੇਲੂ ਕੰਮ, ਅਤੇ ਆਪਣੇ ਲਈ ਖਾਣਾ ਪਕਾਉਣਾ। ਅਤੇ ਜੋ ਵੀ ਮੈਂ ਧੋ ਸਕਦੀ ਹਾਂ। ਇਥੋਂ ਤਕ ਆਪਣੇ ਕੱਪੜੇ ਲਟਕਾਉਣ ਅਤੇ ਉਤਾਰਨ ਵਿੱਚ ਵੀ ਸਮਾਂ ਲੱਗਦਾ ਹੈ, ਜਦੋਂ ਕਿ ਇੱਥੇ ਕੋਈ ਆਟੋਮੈਟਿਕ ਵਾਸ਼ਿੰਗ ਮਸ਼ੀਨ ਨਹੀਂ ਹੈ, ਹਰ ਚੀਜ਼ ਵਿੱਚ ਸਮਾਂ ਲੱਗਦਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਕੋਲ ਸਫਾਈ ਕਰਨ ਲਈ ਬਹੁਤ ਘੱਟ ਜਗ੍ਹਾ ਹੈ। ਅਤੇ ਮੇਰੇ ਕੱਪੜੇ ਸਾਦੇ ਹਨ, ਧੋਣ ਵਿੱਚ ਬਹੁਤ ਸੌਖੇ ਹਨ। ਪਰ ਫਿਰ ਵੀ, ਹਰ ਚੀਜ਼ ਵਿੱਚ ਸਮਾਂ ਲੱਗਦਾ ਹੈ।

ਕਾਸ਼ ਮੈਂ ਸੰਸਾਰ ਲਈ ਹੋਰ ਵਧੇਰੇ ਕਰ ਸਕਾਂ। ਪਰ ਇਸਦੇ ਲਈ, ਮੈਨੂੰ ਬਹੁਤ ਸਾਰਾ, ਬਹੁਤ ਸਾਰਾ, ਜਿੰਨੇ ਘੰਟੇ ਹੋ ਸਕੇ ਮੈਡੀਟੇਸ਼ਨ ਕਰਨ ਦੀ ਜ਼ਰੂਰਤ ਹੈ। ਅਤੇ ਮੈਨੂੰ ਅੰਦਰੋਂ ਨਿਰਦੇਸ਼ ਪ੍ਰਾਪਤ ਕਰਨੇ ਅਤੇ ਪ੍ਰਬੰਧਿਤ ਕਰਨੇ ਵੀ ਪੈਂਦੇ ਹਨ। ਸਿਰਫ਼ ਦੇਵਤਿਆਂ ਅਤੇ ਤ੍ਰਿਏਕ ਦੀਆਂ ਹਦਾਇਤਾਂ ਹੀ ਨਹੀਂ, ਸਗੋਂ ਸਵਰਗ ਦੇ ਵੱਖ-ਵੱਖ ਰਾਜਿਆਂ ਤੋਂ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਵੀ ਹਨ। ਅਤੇ ਮੈਨੂੰ ਲੋਕਾਂ ਨੂੰ ਆਸ਼ੀਰਵਾਦ ਦੇਣ ਲਈ ਆਪਣੀ ਊਰਜਾ ਖਰਚ ਕਰਨੀ ਪੈਂਦੀ ਹੈ। ਸਭ ਤੋਂ ਪਹਿਲਾਂ ਮੇਰੇ ਪੈਰੋਕਾਰ ਹਨ, ਕਿਉਂਕਿ ਉਹ ਅਜੇ ਪੂਰੀ ਤਰ੍ਹਾਂ ਪਰਿਪੱਕ ਨਹੀਂ ਹੋਏ ਹਨ। ਉਹ ਆਪਣੇ ਅੰਦਰੂਨੀ ਦ੍ਰਿਸ਼ਟੀਕੋਣਾਂ ਵਿੱਚ ਜੋ ਕੁਝ ਵੀ ਦੇਖਦੇ ਹਨ ਉਹ ਅਜੇ ਬਹੁਤਾ ਕੁਝ ਨਹੀਂ ਹੈ। ਉਨ੍ਹਾਂ ਨੂੰ ਵਧਦੇ ਰਹਿਣਾ ਪਵੇਗਾ। ਪਰ ਮੈਨੂੰ ਉਨ੍ਹਾਂ 'ਤੇ ਮਾਣ ਹੈ, ਕਿਉਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਬਹੁਤ ਵਧੀਆ ਢੰਗ ਨਾਲ ਵਧ ਰਹੇ ਹਨ, ਅਤੇ ਉਹ ਬਹੁਤ ਇਮਾਨਦਾਰ ਹਨ। ਖਾਸ ਕਰਕੇ ਅੱਜਕੱਲ੍ਹ, ਉਹ ਆਪਣੇ ਅਧਿਆਤਮਿਕ ਅਭਿਆਸ ਵਿੱਚ ਵਧੇਰੇ ਜ਼ਰੂਰੀ, ਵਧੇਰੇ ਮਿਹਨਤੀ ਹਨ, ਇਸ ਲਈ ਉਹ ਬਹੁਤ ਵਧੀਆ ਢੰਗ ਨਾਲ ਵਧਦੇ ਹਨ।

Photo Caption: ਪ੍ਰਮਾਤਮਾਪਿਆਰ ਦੁਆਰਾ, ਨਿਮਰਤਾ ਨਾਲ ਆਪਣੇ ਬਾਗ ਦੇ ਕੋਨੇ ਵਿਚ ਜਿਉਂਦੇ ਕਿਸੇ ਵੀ ਸੰਭਵ ਤਰੀਕੇ ਨਾਲ ਮਦਦ ਕਰਨ ਲਈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-02-12
393 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-12
315 ਦੇਖੇ ਗਏ
ਧਿਆਨਯੋਗ ਖਬਰਾਂ
2026-02-11
438 ਦੇਖੇ ਗਏ
36:11
ਧਿਆਨਯੋਗ ਖਬਰਾਂ
2026-02-11
112 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-11
450 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-02-11
109 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-02-11
110 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ