ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ-ਨਾਗਰਿਕ-ਵਰਗੇ ਬਣੋ, ਚੰਗੇ ਬਣੋ, ਨੇਕ ਬਣੋ, ਦਿਆਲੂ ਬਣੋ, ਜਿਵੇਂ ਤੁਸੀਂ ਹਮੇਸ਼ਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹੋ, "ਹੇ ਪ੍ਰਮਾਤਮਾ, ਤੁਸੀਂ ਦਿਆਲੂ ਹੋ, ਮੇਰੇ 'ਤੇ ਰਹਿਮ ਕਰੋ।" […] ਨਦੀ ਵਿੱਚ, ਸਮੁੰਦਰ ਵਿੱਚ ਮੱਛੀ-ਲੋਕਾਂ ਨੂੰ ਇਕੱਲਾ ਛੱਡ ਦਿਓ, ਤਾਂ ਜੋ ਉਹ ਤੁਹਾਨੂੰ ਲਾਭ ਪਹੁੰਚਾ ਸਕਣ, ਤੁਹਾਨੂੰ ਸਿਹਤਮੰਦ, ਖੁਸ਼ ਰਖ ਸਕਣ ਅਤੇ ਤੁਹਾਡੇ ਜੀਵਨ ਦੌਰਾਨ ਸ਼ਾਂਤੀਪੂਰਨ ਬਣਾ ਸਕਣ। ਅਤੇ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਓ, ਕੋਈ ਬਿਮਾਰੀ ਨਹੀਂ। ਆਪਣੇ ਬਜ਼ੁਰਗਾਂ ਨੂੰ ਉਸ ਦਿਨ ਤੱਕ ਵਧੇਰੇ ਆਰਾਮਦਾਇਕ ਬਣਾਓ ਜਦੋਂ ਤੱਕ ਪ੍ਰਮਾਤਮਾ ਉਨ੍ਹਾਂ ਨੂੰ ਘਰ ਨਹੀਂ ਬੁਲਾਉਂਦਾ। ਉਹ ਦਇਆ ਬਣੋ ਜੋ ਤੁਸੀਂ ਪ੍ਰਮਾਤਮਾ ਤੋਂ ਮੰਗਦੇ ਹੋ। ਉਹ ਰਹਿਮ ਬਣੋ ਜਿਸਦੀ ਤੁਸੀਂ ਸਵਰਗ ਤੋਂ ਮੰਗ ਕਰਦੇ ਹੋ। ਪ੍ਰਮਾਤਮਾ-ਵਰਗੇ ਬੱਚਿਆਂ ਵਾਂਗ ਦਿਆਲੂ ਜੀਵ ਬਣੋ।

ਕਿਉਂ ਹਮੇਸ਼ਾ ਸਵਰਗ ਨੂੰ ਦੇਵਤਿਆਂ ਲਈ, ਦੇਵੀਆਂ ਲਈ, ਸਰਬਸ਼ਕਤੀਮਾਨ ਲਈ, ਤੁਹਾਨੂੰ ਅਸ਼ੀਰਵਾਦ ਦੇਣ ਲਈ, ਤੁਹਾਡੇ 'ਤੇ ਦਇਆ ਕਰਨ ਲਈ, ਤੁਹਾਡੇ ਪਾਪਾਂ ਨੂੰ ਮਾਫ਼ ਕਰਨ ਲਈ ਪ੍ਰਾਰਥਨਾ ਕਰਨੀ ਹੈ? ਤੁਸੀਂ ਪਾਪ ਕਿਉਂ ਕੀਤਾ ਹੈ? ਫਿਰ ਭਾਵੇਂ ਤੁਸੀਂ ਪ੍ਰਾਰਥਨਾ ਨਾ ਵੀ ਕਰੋ, ਪ੍ਰਮਾਤਮਾ ਤੁਹਾਨੂੰ ਪਿਆਰ ਕਰੇਗਾ, ਪ੍ਰਮਾਤਮਾ ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਨੂੰ ਉਹ ਸਭ ਕੁਝ ਦੇਵੇਗਾ ਜਿਸਦੀ ਤੁਹਾਨੂੰ ਲੋੜ ਹੈ। ਹਰ ਚੀਜ਼ ਜਿਸਦੀ ਤੁਹਾਨੂੰ ਲੋੜ ਹੈ, ਨਾ ਕਿ ਹਰ ਚੀਜ਼ ਤੁਹਾਡੇ ਲਾਲਚ ਦੁਆਰਾ, ਨਾ ਤੁਹਾਡੇ ਲਾਲਚ ਕਰਕੇ, ਨਾ ਤੁਹਾਡੇ ਲਾਲਚ ਤੋਂ। ਜੇਕਰ ਤੁਹਾਡੀ ਜ਼ਿੰਦਗੀ ਠੀਕ ਨਹੀਂ ਹੈ ਤਾਂ ਆਪਣੇ ਆਪ ਤੋਂ ਇਲਾਵਾ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਓ। ਚੰਗੇ ਬਣੋ। ਪ੍ਰਮਾਤਮਾ ਦੇ ਇੱਕ ਬੱਚੇ ਬਣੋ। ਇੱਕ ਇਨਸਾਨੀਅਤ ਵਾਲੇ ਇਨਸਾਨ ਬਣੋ, ਫਿਰ ਤੁਹਾਡੀ ਜ਼ਿੰਦਗੀ ਸੰਪੂਰਨ ਹੋਵੇਗੀ। ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ, ਉਸ ਵਿਸ਼ਵਾਸ ਅਨੁਸਾਰ ਜਿਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਜਿਸਦੀ ਤੁਸੀਂ ਪਾਲਣਾ ਕਰਦੇ ਹੋ, ਆਪਣੀ ਜ਼ਮੀਰ ਅਨੁਸਾਰ, ਆਪਣੇ ਦਿਲ ਅਨੁਸਾਰ।

ਸਾਡੇ ਕੋਲ ਇੱਕ ਦਿਲ ਹੈ ਜੋ ਜਾਣਦਾ ਹੈ ਕਿ ਕੀ ਸਹੀ ਹੈ, ਕੀ ਗਲਤ ਹੈ। ਸਾਡੇ ਕੋਲ ਇੱਕ ਆਤਮਾ ਹੈ, ਸਾਡੇ ਕੋਲ ਇਹ ਜਾਣਨ ਲਈ ਇੱਕ ਮਨ ਹੈ ਕਿ ਦੂਜੇ ਜੀਵ ਵੀ ਸਾਡੇ ਵਾਂਗ ਉਤਨੇ ਹੀ ਦੁਖੀ ਹੁੰਦੇ ਹਨ, ਸੋ ਅਸੀਂ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਦੇਵਾਂਗੇ, ਜਿਸ ਵਿੱਚ ਜਾਨਵਰ-ਲੋਕ, ਰੁੱਖ-ਜੀਵ, ਜਾਂ ਘਾਹ, ਜੰਗਲ ਦੇ ਪੌਦੇ ਸ਼ਾਮਲ ਹਨ। ਉਨ੍ਹਾਂ ਨੂੰ ਇਕੱਲਾ ਛੱਡ ਦਿਓ। ਉਹ ਤੁਹਾਨੂੰ ਆਕਸੀਜਨ ਦੇ ਕੇ ਤੁਹਾਡੇ ਗੱਲ ਕਰਨ ਲਈ ਦਵਾਈ ਹਨ। ਪਹਿਲਾਂ, ਉਹ ਤੁਹਾਨੂੰ ਜਿਉਣ ਲਈ ਆਕਸੀਜਨ ਦਿੰਦੇ ਹਨ, ਅਤੇ ਉਹ ਤੁਹਾਨੂੰ ਦਵਾਈ ਵੀ ਦਿੰਦੇ ਹਨ। ਉਹ ਤੁਹਾਨੂੰ ਛਾਂ ਦਿੰਦੇ ਹਨ। ਉਹ ਤੁਹਾਡੇ ਲਈ ਦਵਾਈ ਵੀ ਹਨ। ਅਤੇ ਇਹ ਉਹ ਆਕਸੀਜਨ ਹਨ ਜਿਸਦੀ ਤੁਹਾਨੂੰ ਸਖ਼ਤ ਲੋੜ ਹੈ। ਇਸ ਤੋਂ ਬਿਨਾਂ, ਤੁਸੀਂ ਮਰ ਜਾਓਗੇ। ਸੋ ਉਹ ਤੁਹਾਡੇ ਦਾਨੀ ਹਨ।

ਸਮੁੰਦਰ ਵਿੱਚ, ਦਰਿਆ ਵਿੱਚ ਮੱਛੀ-ਲੋਕ, ਉਹ ਸਾਰੇ ਆਪਣਾ ਹਿੱਸਾ ਪਾਉਂਦੇ ਹਨ, ਦਰਿਆਵਾਂ ਨੂੰ ਸਾਫ਼ ਕਰਨ ਲਈ, ਸਮੁੰਦਰ ਨੂੰ ਸਾਫ਼ ਕਰਨ ਲਈ, CO2 ਨੂੰ ਸੋਖਣ ਲਈ, ਸਾਹ ਰਾਹੀਂ ਤੁਹਾਡੇ ਲਈ ਆਕਸੀਜਨ ਕਢਦੇ ਹਨ, ਮੀਥੇਨ ਨੂੰ ਘੁਲਣ ਲਈ ਜਿੰਨਾ ਹੋ ਸਕੇ ਉਹ ਕਰਦੇ ਜੇਕਰ ਤੁਸੀਂ ਉਨ੍ਹਾਂ ਨੂੰ ਜ਼ਿੰਦਾ ਅਤੇ ਭਰਪੂਰ ਛੱਡ ਦਿਓ । ਉਨ੍ਹਾਂ ਤੋਂ ਬਿਨਾਂ, ਸਾਡੇ ਕੋਲ ਸਿਰਫ਼ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਹੀ ਰਹੇਗਾ, ਅਤੇ ਅਸੀਂ ਮਰ ਜਾਵਾਂਗੇ। ਰੂਸ ਜਾਂ ਕਿਸੇ ਵੀ ਚੀਜ਼ ਤੋਂ ਜੰਗ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜੇ ਸਾਡੇ ਕੋਲ ਸਮੁੰਦਰ ਸਿਹਤਮੰਦ ਅਤੇ ਸੁਰੱਖਿਅਤ ਨਾ ਹੋਵੇ ਤਾਂ ਹਰ ਕੋਈ ਮਰ ਜਾਵੇਗਾ।

ਜੇਕਰ ਜੰਗਲਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾਂਦਾ ਸਾਨੂੰ ਹਵਾ ਦੇਣ ਲਈ, ਚੰਗੀ ਹਵਾ, ਤਾਂ ਜੰਗ ਜਾਂ ਕਿਸੇ ਹੋਰ ਚੀਜ਼ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਜੇਕਰ ਤੁਸੀਂ ਬੱਚਿਆਂ ਨੂੰ ਮਾਰਨਾ ਜਾਰੀ ਰੱਖਦੇ ਹੋ। ਤੁਸੀਂ ਇੱਕ ਸਾਲ ਵਿੱਚ ਕਿਸੇ ਵੀ ਯੁੱਧ ਨਾਲੋਂ ਵੱਧ ਬੱਚਿਆਂ ਨੂੰ ਮਾਰਦੇ ਹੋ ਜੋ ਅਸੀਂ ਦੇਖਿਆ ਹੈ ਜਾਂ ਅਨੁਭਵ ਕੀਤਾ ਹੈ। ਯੂਕਰੇਨ (ਯੂਰੇਨ) ਵਿੱਚ ਹੁਣ ਤੱਕ ਦੀ ਜੰਗ ਵਿੱਚ ਇਕੱਲੇ ਰੂਸ ਲਈ, ਸ਼ਾਇਦ 750,000 ਲੋਕ ਮਾਰੇ ਗਏ ਹਨ, ਇਹੀ ਉਨ੍ਹਾਂ ਨੇ ਕਿਹਾ ਸੀ। ਅਜੇ ਇਕ ਮਿਲੀਅਨ ਵੀ ਨਹੀਂ, ਜੇ ਮੈਂ ਇਸਨੂੰ ਇੰਟਰਨੈੱਟ ਅਤੇ ਖ਼ਬਰਾਂ 'ਤੇ ਪ‌ੜਿਆ ਸੀ। ਪਰ ਬੱਚੇ ਮਰਦੇ ਹਨ, ਪ੍ਰਤੀ ਸਾਲ 73 ਮਿਲੀਅਨ ਤੋਂ ਵੱਧ। ਇਸ ਬਾਰੇ ਸੋਚੋ!

ਤਾਂ ਫਿਰ ਕੋਈ ਪਰਵਾਹ ਨਹੀਂ। ਜੇ ਤੁਹਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ, ਜੇ ਤੁਹਾਨੂੰ ਆਪਣੀ ਜ਼ਿੰਦਗੀ, ਆਪਣੇ ਪਰਿਵਾਰ ਦੀ ਖੁਸ਼ੀ ਅਤੇ ਸਿਹਤ ਦੀ ਪਰਵਾਹ ਨਹੀਂ ਹੈ, ਤੁਹਾਨੂੰ ਗ੍ਰਹਿ ਦੀ ਪਰਵਾਹ ਨਹੀਂ ਹੈ, ਤੁਹਾਨੂੰ ਮੱਛੀ-ਲੋਕਾਂ ਦੀ ਪਰਵਾਹ ਨਹੀਂ ਹੈ ਜੋ ਤੁਹਾਡੇ ਮੱਛੀਆਂ-ਫੜਨ ਵਾਲੇ ਜਹਾਜ਼ ਜਾਂ ਹੱਥਾਂ ਤੋਂ ਪੀੜਤ ਹਨ, ਜਾਂ ਜੇ ਤੁਹਾਨੂੰ ਕੋਈ ਪ੍ਰਵਾਹ ਨਹੀਂ ਜੀਵਤ ਜਾਨਵਰਾਂ ਦੇ ਰੋਣ, ਦਮ ਘੁੱਟਣ, ਜਿਉਂਦੇ ਜੀਅ ਜਾਂ ਲੱਤਾਂ ਮਾਰਦੇ ਹੋਇਆਂ ਦਾ ਗਲਾ ਕੱਟ‌ਿਆ ਜਾਂਦਾ, ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਹੈ। ਤੁਹਾਨੂੰ ਜਾਨਵਰ-ਲੋਕਾਂ ਦੇ ਉਤਪਾਦਾਂ ਨੂੰ ਖਾਣ ਨਾਲ ਆਪਣੀ ਬਿਮਾਰੀ ਦੀ ਵੀ ਪਰਵਾਹ ਨਹੀਂ ਹੈ। ਤੁਹਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਸਾਰੇ ਡਾਕਟਰ ਅਤੇ ਨਰਸਾਂ ਦਿਨ-ਰਾਤ, ਬਿਨਾਂ ਨੀਂਦ ਦੇ, ਵੀਕਐਂਡ 'ਤੇ ਕੰਮ ਕਰਨ, ਸਿਰਫ਼ ਤੁਹਾਨੂੰ ਬਚਾਉਣ ਲਈ ਕਿਉਂਕਿ ਤੁਸੀਂ ਜਾਨਵਰ-ਲੋਕਾਂ ਨੂੰ ਖਾਂਦੇ ਹੋ, ਆਪਣੇ ਆਪ ਨੂੰ ਬਿਮਾਰ ਕਰਦੇ ਹੋ।

ਜੇ ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਪਰਵਾਹ ਨਹੀਂ ਹੈ, ਤਾਂ ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਜ਼ੇਲੇਨਸਕੀ, ਸ਼ਾਂਤੀ ਬਣਾਉਣ ਦੀ ਖੇਚਲ ਨਾ ਕਰੋ, ਸਿਰਫ਼ ਇੱਕ ਦੂਜੇ ਨਾਲ ਲੜੋ, ਇੱਕ ਦੂਜੇ 'ਤੇ ਚੀਕਦੇ ਰਹੋ ਤਾਂ ਜੋ ਸਮੁਚਾ ਸੰਸਾਰ ਦੇਖ ਸਕੇ, ਅਤੇ ਸਭ ਸੰਘਰਸ਼ਾਂ ਅਤੇ ਅਸਹਿਮਤੀਆਂ ਨੂੰ ਜ਼ਾਹਰ ਕਰੋ। ਸ਼ਾਂਤੀ ਨਾ ਬਣਾਓ। ਕਿਸਨੂੰ ਪਰਵਾਹ ਹੈ? ਕੋਈ ਪਰਵਾਹ ਨਹੀਂ। ਸ਼ਾਂਤੀ ਬਣਾਉਣ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਦੀ ਕਿਉਂ ਖੇਚਲ ਕਰਨੀ? ਅਤੇ ਇੱਕ ਦੂਜੇ 'ਤੇ ਚੀਕਣ ਦੀ ਕਿਉਂ ਪ੍ਰਵਾਹ ਕਰਨੀ? ਕਿਉਂ? ਕਿਸਨੂੰ ਪਰਵਾਹ ਹੈ? ਕਿਸੇ ਨੂੰ ਵੀ ਕੋਈ ਪਰਵਾਹ ਨਹੀਂ। ਮੈਨੂੰ ਮਾਫ਼ ਕਰਨਾ ਜੇਕਰ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਠੇਸ ਪਹੁੰਚਾਈ ਹੈ ਅਤੇ ਇੱਕ ਦੋਸਤਾਨਾ ਢੰਗ ਨਾਲ ਗੱਲ ਨਹੀਂ ਕੀਤੀ, ਪਰ ਤੁਸੀਂ ਮੈਨੂੰ ਇਹਦੇ ਲਈ ਮਜਬੂਰ ਕੀਤਾ ਹੈ। ਅਤੇ ਪਹਿਲੀ ਵਾਰ, ਮੈਂ ਹਾਰ ਮੰਨਦੀ ਹਾਂ। ਮੈਂ ਆਪਣੀ ਨਿਰਾਸ਼ਾ ਅੱਗੇ ਝੁਕਦੀ ਹਾਂ ਅਤੇ ਤੁਹਾਨੂੰ ਇਹ ਸਭ ਇੱਕ ਬਹੁਤ ਹੀ ਗੈਰ-ਦੋਸਤਾਨਾ ਲਹਿਜੇ ਵਿੱਚ ਦੱਸਦੀ ਹਾਂ। ਪਰ ਮੈਨੂੰ ਇਹ ਕਹਿਣ ਦਾ ਕੋਈ ਅਫ਼ਸੋਸ ਨਹੀਂ ਹੈ। ਜੇ ਮੈਂ ਤੁਹਾਡੇ ਹੰਕਾਰ ਨੂੰ ਠੇਸ ਪਹੁੰਚਾਈ ਹੈ - ਜੇ ਮੈਂ ਇਹ ਕੀਤਾ ਹੈ ਤਾਂ ਮੈਨੂੰ ਮਾਫ਼ ਕਰਨਾ। ਬਸ ਇਹੀ ਹੈ।

ਹੁਣ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੀ ਗੱਲ ਸੁਣੋਗੇ ਅਤੇ ਬਹੁਤ ਦੇਰ ਹੋਣ ਤੋਂ ਪਹਿਲਾਂ ਆਪਣਾ ਜੀਵਨ ਢੰਗ ਬਦਲੋਗੇ। ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਸੁਨਾਮੀ ਵੇਖੋ, ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਭੁਚਾਲ ਵੇਖੋ ਜੋ ਪੂਰੇ ਦੇਸ਼ ਨੂੰ ਇਥੋਂ ਤਕ ਤਬਾਹ ਕਰ ਦੇਣ, ਜੋ ਸੱਚਮੁੱਚ ਤਬਾਹ ਕਰ ਦੇਣ, ਪੂਰੇ ਦੇਸ਼ ਨੂੰ ਸਮੁੰਦਰ ਵਿੱਚ ਤੋੜ ਦੇਣ। ਇਹ ਇਸ ਸਾਲ ਆਵੇਗਾ! ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜੇ ਤੁਸੀਂ ਸਾਰੇ, ਇਸ ਤਰਾਂ, ਇਸ ਤਰਾਂ ਕਰਦੇ ਰਹੋਗੇ, ਗ੍ਰਹਿ ਨੂੰ ਤਬਾਹ ਕਰਦੇ ਰਹੋਗੇ, ਪ੍ਰਮਾਤਮਾ ਦੀ ਸ੍ਰਿਸ਼ਟੀ ਨੂੰ ਤਬਾਹ ਕਰਦੇ ਰਹੋਗੇ, ਅਤੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਪਿਆਰ ਅਤੇ ਪ੍ਰਮਾਤਮਾ ਦੀ ਕਿਰਪਾ ਤੋਂ ਦੂਰ ਧੱਕਦੇ ਰਹੋਗੇ, ਤਾਂ ਇਹ ਸਭ ਕੁਝ ਵਾਪਰ ਜਾਵੇਗਾ। ਹੋਰ ਮਹਾਂਮਾਰੀਆਂ, ਘਾਤਕ ਮਹਾਂਮਾਰੀਆਂ, ਵਾਇਰਸ ਦੁਆਰਾ ਵੀ ਨਹੀਂ - ਇੱਕ ਮਨੁੱਖ ਦੁਆਰਾ ਬਣਾਇਆ ਗਿਆ ਵਾਇਰਸ ਤੁਹਾਨੂੰ, ਮਨੁੱਖਾਂ ਨੂੰ, ਜਾਣਬੁੱਝ ਕੇ ਮਾਰਨ ਲਈ, ਜਦੋਂ ਤੱਕ ਕਿ ਇੱਕ ਬਹੁਤ ਘੱਟ ਗਿਣਤੀ ਨਹੀਂ ਬਚ ਜਾਂਦੀ, ਕਿਉਂਕਿ ਉਹ ਚਿੰਤਾ ਕਰਦੇ ਹਨ ਕਿ ਦੂਜੀਆਂ ਆਬਾਦੀਆਂ ਧਰਤੀ ਦਾ ਸਾਰਾ ਭੋਜਨ ਖਾ ਜਾਣਗੀਆਂ ਅਤੇ ਅੱਜਕੱਲ੍ਹ ਭੋਜਨ ਦੀ ਘਾਟ ਹੈ, ਅਤੇ ਹਰ ਜਗ੍ਹਾ ਪਾਣੀ ਸੁੱਕ ਰਿਹਾ ਹੈ। ਹੋਰ ਵੀ ਤੇਜ਼ ਭੂਚਾਲ, ਹੋਰ ਵੀ ਸ਼ਕਤੀਸ਼ਾਲੀ ਆਫ਼ਤਾਂ ਅਤੇ ਹੋਰ ਵੀ ਸ਼ਕਤੀਸ਼ਾਲੀ ਵਾਇਰਸ, ਅੱਜ ਕੱਲ੍ਹ ਬਹੁਤ ਸਾਰੇ ਵਾਇਰਸ। ਤੁਸੀਂ ਇਹ ਖ਼ਬਰਾਂ ਵਿੱਚ ਪੜਦੇ ਹੋ, ਤੁਸੀਂ ਇਹ ਜਾਣਦੇ ਹੋ। ਮੈਂ ਕੁਝ ਇਕੱਠਾ ਕੀਤਾ ਅਤੇ ਆਪਣੀ ਨਿਊਜ਼ ਟੀਮ ਨੂੰ ਦੇ ਦਿੱਤਾ, ਪਰ ਮੈਂ ਸਭ ਕੁਝ ਇਕੱਠਾ ਨਹੀਂ ਕਰ ਸਕਦੀ।

ਮੇਰਾ ਸਮਾਂ ਸੀਮਤ ਹੈ। ਮੈਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਸ਼ੋਅ ਲਈ ਦਿਨ-ਰਾਤ ਕੰਮ ਕਰਨਾ ਪੈਂਦਾ ਹੈ। ਕਈ ਵਾਰ ਮੇਰੇ ਸੰਪਾਦਕ, ਮੇਰੀ ਟੀਮ ਟਾਈਪ ਕਰਕੇ ਜਾਂ ਗਲਤ ਸਮਝ ਕੇ ਗਲਤੀਆਂ ਕਰ ਲੈਂਦੀ ਹੈ। ਸੋ ਮੈਨੂੰ ਕੁਝ ਭੋਜਨ ਵੀ ਬਦਲਣਾ ਪਵੇਗਾ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ, ਦਰਦ-ਰਹਿਤ ਭੋਜਨ। ਉਦਾਹਰਣ ਵਜੋਂ, ਇੱਕ ਦਰਦ ਵਾਲਾ ਭੋਜਨ ਹੈ, ਉਹ ਇਸਨੂੰ ਦਰਦ-ਰਹਿਤ ਭੋਜਨ ਵਜੋਂ ਰੱਖਦੇ ਹਨ, ਜਿਵੇਂ ਕਿ ਵੀਐਤਨਾਮੀਜ਼ ਧਨੀਆ। ਅਤੇ ਮੈਨੂੰ ਇਹ ਸਿਰਫ਼ ਬਾਅਦ ਵਿੱਚ ਪਤਾ ਲੱਗਾ, ਬਹੁਤ ਦੇਰ ਨਾਲ। ਇਹ ਸ਼ਾਇਦ ਪਹਿਲੇ ਸੰਪਾਦਕਾਂ ਨਾਲ ਸ਼ੁਰੂ ਹੋਇਆ ਸੀ। ਅਤੇ ਖੁਸ਼ਕਿਸਮਤੀ ਨਾਲ, ਮੈਨੂੰ ਇਹ ਪਤਾ ਸੀ, ਮੈਂ ਇਸਨੂੰ ਬਦਲ ਦਿੱਤਾ। ਅਤੇ ਫਿਰ ਹਾਲ ਹੀ ਵਿੱਚ, ਆਖਰੀ ਬੈਚ, ਉਨ੍ਹਾਂ ਨੇ ਇਸਨੂੰ ਪਾਇਆ ਜਿਵੇਂ, ਕੀ? ਮੈਨੂੰ ਹੁਣੇ ਯਾਦ ਕਰਨ ਦਿਓ। ਮੇਰੇ ਕੋਲ ਬਹੁਤ ਕੰਮ ਹੈ, ਮੈਂ ਭੁੱਲ ਗਈ। ਤੁਲਸੀ, ਮੈਂ ਉਨ੍ਹਾਂ ਨੂੰ ਹੁਣੇ ਇੱਕ ਤੁਲਸੀ ਦਿਖਾਈ ਹੈ। ਥਾਈ ਤੁਲਸੀ ਇੱਕ ਦਰਦ-ਰਹਿਤ ਭੋਜਨ ਹੈ। ਅਤੇ ਮੈਂ ਕਿਹਾ, "ਦੂਜੇ ਦਰਦ ਵਾਲੇ ਹਨ।" ਪਰ ਮੈਂ ਅਜੇ ਇਹ ਨਹੀਂ ਦੱਸਿਆ ਕਿ ਕਿਹੜਾ, ਕਿਉਂਕਿ ਮੇਰੇ ਕੋਲ ਇਹ ਖੋਜ ਕਰਨ ਦਾ ਸਮਾਂ ਨਹੀਂ ਸੀ ਕਿ ਕਿਸ ਤੁਲਸੀ ਵਿੱਚ ਦਰਦ ਹੁੰਦਾ ਹੈ। ਮੇਰੇ ਕੰਮ ਦਾ ਸਮਾਂ ਵੀ ਹੈ।

ਅਤੇ ਮੈਂ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਖਾਂਦੀ ਹਾਂ, ਸਾਦਾ, ਮੇਰੇ ਕੋਲ ਸਮਾਂ ਵੀ ਨਹੀਂ ਹੁੰਦਾ। ਪਰ ਮੈਨੂੰ ਖਾਣਾ ਪਵੇਗਾ। ਮੇਰੇ ਲਈ ਭੋਜਨ ਵੀ ਕਰਮਾਂ ਲਈ ਇੱਕ ਕਿਸਮ ਦੀ ਦਵਾਈ ਹੈ, ਕੁਝ ਚੀਜ਼ਾਂ ਨੂੰ ਪਤਲਾ, ਘਟ ਕਰਨ ਲਈ, ਬੇਅਸਰ ਕਰਨ ਲਈ ਜੋ ਮੈਂ ਅਧਿਆਤਮਿਕ ਤੌਰ 'ਤੇ ਨਹੀਂ ਕਰ ਸਕਦੀ। ਬਸ ਇਸਨੂੰ ਬਰਾਬਰ ਕਰ ਦੇਣ ਲਈ, ਕਰਮ ਦਾ ਕੁਝ ਹਿੱਸਾ ਮੈਨੂੰ ਸਹਿਣਾ ਪਵੇਗਾ। ਪਰ ਥੋੜ੍ਹਾ ਜਿਹਾ, ਬਹੁਤਾ ਨਹੀਂ, ਪਰ ਫਿਰ ਵੀ, ਮੈਨੂੰ ਇਹ ਕਰਨਾ ਪਵੇਗਾ। ਕਿਉਂਕਿ ਜੇ ਇੱਥੇ ਥੋੜ੍ਹਾ ਜਿਹਾ ਕਰਮ, ਉੱਥੇ ਹਰ ਰੋਜ਼ ਥੋੜ੍ਹਾ ਜਿਹਾ ਕਰਮ, ਤਾਂ ਇਹ ਇੱਕ ਵੱਡੇ, ਉੱਚੇ ਅਸਮਾਨ ਨੂੰ ਛੂਹਣ ਵਾਲੇ ਢੇਰ ਵਿੱਚ ਵਡਾ ਢੇਰ ਹੋ ਜਾਵੇਗਾ। ਅਤੇ ਮੈਂ ਇੱਕ ਬਹੁਤ ਹੀ ਕਮਜ਼ੋਰ ਬੁੱਢੀ ਔਰਤ ਹਾਂ। ਜਿਸ ਕਿਸੇ ਨੂੰ ਮੇਰੀ ਮਦਦ ਦੀ ਲੋੜ ਹੈ ਮੈਂ ਮਦਦ ਕਰਨ ਲਈ ਕਿਵੇਂ ਜਿਉਂਦੀ ਰਹਿ ਸਕਦੀ ਹਾਂ? ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਸੋਚਦੇ ਹੋਣ ਕਿ ਤੁਹਾਨੂੰ ਮੇਰੀ ਮਦਦ ਦੀ ਲੋੜ ਨਹੀਂ ਹੈ, ਪਰ ਦੂਜਿਆਂ ਨੂੰ ਮੇਰੀ ਮਦਦ ਦੀ ਲੋੜ ਹੈ। ਮੈਨੂੰ ਉਨ੍ਹਾਂ ਲਈ ਜੀਣਾ ਪਵੇਗਾ।

ਮੈਨੂੰ ਖੁਸ਼ੀ ਹੋਵੇਗੀ ਜੇਕਰ ਮੈਂ ਕੱਲ੍ਹ ਆਪਣੇ ਘਰ ਜਾ ਸਕਾਂ, ਟਿਮ ਕੋ ਟੂ ਦੇ ਅਧਿਆਤਮਿਕ ਖੇਤਰ ਵਿੱਚ। ਪਰ ਮੈਂ ਇਹ ਦਿਖਾਵਾ ਨਹੀਂ ਕਰ ਸਕਦੀ ਕਿ ਕੁਝ ਨਹੀਂ ਹੋਇਆ। ਅਤੇ ਮੈਂ ਪਹਿਲਾਂ ਹੀ ਇੱਥੇ ਹਾਂ। ਮੈਂ ਤੁਹਾਡੀ ਮਦਦ ਲਈ ਆਪਣੇ ਆਖਰੀ ਸਾਹ ਤੱਕ ਰਹਾਂਗੀ, ਜਿਸਨੂੰ ਵੀ ਮੇਰੀ ਮਦਦ ਦੀ ਲੋੜ ਹੈ, ਜੋ ਵੀ ਮੇਰੇ ਵਿੱਚ ਵਿਸ਼ਵਾਸ ਰੱਖਦਾ ਹੈ। ਜੇ ਤੁਸੀਂ ਨਹੀਂ ਕਰਦੇ, ਜੇ ਤੁਸੀਂ ਮੇਰੇ ਤੋਂ ਦੂਰ ਜਾਣਾ ਚਾਹੁੰਦੇ ਹੋ, ਪ੍ਰਮਾਤਮਾ ਦੇ ਪਿਆਰ ਤੋਂ ਦੂਰ ਹੋਣਾ ਚਾਹੁੰਦੇ ਹੋ, ਤਾਂ ਮੈਂ ਕੁਝ ਨਹੀਂ ਕਰ ਸਕਦੀ। ਇਸ ਬਾਰੇ ਸੋਚ ਕੇ, ਉਸ ਨਰਕ ਬਾਰੇ ਸੋਚ ਕੇ, ਜੋ ਤੁਹਾਡੀ ਉਡੀਕ ਕਰ ਰਿਹਾ ਹੈ, ਜੋ ਭਿਆਨਕ, ਭਿਆਨਕ, ਕਲਪਨਾ ਤੋਂ ਪਰੇ ਹੈ, ਮੇਰੇ ਦਿਲ ਵਿੱਚ ਬਹੁਤ ਦਰਦ ਹੁੰਦਾ ਹੈ । ਕਈ ਯੁਗਾਂ ਲਈ ਵੀ, ਸਿਰਫ ਕੁਝ ਕੁ ਸਾਲਾਂ ਲਈ ਨਹੀਂ ਜਾਂ ਇੱਕ ਸੌ ਸਾਲਾਂ ਲਈ ਜਾਂ ਇੱਕ ਹਜ਼ਾਰ ਸਾਲਾਂ ਨਹੀਂ ਕਿ ਤੁਹਾਨੂੰ ਉੱਥੇ ਵਿਚ ਸਮਾਂ ਬਿਤਾਉਣਾ ਪੈਂਦਾ ਹੈ। ਤੁਹਾਡੇ ਵਿਚੋਂ ਸਾਰੇ ਖੁਸ਼ਕਿਸਮਤ ਨਹੀਂ ਹਨ ਕਿ ਤੁਸੀਂ ਸਿਰਫ਼ ਇੱਕ ਸੌ ਸਾਲਾਂ ਲਈ ਨਰਕ ਵਿੱਚ ਸਮਾਂ ਬਿਤਾਓ। ਅਤੇ ਇਹ ਮੈਨੂੰ ਦੁੱਖ ਦੇਵੇਗਾ। ਜੇ ਮੈਂ ਆਪਣੇ ਟਿਮ ਕਿਊ ਟੂ ਲੈਂਡ ਘਰ ਨੂੰ ਚਲੀ ਜਾਵਾਂ, ਫਿਰ ਮੈਨੂੰ ਤੁਹਾਡੇ ਦਰਦ ਤੋਂ ਹੋਰ ਕੋਈ ਦਰਦ ਮਹਿਸੂਸ ਨਹੀਂ ਹੋਵੇਗਾ। ਫਿਰ ਤੁਹਾਡਾ ਦਰਦ, ਤੁਹਾਡੇ ਕਰਮ ਮੇਰੇ ਤੱਕ ਨਹੀਂ ਪਹੁੰਚ ਸਕੇਗਾ।

ਸੋ ਹੁਣ ਮੈਂ ਇੱਥੇ ਹਾਂ, ਮੈਂ ਕਿਸੇ ਵੀ ਜੋਖਮ 'ਤੇ, ਕਿਸੇ ਵੀ ਕੀਮਤ 'ਤੇ, ਜੋ ਮੈਂ ਕਰ ਸਕਦੀ ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ, ਸਿਰਫ਼ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਸਾਰੇ ਜੀਵਾਂ ਨੂੰ ਪਿਆਰ ਕਰਦੀ ਹਾਂ ਅਤੇ ਕਿਸੇ ਵੀ ਜੀਵ ਨੂੰ ਦੁੱਖ ਝੱਲਦੇ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ, ਜਦੋਂ ਕਿ ਮੈਂ ਅਜੇ ਵੀ ਇਸ ਭੌਤਿਕ ਖੇਤਰ ਵਿੱਚ ਹਾਂ। ਸੋ ਇਹ ਨਾ ਸੋਚੋ ਕਿ ਮੈਂ ਕੁਝ ਖਾਂਦੀ ਹਾਂ, ਜਾਂ ਮੈਂ ਆਪਣੇ ਆਪ ਦਾ ਖਿਆਲ ਰੱਖਦੀ ਹਾਂ, ਕੁਝ ਵੀ ਨਹੀਂ, ਜਾਂ ਆਪਣੀ ਸੁਰੱਖਿਆ ਲਈ ਉਜਾੜ ਵਿੱਚ ਜਾਂਦੀ ਹਾਂ ਕਿਉਂਕਿ “ਮੈ ਮੌਤ ਤੋਂ ਡਰਦੀ ਹਾਂ।” ਨਹੀਂ, ਉੱਥੇ ਕੋਈ ਅਸਲੀ ਮੌਤ ਨਹੀਂ ਹੈ। ਅਸੀਂ ਬਸ ਇੱਕ ਸੂਟ ਉਤਾਰਦੇ ਹਾਂ, ਅਤੇ ਇੱਕ ਹੋਰ ਪਹਿਨਦੇ ਹਾਂ, ਐਸਟਰਲ ਸੂਟ ਜਾਂ ਕਾਰਣ ਸੂਟ, ਜਾਂ ਬ੍ਰਾਹਮਣ ਸੂਟ। ਅਤੇ ਉੱਚੇ, ਉੱਚੇ, ਬ੍ਰਾਹਮਣ ਸੂਟ ਤੋਂ ਬਾਅਦ, ਅਸੀਂ ਹੋਰ ਕਿਸਮਾਂ ਦੇ ਸੂਟ ਪਹਿਨਦੇ ਹਾਂ ਪਰ ਵਧੇਰੇ ਅਧਿਆਤਮਿਕ, ਵਧੇਰੇ ਸ਼ਾਨਦਾਰ, ਵਧੇਰੇ ਸੁੰਦਰ। ਅਤੇ ਸਾਨੂੰ ਬਿਲਕੁਲ ਵੀ ਦੁੱਖ ਨਹੀਂ ਝੱਲਣਾ ਪਵੇਗਾ। ਸਾਨੂੰ ਇਸ ਸਰੀਰਕ ਦੁੱਖ-ਭਰੇ ਸੰਸਾਰ ਜਾਂ ਨਰਕ ਵਿੱਚ ਕਦੇ ਵੀ ਵਾਪਸ ਆਉਣ ਦੀ ਲੋੜ ਨਹੀਂ ਹੈ, ਜਾਂ ਫਿਰ ਜੇਕਰ ਤੁਸੀਂ ਆਪਣੇ ਕੁਝ ਪ੍ਰਾਚੀਨ ਦੋਸਤਾਂ ਜਾਂ ਪ੍ਰਾਚੀਨ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਲਈ ਵਾਪਸ ਆਉਣ ਦੀ ਚੋਣ ਕਰਨੀ ਚਾਹੁੰਦੇ ਹੋ।

Photo Caption: ਪਤਝੜ ਸਰਦੀਆਂ ਲਈ ਤਿਆਰੀ ਕਰਨ ਦਾ ਸਮਾਂ ਹੈ ਅਜੇ ਵੀ ਸਮਾਂ ਹੈ, ਪਰ ਬਹੁਤਾ ਸਮਾਂ ਨਹੀਂ!!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
2339 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
1975 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
1621 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
1510 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
1602 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-31
1475 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-01
1354 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-02
1365 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-03
1367 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-04
1306 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-05
1111 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-06
1239 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-07
1045 ਦੇਖੇ ਗਏ