ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਸਾਰੇ ਸਭ ਤੋਂ ਪਿਆਰੇ ਪਿਆਰਿਓ। ਤੁਹਾਡੇ ਨਾਲ ਦੁਬਾਰਾ ਗੱਲ ਕਰਕੇ ਅਤੇ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਉੱਥੇ ਹੋ, ਕਿ ਅਸੀਂ ਦੋਸਤ ਬਣ ਸਕਦੇ ਹਾਂ। ਕੁਝ ਪਹਿਲਾਂ ਹੀ ਦੋਸਤ ਹਨ। ਹਾਲੋ, ਦੋਸਤੋ। ਭਵਿੱਖ ਦੇ ਦੋਸਤ - ਹਾਲੋ, ਭਵਿੱਖ ਦੇ ਦੋਸਤ। ਇਹ ਬਸ ਕੁਝ ਚੰਗੀ ਖ਼ਬਰ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ - ਖਾਸ ਕਰਕੇ ਮੇਰੇ ਆਪਣੇ ਪ੍ਰਮਾਤਮਾ ਦੇ ਪੈਰੋਕਾਰਾਂ ਨਾਲ, ਵਫ਼ਾਦਾਰ ਦੋਸਤਾਂ ਅਤੇ ਸ਼ਾਨਦਾਰ ਸਹਾਇਕਾਂ ਨਾਲ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਤਾਂ ਜੋ ਤੁਸੀਂ ਆਨੰਦ ਮਾਣ ਸਕੋ, ਸਾਰਾ ਸੰਸਾਰ ਆਨੰਦ ਲੈ ਸਕੇ। ਹੁਣ, ਮੈਨੂੰ ਪੁੱਛੋ ਕਿ ਖੁਸ਼ਖਬਰੀ ਕੀ ਹੈ। ਮੇਰੇ ਕੋਲ ਚੰਗੀ ਖ਼ਬਰ ਹੈ ਅਤੇ ਬੁਰੀ ਖ਼ਬਰ ਵੀ। ਸੋ, ਪਹਿਲਾਂ ਖੁਸ਼ਖਬਰੀ। ਚੰਗੀ ਖ਼ਬਰ ਸਾਨੂੰ ਹਮੇਸ਼ਾ ਖੁਸ਼ ਕਰਦੀ ਹੈ।ਚੰਗੀ ਖ਼ਬਰ ਇਹ ਹੈ ਕਿ ਪੰਜ ਦਿਨ ਪਹਿਲਾਂ, ਅਸੀਂ ਇੱਕ ਹੋਰ ਅਣਸੁਖਾਵੇਂ ਸੰਸਾਰ ਉੱਤੇ ਇੱਕ ਹੋਰ ਜਿੱਤ ਪ੍ਰਾਪਤ ਕੀਤੀ ਸੀ। ਇਸਨੂੰ "ਵਿਘਨ-ਸ਼ਾਂਤੀ ਵਾਲਾ ਸੰਸਾਰ" ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਉਹ ਸੰਸਾਰ ਜੋ ਦੂਜੇ ਲੋਕਾਂ ਅਤੇ ਹੋਰ ਸੰਸਾਰਾਂ ਨੂੰ ਪਰੇਸ਼ਾਨ ਕਰਨ ਵਿੱਚ ਮਾਹਰ ਹੈ। ਅਤੇ ਉਹ ਸੰਸਾਰ ਲਗਭਗ ਉਸ ਲੜਾਈ ਵਾਲੇ ਸੰਸਾਰ ਵਰਗਾ ਹੈ ਜਿਸਨੂੰ ਅਸੀਂ ਹੁਣੇ ਹੀ ਭੰਗ ਕਰ ਦਿੱਤਾ ਸੀ। ਇਸ ਸੰਸਾਰ ਵਿੱਚ ਵੀ ਕੋਈ ਆਤਮਾਵਾਂ ਨਹੀਂ ਹਨ। ਇੱਥੇ ਮੌਜੂਦ ਹਸਤੀਆਂ ਕੋਲ ਕੋਈ ਆਤਮਾਵਾਂ ਨਹੀਂ ਹਨ। ਅਤੇ ਉਨ੍ਹਾਂ ਕੋਲ ਕੁੱਲ 958,922 ਹਸਤੀਆਂ ਹਨ, ਜਿਨ੍ਹਾਂ ਵਿੱਚ ਨੇਤਾ ਅਤੇ ਅਧੀਨ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕੋਲ ਕੋਈ ਆਤਮਾਵਾਂ ਨਹੀਂ ਹਨ। ਇਸ ਤਰਾਂ ਦੇ ਸੰਸਾਰਾਂ ਨੂੰ ਤਬਾਹ ਕਰਨਾ ਸੌਖਾ ਹੈ ਕਿਉਂਕਿ ਇਹ ਐਸਟਰਲ, ਸੂਖਮ ਰੂਪਾਂ ਵਿੱਚ ਹਨ, ਭਾਵ ਉਹਨਾਂ ਕੋਲ ਇਸ ਭੌਤਿਕ ਖੇਤਰ ਵਾਂਗ ਇਕ ਭੌਤਿਕ, ਛੂਹਣਯੋਗ ਸਰੀਰ ਨਹੀਂ ਹੈ। ਫਿਰ ਵੀ, ਮੈਂ ਕਹਿੰਦੀ ਹਾਂ ਕਿ ਇਹ ਆਸਾਨ ਹੈ, ਕੀ ਮਤਲਬ ਹੈ? ਭਾਵ ਇੱਥੇ ਨਾਲੋਂ ਸੌਖਾ।ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਬਿਲਕੁਲ ਇੰਨਾ ਆਸਾਨ ਹੈ। ਮੈਂ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਇਹ ਇੰਨਾ ਆਸਾਨ ਹੁੰਦਾ। ਫਿਰ ਵੀ, ਪ੍ਰਮਾਤਮਾ ਦੀ ਕਿਰਪਾ, ਪ੍ਰਮਾਤਮਾ ਦੀ ਇੱਛਾ, ਅਤੇ ਬਹੁਤ ਸਾਰੇ ਸਹਾਇਕਾਂ ਨਾਲ, ਜਿਵੇਂ ਕਿ ਮਹਾਰਾਜਾ ਕਰਮ ਰਾਜਾ, ਭਾਵ ਰਾਜਾ ਜੋ ਸਾਰੇ ਜੀਵਾਂ ਦੇ ਕਰਮਾਂ ਦਾ ਪ੍ਰਬੰਧਨ ਕਰਦਾ ਹੈ, ਅਤੇ ਮਹਾਰਾਜਾ ਸੁਰੱਖਿਆ ਦੇ ਰਾਜਾ ਨਾਲ। ਸਾਡੇ ਕੋਲ ਬ੍ਰਹਿਮੰਡਾਂ ਵਿੱਚ ਬਹੁਤ ਸਾਰੇ ਰਾਜੇ ਹਨ, ਅਤੇ ਮੇਰੇ ਕੋਲ ਤੁਹਾਡੇ ਲਈ ਇਹ ਸਭ ਲਿਖਣ ਲਈ ਕਾਫ਼ੀ ਸਮਾਂ ਨਹੀਂ ਹੈ। ਇਸ ਤੋਂ ਇਲਾਵਾ, ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਰਾਜੇ, ਉਹ ਦਿਆਲੂ ਹਨ, ਅਤੇ ਉਹਨਾਂ ਨੂੰ ਮੇਰੇ ਲਈ ਪੂਰਾ ਸਤਿਕਾਰ ਅਤੇ ਪਿਆਰ ਹੈ, ਕਿਉਂਕਿ ਮੈਂ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦਾ ਰਾਜਾ ਹਾਂ। ਅਤੇ ਸੋ ਕਿਉਂਕਿ ਮੈਂ ਧਰਮ ਘੁੰਮਾਉਣ ਵਾਲੇ ਪਹੀਏ ਦਾ ਰਾਜਾ ਹਾਂ, ਸੋ ਮੇਰੇ ਕੋਲ ਉਨ੍ਹਾਂ ਵਿੱਚੋਂ ਕੁਝ (ਸੰਸਾਰਾਂ) ਨੂੰ ਖਤਮ ਕਰਨ ਦੀ ਸ਼ਕਤੀ ਵੀ ਹੈ ਜਦੋਂ ਉਹ ਮੁਸੀਬਤ ਪੈਦਾ ਕਰਦੇ ਹਨ ਅਤੇ ਆਪਣੇ ਆਲੇ ਦੁਆਲੇ ਦੇ ਹੋਰ ਸੰਸਾਰਾਂ ਨੂੰ ਪਰੇਸ਼ਾਨ ਕਰਦੇ ਹਨ, ਖਾਸ ਕਰਕੇ ਜਦੋਂ ਉਹ ਇਸ ਸੰਸਾਰ ਨੂੰ ਪਰੇਸ਼ਾਨ ਕਰਦੇ ਹਨ, ਕਿਉਂਕਿ ਇਸ ਸੰਸਾਰ ਕੋਲ ਘੱਟ ਬਚਾਅ ਹਨ, ਵਧੇਰੇ ਬੇਵੱਸ ਹੈ, ਭਾਵੇਂ ਇਸ ਸੰਸਾਰ ਦੇ ਲੋਕਾਂ, ਜੀਵਾਂ ਕੋਲ ਬਹੁਤ ਸ਼ਕਤੀ ਹੈ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸ਼ਕਤੀ ਹੈ।ਇਹ ਬਹੁ-ਗੈਜ਼ੀਲੀਅਨ, ਗੈਜ਼ੀਲੀਅਨੇਅਰਾਂ ਵਾਂਗ ਹੈ, ਪਰ ਉਹ ਨਹੀਂ ਜਾਣਦੇ ਕਿ ਉਨ੍ਹਾਂ ਕੋਲ ਇਹ ਹੈ ਕਿਉਂਕਿ ਜਾਂ ਤਾਂ ਉਹ ਬਹੁਤ ਛੋਟੇ ਹਨ, ਜਿਵੇਂ ਇੱਕ ਬੱਚੇ ਵਾਂਗ ਜਾਂ ਇੱਕ ਅਜਿਹਾ ਬੱਚਾ ਜਿਸਦਾ ਉਸ ਵਿਸ਼ਾਲ ਜਾਇਦਾਦ, ਬੇਅੰਤ ਵਿੱਤੀ ਅਮੀਰੀ ਉੱਤੇ ਕੋਈ ਅਧਿਕਾਰ ਨਹੀਂ ਹੋ ਸਕਦਾ, ਜਾਂ ਜਿਸ ਬਾਰੇ ਉਹਨਾਂ ਨੂੰ ਜਾਣੂ ਨਹੀਂ ਕਰਵਾਇਆ ਜਾਂਦਾ, ਜਾਂ ਉਹਨਾਂ ਨੂੰ ਜਾਣਬੁੱਝ ਕੇ ਅਣਜਾਣ ਬਣਾਇਆ ਜਾਂਦਾ ਹੈ। ਇਸ ਸੰਸਾਰ ਦੇ ਸਾਡੇ ਮਨੁੱਖਾਂ ਵਾਂਗ, ਕਿ ਮਾਇਆ ਦਾ ਜਾਲ ਉਨ੍ਹਾਂ ਉੱਤੇ ਪਾਇਆ ਹੋਇਆ ਹੈ, ਸੋ ਉਨ੍ਹਾਂ ਨੂੰ ਬਹੁਤਾ ਯਾਦ ਨਹੀਂ ਰਹਿੰਦਾ ਕਿ ਉਹ ਅਸਲ ਵਿੱਚ ਕਿੱਥੋਂ ਆਏ ਸਨ ਅਤੇ ਉਹ ਅਸਲ ਵਿੱਚ ਮਹਾਨ ਪੁਰਖਾਂ, ਪ੍ਰਮਾਤਮਾ ਦੇ ਬੱਚਿਆਂ ਦੇ ਰੂਪ ਵਿੱਚ ਕੀ ਹਨ।ਹੁਣ, ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਵਿੱਚੋਂ ਕੁਝ ਇਸ ਗੱਲ ਦਾ ਅਹਿਸਾਸ ਹੋਣ ਤੋਂ ਪਹਿਲਾਂ ਹੀ ਯੁੱਗ ਦਰ ਯੁੱਗ, ਯੁੱਗ ਦਰ ਯੁੱਗ ਉਡੀਕਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਕਿੰਨਾ ਵੀ ਕਹੀਏ, ਉਹ ਸਮਝ ਨਹੀਂ ਸਕਣਗੇ ਅਤੇ ਨਾ ਹੀ ਉਹ ਇਸਨੂੰ ਸਵੀਕਾਰ ਕਰਨਾ ਚਾਹੁਣਗੇ। ਇਹ ਉਹਨਾਂ ਲਈ ਔਖਾ ਹੈ। ਸੋ ਸਾਨੂੰ ਇਸਨੂੰ ਰਹਿਣ ਦੇਣਾ ਪਵੇਗਾ। ਯਾਦ ਹੈ ਉਥੇ ਕਿ "ਐਸਟ੍ਰਲ ਸਿਟੀ[: ਇੱਕ ਆਤਮਿਕ ਯਾਤਰਾ]" ਨਾਮਕ ਇੱਕ ਫਿਲਮ ਹੈ ਜਿੱਥੇ ਡਾਕਟਰ ਦੀ ਮੌਤ ਹੋ ਗਈ ਸੀ, ਅਤੇ ਫਿਰ ਉਹ ਐਸਟ੍ਰਲ ਹਨੇਰੇ ਖੇਤਰ ਵਿੱਚ, ਬਹੁਤ ਹੀ ਗੈਰ-ਦੋਸਤਾਨਾ ਜਾਂ ਭੈੜੇ ਅਤੇ ਲੜਾਕੂ ਜੀਵਾਂ ਨਾਲ ਭਰੇ ਇੱਕ ਹੋਰ ਸੰਸਾਰ ਵਿੱਚ ਚਲਾ ਗਿਆ।ਐਸਟਰਲ, ਸੂਖਮ ਪੱਧਰ ਦੇ 120 ਤੋਂ ਵੱਧ ਵੱਖ-ਵੱਖ ਖੇਤਰ ਹਨ, ਜੋ ਕਿ ਚੇਤਨਾ ਦੇ ਐਸਟਰਲ, ਸੂਖਮ ਪੱਧਰ ਨਾਲ ਸਬੰਧਤ ਹਨ। ਕੁਝ ਬਹੁਤ ਬੁਰੇ ਹਨ, ਨਰਕ ਵਾਂਗ, ਅਤੇ ਕੁਝ ਹੇਠਲੇ ਸਵਰਗ ਵਰਗੇ ਹਨ, ਕੁਝ ਹੋਰ ਵੀ ਉੱਚੇ ਹਨ, ਕੁਝ ਜਾਦੂਈ ਹਨ, ਜਾਦੂਈ ਯੋਗਤਾਵਾਂ ਨਾਲ ਭਰਪੂਰ ਹਨ, ਕੁਝ ਸਿਰਫ਼ ਪਰੀ ਵਰਗੇ ਹਨ, ਅਤੇ ਕੁਝ ਦਿਆਲੂ ਹਨ। ਐਸਟਰਲ, ਸੂਖਮ ਸੰਸਾਰ ਸਾਡੇ ਸੰਸਾਰ ਦੇ ਨਾਲ ਹੈ, ਸੋ ਕਈ ਵਾਰ ਐਸਟਰਲ, ਸੂਖਮ ਜੀਵ ਸਾਡੇ ਗ੍ਰਹਿ ਤੇ 'ਆ ਸਕਦੇ ਹਨ ਅਤੇ ਜਾ ਸਕਦੇ ਹਨ ਅਤੇ ਮੁਸੀਬਤ ਪੈਦਾ ਕਰ ਸਕਦੇ ਹਨ ਜਾਂ ਭਲਾ ਕਰ ਸਕਦੇ ਹਨ। ਇਹ ਨਿਰਭਰ ਕਰਦਾ ਹੈ। ਓਹ, ਇੱਕ ਮਿੰਟ, ਮੇਰੀ ਬੈਟਰੀ ਘੱਟ ਹੋ ਰਹੀ ਹੈ। ਮੈਂ ਇੱਕ ਸਕਿੰਟ ਵਿੱਚ ਵਾਪਸ ਆਵਾਂਗੀ।ਤੁਸੀਂ ਦੇਖੋ, ਅਸੀਂ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ ਅਤੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਹਨ। ਪਰ ਫਿਰ ਵੀ, ਇਹ ਸੰਸਾਰ ਇੱਕ ਗੁੰਝਲਦਾਰ ਜਗ੍ਹਾ ਹੈ, ਅਤੇ ਅਸੀਂ ਹਮੇਸ਼ਾ ਜਿੱਤ ਨਹੀਂ ਸਕਦਾ, ਜਾਂ ਅਸੀਂ ਅਜੇ ਕਾਫ਼ੀ ਨਹੀਂ ਜਿੱਤ ਸਕਦੇ। ਪਰ ਉਹ ਦਿਨ ਆਵੇਗਾ ਜਦੋਂ ਸਾਡੇ ਕੋਲ ਇਨ੍ਹਾਂ ਸਾਰੀਆਂ ਰੁਕਾਵਟਾਂ ਅਤੇ ਮਾਇਆ ਭਰਮ ਉੱਤੇ ਵਧੇਰੇ ਸ਼ਕਤੀ ਹੋਵੇਗੀ।ਯਾਦ ਰੱਖੋ, ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਦੱਸਿਆ ਸੀ ਕਿ ਜੋਸ਼ੀਲੇ ਦਾਨਵਾਂ ਦਾ ਸੰਸਾਰ, ਆਪਣੇ ਰਾਜੇ ਦੇ ਨਾਲ, ਜੰਗ ਦਾ ਮੈਦਾਨ ਛੱਡ ਗਿਆ ਸੀ, ਭਾਵ ਉਹ ਹੁਣ ਮਨੁੱਖਾਂ ਜਾਂ ਇਸ ਧਰਤੀ 'ਤੇ ਕਿਸੇ ਹੋਰ ਜੀਵ ਨਾਲ ਨਹੀਂ ਲੜ ਰਹੇ ਹਨ। ਉਹ ਸੇਵਾਮੁਕਤ ਹੋ ਗਏ ਅਤੇ ਅਫ਼ਰੀਕੀ ਪਹਾੜਾਂ ਵੱਲ ਚਲੇ ਗਏ। ਯਾਦ ਹੈ? ਇਹ ਇੱਕ ਸੰਸਾਰ ਹੈ। ਅਤੇ ਕਈ, ਕਈ ਮਹੀਨਿਆਂ ਬਾਅਦ, ਇੱਕ ਹੋਰ ਸੰਸਾਰ ਵੀ ਇਸ ਲੜਾਈ ਨੂੰ ਛੱਡ ਕੇ ਚਲਾ ਗਿਆ । ਉਹ ਚੇਤਨਾ ਦੇ ਤੀਜੇ ਪੱਧਰ ਤੋਂ ਪਰੇ ਸੰਸਾਰ ਵਿੱਚ ਚਲੇ ਗਏ, ਭਾਵ ਹਮੇਸ਼ਾ ਲਈ ਮੁਕਤ। ਉਹ ਉੱਥੇ ਚਲੇ ਗਏ। ਅਤੇ ਹੋਰ ਸੰਸਾਰ, ਮੈਨੂੰ... ਕੋਈ ਗੱਲ ਨਹੀਂ, ਕੁਝ ਵਧੇਰੇ ਛੋਟੇ ਹਨ, ਅਤੇ ਕੁਝ ਵੱਡੇ ਹਨ। ਇਸ ਵਿੱਚ ਸਿਰਫ਼ ਥੋੜ੍ਹੀ ਜਿਹੀ ਮਿਹਨਤ ਅਤੇ ਸਮਾਂ ਲੱਗਦਾ ਹੈ।ਅਤੇ ਸਭ ਤੋਂ ਸ਼ਕਤੀਸ਼ਾਲੀ ਅਤੇ ਨਜਿੱਠਣਾ ਸਭ ਤੋਂ ਔਖਾ ਹੈਰਾਨੀਜਨਕ ਤੌਰ 'ਤੇ ਮਨੁੱਖੀ ਸੰਸਾਰ ਹੈ, ਸਾਡਾ ਸੰਸਾਰ, ਤੁਹਾਡਾ ਸੰਸਾਰ, ਮਨੁੱਖਾਂ ਨਾਲ ਭਰਾ ਹੋਇਆ। ਅਤੇ ਫਿਰ ਮਨੁੱਖ ਵੀ ਕਈ ਵਾਰ ਗਲਤੀਆਂ ਕਰਦੇ ਹਨ ਅਤੇ ਆਪਣੇ ਆਪ ਨੂੰ ਉਸ ਗੁਣ ਵਿੱਚ ਘਟਾ ਦਿੰਦੇ ਹਨ ਜਿਸ ਨਾਲ ਉਹ ਬਹੁਤ ਜ਼ਿਆਦਾ ਜੁੜੇ ਹੋਏ ਹਨ ਜਾਂ ਉਲਝੇ ਹੋਏ ਹਨ, ਜਿਵੇਂ ਕਿ ਇੱਕ ਨੀਵੇਂ ਸੰਸਾਰ ਵਿੱਚ, ਜਾਨਵਰ-ਲੋਕ ਸੰਸਾਰ, ਅਤੇ ਫਿਰ ਉਹ ਜਾਨਵਰ-ਲੋਕ ਬਣ ਗਏ, ਅਤੇ ਫਿਰ ਉਹ ਅੱਗੇ-ਪਿੱਛੇ, ਅੱਗੇ-ਪਿੱਛੇ ਆਉਂਦੇ-ਜਾਂਦੇ ਰਹਿੰਦੇ ਹਨ, ਆਦਿ। ਸੋ ਉਨ੍ਹਾਂ ਸਾਰਿਆਂ ਨੂੰ ਇੱਕੋ ਵਾਰ ਉੱਚਾ ਚੁੱਕਣਾ ਮੁਸ਼ਕਲ ਹੈ, ਸਾਰਿਆਂ ਨੂੰ ਇੱਕੋ ਵਾਰ ਵਿੱਚ, ਇਸ ਤਰਾਂ ਮੁਸ਼ਕਲ। ਪਰ ਅਸੀਂ ਉੱਥੇ ਰਹੇ ਹਾਂ, ਅਸੀਂ ਜਿੱਤ ਰਹੇ ਹਾਂ, ਭਾਵੇਂ ਇਹ ਇੱਕ ਬਹੁਤ, ਬਹੁਤ ਹੀ ਭਿਆਨਕ ਅਤੇ ਥਕਾ ਦੇਣ ਵਾਲੀ ਲੜਾਈ ਸੀ।ਪਰੇਸ਼ਾਨ-ਕਰਨ ਵਾਲਾ, ਵਿਘਨ-ਸ਼ਾਂਤੀ ਸੰਸਾਰ ਦੀਆਂ ਹਸਤੀਆਂ, ਉਹ ਲੜਾਕੂ ਸੰਸਾਰ ਨਾਲੋਂ ਤਾਕਤਵਰ ਹਨ। ਲੜਾਕੂ ਸੰਸਾਰ, ਉਹ ਆਮ ਤੌਰ 'ਤੇ ਆਪਸ ਵਿੱਚ ਵੀ ਲੜਦੇ ਰਹਿੰਦੇ ਹਨ। ਉਨ੍ਹਾਂ ਕੋਲ ਆਪਣਾ ਕੁਝ ਨਾ ਕੁਝ ਲੈਣ-ਦੇਣ ਹੈ, ਅਤੇ ਇਹ ਉਨ੍ਹਾਂ ਦੀ ਮਾਨਸਿਕਤਾ, ਉਨ੍ਹਾਂ ਦੀ ਗੁਣਵੱਤਾ, ਉਨ੍ਹਾਂ ਦੀ ਬਣਤਰ ਹੈ। ਉਨ੍ਹਾਂ ਦਾ ਸੁਭਾਅ ਉਨ੍ਹਾਂ ਲੜਾਕੂ ਜੀਵਾਂ ਵਰਗਾ ਹੈ। ਸੋ ਉਹ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਨ, ਅਤੇ ਫਿਰ ਉਹ ਉਸ ਨਾਲ ਵੀ ਲੜਦੇ ਹਨ ਜੋ ਵੀ ਨੇੜੇ ਹੋਵੇ, ਜਿਵੇਂ ਸਾਡਾ ਸੰਸਾਰ, ਨੇੜੇ ਹੈ।ਸਾਡਾ ਸੰਸਾਰ ਐਸਟਰਲ, ਸੂਖਮ ਸੰਸਾਰ ਦੇ ਬਹੁਤ ਨੇੜੇ ਹੈ, ਅਤੇ ਸੋ ਐਸਟਰਲ, ਸੂਖਮ ਲੜਾਈ ਵਾਲੇ ਸੰਸਾਰ ਜਾਂ ਨਰਕ ਵਰਗੇ ਸੰਸਾਰ ਦੇ ਬਹੁਤ ਸਾਰੇ ਗੁਣ ਸਾਡੇ ਗ੍ਰਹਿ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ, ਇਸ ਸੰਸਾਰ ਵਿੱਚ ਮਨੁੱਖਾਂ ਅਤੇ ਹੋਰ ਜੀਵਾਂ ਦੀ ਮਾਨਸਿਕ, ਸਰੀਰਕ, ਮਨੋਵਿਗਿਆਨਕ ਅਤੇ ਭਾਵਨਾਤਮਕ ਸਥਿਤੀ ਨੂੰ ਪ੍ਰਭਾਵਤ ਕਰਦੇ ਹਨ। ਹੁਣ, ਸਾਡੇ ਕੋਲ ਘੱਟ ਅਤੇ ਹੋਰ ਘੱਟ ਪਰੇਸ਼ਾਨ ਜੀਵ ਹਨ ਅਤੇ ਪਰੇਸ਼ਾਨ ਸੰਸਾਰ ਹਨ ਜੋ ਸਾਡੇ ਗ੍ਰਹਿ ਨੂੰ ਪ੍ਰਭਾਵਿਤ ਕਰਦੇ ਅਤੇ ਕਈ ਵਾਰ ਧਮਕਾਉਂਦੇ, ਕਈ ਵਾਰ ਬੁਰਾ ਪ੍ਰਭਾਵ ਪਾਉਂਦੇ, ਕਈ ਵਾਰ ਸਾਡੇ ਸੰਸਾਰ ਦੇ ਲੋਕਾਂ ਜਾਂ ਜਾਨਵਰਾਂ, ਅਤੇ ਇੱਥੋਂ ਤੱਕ ਕਿ ਰੁੱਖਾਂ ਅਤੇ ਚੱਟਾਨਾਂ ਨੂੰ ਵੀ ਮੋਹਿਤ ਕਰਦੇ ਹਨ।ਕਈ ਵਾਰ ਦਰੱਖਤ ਨਹੀਂ ਚਾਹੁੰਦਾ, ਪਰ ਫਿਰ ਕੁਝ ਲੋਕ ਲੰਘਦੇ ਹਨ, ਟਾਹਣੀਆਂ ਟੁੱਟ ਜਾਂਦੀਆਂ ਹਨ ਅਤੇ ਉਸ ਵਿਅਕਤੀ 'ਤੇ ਡਿੱਗ ਜਾਂਦੀਆਂ ਹਨ, ਅਤੇ ਉਸਨੂੰ ਜ਼ਖਮੀ ਕਰ ਦਿੰਦੀਆਂ ਹਨ ਜਾਂ ਮਾਰ ਦਿੰਦੀਆਂ ਹਨ। ਅਤੇ ਕੁਝ ਜਾਨਵਰ-ਲੋਕ, ਕਈ ਵਾਰ ਉਹ ਮਨੁੱਖਾਂ ਨਾਲ ਲੜਨਾ ਨਹੀਂ ਚਾਹੁੰਦੇ, ਉਹ ਮਨੁੱਖਾਂ ਦਾ ਬਹੁਤ ਸਤਿਕਾਰ ਕਰਦੇ ਹਨ, ਪਰ ਫਿਰ ਕੋਈ ਬੁਰੀ ਹਸਤੀ ਉਨ੍ਹਾਂ ਦੀ ਮਾਨਸਿਕਤਾ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜਾਂ ਉਨ੍ਹਾਂ ਦੇ ਜੀਵਾਂ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਅਤੇ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਮਜਬੂਰ ਕਰਦੀ ਹੈ ਜੋ ਮਨੁੱਖਾਂ ਲਈ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਨੁਕਸਾਨਦੇਹ ਹਨ। ਕਿਉਂਕਿ ਕੁਝ ਜਾਨਵਰ-ਲੋਕਾਂ ਕੋਲ ਇੰਨੀ ਇੱਛਾ ਸ਼ਕਤੀ ਨਹੀਂ ਹੁੰਦੀ। ਭਾਵੇਂ ਉਹ ਮਨੁੱਖਾਂ ਨੂੰ "ਸ੍ਰਿਸ਼ਟੀ ਦਾ ਤਾਜ" ਵੀ ਕਹਿੰਦੇ ਹਨ, ਜੋ ਕਿ ਸਾਰੇ ਜੀਵਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੈ, ਉਹ ਫਿਰ ਵੀ ਕਮਜ਼ੋਰ ਹਨ, ਸੋ ਕਈ ਵਾਰ ਉਹ ਦੂਜੇ ਬੁਰੇ ਜੀਵਾਂ ਅੱਗੇ ਝੁਕ ਜਾਂਦੇ ਹਨ। ਅਤੇ ਫਿਰ ਅਸੀਂ ਇਹਨਾਂ ਮਨੁੱਖਾਂ ਨੂੰ ਭੂਤ ਜਾਂ ਜਾਦੂਗਰ ਕਹਿੰਦੇ ਹਾਂ, ਜਾਂ ਉਹ ਸ਼ੈਤਾਨਾਂ ਦੁਆਰਾ ਗੁਆਚ ਗਏ ਹਨ ਜਾਂ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸ਼ੈਤਾਨਾਂ ਨੂੰ ਵੇਚ ਦਿੱਤਾ ਹੋਵੇ।Photo Caption: ਰੂਹ ਦੀ ਬਸੰਤ ਹਮੇਸ਼ਾਂ ਸਭ ਤੋਂ ਵਧੀਆ ਮੌਸਮ ਹੁੰਦਾ ਹੈ!