ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਸਮਝ ਨਹੀਂ ਆਉਂਦੀ ਕਿ ਮਰਦ ਬੁੱਧੀ ਜਾਂ ਗੁਣਾਂ ਨਾਲੋਂ ਲੱਤਾਂ ਨੂੰ ਕਿਉਂ ਤਰਜੀਹ ਦਿੰਦੇ ਹਨ। ਪਰ ਸੰਸਾਰ ਇਸ ਤਰਾਂ ਬਹੁਤ ਘੜਮਸ ਵਾਲਾ ਹੈ, ਕਿਉਂਕਿ ਪ੍ਰਾਚੀਨ ਸਮੇਂ ਤੋਂ, ਸਾਰੇ ਰਾਜਿਆਂ ਨੇ ਲੱਤਾਂ ਅਤੇ ਚਿਹਰਾ ਅਤੇ ਨੱਕ ਅਤੇ ਕੰਨ ਅਤੇ ਆਦਿ ਚੁਣਿਆ । ਅਤੇ ਕਈ ਵਾਰ ਸੁੰਦਰਤਾ ਤਿਲ ਵੀ। ਸੁੰਦਰਤਾ ਤਿਲ? ਇੱਕ ਸੁੰਦਰਤਾ ਵਾਲਾ ਤਿਲ ਵੀ ਇਹ ਫੈਸਲਾ ਕਰਦਾ ਹੈ ਕਿ ਤੁਸੀਂ ਰਾਣੀ ਬਣੋਗੇ ਜਾਂ ਨਹੀਂ। […]ਜੇ ਅਸੀਂ ਇਸੇ ਤਰ੍ਹਾਂ ਹੀ ਚੱਲਦੇ ਰਹੇ, ਗੁਣਾਂ ਅਤੇ ਅੰਦਰੂਨੀ ਮਹਿਮਾ ਨਾਲੋਂ ਸੁੰਦਰਤਾ ਅਤੇ ਬਾਹਰੀ ਦਿੱਖ ਨੂੰ ਚੁਣਦੇ ਰਹੇ, ਤਾਂ ਅਸੀਂ ਹਰ ਸਮੇਂ ਤਬਾਹੀ ਵੱਲ ਵਧ ਰਹੇ ਹਾਂ। ਇਸ ਤੋਂ ਬਚ ਨਹੀਂ ਸਕਾਂਗੇ। […]ਕਈ ਵਾਰ ਪਿਆਰ ਉਨ੍ਹਾਂ ਨੂੰ ਅੰਨ੍ਹਾ ਬਣਾ ਦਿੰਦਾ ਹੈ, ਅਤੇ ਉਹ ਆਪਣੇ ਸਾਥੀ ਦੇ ਅਸਲ ਗੁਣ ਨੂੰ ਲੱਭਣਾ ਭੁੱਲ ਜਾਂਦੇ ਹਨ ਜੋ ਉਹ ਚਾਹੁੰਦੇ ਸਨ। ਅਤੇ ਇਸੇ ਲਈ ਕਈ ਵਾਰ ਅਸੀਂ ਕੁਝ ਲੋਕਾਂ ਨੂੰ ਹਰ ਸਮੇਂ ਪ੍ਰੇਮਿਕਾ ਅਤੇ ਬੁਆਏਫ੍ਰੈਂਡ ਦੀ ਭਾਲ ਕਰਦੇ ਦੇਖਦੇ ਹਾਂ, ਅਤੇ ਫਿਰ ਸਾਨੂੰ ਲੱਗਦਾ ਹੈ ਕਿ ਉਹ ਬੁਰੇ ਹਨ। ਪਰ ਅਸਲ ਵਿੱਚ, ਇਹ ਇਸ ਤਰਾਂ ਨਹੀਂ ਹੈ। ਕੁਝ ਮਾਮਲਿਆਂ ਵਿੱਚ, ਇਹ ਨਹੀਂ ਹੈ। ਕਈ ਵਾਰ ਉਹਨਾਂ ਨੂੰ ਉਹ ਨਹੀਂ ਮਿਲਦਾ ਜੋ ਉਹਨਾਂ ਨੂੰ ਪਸੰਦ ਹੁੰਦਾ ਹੈ। ਸ਼ਾਇਦ ਉਨਾਂ ਦੀ ਸਾਰੀ ਉਮਰ, ਉਹਨਾਂ ਨੂੰ ਕਦੇ ਨਹੀਂ ਮਿਲੇਗਾ। ਅਤੇ ਫਿਰ, ਉਹ ਸਾਰੇ ਜੋ ਉਸਨੂੰ ਪਸੰਦ ਹਨ, ਪਹਿਲਾਂਹੀ ਵਿਆਹੇ ਹੋਏ ਹਨ, ਅਤੇ ਫਿਰ ਉਹ ਸ਼ਾਇਦ ਉੱਥੇ ਹੀ ਰੁਕਦਾ ਹੈ, ਅਜੇ ਵੀ ਸੋਚਦਾ ਰਹਿੰਦਾ ਹੈ। ਤੁਹਾਡੇ ਵਰਗਾ ਉਹੀ ਚੀਜ਼ਾਂ ਪਸੰਦ ਕਰਨ ਵਾਲਾ ਵਿਅਕਤੀ ਲੱਭਣਾ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਲੋਕ ਕਹਿਣਗੇ ਕਿ ਵਿਰੋਧੀ ਆਕਰਸ਼ਿਤ ਕਰਦੇ ਹਨ, ਪਰ ਅਸਲ ਵਿੱਚ, ਸਮਾਨ ਵਾਲੇ ਸਮਾਨ ਨੂੰ ਬਿਹਤਰ ਸਹਿਣ ਕਰਨਗੇ। ਉਦਾਹਰਣ ਵਜੋਂ, ਤੁਹਾਨੂੰ ਹਮੇਸ਼ਾ ਖਰੀਦਦਾਰੀ ਪਸੰਦ ਹੁੰਦੀ ਹੈ ਅਤੇ ਤੁਹਾਡੇ ਸਾਥੀ ਨੂੰ ਨਹੀਂ, ਅਤੇ ਤੁਸੀਂ ਆਦਮੀ ਅਤੇ ਔਰਤ ਵਿਚਕਾਰ ਸਰੀਰਕ ਸੰਬੰਧਾਂ ਨਾਲੋਂ ਅਧਿਆਤਮਿਕ ਅਭਿਆਸ ਨੂੰ ਜ਼ਿਆਦਾ ਤਰਜੀਹ ਦਿੰਦੇ ਹੋ, ਪਰ ਫਿਰ ਤੁਹਾਡੀ ਪਤਨੀ ਨੂੰ ਇਹ ਪਸੰਦ ਆਉਂਦਾ ਹੈ, ਇਸ ਤਰਾਂ ਦੀਆਂ ਚੀਜ਼ਾਂ, ਅਤੇ ਫਿਰ ਤੁਸੀਂ ਮੁਸੀਬਤ ਵਿੱਚ ਹੋਵੋਗੇ। […]ਜਦੋਂ ਅਸੀਂ ਵਿਆਹ ਅਤੇ ਸਾਥੀਆਂ ਦੀ ਅਸੰਗਤਤਾ ਦੇ ਦੌਰ ਵਿੱਚ ਹਾਂ, ਮੇਰੇ ਕੋਲ ਤੁਹਾਡੇ ਲਈ ਇੱਕ ਹੋਰ ਨੋਟ ਹੈ। ਉਦਾਹਰਣ ਵਜੋਂ, ਜੇਕਰ ਤੁਹਾਡੀ ਪਤਨੀ ਇੱਕ ਕੁੱਤਾ(-ਵਿਆਕਤੀ) ਚਾਹੁੰਦੀ ਸੀ ਅਤੇ ਤੁਸੀਂ ਨਹੀਂ ਚਾਹੁੰਦੇ, ਤਾਂ ਆਹ, ਇਹ ਮੁਸੀਬਤ ਹੋਵੇਗੀ। ਹਾਂਜੀ। ਮੈਨੂੰ ਇੱਕ ਵਾਰ ਮੁਸ਼ਕਲ ਆਈ ਸੀ ਜਦੋਂ ਮੈਂ ਆਪਣੇ ਇਕੋ ਸਾਬਕਾ ਪਤੀ ਨਾਲ ਅਜੇ ਵਿਆਹੀ ਹੋਈ ਸੀ। ਕਿਉਂਕਿ ਉਹ ਇੱਕ ਬਿੱਲੀ(-ਵਿਅਕਤੀ) ਘਰ ਲੈ ਆਇਆ। ਕੀ ਮੈਂ ਤੁਹਾਨੂੰ ਦੱਸਿਆ ਸੀ? (ਨਹੀਂ।) ਹਾਲਾਂਕਿ, ਇਹ ਬਹੁਤ ਵਧੀਆ ਸੀ। ਇਹ ਨੇਕ ਇਰਾਦੇ ਕਾਰਨ ਸੀ। […] ਮੈਂ ਬਹੁਤ ਸੰਵੇਦਨਸ਼ੀਲ ਹਾਂ। ਉਸ ਤਰਸਯੋਗ ਬਿੱਲੀ(-ਵਿਅਕਤੀ) ਦੇ ਕਾਰਨ ਜੋ ਮੈਂ ਦੇਖੀ ਸੀ, ਮੈਂ ਉਸਨੂੰ ਨਾਲ ਲਿਜਾਣਾ ਚਾਹੁੰਦੀ ਹਾਂ, ਉਸਦੀ ਮੌਤ ਤੱਕ ਦੇਖਭਾਲ ਕਰਨ ਲਈ। ਬਸ ਇਹੀ ਹੈ। ਸੋ, ਉਸਨੇ ਸੋਚਿਆ ਕਿ ਮੈਨੂੰ ਬਿੱਲੀ(-ਲੋਕ) ਬਹੁਤ ਪਸੰਦ ਹਨ। ਠੀਕ ਹੈ। ਉਸਨੇ ਕੁਝ ਨਹੀਂ ਕਿਹਾ। ਅਤੇ ਜਦੋਂ ਉਹ ਘਰ ਆਇਆ, ਉਸਨੇ… ਮੈਨੂੰ ਨਹੀਂ ਪਤਾ ਕੀ ਹੋਇਆ - ਅਚਾਨਕ, ਉਹ ਇੱਕ ਬਿੱਲੀ(-ਵਿਆਕਤੀ) ਘਰ ਨੂੰ ਲੈ ਆਇਆ। ਇੱਕ ਬਿੱਲੀ ਦਾ ਬੱਚਾ, ਬਲੂੰਗੜਾ! ਬਿਲਕੁਲ ਇਟਲੀ ਵਾਲੇ ਵਾਂਗ! ਸਾਰਾ ਕਾਲਾ, ਚਾਰ ਚਿੱਟੇ ਦਸਤਾਨੇ, ਅਤੇ ਮੱਥੇ 'ਤੇ ਇੱਕ ਚਿੱਟਾ ਤਾਰਾ, ਅਤੇ ਇੱਥੇ ਇੱਕ ਚਿੱਟੀ ਵੈਸਟ, ਅਤੇ ਹਰੀਆਂ ਅੱਖਾਂ। ਉਸਨੇ ਬਿਲਕੁਲ ਧਿਆਨ ਨਾਲ ਦੇਖਿਆ ਬਿੱਲੀ(-ਵਿਅਕਤੀ)ਕਿਵੇਂ ਦਿਖਾਈ ਦਿੰਦੀ ਸੀ ਅਤੇ ਉਸਨੇ ਉਸਦੀ ਇੱਕ ਕਾਪੀ ਲੱਭੀ ਅਤੇ ਉਸਨੂੰ ਮੇਰੇ ਲਈ ਘਰ ਲੈ ਆਇਆ, ਮੂਰਖਾਂ ਵਾਂਗ ਮੁਸਕਰਾਉਂਦੇ ਹੋਏ। […]Photo Caption: ਬਰਫ, ਹੋਰ ਦੁਨਿਆਵੀ ਚੀਜ਼ਾਂ ਦੀ ਤਰਾਂ, ਜਿੰਦਗੀ ਵਿਚ ਸਾਰੀਆਂ ਮੌਸਮੀਂ ਚੀਜ਼ਾਂ ਹੀ ਹਨ। ਸਦੀਵੀ ਕ੍ਰਿਪਾ ਲਈ ਸਿਰਫ ਪ੍ਰਮਾਤਮਾ ਵਿਚ ਭਰੋਸਾ ਕਰੋ