ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਲੋਕ ਅਜ਼ੇ ਵੀ ਨਕਲੀ, ਝੂਠੀ ਜਾਣਕਾਰੀ ਫੈਲਾਉਣ ਦੀ ਹਿੰਮਤ ਕਰਦੇ ਹਨ। ਜਿਵੇਂ ਇਥੋਂ ਤਕ ਭਿਕਸ਼ੂ ਵੀ ਬਕਵਾਸ ਬੋਲ ਰਿਹਾ, ਸਾਰੇ ਬੁਧਾਂ ਨੂੰ ਇਨਕਾਰ ਕਰ ਰਿਹਾ, ਅਤੇ ਅਜਿਹਾ ਕੁਝ। ਅਤੇ ਟ੍ਰਾਨ ਤਾਮ - ਉਸ ਨੇ ਮੇਰੀ ਵਸੀਅਤ ਨੂੰ ਨਕਲੀ ਬਣਾਇਆ। ਮੇਰੇ ਕੋਲ ਕਿਸੇ ਲਈ ਕੋਈ ਵਸੀਅਤ ਨਹੀਂ ਸੀ। ਸਿਰਫ ਮੇਰੀ ਕਵਿਤਾ। ਮੈਂ ਇਹ ਆਪਣੇ ਸਾਬਕਾ-ਮੰਗੇਤਰ ਲਈ ਬਣਾਈ ਸੀ ਇਕ ਲੰਮਾਂ ਸਮਾਂ ਪਹਿਲਾਂ - ਬਹੁਤ, ਬਹੁਤ ਦਹਾਕੇ ਪਹਿਲਾਂ। […]

ਅਤੇ ਜੇਕਰ ਤੁਸੀਂ ਮੇਰੀ ਕਵਿਤਾ ਪੜਦੇ ਹੋ, ਜਾਂ ਇਥੋਂ ਤਕ ਮੇਰੀਆਂ ਪਹਿਲਾਂ ਕਵਿਤਾਵਾਂ ਦੀਆਂ ਕਿਤਾਬਾਂ ਵਿਚੋਂ ਇਕ ਤੁਹਾਡੇ ਕੋਲ ਹੈ, ਤੁਸੀਂ ਜ਼ਰੂਰ ਇਹ ਪੜੀ ਹੋਵੇਗੀ ਅਤੇ ਸਮਝਦੇ ਹੋਵੋਂਗੇ ਕਿ ਇਹਦਾ ਉਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ! ਮੈਂ ਕਵਿਤਾ ਲਿਖੀ ਸੀ ਕਿਉਂਕਿ ਅਸੀਂ ਅਲਗ ਹੋ ਗਏ, ਟੁਟ ਗਏ ਸੀ - ਮੇਰੇ ਸਾਬਕਾ-ਪਤੀ ਤੋਂ ਪਹਿਲਾਂ ਮੇਰੇ ਕੋਲ ਇਕ ਮੰਗੇਤਰ ਸੀ । […] ਸੋ ਅਸੀਂ ਅੰਤ ਵਿਚ ਟੁਟ ਗਏ, ਅਤੇ ਉਹ ਹੈ ਜਿਵੇਂ ਮੈਂ ਉਹ ਕਵਿਤਾ ਲਿਖੀ ਸੀ। ਇਹ ਦਿਲਤੋੜ ਹੈ, ਜਿਵੇਂ: "ਜੇਕਰ ਮੈਂ ਕਲ ਨੂੰ ਮਰ ਜਾਂਦੀ ਹਾਂ, ਮੈਂ ਇਹ ਅਤੇ ਉਹ ਤੁਹਾਡੇ ਲਈ (ਵਿਰਾਸਤ ਵਿਚ) ਛਡ ਕੇ ਜਾਵਾਂਗੀ।" ਅਸਲ ਵਿਚ, ਮੇਰੇ ਕੋਲ ਬਹੁਤਾ ਕੁਝ ਨਹੀਂ ਸੀ। ਇਹ ਸਿਰਫ ਇਕ ਕਵਿਤਾ ਹੈ, ਜਿਵੇਂ: "ਮੈਂ ਖਾਲੀ ਮਹਿਸੂਸ ਕਰਦੀ ਹਾਂ, ਮੇਰੀ ਜਿੰਦਗੀ ਅਧੂਰੀ, ਖਾਲੀ ਹੈ ਅਤੇ ਦਿਲ ਟੁਟ ਗਿਆ ਹੈ।" ਇਹ ਉਸ ਦੇ ਲਈ ਸੀ। […] ਬਿਨਾਂਸ਼ਕ ਮੇਰਾ ਦਿਲ ਟੁਟ ਗ‌ਿਆ ਸੀ, ਪਰ ਫਿਰ ਮੈਂ ਰੁਝੀ ਹੋਈ ਸੀ। ਅਤੇ ਉਹ ਆਪਣੀ ਜਿੰਦਗੀ ਨਾਲ ਅਗੇ ਵਧ‌ਿਆ, ਅਤੇ ਮੈਂ ਆਪਣੀ ਨਾਲ ਅਗੇ ਵਧੀ।

ਬਾਅਦ ਵਿਚ ਮੈਂ ਆਪਣੇ ਦੂਜੇ ਮੰਗੇਤਰ ਨੂੰ ਮਿਲੀ, ਡਾਕਟਰ ਜਿਸ ਨਾਲ ਮੇਰੀ ਸ਼ਾਦੀ ਹੋਈ ਸੀ, ਤੁਸੀਂ ਉਸ ਨੂੰ ਜਾਣਦੇ ਹੋ - ਉਸ ਦਾ ਇਕ ਫੋਟੋ ਹੈ ਅਤੇ ਉਹ ਸਭ ਤੁਹਾਡੇ ਦੇਖਣ ਲਈ। ਉਹ ਮੇਰੇ ਨਾਲੋਂ ਵਡਾ ਨਹੀਂ ਹੈ, ਜਿਵੇਂ ਇਕ ਭਿਕਸ਼ੂ ਨੇ ਇਸ ਬਾਰੇ ਝੂਠ ਕਿਹਾ, ਭਿਕਸ਼ੂ ਥਿਚ ਮਿੰਨ ਤਾਨ। ਉਹ (ਰੰਗ-ਬਰੰਗੀਆਂ ਪਟੀਆਂ ਨਾਲ ਭਿਕਸ਼ੂ) ਨੇ ਕਿਹਾ ਕਿ ਮੇਰਾ ਪਤੀ ਬਹੁਤ ਬੁਢਾ ਸੀ, ਅਤੇ ਉਹ ਮੈਨੂੰ ਵੀਐਤਨਾਮ ਤੋਂ ਜਰਮਨੀ ਨੂੰ ਲੈ ਆਇਆ ਸੀ। ਇਹ ਬਿਲਕੁਲ ਸਚ ਨਹੀਂ ਹੈ। ਉਹ ਕੁਝ ਨਹੀਂ ਜਾਣਦਾ। ਜਾਂ ਸ਼ਾਇਦ ਉਹਨੇ ਜਾਣ-ਬੁਝ ਕੇ ਇਸ ਤਰਾਂ ਕਿਹਾ, ਜਿਵੇਂ ਕਿ, ਮੈਂ ਸਿਰਫ ਬਸ ਇਕ ਬੁਜ਼ਰਗ ਆਦਮੀ ਦੇ ਲਈ ਯੋਗ ਹਾਂ।

Apr. 12, 2021, Thích Minh Tánh: ਭਿਕਸ਼ਣੀ ਚਿੰਗ ਹਾਏ ਵਿਦੇਸ਼ ਗਈ ਸੀ, ਉਹ ਇਕ ਨਰਸ ਵਜੋਂ ਕੰਮ ਕਰਦੀ ਸੀ, (ਹਾਂਜੀ।) ਅਤੇ ਇਲਾਜ਼ ਪ੍ਰਦਾਨ ਕਰਦੀ ਸੀ ਇਕ... ਜਦੋਂ ਵੀਐਤਨਾਮ ਵਿਚ, (ਉਹ) ਇਕ ਜਰਮਨ ਨੂੰ ਮਿਲੀ ਸੀ, ਉਹ ਪਹਿਲੇ ਹੀ ਇਕ ਬਜ਼ੁਰਗ ਆਦਮੀ ਸੀ। ਉਹਨੇ ਉਸਦੇ ਨਾਲ ਸ਼ਾਦੀ ਕੀਤੀ, ਅਤੇ ਉਹ ਉਸ ਨੂੰ ਜ਼ਰਮਨੀ ਨੂੰ ਲੈ ਗਿਆ।

ਨਹੀਂ, ਇਹ ਸਚ ਨਹੀਂ ਹੈ। ਉਹ ਮੇਰੇ ਨਾਲੋਂ ਸਿਰਫ ਇਕ ਸਾਲ ਵਡਾ ਹੈ। (...) ਅਤੇ ਕਵਿਤਾ ਜੋ ਮੈਂ ਬਣਾਈ ਸੀ ਪਹਿਲੇ ਮੰਗੇਤਰ ਲਈ ਸੀ। ਮੈਂ ਤੁਹਾਨੂੰ ਉਸ ਦਾ ਪੂਰਾ ਨਾਮ ਨਹੀਂ ਦਸ ਸਕਦੀ, ਪਰ ਮੈਂ ਕਹਿ ਸਕਦੀ ਹਾਂ ਉਸਦਾ ਨਾਮ ਯੋਕਨ ਕੇ. ਯੋਕਨ ਹੈ। ਕਕਾ "ਕੇ" ਜਿਵੇਂ "ਕਿੰਗ," ਪਰ ਮੈਂ ਉਸ ਦਾ ਪੂਰਾ ਨਾਮ ਨਹੀਂ ਦਸਣਾ ਚਾਹੁੰਦੀ। ਸੋ ਹੁਣ ਤੁਸੀਂ ਜਾਣਦੇ ਹੋ। ਇਹਦਾ ਟ੍ਰਾਨ ਤਾਮ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਤੇ ਜੇਕਰ ਤੁਸੀਂ ਕਵਿਤਾ ਪੜਦੇ ਹੋ, ਤੁਸੀਂ ਉਹ ਜਾਣ ਲਵੋਂਗੇ। ਮੂਲ ਅੰਗਰੇਜ਼ੀ ਸੰਸਕਰਣ ਵਿਚ ਇਸ ਵਿਚ ਇਥੋਂ ਤਕ ਕੋਈ "ਟ੍ਰਾਨ ਤਾਮ" ਸ਼ਬਦ ਵੀ ਨਹੀਂ ਹਨ - ਇਸ ਵਿਚ ਉਥੇ "ਟ੍ਰਾਨ ਤਾਮ" ਦਾ ਬਸ ਭਾਵ ਹੈ, "ਮੈਂ ਸੰਸਾਰ ਨੂੰ ਛਡਦੀ ਹਾਂ, ਅਤੇ ਮੇਰਾ ਦਿਲ ਕੋਈ ਪਛਤਾਵਾ ਨਹੀਂ ਮਹਿਸੂਸ ਕਰਦਾ।" ਬਸ ਇਹੀ।

ਅਤੇ ਤੁਸੀਂ ਕਲਪਨਾ ਕਰ ਸਕਦੇ ਹੋ ਅਜਿਹੇ ਇਕ ਨੀਚ, ਘਟੀਆ, ਕਿਸੇ ਹੋਰ ਦੀ ਦੁਖਦਾਈ ਕਵਿਤਾ ਦੀ ਵਰਤੋਂ ਕਰਦਾ ਇਸ ਨੂੰ ਆਪਣੇ ਆਪ ਲਈ ਵਸੀਅਤ ਬਣਾਉਣ ਲਈ? ਇਕ ਵਸੀਅਤ, ਮੇਰੀ ਵਸੀਅਤ! ਮੇਰੇ ਰਬਾ, ਮੈਂ ਅਜ਼ੇ ਮਰੀ ਨਹੀਂ ਹਾਂ। ਅਤੇ ਇਕ ਉਤਰਾਧਿਕਾਰੀ ਆਉਂਦਾ ਹੈ ਜਦੋਂ ਕੋਈ ਵਿਆਕਤੀ ਰੀਟਾਇਰ ਹੋ ਜਾਂਦਾ ਜਾਂ ਮਰ ਜਾਂਦਾ ਹੈ। ਮੈਂ ਤੁਹਾਡੇ ਨਾਲ ਅਜ਼ੇ ਵੀ ਇਸ ਸਮੇਂ ਕੰਮ ਕਰ ਰਹੀ ਹਾਂ। ਮੈਂ ਕਦੇ ਰੀਟਾਇਰ ਨਹੀਂ ਹੋਈ। ਅਤੇ ਜੇਕਰ ਮੇਰੇ ਕੋਲ ਅਜਿਹਾ ਇਕ ਅਖੌਤੀ ਚੰਗਾ ਉਤਰਾਧਿਕਾਰੀ ਹੋਵੇ, ਕਾਫੀ ਚੰਗਾ ਮੇਰਾ ਉਤਰਾਧਿਕਾਰੀ ਹੋਣ ਲਈ, ਮੈਂ ਬਹੁਤ ਖੁਸ਼ ਹੋਵਾਂਗੀ, ਸਮੁਚੇ ਸੰਸਾਰ ਨੂੰ ਦਸਣ ਲਈ ਬਹੁਤ ਮਾਣ ਹੋਵੇਗਾ। ਮੈਂ ਕੁਝ ਕਿਉਂ ਨਹੀਂ ਕਿਹਾ? ਅਤੇ ਮੇਰੇ ਪੈਰੋਕਾਰਾਂ ਵਿਚੋਂ ਕੋਈ ਨਹੀਂ ਜਾਣਦਾ, ਸਿਵਾਇ ਕਿਸੇ ਜਗਾ ਔ ਲੈਕ (ਵੀਐਤਨਾਮ) ਵਿਚ ਇਕ ਵਿਆਕਤੀਆਂ ਦਾ ਸਮੂਹ ਜੋ ਇਤਨੇ ਕਮਜ਼ੋਰ ਸਨ ਅਤੇ ਕਾਫੀ ਭੌਲੇ ਇਸ ਕਵਿਤਾ ਦੇ ਇਹਨਾਂ ਦੋ ਸ਼ਬਦਾਂ ਵਿਚ ਵਿਸ਼ਵਾਸ਼ ਕਰਨ ਲਈ ਕਿ ਇਹ ਉਹਦੇ ਲਈ ਹਨ। ਨਹੀਂ, ਮੇਰੇ ਰਬਾ! ਅਜਿਹਾ ਇਕ ਸ਼ੈਤਾਨ ਵਿਆਕਤੀ, ਮੈਂ ਉਸ ਦੇ ਲਈ ਇਥੋਂ ਤਕ ਇਕ ਕਵਿਤਾ ਕਿਉਂ ਲਿਖਾਂਗੀ?

ਅਤੇ ਇਹ ਡੂ ਤਾਂਗ (ਭਟਕਦਾ ਭਿਕਸ਼ੂ) ਥਿਚ ਮਿੰਨ ਤਾਨ ਸਿਰਫ ਮੇਰਾ ਵਿਆਹਿਆ ਪਤੀ ਬਾਰੇ ਹੀ ਝੂਠ ਨਹੀਂ ਬੋਲਦਾ, ਉਹ ਬਹੁਤ ਸਾਰੀਆਂ ਚੀਜ਼ਾਂ ਬਾਰੇ ਝੂਠ ਬੋਲਦਾ ਹੈ। ਪਰ ਇਹ ਆਮ ਹੈ। ਮੈਂ ਆਮ ਤੌਰ ਤੇ ਉਸ ਨੂੰ ਨਹੀਂ ਜਾਣਦੀ। ਇਹ ਪਹਿਲੀ ਵਾਰ ਮੈਂ ਉਸ ਬਾਰੇ ਅਤੇ ਉਸ ਦੀ ਗਲਬਾਤ ਬਾਰੇ ਜਾਣ‌ਿਆ ਹੈ - ਕੁਝ ਮਹੀਨੇ ਪਹਿਲਾਂ। ਪਰ ਮੈਂ ਇਸ ਬਾਰੇ ਬਹੁਤਾ ਨਹੀਂ ਸੋਚ‌ਿਆ, ਕਿਉਂਕਿ ਮੈਂ ਸੋਚ‌ਿਆ, "ਓਹ, ਇਹ ਇਕ ਹੋਰ ਕੂੜਾ ਹੈ। ਇਹ ਇਕ ਹੋਰ ਗਪ ਹੈ, ਇਕ ਹੋਰ ਨਿੰਦਿਆ। ਮੈਂ ਨਰਕ ਦੇ ਸ਼ੈਤਾਨਾਂ ਨੂੰ ਇਸ ਕਿਸਮ ਦੇ ਨਾਲ ਨਜਿਠਣ ਲਈ ਰਹਿਣ ਦੇਵਾਂਗੀ।" ਪਰ ਕਿਵੇਂ ਵੀ, ਅਸੀਂ ਇਸ ਬਾਰੇ ਗਲ ਕਰ ਰਹੇ ਹਾਂ, ਸੋ ਜੇਕਰ ਤੁਸੀਂ ਉਲਝਣ ਵਿਚ ਹੋ, ਮੈਨੂੰ ਲਗਦਾ ਹੈ ਕਿ ਤੁਹਾਨੂੰ ਸਮਝਾਉਣ ਲਈ ਮੇਰੀ ਇਕ ਜੁੰਮੇਵਾਰੀ ਹੈ।

ਮੈਂ ਉਸ ਦੀ ਪੂਰੀ ਇੰਟਰਵਿਊ ਨਹੀਂ ਪੜੀ ਕਿਸੇ ਜਗਾ ਇਸ ਖੂਬਸੂਰਤ ਔਲੈਕਸੀਜ਼ (ਵੀਐਤਨਾਮੀਜ਼) ਹੋਸਟੈਸ ਦੇ ਨਾਲ। ਪਰ ਫਿਰ ਤੁਹਾਡੇ ਟੀਮ ਦੇ ਮੈਂਬਰਾਂ ਵਿਚੋਂ ਇਕ ਨੇ ਮੈਨੂੰ ਸਮੁਚੀ ਚੀਜ਼ ਭੇਜ਼ੀ ਸੀ। ਇਸ ਲਈ ਮੈਂ ਸੋਚਦੀ ਹਾਂ ਕਿ ਇਸ ਮਾਮਲੇ ਵਿਚ ਮੈਂ ਤੁਹਾਨੂੰ ਇਹ ਸਭ ਸਮਝਾਉਣ ਲਈ ਮਜ਼ਬੂਰ ਹਾਂ ਜੇ ਕਦੇ ਤੁਸੀਂ ਉਲਝਣ ਵਿਚ ਹੋਵੋਂ ਉਸ ਬਾਰੇ ਜੋ ਉਹ ਕਹਿ ਰਿਹਾ ਸੀ, ਉਹਦੇ ਨਾਲੋਂ ਉਲਟ ਜੋ ਤੁਸੀਂ ਮੇਰੇ ਤੋਂ ਸੁਣ‌ਿਆ ਸੀ। ਜੋ ਤੁਸੀਂ ਮੇਰੇ ਤੋਂ ਸੁਣਦੇ ਹੋ ਇਹ ਹਮੇਸ਼ਾਂ 100% ਸਚ ਹੈ। ਕਿਉਂਕਿ ਮੈਂ ਸਚ ਦਾ ਅਭਿਆਸ ਕਰਦੀ ਹਾਂ, ਮੈਨੂੰ ਸਚ ਦਸਣਾ ਪਵੇਗਾ। ਕਿਉਂਕਿ ਜੇਕਰ ਤੁਸੀਂ ਸਚ ਦਾ ਅਭਿਆਸ ਕਰਦੇ ਹੋ ਅਤੇ ਤੁਸੀਂ ਝੂਠ ਬੋਲਦੇ ਹੋ, ਫਿਰ ਤੁਸੀਂ ਸਚ ਤਕ ਕਦੇ ਨਹੀਂ ਪਹੁੰਚ ਸਕਦੇ। ਬਸ ਉਵੇਂ ਜਿਵੇਂ ਜੇਕਰ ਤੁਸੀਂ ਦਖਣ ਨੂੰ ਪਹੁੰਚਣਾ ਚਾਹੁੰਦੇ ਹੋ, ਅਤੇ ਤੁਸੀਂ ਉਤਰ ਬਾਰੇ ਗਲ ਕਰਨੀ ਜ਼ਾਰੀ ਰਖਦੇ ਹੋ ਅਤੇ ਆਪਣਾ ਧਿਆਨ ਉਤਰ ਦਿਸ਼ਾ ਵਲ ਰਖਦੇ ਹੋ, ਫਿਰ ਤੁਸੀਂ ਦਖਣ ਨੂੰ ਕਦੇ ਪਹੁੰਚ ਨਹੀਂ ਸਕੋਂਗੇ - ਇਸ ਤਰਾਂ ਬਹੁਤ ਸਧਾਰਨ। ਪਰ ਝੂਠ ਬੋਲਣਾ ਇਕ ਮਾਇਆ ਦੇ ਮਾਤਹਿਤ ਦਾ ਆਮ ਵਰਤਾਰਾ ਹੈ, ਮਾਇਆ ਵਰਕਰਾਂ ਜਾਂ ਮਾਇਆ ਦੇ ਅਧੀਨ ਜੋ ਹਨ। ਉਹ ਹੈ ਜੋ ਉਹ ਕਰਦੇ ਹਨ। ਉਨਾਂ ਕੋਲ ਇਕ ਨੈਤਿਕ ਮਿਆਰ ਨਹੀਂ ਹੈ। ਉਨਾਂ ਕੋਲ ਅਨੁਸਰਨ, ਪਾਲਣ ਕਰਨ ਲਈ ਸਿਧਾਂਤ ਨਹੀਂ ਹਨ।

ਉਹ ਇਥੋਂ ਤਕ ਬੁਧ ਅਤੇ ਸਚ ਦਾ ਅਨੁਸਰਨ ਕਰਨ ਦਾ ਦਾਅਵਾ ਵੀ ਕਰਦੇ ਹਨ, ਅਤੇ ਸਚ ਦਸਣ ਲਈ ਉਪਦੇਸ਼ ਵੀ ਪ੍ਰਾਪਤ ਕਰਦੇ ਹਨ, ਮਿਸਾਲ ਵਜੋਂ - ਇਕ - ਪਰ ਉਹ ਕਦੇ ਇਹਦਾ ਅਭਿਆਸ ਨਹੀਂ ਕਰਦੇ। ਉਹ ਕੋਈ ਵੀ ਚੀਜ਼ ਕਹਿੰਦੇ ਹਨ ਬਸ ਆਪਣੇ ਆਪ ਨੂੰ ਮਸ਼ਹੂਰ ਬਣਾਉਣ ਲਈ। ਤੁਸੀਂ ਮਸ਼ਹੂਰ ਬਣ ਸਕਦੇ ਹੋ, ਪਰ ਬੁਧ ਧਰਤੀ ਵਿਚ ਨਹੀਂ। ਸਾਰੇ ਬੁਧ ਤੁਹਾਨੂੰ ਦੇਖਦੇ ਹਨ ਅਤੇ ਜਾਣਦੇ ਹਨ ਤੁਸੀਂ ਕੀ ਕਹਿ ਰਹੇ ਹੋ। ਸੋ, ਤੁਸੀਂ ਦਸ ਸਕਦੇ ਹੋ ਜੇਕਰ ਇਕ ਭਿਕਸ਼ੂ ਇਕ ਅਸਲੀ ਬੋਧੀ ਭਿਕਸ਼ੂ ਹੈ ਜਾਂ ਜੇਕਰ ਉਹ ਇਕ ਮਾਇਆ ਭਿਕਸ਼ੂ ਹੈ, ਭਾਵ ਨਕਲੀ ਭਿਕਸ਼ੂ, ਜੋਸ਼ੀਲਾ ਭਿਕਸ਼ੂ, ਅਸਲੀ ਭਿਕਸ਼ੂ ਨਹੀਂ, ਕਿਉਂਕਿ ਉਹ ਬਹੁਤ ਲੜਾਕੇ ਹਨ। ਉਸ ਕਿਸੇ ਨੂੰ ਵੀ ਚੁਣਦੇ ਹਨ, ਜਿਸ ਕਿਸੇ ਨੂੰ ਉਹ ਕਰ ਸਕਣ। ਉਹ ਸਭ ਕਿਸਮ ਦੇ ਝੂਠ ਬੋਲਦੇ ਹਨ ਤਾਂਕਿ ਆਪਣੇ ਵਲ ਧਿਆਨ ਖਿਚ ਸਕਣ। ਉਹ ਸ਼ਾਇਦ ਹੋਰਨਾਂ ਲੋਕਾਂ ਦੀ ਚੰਗਿਆਈ ਦਾ ਜਾਂ ਅਮੀਰੀ ਦਾ ਜਾਂ ਇਥੋਂ ਤਕ ਟੈਲੀਵੀਜ਼ਨ ਦਾ ਲਾਭ ਉਠਾਉਣਗੇ। ਉਹ ਆਪਣੇ ਆਪ ਨੂੰ ਵਿਚ ਸਦਾ ਦਿੰਦੇ ਹਨ। ਉਹ ਝੂਠ ਬੋਲ ਕੇ ਸਨਸਨੀਖੇਜ਼ ਕਹਾਣੀਆਂ ਬਣਾਉਣ ਦੇ ਲਈ, ਆਪਣੇ ਆਪ ਨੂੰ ਆਕਰਸ਼ਕ ਬਣਾਉਂਦੇ ਹਨ, ਉਵੇਂ ਕੁਝ ਖਬਰਾਂ ਦੇ ਸਮਾਨ ਜੋ ਲੋਕ ਚਾਹੁੰਦੇ ਹਨ ਦੂਜੇ ਲੋਕ ਧਿਆਨ ਦੇਣ । ਉਹ ਸਨਸਨੀਖੇਜ਼ ਕਿਸਮ ਦੇ ਸਿਰਲੇਖ ਬਣਾ ਦੇਣਗੇ ਜਾਂ ਝੂਠੀਆਂ ਕਹਾਣੀਆਂ ਦਸਣਗੇ। ਜਾਂ ਜਿਵੇਂ ਕਹਾਣੀ ਨੂੰ ਇਕ ਗਲਤ ਦਿਸ਼ਾ ਵਿਚ ਮੋੜਨਗੇ।

ਇਸ ਲਈ ਇਸ ਦੁਆਰਾ, ਤੁਸੀਂ ਇਕ ਮਾਇਆ ਭਿਕਸ਼ੂ ਨੂੰ, ਇਕ ਨਕਲੀ ਭਿਕਸ਼ੂ ਨੂੰ, ਇਸ ਤਰਾਂ ਪਛਾਣ ਸਕਦੇ ਹੋ। ਨਾਲੇ, ਬੁਧ ਦੇ ਅੰਤਮ ਵਿਨਾਸ਼ ਦੇ ਧਰਮ ਸੂਤਰ ਦੇ ਅਨੁਸਾਰ, ਇਸ ਧਰਮ-ਅੰਤ ਯੁਗ ਵਿਚ ਭਿਕਸ਼ੂ, ਨਕਲ਼ੀ ਭਿਕਸ਼ੂ, ਭਿਕਸ਼ੂ ਜੋ ਮਾਇਆ ਲਈ ਕੰਮ ਕਰਦੇ ਹਨ, ਬੁਧ ਲਈ ਨਹੀਂ ਕੰਮ ਕਰਦੇ, ਮਨੁਖੀ ਜੀਵਾਂ ਦੇ ਲਾਭ ਲਈ ਨਹੀਂ ਕੰਮ ਕਰਦੇ, ਭਾਵੇ ਉਹ ਇਸ ਤਰਾਂ ਬਲਾ, ਬਲਾ ਕਰਦੇ ਹਨ - ਇਸ ਕਿਸਮ ਦਾ ਭਿਕਸ਼ੂ, ਉਹ ਰੰਗ ਬਰੰਗਾ ਕਸਾਇਆ (ਚੋਲਾ) ਪਹਿਨੇਗਾ।

ਤੁਸੀਂ ਇਹ ਦੇਖ ਸਕਦੇ ਹੋ: ਉਹ (ਥਿਚ ਮਿੰਨ ਤਾਨ) ਹਮੇਸ਼ਾਂ ਰੰਗੀਨ ਵਾਲੇ ਪਹਿਨਦਾ ਹੈ। ਅਤੇ ਜੋ ਵੀ ਉਸਨੇ ਕਿਹਾ ਇਹ ਸਭ ਝੂਠ ਹੈ - ਘਟੋ ਘਟ ਮੇਰੇ ਬਾਰੇ। ਮੈਂ ਆਮ ਤੌਰ ਤੇ ਸਮੁਚੀ ਗਲ ਨਹੀਂ ਪੜਦੀ ਕਿਉਂਕਿ ਮੈਂ ਬਹੁਤ ਬੋਰ ਹੋ ਗਈ ਸੀ, ਮੈਂ ਕਿਹਾ, "ਹੋਰ ਗਪਾਂ, ਇਕ ਹੋਰ ਨਿੰਦਿਆ।" ਮੈਂ ਉਸ ਨਾਲ ਕੁਝ ਗਲਤ ਨਹੀਂ ਕੀਤਾ, ਅਤੇ ਮੈਨੂੰ ਨਹੀਂ ਯਾਦ ਕਿ ਮੈਂ ਉਸ ਨੂੰ ਆਪਣੀ ਜਿੰਦਗੀ ਵਿਚ ਕਦੇ ਮਿਲੀ ਹੋਵਾਂਗੀ। ਸ਼ਾਇਦ ਉਹ ਮੈਨੂੰ ਜਾਣਦਾ ਹੈ, ਕਿਉਂਕਿ ਹਰ ਇਕ ਮੈਨੂੰ ਜਾਣਦਾ ਹੈ, ਬਿਨਾਂਸ਼ਕ। ਪਰ ਮੈਨੂੰ ਨਹੀਂ ਯਾਦ ਮੈਂ ਇਸ ਕਿਸਮ ਦੀ ਕਵਿਤਾ ਸੁਣੀ ਹੈ ਜੋ ਉਸ ਨੇ ਮੇਰੇ ਲਈ ਬਣਾਈ ਹੈ।

Apr. 12, 2021, Thích Minh Tánh: ਮੈਂ ਇਕ ਕਵਿਤਾ ਲਿਖੀ ਸੀ, ਅਤੇ ਤਿੰਨ ਪੁਲੀਸ ਕਾਰਾਂ ਆ ਗਈਆਂ ਅਤੇ ਤਕਰੀਬਨ ਮੈਨੂੰ ਗ੍ਰਿਫਤਾਰ ਕਰ ਲਿਆ। ਮੈਂ ਇਹ ਕਵਿਤਾ ਲਿਖੀ ਸੀ, ਅਤੇ ਇਹ ਜਿਵੇਂ ਇਕ ਕਿਸਮ ਦਾ ਸੰਵੇਦਨਸ਼ੀਲ ਵਿਸ਼ਾ ਹੈ। ਇਹ ਧਾਰਮਿਕ ਮਾਮਲ‌ਿਆਂ ਨੂੰ ਛੂੰਹਦਾ ਹੈ। ਪੁਲੀਸ ਤੁਰੰਤ ਹੀ ਪਹੁੰਚ ਗਈ ਮੇਰੇ ਇਹ ਕਵਿਤਾ ਪੜਨ ਤੋਂ ਬਾਅਦ। ਉਨਾਂ ਨੇ ਪੁਲੀਸ ਨੂੰ ਆਉਣ ਲਈ ਤੁਰੰਤ ਬੁਲਾਇਆ ਸੀ।

ਮੈਂਨੂੰ ਨਹੀਂ ਯਾਦ ਮੈਂ ਇਹਨਾਂ ਤਿੰਨ ਪੁਲੀਸ ਕਾਰਾਂ ਉਸ ਦੇ ਲਈ ਆ ਰਹੀਆਂ ਬਾਰੇ ਕਦੇ ਕੁਝ ਚੀਜ਼ ਸੁਣੀ ਹੈ । ਇਹ ਸਿਰਫ ਨਾਟਕੀ ਹੈ - ਨਾਟਕ, ਸਸਤਾ ਥੀਏਟਰ। ਅਤੇ ਫਿਰ ਵੀ, ਜੇਕਰ ਉਸ ਨੇ ਇਕ ਕਵਿਤਾ ਬਣਾਈ ਹੁੰਦੀ ਅਤੇ ਇਹ ਮੇਰੇ ਅਖੌਤੀ ਪੈਰੋਕਾਰਾਂ ਨੂੰ ਪੜ ਕੇ ਸੁਣਾਈ, ਬਿਨਾਂਸ਼ਕ, ਉਨਾਂ ਨੇ ਉਸ ਨੂੰ ਬਾਹਰ ਜਾਣ ਲਈ ਸਦਾ ਦੇਣਾ ਸੀ, ਜਾਂ ਉਸ ਨੂੰ ਬਾਹਰ ਲਿਜਾਣ ਲਈ ਪੁਲੀਸ ਨੂੰ ਆਉਣ ਲਈ ਕਹਿਣਾ ਸੀ, ਕਿਉਂਕਿ ਉਹ ਉਨਾਂ ਦੇ ਗੁਰੂ ਦੀ ਨਿਰਾਦਰੀ, ਬਦਨਾਮੀ ਕਰ ਰਿਹਾ ਹੈ। ਬਿਨਾਂਸ਼ਕ, ਤੁਸੀਂ ਆਪਣੇ ਗੁਰੂ ਦੀ ਰਖਿਆ ਕਰੋਂਗੇ। ਤੁਸੀਂ ਆਪਣੇ ਗੁਰੂ ਨੂੰ ਪਿਆਰ ਕਰਦੇ ਹੋ, ਸੋ ਤੁਸੀਂ ਪੁਲੀਸ ਨੂੰ ਬੁਲਾਉਂਗੇ ਅਤੇ ਉੇਨਾਂ ਨੂੰ ਕਹੋਂਗੇ ਇਸ ਆਦਮੀ ਨੂੰ ਉਥੋਂ ਬਾਹਰ ਲਿਜਾਣ ਲਈ, ਕਿਉਂਕਿ ਉਹ ਸਾਡੇ ਸਮੂਹ ਵਿਚ ਚੰਗਾ ਨਹੀਂ ਹੈ। ਖੈਰ, ਖੁਸ਼ਕਿਸਮਤੀ ਨਾਲ ਮੈਂ ਉਥੇ ਨਹੀਂ ਸੀ। ਮੈਂਨੂੰ ਉਥੇ ਕਦੇ ਹੋਣਾ ਨਹੀਂ ਯਾਦ ਹੈ। ਮੈਂ ਉਥੇ ਨਹੀਂ ਸੀ; ਨਹੀਂ ਤਾਂ, ਮੈਂ ਉਸ ਨੂੰ ਮੇਰੇ ਬਾਰੇ ਇਹ ਸਭ ਝੂਠ ਸਮਝਾਉਣ ਲਈ ਕਹਿਣਾ ਸੀ।

ਮੈਂ ਉਸ ਨਾਲ ਕੁਝ ਵੀ ਗਲਤ ਨਹੀਂ ਕੀਤਾ। ਮੈਂ ਕਦੇ ਇਕ ਸ਼ਬਦ ਵੀ ਗਲਤ ਉਸ ਬਾਰੇ ਨਹੀਂ ਕਿਹਾ। ਮੈਂ ਉਸ ਨੂੰ ਕੁਝ ਮਹੀਨੇ ਪਹਿਲਾਂ ਤਕ, ਨਿਜ਼ੀ ਤੌਰ ਤੇ ਵੀ ਨਹੀਂ ਜਾਣਦੀ ਸੀ, ਸ਼ਾਇਦ ਮਾਰਚ ਜਾਂ ਕੁਝ ਅਜਿਹਾ। ਸ਼ਾਇਦ ਅਧਾ ਕੁ ਸਾਲ ਪਹਿਲਾਂ, ਵਧ ਜਾਂ ਘਟ ਇਸ ਤਰਾਂ। ਸਮਾਂ ਬਹੁਤ ਜ਼ਲਦੀ ਲੰਘ ਗਿਆ ਅਤੇ ਮੈਂ ਬਹੁਤ ਵਿਆਸਤ ਹਾਂ। ਸੋ ਮੈਂ ਬਸ ਆਪਣੇ "ਬਿਨਾਂ-ਸਿੰਮ ਕਾਰਡ" ਵਾਲੇ ਟੈਲੀਫੋਨ ਨੂੰ ਫਲਿਪ ਕੀਤਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦਸ‌ਿਆ ਸੀ। ਉਹ ਹੈ ਜਿਵੇਂ ਮੈਂ ਕੁਝ ਖਬਰਾਂ ਬਾਰੇ ਜਾਣ ਲਿਆ। ਚੀਜ਼ਾਂ ਬਸ ਮੇਰੀਆਂ ਅਖਾਂ ਸਾਹਮੁਣੇ ਬਾਹਰ ਨਿਕਲ ਆਈਆਂ। ਉਹ ਹੈ ਜਿਵੇਂ ਮੈਂ ਇਸ ਆਦਮੀ ਨੂੰ ਇੰਟਰਨੈਟ ਉਤੇ "ਮਿਲੀ" ਸੀ।

ਮੈਂ ਇਹ ਨਹੀਂ ਪੜਿਆ ਸੀ। ਕਿਸੇ ਵਿਆਕਤੀ ਨੇ ਇਹ ਸਭ ਗਲਬਾਤ ਬਾਰੇ ਮੈਨੂੰ ਜਾਣਕਾਰੀ ਭੇਜੀ। ਮੈਂ ਪੂਰੀ ਗਲ ਨਹੀਂ ਪੜੀ ਸੀ। ਮੈਂ ਬਹੁਤ ਬੋਅਰ ਹੋ ਗਈ ਸੀ। ਪਰ ਹੁਣ ਜਦੋਂ ਉਨਾਂ ਨੇ ਮੈਨੂੰ ਜਾਣਕਾਰੀ ਭੇਜੀ ਹੈ, ਉਸ ਵਲੋਂ ਪੂਰੀ ਭਾਸ਼ਣ, ਮੈਨੂੰ ਲਗਦਾ ਹੈ ਕਿ ਮੈਂ ਇਸਨੂੰ ਸਪਸ਼ਟ ਕਰਨ ਲਈ ਮਜ਼ਬੂਰ ਹਾਂ। ਨਹੀਂ ਤਾਂ, ਤੁਹਾਡੇ ਵਿਚੋਂ ਕਈਆਂ ਨੂੰ ਸ਼ਾਇਦ ਗਲਤ ਜਾਣਕਾਰੀ ਦਿਤੀ ਜਾਵੇ ਕਿਉਂਕਿ ਉਹ ਮੈਨੂੰ ਬਦਨਾਮ ਕਰ ਰਿਹਾ ਹੈ, ਇਥੋਂ ਤਕ ਸੂਖਮ ਤੌਰ ਤੇ ਵੀ ਨਹੀਂ। ਉਹ ਪਖੰਡੀ ਸੀ। ਉਹ ਜਿਵੇਂ ਵੀਡਿਓ ਵਿਚ ਮੈਨੂੰ ਜਿਵੇਂ ਮਥਾ ਟੇਕ ਰਿਹਾ ਸੀ, ਪਰ ਉਹ ਮੈਨੂੰ ਬਸ ਬਦਨਾਮ ਕਰ ਰਿਹਾ ਹੈ। ਇਸੇ ਕਰਕੇ ਮੈਨੂੰ ਲਗਦਾ ਹੈ ਮੇਰੇ ਪੈਰੋਕਾਰਾਂ ਨੇ ਪੁਲੀਸ ਨੂੰ ਬੁਲਾਇਆ ਸੀ, ਬਸ ਉਸ ਨੂੰ ਬਾਹਰ ਜਾਣ ਲਈ ਕਹਿਣ ਲਈ। ਅਸੀਂ ਅਭਿਆਸੀ ਹਾਂ; ਅਸੀਂ ਸਚਮੁਚ ਲੋਕਾਂ ਨੂੰ ਅਦਾਲਤ ਵਿਚ ਨਹੀਂ ਲਿਜਾਂਦੇ। ਸੋ ਅਸੀਂ ਪੁਲੀਸ ਨੂੰ ਕਿਹਾ ਉਸ ਨੂੰ ਬਾਹਰ ਲਿਜਾਣ ਲਈ, ਸ਼ਾਇਦ। ਉਹ ਹੈ ਜੋ ਉਨਾਂ ਨੇ ਕੀਤਾ ਸੀ, ਪਰ ਮੈਨੂੰ ਇਸ ਬਾਰੇ ਕੁਝ ਨਹੀਂ ਯਾਦ। ਮੈਨੂੰ ਇਸ ਕਵਿਤਾ ਬਾਰੇ ਅਤੇ ਪੁਲੀਸ ਬਾਰੇ ਕੁਝ ਨਹੀਂ ਪਤਾ ਸੀ।

ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਕਿਸੇ ਨੇ ਮੈਨੂੰ ਉਸ ਬਾਰੇ, ਕਵਿਤਾ ਬਾਰੇ, ਪੁਲਸ ਬਾਰੇ ਕਦੇ ਸੁਚਿਤ ਕੀਤਾ ਸੀ, ਕੁਝ ਨਹੀਂ। ਮੈਂ ਇਸ ਬਾਰੇ ਸਿਰਫ ਵਧ ਜਾਂ ਘਟ ਅਧਾ ਸਾਲ ਪਹਿਲਾਂ ਤੋਂ ਜਾਣਦੀ ਹਾਂ। ਇਹ ਸਚ ਹੈ। ਸਾਰੇ ਬੁਧ ਮੇਰੇ ਗਵਾਹ ਹਨ। ਉਥੇ ਬਹੁਤ ਸਾਰੇ ਹੋਰ ਝੂਠ ਹਨ ਜੋ ਉਸ ਨੇ ਜਿਤਣ ਲਈ ਕਹੇ ਸੀ, ਬਸ ਮੈਨੂੰ ਬਦਨਾਮ ਕਰਨ ਲਈ, ਬਸ ਮੇਰੇ ਵਰਗੇ ਲੋਕਾਂ ਨੂੰ ਨੀਵਾਂ ਦਿਖਾਉਣ ਲਈ। ਤੁਹਾਨੂੰ ਉਪਰ ਉਠਣ ਲਈ ਲੋਕਾਂ ਨੂੰ ਨੀਵਾਂ ਕਰਨ ਦੀ ਲੋੜ ਨਹੀਂ ਹੈ। ਉਹ ਉਲਟਾ ਜਾਵੇਗਾ, ਕਿਉਂਕਿ ਜੇਕਰ ਤੁਸੀਂ ਝੂਠ ਬੋਲਦੇ ਹੋ ਕੁਝ ਨਿਰਦੋਸ਼ ਅਤੇ ਚੰਗੇ ਲੋਕਾਂ ਬਾਰੇ, ਬਾਅਦ ਵਿਚ, ਤੁਹਾਡੇ ਚੇਲੇ ਹੋ ਸਕਦਾ ਇਸ ਬਾਰੇ ਜਾਣ ਲੈਣ, ਪਤਾ ਕਰ ਲੈਣ, ਅਤੇ ਫਿਰ ਤੁਹਾਡੀ ਆਪਣੀ ਵਕਾਰ ਬਰਬਾਰ ਹੋ ਜਾਵੇਗੀ। ਹਾਂਜੀ, ਇਹ ਹੈ ਜੋ ਇਹ ਹੈ। ਜੇਕਰ ਮੈਂ ਇਕ ਅਭਿਆਸੀ, ਰੂਹਾਨੀ ਸਚ-ਅਭਿਲਾਖੀ ਨਾ ਹੁੰਦੀ, ਮੈਂ ਖੁਦ ਆਪ ਉਸ ਤੇ ਮੁਕਦਮਾ ਕਰ ਦਿੰਦੀ। ਪਰ ਮੈਂ ਉਸ ਨੂੰ ਮਾਫ ਕਰਦੀ ਹਾਂ। ਸਾਰੇ ਬੁਧ ਉਸ ਨੂੰ ਮਾਫ ਕਰਨ, ਇਹ ਜੋਸ਼ੀਲੇ ਭੂਤ ਨੂੰ।

ਉਹ ਇਕ ਜੋਸ਼ੀਲਾ ਭੂਤ ਹੈ। ਸਿਰਫ ਬਸ ਇਸ ਤਰਾਂ ਦਿਖਾਈ ਹੀ ਨਹੀਂ ਦੇ ਰਿਹਾ ਇਸ ਜੋਸ਼ੀਲੇ ਭੂਤ ਵਰਗਾ ਭਿਕਸ਼ੂ (ਰੰਗ ਬਰੰਗਾ) ਚੋਲਾ ਪਹਿਨਣ ਨਾਲ, ਜਿਸ ਬਾਰੇ ਬੁਧ ਨੇ ਸਮਝਾਇਆ ਸੀ, ਦਿਖਾਇਆ ਅਤੇ ਸਾਨੂੰ ਹਦਾਇਤ ਦਿਤੀ ਕਿਵੇਂ ਪਛਾਣੀਏ, ਪਰ ਉਹ ਅਸਲ ਵਿਚ ਇਕ ਹੈ। ਮੈਂ ਇਹ ਦੇਖਿਆ ਸੀ। ਮੈਂ ਇਸਨੂੰ ਹਾਲ ਹੀ ਵਿਚ ਚੈਕ ਕੀਤਾ ਹੈ, ਅਤੇ ਮੈਂ ਜਾਣਦੀ ਹਾਂ ਉਹ ਇਕ ਜੋਸ਼ੀਲਾ ਭੂਤ ਹੈ। ਆਮ ਤੌਰ ਤੇ, ਮੈਂ ਇਹਦੇ ਬਾਰੇ ਕੋਈ ਪ੍ਰਵਾਹ ਨਹੀਂ ਕਰਦੀ, ਪਰ ਮੈਨੂੰ ਲਗਦਾ ਹੈ ਕਿ ਸ਼ਾਇਦ ਇਹ ਸਭ ਤੁਹਾਨੂੰ ਸਮਝਾਉਣਾ ਚਾਹੀਦਾ ਹੈ।

ਉਥੇ ਇਕ ਹੋਰ ਝੂਠ ਹੈ - ਬਹੁਤ ਸਾਰੇ ਝੂਠ ਜੋ ਉਸ ਨੇ ਇਥੇ ਬੋਲੇ। ਉਸ ਨੇ ਜੋ ਵੀ ਕਿਹਾ ਉਹ ਇਕ ਝੂਠ ਹੈ, ਮੇਰੇ ਨਾਮ, ਚਿੰਗ ਹਾਏ ਨੂੰ ਛਡ ਕੇ। ਜਿਵੇਂ ਉਸ ਨੇ ਕਿਹਾ, ਮੈਂ ਤਕਰੀਬਨ ਜਿਵੇਂ ਔ ਲੈਕ (ਵੀਐਤਨਾਮ) ਵਿਚ ਹਸਪਤਾਲ ਵਿਚ ਇਕ ਨਰਸ ਸੀ। ਅਤੇ ਫਿਰ ਮੈਂ ਆਪਣੇ ਪਤੀ ਨੂੰ ਮਿਲੀ, ਇਕ ਜ਼ਰਮਨ ਪਤੀ - "ਬਜ਼ੁਰਗ, ਬਹੁਤ ਬਜ਼ੁਰਗ" ਜ਼ਰਮਨ ਪਤੀ। ਉਹ ਸੋਹਣਾ ਸੁਨਖਾ ਅਤੇ ਜਵਾਨ ਸੀ, ਸੁਨਹਿਰੇ ਵਾਲਾਂ ਅਤੇ ਨੀਲੀਆਂ ਅਖਾਂ ਅਤੇ ਇਕ ਖੂਬਸੂਰਤ ਸ਼ਖਸੀਅਤ ਨਾਲ, ਬਹੁਤ ਮੋਮਲ, ਕੋਮਲ। ਮੈਂ ਨਹੀਂ ਜਾਣਦੀ ਜੇਕਰ ਮੈਂ ਕਿਸੇ ਨੂੰ ਮਿਲ ਸਕਦੀ ਹਾਂ ਜੋ ਇਤਨਾ ਆਕਰਸ਼ਕ ਅਤੇ ਇਤਨਾ ਕੋਮਲ, ਇਤਨਾ ‌ਉਦਾਰ ਅਤੇ ਇਤਨਾ ਰਹਿਮਦਿਲ, ਇਤਨਾ ਪਿਆਰਾ, ਇਸ ਤਰਾਂ ਦਾ ਇਕ ਭਾਵੁਕ ਆਦਮੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ‌ਿਆ, ਅਤੇ ਬੁਧਵਾਦ ਦੀ ਭਾਲ ਲਈ ਬਦਕਿਸਮਤ ਉਸ ਨੂੰ ਛਡਣ ਲਈ। ਪਰ ਮੈਂ ਉਸ ਨੂੰ ਜਰਮਨੀ ਵਿਚ ਮਿਲੀ ਸੀ, ਜਦੋਂ ਮੈਂ ਕੈਰੀਟਾਸ ਲਈ ਅਲਾਚ ਵਿਚ ਕੰਮ ਕਰ ਰਹੀ ਸੀ।

ਮੈਂ ਉਸ ਨੂੰ ਬਾਅਦ ਵਿਚ ਮਿਲੀ, ਜਦੋਂ ਮੈਂ ਉਥੇ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਲਈ ਕੰਮ ਕਰ ਰਹੀ ਸੀ। ਕੁਝ ਲੋਕ ਵੀ ਇਹਦੇ ਬਾਰੇ ਜਾਣਦੇ ਹਨ। ਮੇਰੇ ਸਹਿਯੋਗੀਆਂ ਵਿਚੋਂ ਇਕ ਵੀ ਇਹਦੇ ਬਾਰੇ ਜਾਣਦਾ ਹੈ। ਇਹ ਕੁਝ ਵੀ ਗੁਪਤ ਨਹੀਂ ਹੈ। ਮੇਰਾ ਪਹਿਲਾ ‌ਕਿਉਂ ਵਾਈ (ਪਨਾਹ ਲਈ) ਭਿਕਸ਼ੂ, ਥੇ (ਮਾਸਟਰ) ਥਿਚ ਨੂਹ ਡੀਐਨ, ਅਤੇ ਸੁ ਕੋ ਡਿਓੁ ਅਨ ਅਤੇ ਥਿਚ ਥੀਐਨ ਹੋਆ, ਮਿੰਨ ਤਾਮ - ਮੈਂ ਕੁਝ ਨਾਵਾਂ ਨੂੰ ਭੁਲ ਗਈ ਹਾਂ - ਉਹ ਸਾਰੇ ਇਸ ਬਾਰੇ ਜਾਣਦੇ ਹਨ। ਬਹੁਤ ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ ਸਾਡੇ ਘਰ ਨੂੰ ਆਉਂਦੇ ਸੀ, ਮੇਰੇ ਪਤੀ ਦੇ ਅਤੇ ਮੇਰੇ ਘਰ ਨੂੰ। ਕਦੇ ਕਦਾਂਈ ਉਹ ਰਾਤ ਰਹਿੰਦੇ ਸੀ, ਅਤੇ ਮੈਂ ਉਨਾਂ ਲਈ ਖਾਣਾ ਪਕਾਉਂਦੀ ਸੀ ਅਤੇ ਇਹ ਸਭ। ਸੋ, ਇਹ ਕੋਈ ਗੁਪਤ ਨਹੀਂ ਹੈ ਕਿ ਮੈਂ ਉਸ ਨਾਲ ਜਰਮਨੀ ਵਿਚ ਸ਼ਾਦੀ ਕੀਤੀ ਸੀ ਅਤੇ ਮੈਂ ਉਸ ਨੂੰ ਜਰਮਨੀ ਵਿਚ ਮਿਲੀ ਸੀ।

ਇਸ ਲਈ, ਉਸ ਨੇ ਇਸ ਬਾਰੇ ਝੂਠ ਬੋਲਿਆ। ਉਸ ਨੇ ਸਚਮੁਚ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਇਥੋਂ ਤਕ ਸੂਖਮ ਤੌਰ ਤੇ ਵੀ ਨਹੀਂ, ਪਰ ਸਪਸ਼ਟ ਤੌਰ ਤੇ, ਅਤੇ ਉਸ ਨੇ ਬਾਅਦ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਸੀ, ਜਿਵੇਂ ਮੇਰੀ ਬਦਨਾਮੀ ਕੀਤੀ, ਸਭ ਕਿਸਮ ਦੀਆਂ ਚੀਜ਼ਾਂ। ਇਥੋਂ ਤਕ, ਸਰੀਰਕ ਹਮਲੇ ਦੇ ਨਾਲ - ਸਰੀਰਕ ਤੌਰ ਤੇ ਮੇਰੇ ਤੇ ਹਮਲਾ ਕੀਤਾ, ਥਪੜ ਮਾਰ ਕੇ ਨਹੀਂ, ਪਰ ਸ਼ਬਦਾਂ ਦੁਆਰਾ। ਅਤੇ ਇਹ ਇਕ ਭਦਰਪੁਰਸ਼ ਨਹੀਂ ਹੈ। ਜੇਕਰ ਤੁਸੀਂ ਇਕ ਭਿਕਸ਼ੂ ਹੋ, ਮਿਸਾਲ ਵਜੋਂ, ਅਤੇ ਤੁਸੀਂ ਇਕ ਬਸਸੂਰਤ ਵਿਆਕਤੀ, ਭੈੜੇ ਵਿਆਕਤੀ ਨੂੰ ਦੇਖਦੇ ਹੋ, ਤੁਸੀਂ ਉਸ ਨੂੰ ਕਦੇ ਨਹੀਂ ਕਹੋਂਗੇ, 'ਤੁਸੀਂ ਬਹੁਤ ਬਦਸੂਰਤ ਹੋ।" "ਤੁਸੀਂ ਅਪਾਹਜ ਹੋ," ਜਾਂ ਕੁਝ ਇਸ ਤਰਾਂ। ਉਹ ਦਿਆਲੂ ਨਹੀਂ ਹੈ। ਇਹ ਇਕ ਭਦਰਪੁਰਸ਼ ਨਹੀਂ ਹੈ। ਸੋ ਕਿਵੇਂ ਵੀ ਉਹ ਚੰਗਾ ਨਹੀਂ ਹੈ। ਇਹ ਮਾਇਆ ਵਰਕਰਾਂ ਦੀ ਖਾਸ ਆਮ ਗਲ ਹੈ। ਉਨਾਂ ਕੋਲ ਕੋਈ ਦਇਆ-ਤਰਸ ਨਹੀਂ, ਕੋਈ ਪਿਆਰ ਨਹੀਂ, ਕੋਈ ਨੈਤਿਕਤਾ ਨਹੀਂ, ਕੋਈ ਹਮਦਰਦੀ ਨਹੀਂ, ਕੁਝ ਨਹੀਂ। ਸਭ ਚੀਜ਼ ਜੋ ਉਸ ਨੇ ਕਹੀ ਇਕ ਝੂਠ ਹੈ।

ਸਿਵਾਇ ਉਸ ਨੇ ਕਿਹਾ ਕਿ ਮੈਂ ਆਪਣੇ ਮਾਸਟਰ ਥਿਚ ਨੂ ਡੀਐਨ ਨਾਲ ਕਿਊ ਵਾਈ (ਪਨਾਹ ਲਈ) ਸੀ। ਉਹ ਮੇਰੇ ਪਤੀ ਨੂੰ ਜਾਣਦਾ ਹੈ। ਅਸੀਂ ਮੰਦਰ ਨੂੰ ਦੋਨੋਂ ਇਕਠੇ ਜਾਂਦੇ ਸੀ, ਅਤੇ ਅਸੀਂ ਦੋਨੋਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਵੀ ਇਕਠੇ ਦੇਖਣ ਜਾਂਦੇ ਸੀ। ਅਤੇ ਭਿਕਸ਼ੂ ਅਤੇ ਭਿਕਸ਼ਣੀਆਂ ਮੇਰੇ ਘਰ ਨੂੰ ਵੀ ਆਉਂਦੇ ਸੀ। ਬਹੁਤ ਸਾਰੇ ਹੋਰ ਭਿਕਸ਼ੂ, ਮੈਂ ਉਨਾਂ ਦੇ ਨਾਮ ਯਾਦ ਨਹੀਂ ਕਰ ਸਕਦੀ। ਪੈਰਿਸ ਵਿਚ ਇਕ ਮੰਦਰ ਦਾ ਮਠਾਰੂ, ਮਹੰਤ, ਮਿਸਾਲ ਵਜੋਂ, ਜਿਵੇਂ ਚੁਆ (ਪਾਗੋਡਾ) ਖਾਨ ਆਨ। ਮੇਰਾ ਪਹਿਲਾ ਅਧਿਆਪਕ ਥਿਚ ਨੂ ਡੀਐਨ ਵੀ ਮੈਨੂੰ ਲਭਣ ਲਈ ਨਿਊ ਯਾਰਕ ਨੂੰ ਗਿਆ ਸੀ। ਅਤੇ ਪੈਰਿਸ ਵਿਚ ਖਾਨ ਆਨ ਪਾਗੋਡਾ ਦਾ ਮਠਾਰੂ, ਮਹੰਤ ਤਾਏਵਾਨ (ਫਾਰਮੋਸਾ) ਨੂੰ ਮੈਨੂੰ ਲਭਣ ਲਈ ਗਿਆ ਸੀ ਜਦੋਂ ਮੈਂ ਇਕ ਭਿਕਸ਼ਣੀ, ਇਕ ਪੂਰੀ ਨਨ ਬਣਨ ਦੇ ਸਮਾਰੋਹ ਵਿਚ ਸੀ। ਸੋ ਉਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੈਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ, ਬਹੁਤ ਮਸ਼ਹੂਰ, ਅਤੇ ਮੈਨੂੰ ਜ਼ਰਮਨੀ ਵਿਚ ਔਲੈਕਸੀਜ਼ (ਵੀਐਤਨਾਮੀਜ਼) ਬੋਧੀਆਂ ਅਤੇ ਵਿਦਿਆਰਥੀਆਂ ਦੇ ਇਕ ਉਪ ਪ੍ਰਧਾਨ ਵਜੋਂ ਵੋਟ ਕੀਤਾ ਗਿਆ ਸੀ ਮੇਰੇ ਆਪਣੇ ਅਧਿਆਪਕਾਂ ਅਤੇ ਮੇਰੇ ਸਹਿਯੋਗੀਆਂ, ਦੂਜੇ ਬੋਧੀ ਵਿਸ਼ਵਾਸ਼ੀਆਂ ਦੁਆਰਾ।

ਅਤੇ ਫਿਰ ਉਸ ਨੇ ਕਿਹਾ ਕਿ ਮੈਂ ਥਿਚ ਟਿੰਨ ਹਾਨ ਨੂੰ ਲਭਣ ਲਈ ਤਾਏਵਾਨ (ਫਾਰਮੋਸਾ) ਨੂੰ ਗਈ ਸੀ। ਮੈਂ ਉਥੇ ਪੂਰੀ ਨਨ ਦੀਆਂ, ਭਿਕਸ਼ਣੀ ਦੀਆਂ ਨਸੀਹਤਾਂ ਨੂੰ ਪ੍ਰਾਪਤ ਕਰਨ ਲਈ ਗਈ ਸੀ। ਅਤੇ ਉਨਾਂ ਨੇ ਮੇਰੀ ਮਾਸਟਰ ਥਿਚ ਟਿੰਨ ਹਾਨ ਨਾਲ ਜਾਣ-ਪਛਾਣ ਕਰਵਾਈ । ਮੈਂ ਮਾਸਟਰ ਥਿਚ ਨੁ ਡੀਅਨ ਦੀ ਇਕ ਵੀਐਨ ਗ‌ਿਆਕ ਮੈਗਜ਼ੀਨ ਵਿਚ ਵੀ ਉਸ ਬਾਰੇ ਲਿਖਿਆ ਸੀ। ਮੈਂ ਉਸ ਦੇ ਬਾਰੇ ਲਿਖਿਆ ਸੀ। ਮੈਂ ਉਸ ਦੇ ਬਾਰੇ ਬਹੁਤ ਸੋਹਣੀ ਤਰਾਂ ਲਿਖਿਆ ਸੀ ਅਤੇ ਕਿਹਾ ਕਿ ਮੈਂ ਉਥੇ ਰਹਿੰਦੀ ਹਾਂ। ਤਾਏਵਾਨੀਜ਼ (ਫਾਰਮੋਸਨ) ਬੋਧੀ ਸੰਘਾ ਨੇ ਮੇਰੀ ਥਿਚ ਟਿੰਨ ਹਾਨ ਨਾਲ ਜਾਣ-ਪਛਾਣ ਕਰਵਾਈ ਸੀ ਕਿਉਂਕਿ ਉਹ ਉਥੇ ਇਕ ਔਲੈਕਸੀਜ਼ (ਵੀਐਤਨਾਮੀਜ਼) ਭਿਕਸ਼ੂ ਸੀ । ਸੋ, ਉਹ ਮੈਨੂੰ ਉਸ ਦੇ ਮੰਦਰ ਨੂੰ ਲੈ ਕੇ ਗਏ ਤਾਂਕਿ ਮੈਂ ਉਥੇ ਰਹਿ ਸਕਾਂ। ਅਤੇ ਉਸਨੇ (ਥਿਚ ਮਿੰਨ ਤਾਨ) ਨੇ ਕਿਹਾ ਕਿ ਥਿਚ ਟਿੰਨ ਹਾਨ ਨੇ ਮੈਨੂੰ ਸਵੀਕਾਰ ਨਹੀਂ ਕੀਤਾ ਸੀ। ਇਹ ਸਚ ਨਹੀਂ ਹੈ। ਮੇਰਾ ਨਾਮ, ਚਿੰਗ ਹਾਏ ਜਾਂ ਥਾਨ ਹਾਏ, ਥਿਚ ਟਿੰਨ ਹਾਨ ਦੇ ਅਧਿਆਪਕ ਵੰਸ਼ ਤੋਂ ਦਿਤਾ ਗਿਆ ਸੀ। ਸੋ, ਮੇਰੇ ਦੂਸਰੇ ਮਾਸਟਰ ਨੇ ਮੈਨੂੰ ਥਿਚ ਥੀ ਨਗੂਯੈਨ ਨਾਮ ਦਿਤਾ ਸੀ, ਅਤੇ ਫਿਰ ਇਸ ਮਾਸਟਰ ਥਿਚ ਟਿੰਨ ਹਾਨ ਨੇ ਮੈਨੂੰ ਥਿਚ ਥਾਨ ਹਾਏ ਦਾ ਨਾਮ ਦਿਤਾ ਸੀ।

ਪਰ ਇਹ ਸਭ ਇਕਠਾ ਜੁੜਦਾ ਹੈ। ਇਥੋਂ ਤਕ ਸਾਰੀਆਂ ਭਵਿਖਬਾਣੀਆਂ ਨੇ ਮੇਰੇ ਨਾਮ ਦਾ ਜ਼ਿਕਰ ਕੀਤਾ । ਇਹ ਉਹ ਨਾਮ ਹੋਣਾ ਜ਼ਰੂਰੀ ਸੀ। ਮੈਨੂੰ ਤਾਏਵਾਨ (ਫਾਰਮੋਸਾ) ਵਿਚ ਹੋਣਾ ਚਾਹੀਦਾ ਸੀ। ਉਹ ਨਾਮ ਪ੍ਰਾਪਤ ਕਰਨ ਲਈ ਮੈਨੂੰ ਸ੍ਰੀ ਮਾਨ ਥਿਚ ਟਿੰਨ ਹਾਨ ਦੇ ਨਾਲ ਹੋਣਾ ਚਾਹੀਦਾ ਸੀ । ਮੈਂ ਇਹ ਸਭ ਬਾਰੇ ਪਹਿਲਾਂ ਕੁਝ ਨਹੀਂ ਜਾਣਦੀ ਸੀ, ਬਿਨਾਂਸ਼ਕ! ਸੋ ਉਹ ਇਕ ਹੋਰ ਝੂਠ ਹੈ। ਅਤੇ ਥਿਚ ਟਿੰਨ ਹਾਨ ਤੋਂ ਬਾਅਦ, ਮੈਂ ਮਾਸਟਰ ਸ਼ੇਂਗ ਯੈਨ ਨੂੰ ਮਿਲੀ ਸੀ, ਅਤੇ ਉਸ ਦੇ ਮੰਦਰ ਵਿਚ ਅਧਿਐਨ ਜਾਰੀ ਰਖਣ ਲਈ, ਉਸ ਦੇ ਨਾਲ ਨਿਊ ਯਾਰਕ ਨੂੰ ਗਈ ਸੀ । ਉਸ ਨੇ ਅਸਲ ਵਿਚ, ਮੈਨੂੰ ਸਦਾ ਦਿਤਾ ਸੀ। ਮੈਂ ਉਸ ਨੂੰ ਸਿਰਫ ਦੋ ਵਾਰ ਮਿਲੀ ਸੀ। ਇਕ ਵਾਰ, ਉਹ ਥਿਚ ਟਿੰਨ ਹਾਨ ਦੇ ਮੰਦਰ ਵਿਚ ਸੀ; ਇਕ ਹੋਰ ਵਾਰ, ਆਪਣੇ ਆਵਦੇ ਮੰਦਰ ਵਿਚ। ਅਤੇ ਫਿਰ ਉਸ ਨੇ ਉਸ ਦੇ ਨਾਲ ਨਿਊ ਯਾਰਕ ਨੂੰ ਜਾਣ ਲਈ ਮੈਨੂੰ ਸਦਾ ਦਿਤਾ ਸੀ। ਜੇਕਰ ਮੈਂ ਜਾਣਾ ਪਸੰਦ ਕਰਾਂ, ਉਹ ਮੇਰੇ ਜਾਣ ਲਈ ਕਾਗਜ਼ ਪਤਰ ਕਰੇਗਾ । ਸੋ, ਮੈਂ ਉਥੇ ਗਈ ਸੀ। ਪਰ ਬਾਅਦ ਵਿਚ, ਮੈਂ ਵੀਜ਼ਾ ਦੇ ਕਾਰਨ ਬਹੁਤ ਲੰਮੇ ਸਮੇਂ ਲਈ ਨਹੀਂ ਰਹਿ ਸਕੀ - ਹੋਰ ਜ਼ਾਰੀ ਰਖਣ ਲਈ ਅਮਰੀਕਨਾਂ ਨੇ ਮੈਨੂੰ ਇਕ ਵੀਜ਼ਾ ਨਹੀਂ ਦਿਤਾ। ਸੋ ਮੈਂ ਉਥੇ ਮੇਰੇ ਖਿਆਲ ਸਿਰਫ ਇਕ ਸਾਲ ਲਈ ਰਹੀ, ਅਤੇ ਵੀਜ਼ੇ ਨੂੰ ਨਵੀਨੀਕਰਨ ਨਹੀਂ ਕੀਤਾ ਗਿਆ ਸੀ, ਸੋ ਮੈਨੂੰ ਵਾਪਸ ਤਾਏਵਾਨ (ਫਾਰਮੋਸਾ) ਨੂੰ ਜਾਣਾ ਪਿਆ।

ਅਤੇ ਇਸ ਤੋਂ ਪਹਿਲਾਂ, ਮੈਂ ਵਖ-ਵਖ ਮੰਦਰਾਂ ਵਿਚ ਅਤੇ ਵਖ-ਵਖ ਧਰਮਾਂ ਦਾ ਅਧਿਐਨ ਕੀਤਾ ਸੀ, ਇਥੋਂ ਤਕ ਤਿਬਤੀ (ਬੁਧ ਧਰਮ), ਹਿੰਦੂ ਧਰਮ, ਸਿਖ ਧਰਮ, ਅਤੇ ਥੋੜਾ ਜਿਹਾ ਜੈਨ ਧਰਮ ਵੀ। ਪਰ ਮੈਂ ਕਦੇ ਜਾਦੂ ਦਾ ਅਧਿਐਨ ਨਹੀਂ ਕੀਤਾ। ਅਤੇ ਉਸ ਨੇ ਇਥੋਂ ਤਕ ਕਿਹਾ ਮੈਂ ਕਾਲੇ ਜਾਦੂ ਦਾ ਅਧਿਐਨ ਕੀਤਾ ਸੀ। ਇਹ ਇਕ ਝੂਠ ਹੈ। ਉਹ ਝੂਠਾ ਹੈ। ਭਾਵੇਂ ਜੇਕਰ ਇਹ ਇਕ ਝੂਠ ਨਾ ਹੋਵੇ, ਉਸ ਨੂੰ ਜਾਣਨਾ ਚਾਹੀਦਾ ਹੈ ਕਿ ਜੇਕਰ ਤੁਸੀਂ ਕਿਸੇ ਬਾਰੇ ਗਲ ਕਰਨੀ ਚਾਹੁੰਦੇ ਹੋ, ਮਾੜੀ ਜਾਂ ਚੰਗੀ ਉਸ ਵਿਆਕਤੀ ਬਾਰੇ, ਤੁਹਾਨੂੰ ਉਸ ਵਿਆਕਤੀ ਨੂੰ ਚੰਗੀ ਤਰਾਂ ਜਾਨਣਾ ਜ਼ਰੂਰੀ ਹੈ - ਉਸ ਦੇ ਜੀਵਨ ਜਾਂ ਇਤਿਹਾਸ ਨੂੰ, ਪਰ ਜੋ ਵੀ ਉਸ ਨੇ ਇਥੇ ਕਿਹਾ, ਸਿਵਾਇ ਕਿ ਮੈਂ ਤਾਏਵਾਨ (ਫਾਰਮੋਸਾ) ਵਿਚ ਥਿਚ ਟਿੰਨ ਹਾਨ ਦੇ ਨਾਲ ਸੀ, ਅਤੇ ਜਰਮਨੀ ਵਿਚ ਥਿਚ ਨੂ ਡੀਐਨ ਨਾਲ ਸੀ, (ਹੋਰ) ਸਭ ਨਕਲੀ ਹੈ, ਸਭ ਝੂਠ ਹੈ। ਉਸ ਨੇ ਇਹ ਸਭ ਕੁਝ ਮੈਨੂੰ ਬਦਨਾਮ ਕਰਨ ਲਈ ਸਿਰਜ਼ਿਆ ਸੀ।

ਮੈਂ ਕਦੇ ਜਾਦੂ ਦਾ ਅਧਿਐਨ ਨਹੀਂ ਕੀਤਾ। ਮੇਰੇ ਕੋਲ ਖੁਦ ਆਪਣੇ ਅੰਦਰ ਜਾਦੂ ਹੈ। ਬਾਅਦ ਵਿਚ ਮੈਂ ਇਹਦੇ ਬਾਰੇ ਪਤਾ ਕੀਤਾ, ਪਰ ਮੈਨੂੰ ਇਹਦੀ ਵਰਤੋਂ ਕਰਨ ਲਈ ਇਜਾਜ਼ਤ ਨਹੀਂ। ਅਤੇ ਆਪਣੇ ਸਮੂਹ ਵਿਚ, ਸਾਡੀ ਸੰਸਥਾ ਵਿਚ, ਮੈਂ ਕਿਸੇ ਨੂੰ ਜਾਦੂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿਤੀ, ਸਿਵਾਇ ਇਕ ਜਾਂ ਦੋ ਵਾਰ ਅਸੀਂ ਬਸ ਇਹਦੇ ਬਾਰੇ ਗਲ ਕੀਤੀ ਸੀ - ਬਸ ਇਹੀ । ਪਰ ਸਾਡੀ ਸੰਸਥਾ ਵਿਚ, ਸਾਡੇ ਧਾਰਮਿਕ ਵਿਸ਼ਵਾਸ਼ ਵਿਚ, ਕਿਸੇ ਨੂੰ ਜਾਦੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੁਸੀਂ ਮੇਰੇ ਪੈਰੋਕਾਰਾਂ ਵਿਚੋਂ ਕਿਸੇ ਨੂੰ ਵੀ ਪੁਛ ਸਕਦੇ ਹੋ, ਅਤੇ ਉਹ ਤੁਹਾਨੂੰ ਦਸਣਗੇ। ਉਨਾਂ ਵਿਚੋਂ ਕੋਈ ਵੀ। ਬਸ ਉਨਾਂ ਵਿਚੋਂ ਕਿਸੇ ਦੀ ਚੋਣ ਕਰੋ।

ਅਤੇ ਉਸਨੇ (ਥਿਚ ਮਿੰਨ ਤਾਨ) ਨੇ ਮੇਰੀ ਭੌਤਿਕ (ਦਿਖ) ਤੇ ਵੀ ਹਮਲਾ ਕੀਤਾ ਸੀ। ਇਹ ਕੁਝ ਚੀਜ਼ ਹੈ - ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ - ਇਹ ਭਿਕਸ਼ੂ ਵਰਗੀ ਚੀਜ਼ ਨਹੀਂ ਹੈ। ਇਹ ਦਿਆਲੂ ਨਹੀਂ ਹੈ। ਇਹ ਭਦਰਪੁਰਸ਼ ਵਾਲਾ ਵਿਹਾਰ ਨਹੀਂ ਹੈ।

Apr. 12, 2021, Thích Minh Tánh: ਸਿਖ ਧਰਮ ਰਹਿਸਮਈ ਸ਼ਕਤੀਆਂ ਅਤੇ ਗੁਪਤ ਅਭਿਆਸਾਂ ਨਾਲ ਭਰ‌ਿਆ ਹੈ। (ਓਹ, ਜਾਦੂਮਈ ਸ਼ਕਤੀਆਂ ਸਿਖਣ ਬਾਰੇ।) ਇਹ ਅਧਿਐਨ ਕਰਦਾ ਹੈ ਜੋ ਕਿ ਕਾਲਾ ਜਾਦੂ, (ਹਾਂਜੀ।) ਜਾਦੂਗਰੀ ਅਭਿਆਸ ਮੰਨੇ ਜਾਂਦੇ ਹਨ। ਉਹ ਹੈ ਜੋ ਉਸ ਨੇ ਸਿਖ‌ਿਆ ਸੀ। ਭਿਕਸ਼ਣੀ ਚਿੰਗ ਹਾਏ ਨੇ ਇਤਨੀ ਸਖਤ ਪੜਾਈ ਕੀਤੀ ਕਿ ਉਸ ਦਾ ਮੂੰਹ ਵਿੰਗਾ, ਟੇਢਾ ਹੋ ਗਿਆ, ਵਿੰਗਾ ਮੂੰਹ।

ਇਸ ਲਈ, ਤੁਸੀਂ ਦੇਖ ਸਕਦੇ ਹੋ ਕਿ ਉਹ ਇਕ ਅਸਲੀ ਭਿਕਸ਼ੂ ਨਹੀਂ ਹੈ। ਅਤੇ ਉਸ ਦੀ ਕਵਿਤਾ ਵਿਚ, ਉਹ ਬਸ ਗਲ ਕਰਦਾ ਹੈ ਜਿਵੇਂ ਉਹ ਬਹੁਤ ਸਨੇਹੀ ਅਤੇ ਰਹਿਮਦਿਲ ਹੈ, ਪਰ ਉਸ ਨੇ ਮੇਰੀ ਪੂਰੀ ਤਰਾਂ ਬਦਨਾਮੀ ਕੀਤੀ। ਮੈਂ ਇਸ ਬਾਰੇ ਗਲ ਨ੍ਹਹੀਂ ਕਰਨੀ ਚਾਹੁੰਦੀ। ਆਮ ਤੌਰ ਤੇ ਮੈਂ ਇਥੋਂ ਤਕ ਇਹ ਸਭ ਨਹੀਂ ਪੜਦੀ, ਪਰ ਉਨਾਂ ਨੇ ਮੈਨੂੰ ਇਹ ਬਾਅਦ ਵਿਚ ਭੇਜਿਆ ਸੀ। ਸੋ, ਮੈਂ ਇਹ ਜਿਵੇਂ ਬਸ ਹੁਣੇ ਹੀ ਪੜਿਆ, ਮੇਰਾ ਭਾਵ ਹੈ ਕੁਝ ਦਿਨ ਪਹਿਲਾਂ, ਇਥੋਂ ਤਕ ਛੇ ਮਹੀਨੇ ਪਹਿਲਾਂ ਵੀ ਨਹੀਂ, ਜਾਂ ਦੋ, ਤਿੰਨ ਮਹੀਨੇ ਪਹਿਲਾਂ ਨਹੀਂ।

ਉਹ ਬੁਧ ਧਰਮ ਬਾਰੇ ਕੁਝ ਨਹੀਂ ਜਾਣਦਾ। ਉਸ ਨੇ ਬਸ ਬਹੁਤ ਸਾਰੇ ਬੁਧਾਂ ਦੇ ਨਾਮ ਮੂੰਹ ਜੁਬਾਨੀ ਸਿਖੇ ਹਨ ਕਮਜ਼ੋਰਾਂ ਨੂੰ ਪ੍ਰਭਾਵਿਤ ਕਰਨ ਲਈ, ਲੋਕ ਜਿਨਾਂ ਕੋਲ ਸੂਤਰਾਂ ਨੂੰ ਪੜਨ ਲਈ ਬਹੁਤਾ ਸਮਾਂ ਨਹੀਂ ਹੈ। ਅਤੇ ਉਸ ਨੇ ਕਿਹਾ ਕਿ ਮੈਂ ਗਈ... ਸ਼ਾਇਦ ਵਿਰੋਧੀ ਰਾਹ ਤੇ । ਅਤੇ ਉਹ ਬੁਧ ਧਰਮ ਨੂੰ ਗਿਆ, ਪਰ ਉਹ ਬੁਧ ਧਰਮ ਬਾਰੇ ਬਿਲਕੁਲ ਕੁਝ ਨਹੀਂ ਜਾਣਦਾ। ਬੁਨਿਆਦੀ ਇਹ ਹੈ ਕਿ ਤੁਸੀਂ ਦੂਜੇ ਲੋਕਾਂ ਤੇ ਹਮਲਾ ਨਾ ਕਰੋ ਜਿਨਾਂ ਨੇ ਤੁਹਾਡੇ ਨਾਲ ਜਾਂ ਕਿਸੇ ਨਾਲ ਬਿਲਕੁਲ ਕੁਝ ਗਲਤ ਨਹੀਂ ਕੀਤਾ। ਅਤੇ ਤੁਸੀਂ ਕੁਝ ਨਹੀਂ ਜਾਣਦੇ ਕਿ ਉਹ ਵਿਆਕਤੀ ਦੂਜਿਆਂ ਨੂੰ ਕੀ ਸਿਖਾ ਰਿਹਾ ਹੈ, ਜਾਂ ਉਹ ਦੂਜਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ। ਮੈਂ ਲੋਕਾਂ ਨੂੰ ਘਟੋ ਘਟ ਪੰਜ ਸਿਧਾਂਤ ਨਸੀਹਤਾਂ ਸਿਖਾਉਂਦੀ ਹਾਂ: ਤੁਸੀਂ ਝੂਠ ਨਾ ਬੋਲੋ; ਤੁਸੀਂ ਚੋਰੀ ਨਾ ਕਰੋ; ਤੁਸੀਂ ਨਾਜਾਇਜ਼ ਸੈਕਸ ਨਾ ਕਰੋ; ਤੁਸੀਂ ਨਸ਼ੇ, ਸ਼ਰਾਬ ਅਤੇ ਜੂਆ ਅਤੇ ਉਹ ਸਭ ਨਾ ਲਵੋ; ਅਤੇ ਤੁਸੀਂ ਹੋਰਨਾਂ ਲੋਕਾਂ ਨੂੰ ਕਤਲ ਨਾ ਕਰੋ ਅਤੇ ਨੁਕਸਾਨ ਨਾ ਪਹੁੰਚਾਉ। ਅਹਿੰਸਾ, ਗੈਰ-ਹਿੰਸਾ। ਉਥੇ ਉਹਦੇ ਨਾਲ ਕੁਝ ਵੀ ਗਲਤ ਨਹੀਂ ਹੈ, ਅਤੇ ਇਹ ਜਾਦੂ ਨਹੀਂ ਹੈ।

ਅਸੀਂ ਆਪਣੇ ਸਮੂਹ ਵਿਚ ਜਾਦੂ ਦੀ ਵਰਤੋਂ ਨਹੀਂ ਕਰਦੇ। ਇਹ ਮੇਰੇ ਲਈ ਵੀ ਵਰਜ਼ਿਤ ਹੈ। ਮੈਂ ਇਹ ਸਿਰਫ ਇਕੇਰਾਂ ਆਪਣੇ ਕੁਤੇ-ਵਿਆਕਤੀ ਲਈ ਵਰਤੋਂ ਕੀਤਾ ਸੀ, ਆਪਣੇ ਕੁਤੇ-ਵਿਆਕਤੀ ਨੂੰ ਰਾਜ਼ੀ, ਠੀਕ ਕਰਨ ਲਈ, ਕਿਉਂਕਿ ਸਾਰੀਆਂ ਦਵਾਈਆਂ ਨੇ ਉਸ ਦੀ ਮਦਦ ਨਹੀਂ ਕੀਤੀ, ਅਤੇ ਉਹ ਮਰ ਰਿਹਾ ਸੀ। ਉਹ ਇਥੋਂ ਤਕ ਤੁਰ ਵੀ ਨਹੀਂ ਸਕਦਾ ਸੀ। ਅਤੇ ਮੈਂ ਉਸ ਨੂੰ ਬਾਹਰ ਟਟੀ/ਪਿਸ਼ਾਬ ਲਈ ਵੀ ਨਹੀਂ ਲਿਜਾ ਸਕਦੀ ਸੀ, ਕਿਉਂਕਿ ਮੈਂ (ਕਦ ਦੀ) ਬਹੁਤ ਛੋਟੀ ਹਾਂ। ਉਹ ਮੇਰੇ ਜਿਤਨਾ ਵਡਾ ਸੀ। ਤੁਸੀਂ ਜਾਣਦੇ ਹੋ ਉਸ ਕੁਤੇ-ਵਿਆਕਤੀ ਨੂੰ - ਮੇਰਾ ਪਿਆਰਾ ਗੁਡ ਲਵ, ਜਿਹੜਾ ਅਜਕਲ ਅਜ਼ੇ ਵੀ ਮੇਰੀ ਰਖਿਆ ਕਰ ਰਿਹਾ ਹੈ। ਜੇਕਰ ਮੈਂ ਆਪਣੀ ਜਾਦੂਮਈ ਸ਼ਕਤੀ ਦੀ ਵਰਤੋਂ ਕਰਨੀ ਚਾਹਾਂ, ਇਹ ਭਿਕਸ਼ੂ (ਥਿਚ ਮਿੰਨ ਤਾਨ) ਮਰ ਗਿਆ ਹੁੰਦਾ, ਜਾਂ ਕੁਝ ਚੀਜ਼ ਗਲਤ ਉਸ ਦੇ ਨਾਲ ਵਾਪਰ ਗਈ ਹੁੰਦੀ। ਮੈਂ ਨਹੀਂ ਕਰ ਸਕਦੀ, ਮੈਂ ਨਹੀਂ ਕਰਾਂਗੀ, ਅਤੇ ਤੁਸੀਂ ਇਹ ਜਾਣਦੇ ਹੋ।

ਹਰ ਇਕ ਨਮੋ ਅਮੀਤਬਾ ਬੁਧ ਉਚਾਰ ਸਕਦਾ ਹੈ, ਨਮੋ ਸ਼ਕਿਆਮੁਨੀ ਬੁਧ, ਜੋ ਵੀ। ਮੈਂ ਹਰ ਇਕ ਨੂੰ ਕਿਹਾ ਕਿ ਉਹ ਮੇਰੇ ਨਾਲ ਮੈਡੀਟੇਸ਼ਨ ਦਾ ਅਧਿਐਨ ਕਰ ਸਕਦੇ ਹਨ ਜਦੋਂ ਕਿ ਉਹ ਆਪਣੇ ਧਰਮ ਦੇ ਨਾਲ ਬਣੇ ਰਹਿਣ। ਦਰਅਸਲ ਵਿਚ, ਅਸਲ ਵਿਚ, ਮੈਂ ਬਸ ਤੁਹਾਨੂੰ ਹੁਣੇ ਹੀ ਇਹ ਕਿਹਾ ਸੀ। ਅਤੇ ਮੈਂ ਤੁਹਾਨੂੰ ਇਹ ਅਨੇਕ ਵਾਰ ਪਹਿਲੇ ਹੀ ਕਿਹਾ ਹੈ। ਪਹਿਲਾਂ, ਅਸਲ ਵਿਚ, ਮੈਂ ਲੋਕਾਂ ਨੂੰ ਆਪਣੇ ਧਾਰਮਿਕ ਸੰਸਥਾਪਕ ਦਾ ਨਾਮ ਜਾਂ ਬੁਧਾਂ ਜਾਂ ਸੰਤਾਂ ਦੇ ਨਾਵਾਂ ਨੂੰ ਉਚਾਰਨਾ ਸਿਖਾਉਂਦੀ ਸੀ। ਮੈਂ ਲੋਕਾਂ ਨੂੰ "ਨਾਮ ਮੋ ਥਾਨ ਹਾਏ ਵੋ ਥੂਓਂਗ ਸੁ" ਉਚਾਰਨ ਲਈ ਨਹੀਂ ਕਿਹਾ ਸੀ। ਇਹ ਵੀ ਇਕ ਝੂਠ ਹੈ। ਉਸ ਨੇ ਕਿਹਾ ਮੈਂ "ਆਪਣੇ ਪੈਰੋਕਾਰਾਂ ਨੂੰ ਉਹ ਨਾਮ ਉਚਾਰਨ ਲਈ ਮਜ਼ਬੂਰ ਕੀਤਾ," ਮੇਰਾ ਨਾਮ ਉਚਾਰਨ ਲਈ, "ਨਾਮ ਮੋ ਥਾਨ ਹਾਏ ਵੋ ਥੂਓਂਗ ਸੁ।" ਮੈਂ ਕਦੇ ਨਹੀਂ ਕੀਤਾ, ਕਦੇ ਨਹੀਂ।

Apr. 12, 2021, Thích Minh Tánh: ਭਿਕਸ਼ਣੀ ਚਿੰਗ ਹਾਏ ਨੇ ਦੁਸ਼ਟ ਮਾਰਗ ਦਾ ਪਿਛਾ ਕੀਤਾ ਸੀ - ਮੈਂ ਇਸਨੂੰ ਸਪਸ਼ਟ ਤੌਰ ਤੇ, ਸੰਖੇਪ ਵਿਚ ਕਹਿ ਰਿਹਾ ਹਾਂ। ਅਸੀਂ ਹਰ ਇਕ ਆਪਣੇ ਮਾਰਗ ਦੀ ਪਾਲਣਾ ਕਰਦੇ ਹਾਂ। ਪਰ ਮੈਂ ਅਜੇ ਵੀ ਭਿਕਸ਼ਣੀ ਚਿੰਗ ਹਾਏ ਬਾਰੇ ਪ੍ਰਵਾਹ ਕਰਦਾ ਹਾਂ। ਉਹ ਕਾਫੀ ਪ੍ਰਤਿਭਾਸ਼ਾਲੀ ਹੈ, ਪਰ ਉਹ ਭਟਕ ਗਈ ਹੈ, ਸਵੈ-ਘੋਸ਼ਣਾ ਕਰ ਰਹੀ, ਸਗੋਂ "ਨਮੋ ਅਮੀਤਬਾ ਬੁਧਾ," "ਨਮੋ ਸ਼ਕਿਆਮੁਨੀ ਬੁਧ," ਜਾਂ "ਨਮੋ ਕੁਆਨ ਯਿੰਨ ਬੋਧੀਸਾਤਵਾ" ਉਚਾਰਨ, ਜਪਣ ਨਾਲੋਂ। ਉਸ ਨੇ ਆਪਣੇ ਪੈਰੋਕਾਰਾਂ ਨੂੰ "ਨਮੋ ਪਰਮ ਸਤਿਗੁਰੂ ਚਿੰਗ ਹਾਏ" ਜਪਣ ਲਈ ਕਿਹਾ ਹੈ, ਜਿਵੇਂ ਕਿ ਸੰਸਾਰ ਵਿਚ ਕੋਈ ਵੀ ਅਧਿਆਪਕ ਉਸ ਨਾਲੋਂ ਵਧੇਰੇ ਉਚਾ ਨਹੀਂ ਹੈ। ਉਸ ਨੇ ਸੁਪਰੀਮ (ਪਰਮ) ਵਾਲੇ ਹੋਣ ਦਾ, ਬੁਧ ਹੋਣ ਦਾ ਦਾਅਵਾ ਕੀਤਾ। "ਨਮੋ ਸੁਪਰੀਮ ਮਾਸਟਰ ਚਿੰਹ ਹਾਏ।"

ਮੇਰੇ ਅਖੌਤੀ ਪੈਰੋਕਾਰ ਪੁਛਦੇ ਹਨ, "ਜਦੋਂ ਉਹਨਾਂ ਕੋਲ ਮੈਡੀਟੇਸ਼ਨ ਦੌਰਾਨ ਸਮਸਿਆ ਹੋਵੇ, ਕੀ ਕਰਨਾ ਹੈ?" ਮੈਂ ਕਹਿੰਦੀ ਹਾਂ, "ਉਸ ਮਾਮਲੇ ਵਿਚ, ਬਸ ਮੈਨੂੰ ਬੁਲਾਉਣਾ। ਮੈਂ ਆ ਕੇ ਅਤੇ ਤੁਹਾਡੀ ਮਦਦ ਕਰਾਂਗੀ।" ਬਸ ਇਹੀ ਹੈ। "ਮੇਰਾ ਨਾਮ ਪੁਕਾਰੋ। ਮੈਂ ਨੇੜੇ ਹੀ ਹਾਂ।" ਬਸ ਇਹੀ।

ਅਤੇ ਕੁਝ ਲੋਕਾਂ ਨੇ ਇਹ ਪਹਿਲਾਂ ਕੀਤਾ ਸੀ ਅਤੇ ਉਨਾਂ ਨੇ ਕਿਹਾ ਇਹਨੇ ਮਦਦ ਕੀਤੀ ਸੀ। ਸੋ ਮੈਂ ਕਿਹਾ, "ਜਾਰੀ ਰਖੋ।" ਅਤੇ ਫਿਰ ਉਹ ਇਸ ਕਿਸਮ ਦੀ "ਨਾਮੋ ਚਿੰਗ ਹਾਏ ਵੂ ਸ਼ਾਂਗ ਸ਼ੀਹ" ਲਿਖਦੇ ਹਨ ਚੀਨੀ ਵਿਚ, ਤਾਏਵਾਨ (ਫਾਰਮੋਸਾ) ਵਿਚ, ਅਤੇ ਇਹ ਆਪਣੀਆਂ ਕਾਰਾਂ ਤੇ ਲਾਉਂਦੇ ਅਤੇ ਸਾਰੀ ਜਗਾ ਤਾਏਵਾਨ (ਫਾਰਮੋਸਾ) ਵਿਚ ਭਜੇ ਫਿਰਦੇ ਹਨ। ਅਤੇ ਇਹ ਬਾਹਰਲੇ ਲੋਕਾਂ ਨੂੰ ਮੇਰਾ ਨਾਮ ਉਚਾਰਨ ਵੀ ਕਰਨ ਦਿੰਦਾ ਹੈ, ਜਿਹੜੇ ਵੀਗਨ ਨਹੀਂ ਹਨ, ਜਿਨਾਂ ਨੇ ਪੰਜ ਨਸੀਹਤਾਂ ਨਹੀਂ ਲਈਆਂ, ਕਾਫੀ ਪਵਿਤਰ ਨਹੀਂ ਹਨ, ਅਤੇ ਉਹ ਮੇਰਾ ਨਾਮ ਉਚਾਰਦੇ ਹਨ ਮੈਨੂੰ ਸ਼ਾਇਦ ਕੁਝ ਦੁਨਿਆਵੀ ਚੀਜ਼ਾਂ ਦੀ ਮੰਗ ਕਰਨ ਲਈ। ਇਹ ਮੈਨੂੰ ਬਹੁਤ ਸਾਰੇ ਕਰਮ ਦਿੰਦਾ ਹੈ। ਸੋ ਮੈਂ ਇਥੋਂ ਤਕ ਆਪਣੇ ਪੈਰੋਕਾਰਾਂ ਨੂੰ ਬੇਨਤੀ ਕਰਦੀ ਹਾਂ, "ਕ੍ਰਿਪਾ ਕਰਕੇ ਇਹ ਬੰਦ ਕਰੋ। ਇਹ ਸਲੋਗਨ ਆਪਣੀ ਕਾਰ ਉਤੇ ਨਾ ਲਾਉ ਜਾਂ ਲੋਕਾਂ ਨੂੰ ਇਹ ਹੋਰ ਨਾ ਕਹੋ। ਉਨਾਂ ਨੂੰ ਆਪਣੀ ਮਦਦ ਆਪ ਕਰਨੀ ਜ਼ਰੂਰੀ ਹੈ। ਪਹਿਲੇ ਉਨਾਂ ਲਈ ਸ਼ੁਧ ਹੋਣਾ ਜ਼ਰੂਰੀ ਹੈ। ਨਹੀਂ ਤਾਂ, ਇਹ ਕੰਮ ਨਹੀਂ ਕਰਦਾ, ਅਤੇ ਬਸ ਮੈਨੂੰ ਬਹੁਤ ਕੇਵਲ ਸਤਾਉਂਦਾ ਹੈ।" ਹਰ ਇਕ ਮੈਨੂੰ ਬੁਲਾਉਂਦਾ ਹੈ, ਅਤੇ ਕਾਫੀ ਸ਼ੁਧ ਨਹੀਂ ਹਨ, ਫਿਰ ਇਹ ਬਿਨਾਂਸ਼ਕ ਮੇਰੇ ਲਈ ਸਮਸ‌ਿਆ ਪੈਦਾ ਕਰਦਾ ਹੈ।

ਪਰ ਮੈਂ ਇਕ ਬੁਧ ਹਾਂ, ਇਹ ਇਕ ਝੂਠ ਨਹੀਂ ਹੈ। ਮੈਂ ਸਿਰਫ ਇਕ ਬੁਧ ਹੀ ਨਹੀਂ ਹਾਂ, ਪਰ ਮੈਂ ਕੁਝ ਹੋਰ ਚੀਜ਼ ਵੀ ਹਾਂ ਜੋ ਮੈਂ ਤੁਹਾਨੂੰ ਅਜ਼ੇ ਦਸਣਾ ਨਹੀਂ ਚਾਹੁੰਦੀ। ਮੈਂ ਨਾਲੇ 轉輪聖王 (ਧਰਮ ਪਹੀਆ-ਮੋੜਨ ਵਾਲਾ ਰਾਜਾ) ਵੀ ਹਾਂ। ਸਮੁਚਾ ਬ੍ਰਹਿਮੰਡ ਇਹ ਜਾਣਦਾ ਹੈ। ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਤੁਸੀਂ ਉਪਰ ਜਾਓ, ਬੁਧ ਨੂੰ ਪੁਛੋ, ਫਰਿਸ਼ਤ‌ਿਆਂ ਨੂੰ ਪੁਛੋ, ਸੰਤਾਂ ਅਤੇ ਸਾਧੂਆਂ ਨੂੰ, ਬੋਧੀਸਾਤਵਾਂ ਨੂੰ ਪੁਛੋ - ਜਿਸ ਕਿਸੇ ਨੂੰ ਤੁਸੀਂ ਜਾਣਦੇ ਹੋ - ਉਹ ਤੁਹਾਨੂੰ ਦਸਣਗੇ ਕਿ ਮੈਂ ਇਕ ਬੁਧ ਹਾਂ। ਮੈਂ ਮਤਰੇਆ ਬੁਧ ਹਾਂ ਅਤੇ ਮੈਂ ਧਰਮ ਦਾ ਪਹੀਆ-ਮੋੜਨ ਵਾਲਾ ਰਾਜਾ ਹਾਂ। ਮੈਂਨੂੰ ਇਹ ਸਭ ਦੀ ਲੋੜ ਹੈ ਤਾਂਕਿ ਇਸ ਵਖਤ ਸਾਡੇ ਸੰਸਾਰ ਦੀ ਸੰਭਾਲ ਕਰ ਸਕਾਂ। ਇਸ ਪਲ ਕੋਈ ਹੋਰ ਇਹ ਨਹੀਂ ਕਰ ਸਕਦਾ। ਅਤੇ ਇਹ ਸਚ ਹੈ ਜੋ ਮੈਂ ਤੁਹਾਨੂੰ ਦਸ ਰਹੀ ਹਾਂ। ਇਹਦੇ ਵਿਚ ਵਿਸ਼ਵਾਸ਼ ਕਰੋ ਜਾਂ ਨਾ ਕਰੋ। ਮੇਰੇ ਲਈ ਤੁਹਾਨੂੰ ਸਚ ਦਸਣਾ ਜ਼ਰੂਰੀ ਹੈ ਕਿਉਂਕਿ ਇਹ ਇਥੇ ਨਾਲ ਸਬੰਧਤ ਹੈ। ਮੈਂਨੂੰ ਇਕ ਬੁਧ ਹੋਣ ਦਾ ਜਾਂ ਕੋਈ ਚੀਜ਼ ਦਾ ਮਾਣ ਨਹੀਂ ਹੈ। ਮੈਂ ਖਤਰੇ ਅਤੇ ਮਾੜੇ ਲੋਕਾਂ ਤੋਂ ਭਜਣਾ ਜਾਰੀ ਰਖਦੀ ਹਾਂ - ਮਾੜੇ ਲੋਕ ਜਿਵੇਂ ਇਹ ਥਿਚ ਮਿੰਨ ਤਾਨ ਇਥੇ। ਉਹ ਕਿਸੇ ਬਾਰੇ ਕੁਝ ਨਹੀਂ ਜਾਣਦਾ। ਉਸ ਨੇ ਬਹੁਤਾ ਅਧਿਐਨ ਨਹੀਂ ਕੀਤਾ। ਉਹ ਬਸ ਬਹੁਤ ਗਲਾਂ ਕਰਦਾ ਹੈ, ਬਸ ਇਕ ਵਡਾ ਮੂੰਹ ਹੈ, ਬਸ ਧਿਆਨ ਖਿਚਣ ਲਈ। ਅਤੇ ਬਹੁਤੇ ਲੋਕ ਇਹਦੇ ਵਿਚ ਵਿਸ਼ਵਾਸ਼ ਕਰਦੇ ਹਨ, ਬਿਨਾਂਸ਼ਕ, ਕਿਉਂਕਿ ਉਹ ਇਕ ਭਿਕਸ਼ੂ ਹੈ, ਅਖੌਤੀ ਭਿਕਸ਼ੂ।

ਕਿਸ ਕਿਸਮ ਦਾ ਭਿਕਸ਼ੂ ਅਜਿਹਾ ਇਕ ਰੰਗ-ਬਰੰਗਾ ਕਾਸਾਇਆ (ਭਿਕਸ਼ੂ ਚੋਲਾ) ਪਹਿਨਦਾ ਹੈ? ਕਾਹਦੇ ਲਈ? ਬੁਧ ਨੇ ਇਸ ਤਰਾਂ ਕਦੇ ਨਹੀਂ ਪਹਿਨ‌ਿਆ ਸੀ। ਅਤੇ ਕੋਈ ਹੋਰ ਚੰਗੇ ਭਿਕਸ਼ੂ ਇਸ ਤਰਾਂ ਨਹੀਂ ਪਹਿਨਦੇ। ਕੁਝ ਹੋਰ ਭਿਕਸ਼ੂ ਸ਼ਾਇਦ ਅਜ਼ੇ ਬਹੁਤੇ ਗਿਆਨਵਾਨ ਨਹੀਂ ਹਨ, ਪਰ ਉਹ ਇਸ ਕਿਸਮ ਦੇ ਰੰਗ-ਬਰੰਗੇ ਕੈਸੋਕ (ਕਾਸਾਇਆ) ਨਹੀਂ ਪਹਿਨਦੇ, ਬਸ ਆਪਣੇ ਵਲ ਧਿਆਨ ਖਿਚਣ ਲਈ। ਤੁਸੀਂ ਇਕ ਥੀਏਟ੍ਰੀਕਲ ਐਕਟਰ ਜਾਂ ਐਕਟਰਿਸ ਨਹੀਂ ਹੋ। ਤੁਹਾਨੂੰ ਇਹ ਸਭ ਰੰਗ ਦੀ ਲੋੜ ਨਹੀਂ ਹੈ। ਕਾਹਦੇ ਲਈ? ਜਾਂ ਫਿਰ ਜੇਕਰ ਤੁਸੀਂ ਸਚਮੁਚ ਇਹ ਬਹੁਤ ਪਸੰਦ ਕਰਦੇ ਹੋ। ਸਭ ਕਿਸਮ ਦੇ ਰੰਗ... ਅਤੇ ਇਹ ਦਰਜ਼ੀ ਲਈ ਬਹੁਤ ਸਾਰਾ ਕੰਮ ਹੈ। ਉਨਾਂ ਨੂੰ ਸਾਰੇ ਵਖ-ਵਖ ਰੰਗ ਦੇ ਵਖ-ਵਖ ਕਿਸਮ ਦੇ ਕਪੜਿਆਂ ਤੋਂ ਕਟਣੇ ਪੈਂਦੇ ਅਤੇ ਇਹਦੇ ਲਈ ਉਨਾਂ ਨੂੰ ਇਹ ਬਨਾਉਣ ਲਈ ਬਹੁਤ ਸਮਾਂ ਲਗਦਾ ਹੈ। ਅਤੇ ਇਹ ਸਮਾਨ ਸਮੇਂ ਬਹੁਤ ਸਾਰੇ ਵਡੇ ਖੂਬਸੂਰਤ ਕਪੜਿਆਂ ਨੂੰ ਖਰਾਬ ਕਰਦਾ ਹੈ, ਕਿਉਂਕਿ ਹਰ ਇਕ ਕਪੜਾ ਤੋਂ ਤੁਹਾਨੂੰ ਸਿਰਫ ਇਕ ਛੋਟਾ ਜਿਹਾ ਟੁਕੜਾ ਇਸ ਤਰਾਂ ਕਟਣਾ ਪੈਂਦਾ ਹੈ। ਫਿਰ ਇਹ ਬਹੁਤ ਸਾਰੇ ਕਪੜ‌ਿਆਂ ਨੂੰ ਖਰਾਬ ਕਰਦਾ ਹੈ। ਇਹ ਕਪੜੇ ਦਾ ਵਿਆਰਥ ਗੁਆਉਣਾ ਹੈ। ਇਹ ਕਰਨਾ ਬੇਕਾਰ ਹੈ। ਮੈਂ ਇਹਦੇ ਵਿਚ ਕੋਈ ਤਰਕ ਨਹੀਂ ਦੇਖ ਸਕਦੀ।

ਮੈਨੂੰ ਇਹ ਕਹਿਣ ਲਈ ਮਾਣ ਨਹੀਂ ਹੈ ਕਿ ਮੈਂ ਇਕ ਬੁਧ ਹਾਂ। ਮੈਂ ਇਕ ਬੁਧ ਹਾਂ, ਅਤੇ ਜੇਕਰ ਤੁਸੀਂ ਪਛਤਾਵਾ ਕਰਦੇ ਹੋ ਅਤੇ ਆਪਣੇ ਮੂਲ ਸੁਭਾਅ, ਸ਼ੁਧਤਾ ਅਤੇ ਦਿਆਲਤਾ ਵਲ ਮੁੜਦੇ ਹੋ, ਇਕ ਵੀਗਨ ਬਣਨ ਨਾਲ, ਬਸ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ, ਸਾਰੇ ਬੁਧਾਂ ਨੂੰ, ਸਾਰੇ ਗੁਰੂਆਂ ਨੂੰ, ਬੋਧੀਸਾਤਵਾਂ ਨੂੰ ਪਛਤਾਵਾ ਕਰਦੇ ਹੋ, ਫਿਰ ਪ੍ਰਮਾਤਮਾ ਦੇ ਨਾਮ ਵਿਚ, ਸਾਰੇ ਬੁਧਾਂ ਦੇ ਨਾਵਾਂ ਵਿਚ, ਮੈਂ ਤੁਹਾਨੂੰ ਮਾਫ ਕਰ ਦੇਵਾਂਗੀ; ਤੁਹਾਡੀ ਆਤਮਾ ਨੂੰ ਬਚਾਉਣ ਲਈ, ਤੁਹਾਨੂੰ ਨਰਕ ਤੋਂ ਬਚਾਉਣ ਲਈ, ਮੇਰੇ ਕੋਲ ਸ਼ਕਤੀ ਹੈ, ਅਤੇ ਇਹ ਸਚ ਹੈ। ਜੇਕਰ ਇਹ ਇਕ ਝੂਠ ਹੈ, ਸਾਰੇ ਬੁਧ ਮੈਨੂੰ ਮਾਰ ਦੇਣਗੇ, ਮੈਂ ਕਦੇ ਦੁਬਾਰਾ ਇਕ ਟੁਕੜਾ ਕਦੇ ਨਹੀਂ ਰਹਾਂਗੀ। ਮੈਂ ਇਕ ਸਵੈ-ਘੌਸ਼ਿਤ ਬੁਧ ਨਹੀਂ ਹਾਂ। - ਮੈਂ ਇਕ ਬੁਧ ਹਾਂ। ਮੂਲ ਵਿਚ, ਮੈਂ ਇਥੋਂ ਤਕ ਇਹ ਨਹੀਂ ਕਹਿਣਾ ਚਾਹੁੰਦੀ ਸੀ, ਪਰ ਪ੍ਰਮਾਤਮਾ ਅਤੇ ਸਾਰੇ ਬੁਧਾਂ ਨੇ ਮੈਨੂੰ ਕਿਹਾ ਕਿ ਸਾਡੇ ਸੰਸਾਰ ਦੀ ਐਮਰਜੰਨਸੀ ਦੇ ਇਸ ਸਮੇਂ ਵਿਚ ਮੇਰੇ ਲਈ ਇਹ ਕਰਨਾ ਜ਼ਰੂਰੀ ਹੈ।

ਮੈਂ ਆਪਣਾ ਨਾਮ ਚਿੰਗ ਹਾਏ ਕਦੇ ਸਵੈ-ਘੋਸ਼ਿਤ ਨਹੀਂ ਕੀਤਾ; ਮੈਨੂੰ ਤਾਏਵਾਨ (ਫਾਰਮੋਸਾ) ਵਿਚ ਇਹ ਨਾਮ ਮਾਸਟਰ ਥਿਚ ਟਿੰਨ ਹਾਨ ਵਲੋਂ ਦਿਤਾ ਗਿਆ ਸੀ। ਅਤੇ ਉਸ ਤੋਂ ਬਾਅਦ, ਉਸ ਨੇ ਮੈਨੂੰ ਇਕ ਭਿਕਸ਼ਣੀ ਦੀਆਂ ਨਸੀਹਤਾਂ ਲੈਣ ਲਈ ਭੇਜਿਆ ਸੀ, ਅਤੇ ਫਿਰ ਮੈਂ ਉਸ ਮੰਦਰ ਵਿਚ ਉਹਦੇ ਨਾਲ ਰਹਿਣਾ ਜਾਰੀ ਰਖਿਆ ਜਦੋਂ ਤਕ ਮਾਸਟਰ ਸ਼ੇਂਗ ਯੈਨ - ਥਿਚ ਥਾਨ ਨੀਐਮ ਨੇ - ਮੈਂਨੂੰ ਨਿਊ ਯਾਰਕ ਜਾਣ ਲਈ ਸਦਾ ਦਿਤਾ ਅਤੇ ਹਰ ਇਕ ਇਹ ਜਾਣਦਾ ਹੈ - ਮਾਸਟਰ ਥਿਚ ਟਿੰਨ ਹਾਨ, ਨਾਲੇ ਸਾਰੇ ਪੈਰੋਕਾਰ, ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ ਇਹ ਕਹਾਣੀ ਜਾਣਦੇ ਹਨ। ਮੈਂ ਆਪਣੇ ਆਪ ਨੂੰ ਇਹ ਨਾਮ ਐਵੇਂ ਨਹੀਂ ਦੇ ਸਕਦੀ; ਮੈਂ ਇਥੋਂ ਤਕ ਜਾਣਦੀ ਵੀ ਨਹੀਂ ਸੀ ਮੈਂਨੂੰ ਕਿਸੇ ਹੋਰ ਨਾਮ ਦੀ ਲੋੜ ਹੈ। ਮੇਰੇ ਪਹਿਲੇ ਮਾਸਟਰ ਥਿਚ ਨੂ ਡੀਐਨ ਤੋਂ, ਮੇਰੇ ਕੋਲ ਪਹਿਲੇ ਹੀ ਇਕ ਹੋਰ ਨਾਮ ਥੀ ਨੂਯੈਨ ਹੈ।

ਸੋ ਉਹ (ਥਿਚ ਮਿੰਨ ਤਾਨ) ਨੇ ਬਹੁਤ ਸਾਰੇ ਇਹ ਝੂਠ ਬੋਲੇ, ਇਹ ਸਭ ਝੂਠ ਬਸ ਸਿਰਫ ਮੈਨੂੰ ਛੋਟਾ ਬਨਾਉਣ ਲਈ, ਕਿਉਂਕਿ ਉਹ ਬਹੁਤ ਡਰ ਮਹਿਸੂਸ ਕਰਦਾ ਹੈ ਮੇਰੀ ਪ੍ਰਸਿਧੀ ਅਤੇ ਪਿਆਰ ਤੋਂ ਜੋ ਲੋਕ ਮੈਨੂੰ ਦਿੰਦੇ ਹਨ ਜਿਥੇ ਵੀ ਮੈਂ ਜਾਂਦੀ ਹਾਂ, ਅਤੇ ਮੇਰੇ ਅਖੌਤੀ ਪੈਰੋਕਾਰਾਂ ਤੋਂ ਪਿਆਰ, ਇਸੇ ਕਰਕੇ ਉਹ ਬਹੁਤ ਡਰਦਾ ਹੈ। ਉਸ ਨੂੰ ਇਥੋਂ ਤਕ ਸਟੇਜ਼ ਤੇ ਚੜਨਾ ਪੈਂਦਾ ਹੈ, ਮੈਨੂੰ ਇਸ ਤਰਾਂ ਬਦਨਾਮ ਕਰਨ ਲਈ।

ਅਤੇ ਉਹ ਇਸ ਖੂਬਸੂਰਤ ਚੈਨਲ ਦੀ ਖੂਬਸੂਰਤ ਮੇਜ਼ਬਾਨ ਨੂੰ ਪ੍ਰੇਸ਼ਾਨ ਕਰਨ ਲਈ ਆਇਆ ਸੀ - ਜੋ ਮੈਨੂੰ ਪਹਿਲੀ ਵਾਰ ਛੇ ਮਹੀਨੇ ਪਹਿਲਾਂ ਪਤਾ ਲਗਾ ਸੀ, ਵਧ ਜਾਂ ਘਟ - ਬਸ ਉਸ ਦਾ ਸਮਾਂ ਬਰਬਾਦ ਕਰਨ ਲਈ, ਦਰਸ਼ਕਾਂ ਦਾ ਸਮਾਂ ਬਰਬਾਦ ਕਰਨ ਲਈ, ਬਸ ਉਸ ਨੂੰ ਮੈਨੂੰ ਝਿੜਕਾਂ ਦਿੰਦੇ ਨੂੰ, ਮੇਰੀ ਨਿੰਦਾ, ਬਦਨਾਮੀ ਕਰਦੇ ਨੂੰ ਸੁਣਨ ਲਈ। ਪਰ ਮੈਂ ਕਿਸੇ ਦਾ ਕੀ ਵਿਗਾੜਿਆ ਹੈ? ਕੀ ਮੈਂ ਲੋਕਾਂ ਨੂੰ ਚੋਰੀ ਕਰਨਾ, ਮਾਰਨਾ, ਜਾਂ ਕੋਈ ਮਾੜੇ ਕੰਮ ਕਰਨੇ ਸਿਖਾਏ ਸਨ? ਨਹੀਂ ! ਮੈਂ ਸਭ ਚੰਗੀਆਂ ਚੀਜ਼ਾਂ ਸਿਖਾਈਆਂ ਸਨ: ਕਿ ਤੁਹਾਨੂੰ ਆਪਣੇ ਮਾਪਿਆਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ, ਤੁਹਾਨੂੰ ਇਮਾਨਦਾਰ ਹੋਣਾ ਜ਼ਰੂਰੀ ਹੇ, ਤੁਹਾਨੂੰ ਆਪਣੇ ਗੁਜ਼ਾਰੇ ਲਈ ਜਾ ਕੇ ਕਮਾਉਣਾ ਜ਼ਰੂਰੀ ਹੈ। ਅਤੇ ਮੈਂ ਆਪਣੀ ਜੀਵਿਕਾ ਲਈ ਕਮਾਉਂਦੀ ਹਾਂ ਇਥੋਂ ਤਕ ਗਰੀਬ ਲੋਕਾਂ ਦੀ ਮਦਦ ਕਰਨ ਲਈ।

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਸੰਸਾਰ ਭਰ ਵਿਚ ਚੰਗੇ ਕਾਰਨਾਂ ਲਈ ਦਾਨ ਦੇ ਕੁਝ ਨਮੂਨੇ & ਕੁਲ ਯੋਗਦਾਨ ਦਾ ਅਨੁਮਾਨ 1989-2024 ਲਈ :

ਆਦਿ...

ਅੰਦਾਜ਼ਨ ਕੁਲ*: ਜਨਵਰੀ 1989 ਤੋਂ ਲੈਕੇ ਸਤੰਬਰ 2024 ਤਕ: ਯੂਐਸ ਡਾਲਰ 76,369,822 (ਨਾਲੇ ਹੋਰ ਵ‌ੀ ਜੋ ਇਥੇ ਸੂਚੀਬਧ ਨਹੀਂ) (ਇਨਾਂ ਅਨੁਮਾਨਾਂ ਵਿਚ ਹੋਰ ਬਹੁਤ ਸਾਰੇ ਦਾਨ ਸ਼ਾਮਲ ਨਹੀ ਹਨ ਜੋ ਸਤਿਗੁਰੂ ਜੀ ਨੇ ਚੁਪਚਾਪ ਜਾਂ ਆਪਣੀ ਇਛਾ ਨਾਲ ਦਿਤੇ ਬਿਨਾਂ ਕਿਸੇ ਲਿਖਤ-ਪੜਤ ਦੇ ਜਾਂ ਜਿਨਾਂ ਦੇ ਅਸੀਂ ਰਿਕਾਰਡ ਨਹੀ ਰਖੇ, ਨਾਂ ਹੀ ਉਹ ਸ਼ਾਮਲ ਕਰਦੇ ਹਨ ਇਸ ਕੁਲ ਗਿਣਤੀ ਦੇ ਸਮੇਂ ਤੋਂ ਨਵੇਂ ਦਾਨ ਜੋ ਦਿਤੇ ਗਏ।)

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) "ਪਿਆਰੇ-ਸਰਬਸ਼ਕਤੀਮਾਨ-ਪ੍ਰਮਾਤਮਾ ਪ੍ਰਤੀ ਇਕ ਨਿਮਰ ਸਾਧਨ ਵਜੋਂ ਗਹਿਰੇ ਤਲ ਤੇ ਆਭਾਰੀ ਹਨ , ਕੋਈ ਵੀ ਸਹਾਇਤਾ ਲਈ ਜੋ ਉਹਨਾਂ ਦੇ ਬਹੁਮੁਲੇ ਬਚ‌ਿਆਂ ਨੂੰ ਦਿਤੀ ਗਈ ਹੋਵੇ।"

ਮੈਂ ਕਦੇ ਕੋਈ ਗਲਤ ਚੀਜ਼ ਨਹੀਂ ਕੀਤੀ ਸੀ, ਸੋ ਉਹ ਬਸ ਮੇਰੀ ਬਦਨਾਮੀ ਕਰ ਰਿਹਾ ਹੈ ‌ਕਿਉਂਕਿ ਉਹ ਸਪਸ਼ਟ ਤੌਰ ਤੇ, ਈਰਖਾ ਕਰਦਾ ਹੈ। ਮੈਂ ਕੋਈ ਹੋਰ ਚੀਜ਼ ਬਾਰੇ ਨਹੀਂ ਸੋਚ ਸਕਦੀ, ਨਹੀਂ ਤਾਂ ਅਤੇ ਜੇਕਰ ਉਹ ਘੋਸ਼ਿਤ ਕਰਦਾ ਹੈ ਕਿ ਉਹ ਮੇਰਾ ਕਰੀਬੀ ਦੋਸਤ ਸੀ ਪਹਿਲਾਂ, ਮੈਂ ਈਮਾਨਦਾਰੀ ਨਾਲ ਪ੍ਰਮਾਤਮਾ ਦੀ ਸਹੁੰ ਖਾਂਦੀ ਹਾਂ, ਮੈਂਨੂੰ ਉਹ ਬਿਲਕੁਲ ਯਾਦ ਨਹੀਂ ਹੈ। ਮੈਂ ਕਦੇ ਅਜਿਹੇ ਇਕ ਦੋਸਤ ਬਾਰੇ ਨਹੀਂ ਜਾਣਦੀ ਸੀ। ਅਸਲ ਵਿਚ, ਮੇਰੇ ਕੋਲ ਕਦੇ ਇਕ ਕਰੀਬੀ ਦੋਸਤ ਨਹੀਂ ਸੀ, ਇਸ ਤਰਾਂ ਦਾ ਇਕ ਕਰੀਬੀ ਆਦਮੀ ਦੋਸਤ ਨਹੀਂ। ਮੈਂ ਉਸ ਨੂੰ ਨਹੀਂ ਜਾਣਦੀ! ਉਹ ਜ਼ਰੂਰ ਮੇਰੇ ਨਾਲ ਬਹੁਤ ਹੀ ਈਰਖਾ ਕਰਦਾ ਹੋਵੇਗਾ ਕਿ ਉਹ ਆਪਣੇ ਦਿਲ ਵਿਚ ਇਤਨਾ ਨਫਰਤ-ਭਰਿਆ ਬਣ ਗਿਆ ਕਿ ਉਹ ਆਪਣੇ ਆਪ ਨੂੰ ਇਕ ਭਿਕਸ਼ੂ ਵਜੋਂ ਕੰਟ੍ਰੋਲ ਨਹੀਂ ਕਰ ਸਕਦਾ, ਇਹ ਸਭ ਝੂਠ ਕਹਿਣ ਤੋਂ ਮੇਰੀ ਨਿਰਾਦਰੀ ਕਰਨ ਲਈ, ਤਾਂ ਕਿ ਉਹ ਉਚਾ ਉਠ ਸਕੇ ਜਾਂ ਜੋ ਵੀ। ਉਹ ਬਹੁਤ ਹੀ ਈਰਖਾ ਕਰਦਾ ਹੈ ਕਿਉਂਕਿ ਮੈਨੂੰ ਸ਼ਾਇਦ ਲੋਕਾਂ ਵਲੋਂ ਅਤੇ ਮੇਰੇ ਪੈਰੋਕਾਰਾਂ ਵਲੋਂ ਸ਼ਾਇਦ ਬਹੁਤ ਪਿਆਰ ਕੀਤਾ ਗਿਆ ਹੈ। ਇਹਨਾਂ ਸਾਰੇ ਦਹਾਕਿਆਂ ਦੌਰਾਨ, ਆਪਣੇ ਸਾਰੇ ਭਾਸ਼ਣਾਂ ਵਿਚ, ਮੈਂ ਕਦੇ ਕੋਈ ਗਲਤ ਚੀਜ਼ ਨਹੀਂ ਸਿਖਾਈ ।

ਪਰ ਠੀਕ ਹੈ, ਮੈਂ ਉਸ ਨਾਲ ਨਫਰਤ ਨਹੀਂ ਕਰਦੀ। ਮੈਂ ਉਮੀਦ ਕਰਦੀ ਹਾਂ ਕਿ ਉਹ ਇਕ ਦਿਨ ਚੀਜ਼ਾਂ ਨੂੰ ਸਮਝ ਲਵੇਗਾ ਅਤੇ ਉਹਦਾ ਇਕ ਬਿਹਤਰ ਵਿਕਾਸ ਹੋਵੇਗਾ। ਦਾਨਵ ਸਥਿਤੀ ਤੋਂ ਉਪਰ ਉਠੇ, ਇਕ ਮਨੁਖ ਬਣਨ ਲਈ, ਅਤੇ ਇਕ ਸੰਤ ਬਣਨ ਲਈ। ਪਛਤਾਵਾ ਕਰਨਾ ਜ਼ਰੂਰੀ ਹੈ। ਪਹਿਲੇ ਪਛਤਾਵਾ ਕਰਨਾ ਜ਼ਰੂਰੀ ਹੈ, ਅਤੇ ਮੁੜਨਾ। ਅਤੇ ਉਸ ਨੂੰ ਆਪਣੀ ਥਾਮ, ਸਾਨ, ਸੀ (ਲਾਲਚ, ਗੁਸਾ, ਅਗਿਆਨਤਾ) ਅਤੇ ਈਰਖਾ ਕਟਣਾ ਜ਼ਰੂਰੀ ਹੈ। ਈਰਖਾ ਥਾਮ, ਸਾਨ, ਸੀ ਵੀ ਹੈ - ਲਾਲਚ, ਗੁਸਾ। ਇਹ ਸਿਰਫ ਗੁਸਾ ਹੀ ਨਹੀਂ ਹੈ, ਇਹ ਅਸਲ ਵਿਚ ਹਿੰਸਾ ਹੈ। ਅਤੇ ਫਿਰ ਗੈਰ-ਨੇਕ, ਖਾਸ ਕਰਕੇ ਇਕ ਭਿਕਸ਼ੂ ਲਈ। ਮੈਂ ਉਸ ਨੂੰ ਸਲਾਹ ਦਿੰਦੀ ਹਾਂ ਕਿ ਉਹ ਇਕ ਵਧੇਰੇ ਸਾਦੇ, ਦਿਆਲੂ ਜੀਵਨ ਵਲ ਵਾਪਸ ਮੁੜੇ, ਨਾਂ ਕਿ ਪ੍ਰਸਿਧੀ ਅਤੇ ਦੌਲਤ ਵਲ ਬਹੁਤਾ ਭਜਣਾ। ਨਹੀਂ ਤਾਂ, ਸਮਾਂ ਇਤਨਾ ਤੇਜ਼ੀ ਨਾਲ ਬੀਤ ਰਿਹਾ ਹੈ ਅਤੇ ਉਹ ਪਹਿਲੇ ਹੀ ਬਜ਼ੁਰਗ ਹੈ - ਉਸ ਨੂੰ ਆਪਣੇ ਅਗਲੇ ਜੀਵਨ ਲਈ ਬਿਹਤਰ ਸੰਭਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਨਰਕ ਉਸ ਨੂੰ ਸਿਖਾਵੇਗਾ, ਅਤੇ ਇਹ ਬਹੁਤ ਦਰਦਨਾਕ ਹੈ।

ਉਸ ਨੂੰ ਆਪਣੇ ਆਪ ਨੂੰ ਸਿਖਾਉਣਾ ਚਾਹੀਦਾ ਹੈ। ਉਸ ਨੂੰ ਮੈਨੂੰ ਕੋਈ ਚੀਜ਼ ਸਿਖਾਉਣ ਦੀ ਨਹੀਂ ਲੋੜ। ਉਹ ਕੁਝ ਨਹੀਂ ਜਾਣਦਾ, ਅਤੇ ਉਹ ਇਸ ਤਰਾਂ ਸਾਰੇ ਝੂਠ ਦਸਦਾ ਹੈ । ਲੋਕ ਉਸ ਨੂੰ ਕਿਵੇਂ ਸੁਣਨਗੇ? ਮੈਂ ਇਕ ਝੂਠੇ ਨੂੰ ਕਿਵੇਂ ਸੁਣਾਂਗੀ? ਮੈਂ ਕਿਵੇਂ ਜਾ ਕੇ ਅਤੇ ਇਕ ਭਿਕਸ਼ੂ ਨਾਲ ਅਧਿਐਨ ਕਰ ਸਕਦੀ ਹਾਂ ਜਿਹੜਾ ਝੂਠ ਬੋਲਦਾ ਹੈ? ਮੈਂ ਨਹੀਂ ਜਾਣਦੀ ਹੋਰ ਕਿਤਨੇ ਦੂਜੇ ਲੋਕਾਂ ਬਾਰੇ ਉਹ ਝੂਠ ਬੋਲਦਾ ਹੈ, ਹੋਰ ਕਿਤਨ‌ਿਆਂ ਨੂੰ ਉਹ ਦੋਸਤ ਵਜੋਂ ਜਾਂ ਜਾਣਨ ਬਾਰੇ ਘੋਸ਼ਿਤ ਕਰਦਾ ਹੈ ਤਾਂਕਿ ਉਹ ਪ੍ਰਸਿਧ ਬਣ ਸਕੇ। ਪਰ ਮੈਂ ਇਹ ਆਪਣੇ ਬਾਰੇ ਜਾਣਦੀ ਹਾਂ ਕਿਉਂਕਿ ਉਹ ਮੇਰੇ ਬਾਰੇ ਗਲ ਕਰਦਾ ਹੈ। ਸਭ ਝੂਠ, 99.9%, ਮੇਰੇ ਨਾਮ, ਥਾਨ ਹਾਏ, ਦੇ ਸਿਵਾਇ।

ਇਥੋਂ ਤਕ ਕਿ ਉਸਨੇ ਇਥੇ ਕਿਹਾ, "ਮੈਂ ਉਸਨੂੰ ਗਲੇ ਲਗਾਇਆ ਅਤੇ ਕਿਹਾ ਮੈਂ ਉਸ ਨੂੰ ਪਿਆਰ ਕਰਦੀ ਹਾਂ।" ਹਾਂਜੀ, ਮੈਂ ਉਸ ਨੂੰ ਮਾਫ ਕਰਦੀ ਹਾਂ ਅਤੇ ਮੈਂ ਉਸ ਨੂੰ ਪਿਆਰ ਕਰਦੀ ਹਾਂ। ਅਤੇ ਪ੍ਰਮਾਤਮਾ ਉਸ ਨੂੰ ਆਸ਼ੀਰਵਾਦ ਦੇਵੇ। ਬੁਧ ਉਸ ਦੀ ਆਤਮਾ ਨੂੰ ਬਚਾਏ ਕਿਉਂਕਿ ਉਹ ਬਹੁਤ ਭਾਰਾ ਹੈ, ਬਹੁਤ ਪਾਪਾਂ ਨਾਲ ਜਿਆਦਾ ਭਾਰਾ । ਇਸੇ ਕਰਕੇ ਉਸ ਦਾ ਆਭਾ ਬਹੁਤ ਗੂੜਾ ਹੈ। ਮੈਂ ਉਮੀਦ ਕਰਦੀ ਹਾਂ ਉਹ ਹੋਰਨਾਂ ਲੋਕਾਂ ਨੂੰ ਸੰਕਰਮਿਤ ਨਾ ਕਰੇ ਜਿਹੜੇ ਉਸ ਦੇ ਨੇੜੇ ਜਾਂਦੇ ਹਨ। ਕਿਉਂਕਿ ਮਾਇਆ ਦੇ ਕਾਮ‌ਿਆਂ ਕੋਲ ਉਨਾਂ ਵਿਚ ਇਸ ਕਿਸਮ ਦਾ ਹਨੇਰਾ ਹੈ। ਕਦੇ ਕਦਾਂਈ ਉਹ ਬਸ ਲੋਕਾਂ ਨੂੰ ਧੋਖਾ ਦੇਣ ਲਈ ਥੋੜੀ ਜਿਹੀ ਰੋਸ਼ਨੀ ਪ੍ਰਗਟ ਕਰ ਸਕਦੇ ਹਨ। ਪਰ ਜਿਆਦਾਤਰ ਲੋਕ ਜਿਨਾਂ ਕੋਲ ਆਪਣੀ ਤੀਸਰੀ ਅਖ ਖੁਲੀ ਹੋਵੇ, ਸਾਏਕਿਕ (ਮਨੋ ਵਿਗਿਆਨਕ) ਸ਼ਕਤੀ ਹੈ, ਉਹ ਉਸ ਦਾ ਆਭਾ ਦੇਖ ਸਕਣਗੇ - ਬਹੁਤ ਗੂੜਾ। ਕਾਫੀ ਕਾਲਾ ਨਹੀਂ, ਇਹ ਬਸ ਕਾਫੀ ਵਾਂਗ ਭੂਰਾ ਹੈ, ਅਤੇ ਇਹਦੇ ਵਿਚ ਮੋਰੀਆਂ ਹਨ। ਕਾਲੇ ਤੋਂ ਸਿਵਾਇ, ਇਹ ਸਭ ਤੋਂ ਬਦਤਰ ਵਿਚੋਂ ਇਕ ਹੈ ਜੋ ਤੁਹਾਡੇ ਕੋਲ ਹੋ ਸਕਦਾ ਹੈ।

ਉਹ ਕਹਿਣਾ ਜਾਰੀ ਰਖਦਾ ਹੈ ਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਉਸ ਨੂੰ ਇਥੋਂ ਤਕ ਜਾਣਦੀ ਵੀ ਨਹੀਂ, ਪਰ ਤੁਹਾਡੇ ਪਿਆਰ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਪਰ ਅਜ਼ੇ ਵੀ, ਤੁਸੀਂ ਕਹਿਣਾ ਜ਼ਾਰੀ ਰਖਦੇ ਹੋ ਕਿ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਉਸ ਨੂੰ ਬਦਨਾਮ ਕਰਨਾ ਜਾਰੀ ਰਖਦੇ ਹੋ, ਉਸ ਦੇ ਨਿਜ਼ੀ ਜੀਵਨ ਬਾਰੇ ਗਲਾਂ ਕਰਦੇ ਹੋ ਅਤੇ ਇਥੋਂ ਤਕ ਉਸ ਦੇ ਨਿਜ਼ੀ ਨਾਮ ਬਾਰੇ ਅਤੇ ਇਹ ਸਭ। ਇਹ ਮੇਰਾ ਨਿਜ਼ੀ ਨਾਮ ਨਹੀਂ ਹੈ। ਪਰ ਫਿਰ ਵੀ, ਭਾਵੇਂ ਜੇਕਰ ਇਹ ਹੈ, ਉਸ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਇਕ ਬਹੁਤ, ਬਹੁਤ ਹੀ ਰੁਖਾ ਵਿਹਾਰ ਹੈ, ਬਹੁਤ ਨੀਵੇਂ ਕਿਸਮ ਦਾ ਕਿਰਦਾਰ, ਮੈਨੂੰ ਕਹਿਣਾ ਪਵੇਗਾ। ਅਤੇ ਮੈਂਨੂੰ ਇਹ ਕਹਿਣ ਨਾਲ ਇਹਦੇ ਬਾਰੇ ਕੋਈ ਅਫਸੋਸ ਨਹੀਂ ਹੈ। ਉਸ ਨੇ ਇਹ ਕਮਾਇਆ ਹੈ, ਉਸ ਨੇ ਇਹ ਸ਼ੁਰੂ ਕੀਤਾ।

ਮੈਂ ਉਸ ਨੂੰ ਕਦੇ ਨਹੀਂ ਜਾਣਦੀ ਸੀ। ਮੈਂ ਨਹੀਂ ਜਾਣਦੀ ਉਸ ਨੂੰ ਕਿਉਂ ਮੈਨੂੰ ਵਿਚ ਖਿਚਣਾ ਪਿਆ ਅਤੇ ਮੇਰੇ ਨਾਮ ਨੂੰ ਕਾਲਾ ਕੀਤਾ ਅਤੇ ਸਭ ਕਿਸਮ ਦੀਆਂ ਚੀਜ਼ਾਂ ਕਹੀਆਂ, ਮੇਰੇ ਬਾਰੇ ਝੂਠ। ਮੈਂ ਇਹਦੀ ਸਮਝ ਨਹੀਂ ਆਉਂਦੀ। ਅਤੇ ਜੇਕਰ ਉਹ ਅੰਗਰੇਜ਼ੀ ਜਾਂ ਔਲੈਕਸੀਜ਼ (ਵੀਐਤਨਾਮੀਜ਼) ਪੜ ਸਕਦਾ ਹੈ, ਉਹ ਜ਼ਰੂਰ ਜਾਣਦਾ ਹੋਵੇਗਾ ਮੈਂ ਸਭ ਸਹੀ ਚੀਜ਼ਾਂ ਸਿਖਾਉਂਦੀ ਹਾਂ। ਮੈਂ ਬੁਧਾਂ ਬਾਰੇ ਵੀ ਗਲਾਂ ਕਰਦੀ ਹਾਂ। ਸਭ ਕਿਸਮ ਦੇ ਬੋਧੀ ਸੂਤਰ, ਸਭ ਕਿਸਮਾਂ ਦੀਆਂ ਬੋਧੀ ਕਹਾਣੀਆਂ ਮੈਂ ਇਹਨਾਂ ਸਾਰੇ ਦਹਾਕਿਆਂ ਦੌਰਾਨ ਇਹ ਆਪਣੇ ਅਖੌਤੀ ਪੈਰੋਕਾਰਾਂ ਨੂੰ ਪੜ ਰਹੀ ਹਾਂ। ਮੈਨੂੰ ਨਹੀਂ ਲੋੜ ਕਿ ਉਹ ਮੈਨੂੰ ਕੋਈ ਚੀਜ਼ ਬੁਲਾਵੇ - ਬੁਧ ਜਾਂ ਭਿਕਸ਼ੂ ਜਾਂ ਭਿਕਸ਼ਣੀ। ਮੈਨੂੰ ਉਸ ਦੀ ਮਨਜ਼ੂਰੀ ਦੀ ਨਹੀਂ ਲੋੜ ਉਹ ਕਰਨ ਲਈ ਜੋ ਮੈਂ ਕਰਦੀ ਹਾਂ।

ਸਾਡੇ ਹਰ ਇਕ ਕੋਲ ਆਪਣੀਆਂ ਜਿੰਦਗੀਆਂ ਜੀਣ ਦੀ ਆਜ਼ਾਦੀ ਹੈ, ਬਸ ਦੂਜ‌ਿਆਂ ਦੀ ਬਿਨਾਂ ਕਿਸੇ ਗਲ ਦੇ ਨਿੰਦਿਆ ਕਰਨ ਦੀ, ਬਿਨਾਂ ਕਿਸੇ ਮੰਤਵ ਦੇ ਬਦਨਾਮੀ ਕਰਨ ਦੀ ਆਜ਼ਾਦੀ ਨਹੀਂ ਹੈ । ਇਹਦੀ ਭੌਤਿਕ ਵਿਚ, ਰਾਸ਼ਟਰੀ ਕਾਨੂੰਨਾਂ ਵਿਚ, ਵੀ ਮਨਾਹੀ ਹੈ, ਇਕ ਭਿਕਸ਼ੂ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜਿਸ ਕੋਲ 250 ਨਸੀਹਤਾਂ ਹੋਣੀਆਂ ਚਾਹੀਦੀਆਂ ਹਨ। ਲੋਕ ਤੁਹਾਨੂੰ "ਸੂ ਫੂ" ਬੁਲਾਉਂਦੇ ਹਨ, ਭਾਵ "ਮਾਸਟਰ" ਤੇ "ਪਿਤਾ।" ਅਤੇ ਤੁਸੀਂ ਇਸ ਤਰਾਂ ਕਿਸੇ ਨਿਰਦੋਸ਼ ਛੋਟੀ ਜਿਹੀ ਕੁੜੀ ਬਾਰੇ ਗਲ ਕਰਦੇ ਹੋ, ਇਥੋਂ ਤਕ ਭਾਵੇਂ ਜੇਕਰ ਉਹ ਇਕ ਭਿਕਸ਼ਣੀ ਨਾ ਵੀ ਹੋਵੇ। ਉਹ ਇਕ ਛੋਟੀ ਕੁੜੀ ਹੈ, ਨੁਕਸਾਨ-ਰਹਿਤ, ਨਿਰਦੋਸ਼, ਅਤੇ ਤੁਸੀਂ ਇਸ ਤਰਾਂ ਗਲ ਕਰਦੇ ਹੋ? ਤੁਸੀਂ ਉਸ ਦੀ ਬਦਨਾਮੀ ਕਰਦੇ, ਉਸ ਨੂੰ ਪਤਿਤ ਕਰਦੇ , ਉਸ ਨੂੰ ਨਾਵਾਂ ਨਾਲ ਬੁਲਾਉਂਦੇ ਅਤੇ ਉਸ ਦੇ ਨਿਜ਼ੀ ਨਾਮ ਨੂੰ ਬਾਹਰ ਕਢਦੇ, ਜਾਂ ਬਿਲਕੁਲ ਕੋਈ ਵੀ ਚੀਜ਼। ਕਾਹਦੇ ਲਈ? ਇਸ ਸਮੁਚੇ ਗ੍ਰਹਿ ਤੇ ਉਸ ਨੇ ਜਾਂ ਕਿਸੇ ਹੋਰ ਨੇ ਤੁਹਾਡੇ ਨਾਲ ਕੀ ਕੀਤਾ ਹੈ? ਕੁਝ ਨਹੀਂ। ਉਹ ਸਿਰਫ ਲੋਕਾਂ ਦੀ ਆਰਥਿਕ ਤੌਰ ਤੇ, ਰੂਹਾਨੀ ਤੌਰ ਤੇ, ਭੌਤਿਕ ਤੌਰ ਤੇ ਮਦਦ ਕਰਦੀ ਹੈ - ਜੋ ਵੀ ਉਹ ਕਰ ਸਕਦੀ ਹੈ। ਤੁਹਾਡੇ ਵਰਗੇ ਭਿਕਸ਼ੂ, ਜੇਕਰ ਤੁਸੀਂ ਸਚਮੁਚ ਇਕ ਭਿਕਸ਼ੂ ਹੋ, ਸਾਡੇ ਔ ਲੈਕ (ਵੀਐਤਨਾਮ) ਦੇਸ਼ ਲਈ ਇਕ ਸ਼ਰਮ ਦੀ ਗਲ ਹੋ। ਤੁਹਾਡੇ ਵਰਗਾ ਇਕ ਅਜਿਹਾ ਅਖੌਤੀ ਭਿਕਸ਼ੂ ਪੈਦਾ ਕਰਨਾ ਇਹ ਸਾਡੇ ਦੇਸ਼ ਦੀ ਅੰਤਰਰਾਸ਼ਟਰੀ ਸ਼ਾਖ ਲਈ ਸ਼ਰਮਨਾਕ ਹੈ। ਸੋ ਕਿਸੇ ਹੋਰ ਦੀ ਨਿੰਦਾ, ਬਦਨਾਮੀ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਦੀ ਜਾਂਚ ਕਰੋ ।

ਸੋ ਹੁਣ ਤੁਸੀਂ ਜਾਣਦੇ ਹੋ, ਬਹੁਤ ਸਾਰੇ ਝੂਠ। ਇਸ ਸੰਸਾਰ ਵਿਚ ਬਹੁਤ ਸਾਰੇ ਝੂਠੇ ਹਨ। ਕਈ ਸਭ ਤੋਂ ਬਦਤਰ ਕਾਰਨ ਲਈ ਝੂਠ ਬੋਲਦੇ ਹਨ - ਨਰਕ ਵਿਚ ਡਿਗਣ ਲਈ ਲੋਕਾਂ ਦੀ ਅਗਵਾਈ ਕਰਦੇ। ਇਹ ਸਭ ਤੋਂ ਬਦਤਰ ਝੂਠ ਹੈ ਜੋ ਤੁਸੀਂ ਘੜ ਸਕਦੇ ਹੋ। ਅਤੇ ਇਹ ਆਦਮੀਂ, ਟ੍ਰਾਨ ਤਾਮ ਅਤੇ ਹੁਏ ਬੁ, ਮੈਂ ਉਨਾਂ ਦੋਨਾਂ ਨੂੰ ਕਈ ਵਾਰ ਬਚਾਇਆ ਹੈ - ਘਟੋ ਘਟ ਦੋ ਵਾਰ ਜੋ ਕੁਝ ਗਵਾਹਾਂ ਨੇ ਦੇਖਿਆ ਸੀ। ਦੂਜੇ ਸਮ‌‌ਿਆਂ ਵਿਚ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਕੋਈ ਮੇਰੇ ਨਾਲ ਨਹੀਂ ਸੀ। ਪਰ ਦੋ ਤੋਂ ਵਧ ਵਾਰ ਪਹਿਲੇ ਹੀ, ਅਤੇ ਉਹਨਾਂ ਨੇ ਅਜ਼ੇ ਵੀ ਪਛਤਾਵਾ ਨਹੀਂ ਕੀਤਾ। ਕਿਉਂਕਿ ਐਸਟਰਲ ਸੰਸਾਰ ਵਿਚ ਬਚਾਉਣਾ ਇਸ ਭੌਤਿਕ ਸੰਸਾਰ ਵਿਚ ਬਚਾਉਣ ਨਾਲੋਂ ਵਖਰਾ ਹੈ। ਭੌਤਿਕ ਸੰਸਾਰ ਵਿਚ ਬਚਾਉਣਾ ਆਸਾਨ ਹੈ। ਹਰ ਇਕ ਦੇਖ ਸਕਦਾ ਹੈ; ਸ਼ਾਇਦ ਤੁਸੀਂ ਜ਼ਖਮੀ ਹੋ ਜਾਂ ਤੁਸੀਂ ਮਰ ਗਏ ਹੋ, ਲੋਕ ਤੁਹਾਡਾ ਇਲਾਜ਼ ਕਰਦੇ ਅਤੇ ਤੁਹਾਨੂੰ ਦੁਬਾਰਾ ਜਿੰਦਾ ਕਰਦੇ। ਇਹ ਐਸਟਰਲ ਸਰੀਰ ਲਈ ਭਿੰਨ ਹੈ। ਤੁਹਾਨੂੰ ਇਹ ਦੇਖਣ ਲਈ ਐਸਟਰਲ ਸੰਸਾਰ ਨੂੰ ਜਾਣਾ ਪਵੇਗਾ। ਅਤੇ ਐਸਟਰਲ ਹਸਤੀ ਦਾ ਭੌਤਿਕ ਸਰੀਰ ਅਜ਼ੇ ਵੀ ਇਥੋਂ ਤਕ ਨਹੀਂ ਜਾਣਦਾ ਕਿ ਉਸ ਨੂੰ ਨਰਕ ਵਿਚ ਸਜ਼ਾ ਦਿਤੀ ਜਾ ਰਹੀ ਹੈ। ਇਹੀ ਗਲ ਹੈ।

ਪਰ ਉਹ ਜ਼ਲਦੀ ਹੀ ਮਰ ਜਾਵੇਗਾ। ਅਜਿਹੇ ਲੋਕ ਬਹੁਤਾ ਚਿਰ ਜਿੰਦਾ ਨਹੀਂ ਰਹਿੰਦੇ; ਉਹ ਮਰ ਜਾਣਗੇ, ਅਤੇ ਫਿਰ ਉਹ ਇਹ ਜਾਣ ਲੈਣਗੇ। ਉਹ ਸ਼ਾਇਦ ਸਰੀਰਕ ਤੌਰ ਤੇ ਬਿਮਾਰ ਹੋਣਗੇ ਅਤੇ ਇਹ ਸਭ, ਪਰ ਉਹ ਨਹੀਂ ਸਮਝਣਗੇ ਕਿ ਇਹਦਾ ਨਰਕ ਵਿਚ ਐਸਟਰਲ ਸਜ਼ਾ ਦੇ ਨਾਲ ਕੁਝ ਸਬੰਧ ਹੈ। ਇਹੀ ਗਲ ਹੈ। ਇਸੇ ਕਰਕੇ ਬਹੁਤੇ ਮਨੁਖ ਕੋਈ ਚੀਜ਼ ਨਹੀਂ ਜਾਣਦੇ ਕਿ ਉਨਾਂ ਨੇ ਕੀ ਗਲਤ ਕੀਤਾ ਸੀ, ਅਤੇ ਕਿ ਉਨਾਂ ਨੂੰ ਪਹਿਲੇ ਹੀ ਸਜ਼ਾ ਦਿਤੀ ਜਾ ਰਹੀ ਅਤੇ ਜੇਲ ਕੀਤਾ ਗਿਆ ਹੈ, ਜਾਂ ਪਹਿਲੇ ਹੀ ਨਰਕ ਵਿਚ ਸੜ ਰਹੇ ਹਨ, ਜਦੋਂ ਤਕ ਉਹ ਭੌਤਿਕ ਸਰੀਰ ਨੂੰ ਨਹੀਂ ਛਡਦੇ। ਫਿਰ ਉਨਾਂ ਨੂੰ ਪਤਾ ਲਗ ਜਾਵੇਗਾ। ਫਿਰ ਇਹ ਬਹੁਤ ਦੇਰ ਹੋ ਜਾਵੇਗੀ।

ਇਸ ਲਈ, ਮੈਂ ਤੁਹਾਨੂੰ ਸਾਰ‌ਿਆਂ ਨੂੰ ਚੇਤਾਵਨੀ ਦੇ ਰਹੀ ਹਾਂ, ਮਾਨਵਤਾ, ਕ੍ਰਿਪਾ ਕਰਕੇ, ਨਰਕ ਮੌਜ਼ੂਦ ਹੈ। ਅਤੇ ਭਾਵੇਂ ਜੇਕਰ ਤੁਸੀਂ ਸਰੀਰਕ ਤੌਰ ਤੇ ਅਜੇ ਵੀ ਜਿਉਂਦੇ ਹੋ, ਤੁਹਾਡਾ ਸੂਖਮ, ਐਸਟਰਲ ਸਰੀਰ ਪਹਿਲੇ ਹੀ ਨਰਕ ਵਿਚ ਹੈ। ਬਸ ਸਰੀਰ ਨੂੰ ਤਿਆਗਣ ਲਈ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ, ਫਿਰ ਤੁਹਾਨੂੰ ਸਭ ਚੀਜ਼ ਬਾਰੇ ਪਤਾ ਲਗ ਜਾਵੇਗਾ, ਤੁਸੀਂ ਸਭ ਚੀਜ਼ ਦੇਖ ਲਵੋਂਗੇ। ਇਹ ਸਰੀਰ ਹੈ ਜੋ ਤੁਹਾਨੂੰ ਮਾੜੇ ਸੰਸਾਰਾਂ ਨੂੰ ਅਤੇ ਨਾਲੇ ਚੰਗੇ ਸਵਰਗਾਂ ਨੂੰ ਦੇਖਣ ਤੋਂ ਰੋਕਦਾ ਹੈ। ਇਸੇ ਕਰਕੇ ਮਨੁਖ ਬਹੁਤ ਹੀ ਅਗਿਆਨਤਾ ਵਿਚ ਜਿਉਂਦੇ ਹਨ। ਕਿਤਨੀ ਤਰਸਯੋਗ ਹਾਲਤ ਹੈ! ਕ੍ਰਿਪਾ ਕਰਕੇ ਜਾਗ ਜਾਓ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਮੇਰੇ ਵਿਚ ਭਰੋਸਾ ਕਰੋ, ਮੈਂਨੂੰ ਤੁਹਾਨੂੰ ਸਭ ਸਚ ਦਸਣ ਤੋਂ ਕੁਝ ਨਹੀਂ ਮਿਲਦਾ। ਕ੍ਰਿਪਾ ਕਰਕੇ ਜਾਗ ਜਾਓ। ਪਛਤਾਵਾ ਕਰੋ। ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਚੰਗੇ ਕੰਮ ਕਰੋ। ਇਕ ਸਤਿਗੁਰੂ ਨੂੰ ਲਭੋ ਜੇਕਰ ਤੁਸੀਂ ਘਰ ਨੂੰ ਜਾਣਾ ਚਾਹੁੰਦੇ ਹੋ। ਇਕ ਜੀਵਤ, ਗਿਆਨਵਾਨ, ਚੰਗੇ ਯੋਗ ਸਤਿਗੁਰੂ ਨੂੰ ਲਭੋ। ਸਿਰਫ ਉਨਾਂ ਦੀਆਂ ਗਲਾਂ ਹੀ ਨਾ ਸੁਣੋ। ਉਨਾਂ ਦੀਆਂ ਅਖਾਂ ਦੇਖੋ, ਦੇਖੋ ਉਹ ਕੀ ਕਰ ਰਹੇ ਹਨ। ਅਤੇ ਆਪਣਾ ਦਿਲ ਉਨਾਂ ਨੂੰ ਸਮਰਪਿਤ ਕਰਨ ਤੋਂ ਪਹਿਲਾਂ, ਉਨਾਂ ਦਾ ਸਹੀ ਨਿਰਣਾ ਕਰੋ।

ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਜਾਂ ਮੇਰਾ ਅਨੁਸਰਨ ਕਰਨ ਦੀ ਨਹੀਂ ਲੋੜ। ਬਸ ਆਪਣੇ ਦਿਲ ਦਾ ਅਨੁਸਰਨ ਕਰੋ। ਜਾਓ ਇਕ ਸਤਿਗੁਰੂ, ਇਕ ਗੁਰੂ ਨੂੰ ਲਭੋ ਅਤੇ ਉਸ ਦੀ ਸ਼ਰਨ ਲਵੋ। ਜਾਂ ਇਕ ਭਿਕਸ਼ੂ ਲਭੋ ਅਤੇ ਅਮੀਤਬਾ ਬੁਧ ਦਾ ਨਾਮ ਉਸ ਦੇ ਨਾਲ ਜਪੋ, ਕਿਉਂਕਿ ਜੇਕਰ ਭਿਕਸ਼ੂ ਪਵਿਤਰ ਹੈ, ਆਪਣੇ ਅਭਿਆਸ ਵਿਚ ਇਮਾਨਦਾਰ ਹੈ, ਫਿਰ ਉਹ ਤੁਹਾਨੂੰ ਆਪਣੀ ਕੁਝ ਐਨਰਜ਼ੀ ਉਧਾਰਾ ਦੇਵੇਗਾ। ਜੇਕਰ ਤੁਸੀਂ ਉਨਾਂ ਪ੍ਰਤੀ ਚੰਗੇ ਹੋ, ਉਹ ਤੁਹਾਡੀ ਰਖਿਆ ਕਰੇਗਾ। ਉਹ ਤੁਹਾਨੂੰ ਉਚਾ ਚੁਕ ਦੇਵੇਗਾ। ਇਹ ਸ਼ਾਇਦ ਅਜ਼ੇ ਤੀਸਰੇ ਪਧਰ ਤੋਂ ਉਪਰ ਨਾ ਹੋਵੇ, ਪਰ ਘਟੋ ਘਟ ਤੁਹਾਡੇ ਕੋਲ ਉਪਰ ਉਥੇ ਉਚੇ ਸਵਰਗ ਵਿਚ ਕੁਝ ਹੋਰ ਗੁਰੂਆਂ ਨੂੰ ਮਿਲਣ ਦਾ ਇਕ ਮੌਕਾ ਹੋਵੇ। ਅਤੇ ਫਿਰ ਤੁਸੀਂ ਹੋਰ ਸਿਖ ਸਕਦੇ ਹੋ, ਨਰਕ ਵਿਚ ਜਾਣ ਦੀ ਬਜਾਏ, ਜਾਂ ਅਸ਼ਾਂਤ ਭੌਤਿਕ ਸੰਸਾਰ ਨੂੰ ਵਾਪਸ ਜਾਣ ਨਾਲੋਂ, ਜੋ ਤੁਹਾਨੂੰ ਉਲਝਣਾ ਵਿਚ ਪਾਵੇਗਾ, ਤੁਹਾਨੂੰ ਪਤਿਤ ਕਰੇਗਾ, ਤੁਹਾਨੂੰ ਸਭ ਕਿਸਮ ਦੇ ਨੁਕਸਾਨਦੇਹ ਕਾਰਜ਼ਾਂ ਅਤੇ ਸਥਿਤੀਆਂ ਵਿਚ ਅੰਨਾ ਕਰੇਗਾ, ਕਿ ਤੁਸੀਂ ਪ੍ਰਮਾਤਮਾ ਨੂੰ ਭੁਲ ਜਾਵੋਂਗੇ, ਤੁਸੀਂ ਬੁਧ ਨੂੰ ਭੁਲ ਜਾਵੋਂਗੇ, ਆਪਣੇ ਆਪ ਨੂੰ ਭੁਲ ਜਾਵੋਂਗੇ। ਇਹੀ ਸਮਸ‌ਿਆ ਹੈ।

ਇਸ ਲਈ ਕ੍ਰਿਪਾ ਕਰਕੇ ਜਾਓ ਇਕ ਸਤਿਗੁਰੂ ਨੂੰ ਲਭੋ। ਜਾਂ ਇਕ ਭਿਕਸ਼ੂ ਨੂੰ ਲਭੋ, ਕੋਈ ਵੀ ਭਿਕਸ਼ੂ ਜੋ ਸਚਮੁਚ ਇਮਾਨਦਾਰ ਹੈ ਅਤੇ ਬੁਧਾਂ, ਗਿਆਨਵਾਨ ਗੁਰੂਆਂ ਵਿਚ ਵਿਸ਼ਵਾਸ਼ ਕਰਦਾ ਹੈ। ਭਿਕਸ਼ੂਆਂ ਨੂੰ ਨਾ ਸੁਣਨਾ ਜਿਹੜੇ ਕਹਿੰਦੇ ਹਨ ਕਿ ਅਮੀਤਬਾ ਧਰਤੀ ਮੌਜ਼ੂਦ ਨਹੀਂ ਹੈ। ਤੁਸੀਂ ਜਾਣਦੇ ਹੋ ਸ਼ਕਿਆਮੁਨੀ ਬੁਧ ਨੇ ਇਹ ਕਹਾਣੀ ਦਸੀ ਸੀ, ਰਾਣੀ ਨੂੰ ਜੇਲ ਵਿਚ ਅਮੀਤਬਾ ਬੁਧ ਦੀ ਧਰਤੀ ਬਾਰੇ ਵਿਸਤਾਰ ਵਿਚ ਦਸ‌ਿਆ ਸੀ। ਸ਼ਕਿਆਮੁਨੀ ਬੁਧ ਝੂਠ ਨਹੀਂ ਬੋਲ ਸਕਦੇ। ਕਿਸੇ ਵਿਆਕਤੀ ਨੂੰ ਕਾਹਦੇ ਲਈ ਝੂਠ ਬੋਲਣ ਦੀ ਲੋੜ ਹੈ? ਸੋ ਅਸੀਂ ਖੁਸ਼ਕਿਸਮਤ ਹਾਂ ਸਾਡੇ ਕੋਲ ਅਜ਼ੇ ਅਮੀਤਬਾ ਬੁਧ ਸੂਤਰ ਹੈ। ਇਹ ਲਭੋ, ਇਸ ਨੂੰ ਪਰਿੰਟ ਕਰੋ, ਇਹ ਪੜੋ, ਇਹ ਖਰੀਦੋ, ਇਹ ਉਧਾਰਾ ਲਵੋ, ਇਹ ਕਾਪੀ ਕਰੋ, ਕਰੋ ਜੋ ਵੀ ਤੁਸੀਂ ਕਰ ਸਕਦੇ ਹੋ। ਅਮੀਤਬਾ ਬੁਧ ਦਾ ਨਾਮ ਦਿਨ ਰਾਤ ਉਚਾਰੋ। ਜੇਕਰ ਤੁਸੀਂ ਕੋਈ ਚੀਜ਼ ਨਹੀਂ ਕਰ ਸਕਦੇ, ਜੇਕਰ ਤੁਹਾਡੇ ਕੋਲ ਕਿਸੇ ਹੋਰ ਚੀਜ਼ ਲਈ ਸਮਾਂ ਨਹੀਂ ਹੈ - ਅਮੀਤਬਾ ਬੁਧ, ਕੁਆਨ ਯਿੰਨ ਬੋਧੀਸਾਤਵਾ, ਤੁਹਾਡੀ ਪਨਾਹ ਹਨ। ਕ੍ਰਿਪਾ ਕਰਕੇ, ਮੈਂ ਤੁਹਾਨੂੰ ਆਪਣੇ ਦਿਲੋਂ ਦਸ ਰਹੀ ਹਾਂ। ਮੈਂ ਬਸ ਤੁਹਾਨੂੰ ਬਚਾਉਣਾ ਚਾਹੁੰਦੀ ਹਾਂ, ਅਤੇ ਕਿਉਂਕਿ ਤੁਸੀਂ ਮੇਰੇ ਵਿਚ ਭਰੋਸਾ ਨਹੀਂ ਕਰਦੇ, ਮੈਂ ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਦਸ ਰਹੀ ਹਾਂ, ਸਿਰਫ ਤੁਹਾਡੇ ਲਈ।

ਤੁਹਾਨੂੰ ਮੇਰੇ ਵਿਚ ਭਰੋਸਾ ਕਰਨ ਦੀ ਨਹੀਂ ਲੋੜ। ਤੁਹਾਨੂੰ ਮੇਰਾ ਅਨੁਸਰਨ ਕਰਨ ਦੀ ਨਹੀਂ ਲੋੜ। ਬਸ ਕੁਝ ਚੀਜ਼ ਕਰੋ। ਨਹੀਂ ਤਾਂ, ਸਾਡੇ ਕੋਲ ਹੋਰ ਬਹੁਤਾ ਸਮਾਂ ਨਹੀਂ ਹੈ ਬਹਿਸ ਕਰਨ ਲਈ ਕੌਣ ਚੰਗਾ ਹੈ, ਕੌਣ ਨਹੀਂ ਹੈ। ਬਸ ਆਪਣੇ ਆਪ ਦੀ ਦੇਖ ਭਾਲ ਕਰੋ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਜਿਨਾਂ ਬੁਧਾਂ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ ਉਨਾਂ ਨੂੰ ਪ੍ਰਾਰਥਨਾ ਕਰੋ। ਉਥੇ ਸੰਸਾਰ ਵਿਚ ਬਹੁਤ ਸਾਰੇ ਬੁਧ, ਗਿਆਨਵਾਨ ਹਸਤੀਆਂ ਹਨ; ਇਹੀ ਹੈ ਬਸ, ਤੁਹਾਡੇ ਲਈ ਪਹੁੰਚਣ ਲਈ ਅਮੀਤਬਾ ਬੁਧ ਸਭ ਤੋਂ ਆਸਾਨ ਹੈ। ਉਨਾਂ ਦੀ ਮਿਹਰ-ਪ੍ਰਣ ਕਾਰਨ, ਤੁਹਾਨੂੰ ਬਚਾਉਣ ਲਈ ਜੇਕਰ ਤੁਸੀਂ ਉਸ ਨੂੰ ਪੁਕਾਰਦੇ ਹੋ। ਸੋ ਇਹਨੂੰ ਇਕ ਆਦਤ ਬਣਾ ਲਵੋ; ਉਸ ਨੂੰ ਬੁਲਾਉ, ਤਾਂਕਿ ਉਹ ਤੁਹਾਨੂੰ ਉਸ ਪਲ ਯਾਦ ਰਹੇ ਜਦੋਂ ਤੁਸੀਂ ਇਸ ਨਕਲੀ ਸੰਸਾਰ ਨੂੰ ਛਡਦੇ ਹੋ। ਉਹ ਤੁਹਾਨੂੰ ਤੁਹਾਡੇ ਅਸਲੀ ਘਰ ਨੂੰ ਵਾਪਸ ਲੈ ਜਾਵੇਗਾ!

ਅਤੇ ਕੋਈ ਵੀ ਭਿਕਸ਼ੂ ਦਾ ਅਨੁਸਰਨ ਨਾ ਕਰਨਾ, ਜੋ ਇਥੋਂ ਤਕ ਮਸ਼ਹੂਰ ਵੀ ਹੋਵੇ ਜਾਂ ਇਕ ਲੰਮੇਂ ਸਮੇਂ ਲਈ ਭਿਕਸ਼ੂ ਰਿਹਾ ਹੈ ਜਾਂ ਬਹੁਤ ਸਾਰੀਆਂ ਭਿਕਸ਼ਣੀਆਂ ਅਤੇ ਭਿਕਸ਼ੂ ਉਸ ਦਾ ਅਨੁਸਰਨ ਕਰ ਰਹੇ ਹਨ। ਜੇਕਰ ਉਹ ਅਮੀਤਬਾ ਬੁਧ ਵਿਚ ਵਿਸ਼ਵਾਸ਼ ਨਹੀਂ ਕਰਦਾ, ਅਤੇ ਜੇਕਰ ਉਹ ਕਹਿੰਦਾ ਹੈ ਕਿ ਨਰਕ ਮੌਜ਼ੂਦ ਨਹੀਂ ਹੈ, ਜਿਵੇਂ ਥਿਚ ਨਾਟ ਤੁ ਵਾਂਗ, ਫਿਰ ਉਹ ਮਾਇਆ ਹੈ, ਉਹ ਨਾਕਾਰਾਤਮਿਕ ਸ਼ਕਤੀ ਲਈ ਕੰਮ ਕਰ ਰਿਹਾ ਹੈ। ਉਹ ਤੁਹਾਡੇ ਲਈ ਚੰਗਾ ਨਹੀਂ ਹੈ। ਕ੍ਰਿਪਾ ਕਰਕੇ, ਜਾਓ ਕਿਸੇ ਵੀ ਗੁਰੂ ਦਾ ਅਨੁਸਰਨ ਕਰੋ ਜੋ ਬੁਧਾਂ (ਗਿਆਨਵਾਨ ਹਸਤੀਆਂ) ਵਿਚ ਵਿਸ਼ਵਾਸ਼ ਕਰਦਾ ਹੈ, ਜਿਹੜਾ ਸਚਮੁਚ ਵਿਸ਼ਵਾਸ਼ ਕਰਦਾ ਹੈ ਕਿ ਅਮੀਤਬਾ ਬੁਧ ਦੀ ਧਰਤੀ ਮੌਜ਼ੂਦ ਹੈ। ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ, ਇਹ ਮੌਜ਼ੂਦ ਹੈ। ਮੈਂ ਉਸ ਧਰਤੀ ਨੂੰ ਜਾਣਦੀ ਹਾਂ। ਇਥੋਂ ਤਕ ਮੇਰੇ ਪੈਰੋਕਾਰਾਂ ਵਿਚੋਂ ਅਨੇਕ ਹੀ ਉਸ ਧਰਤੀ ਨੂੰ ਜਾਣਦੇ ਹਨ। ਅਸੀਂ ਉਥੇ ਆ ਜਾ ਸਕਦੇ ਹਾਂ। ਕ੍ਰਿਪਾ ਕਰਕੇ ਇਹਦੇ ਵਿਚ ਵਿਸ਼ਵਾਸ਼ ਕਰੋ। ਕ੍ਰਿਪਾ ਕਰਕੇ, ਅਮੀਤਬਾ ਬੁਧ ਵਿਚ ਵਿਸ਼ਵਾਸ਼ ਕਰੋ, ਜਿਵੇਂ ਸ਼ਕਿਆਮੁਨੀ ਬੁਧ ਨੇ ਤੁਹਾਨੂੰ ਦਸ‌ਿਆ ਹੈ। ਤੁਹਾਨੂੰ ਉਸ ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ। ਅਤੇ ਨਰਕ ਮੌਜ਼ੂਦ ਹੈ - ਉਵੇਂ ਨਹੀਂ ਜਿਵੇਂ ਥਿਚ ਨਾਟ ਤੁ, ਜਿਹੜਾ ਕਹਿੰਦਾ ਹੈ ਕਿ ਨਰਕ ਮੌਜੂਦ ਨਹੀਂ ਹੈ ਅਤੇ ਕਿ ਇਸ ਦਾ ਬੁਧ ਤੋਂ 500 ਸਾਲਾਂ ਬਾਅਦ ਹੀ ਜ਼ਿਕਰ ਕੀਤਾ ਗਿਆ ਸੀ। ਨਹੀਂ।

ਪਹਿਲੇ ਹੀ ਬੁਧ ਦੇ ਸਮੇਂ ਤੋਂ, ਬੁਧ ਨੇ ਇਹ ਕਿਹਾ ਸੀ। ਅਤੇ ਲੰਮਾਂ, ਲੰਮਾਂ, ਲੰਮਾਂ ਸਮ‌ਾਂ ਉਸ ਤੋਂ ਪਹਿਲਾਂ ਵੀ, ਕਸੀਟੀਗਰਭਾ ਸੂਤਰ ਵਿਚ ਵੀ - ਤੁਸੀਂ ਜਾਣਦੇ ਹੋ, ਡ‌ਿਆ ਤਾਂਗ ਵੂਓਂਗ, ਕਿੰਨ ਡਿਆ ਤਾਂਗ ਵੂਓਂਗ ਬੋ ਤਾਟ - ਉਸ ਸੂਤਰ ਵਿਚ ਸਾਰੇ ਨਰਕਾਂ ਨੂੰ ਸਾਫ ਸਪਸ਼ਟ, ਵਿਸਤ੍ਰਿਤ ਵਿਚ ਸਮਝਾਇਆ ਗਿਆ ਹੈ। ਤੁਸੀਂ ਉਹ ਸਭ ਪੜੋ। ਅਤੇ ਅਜਕਲ, ਆਈ-ਕੁਆਨ ਤਾਓ ਵਿਚ ਜਾਂ ਹੋਰ ਧਾਰਮਿਕ ਵਿਸ਼ਵਾਸ਼ਾਂ ਵਿਚ, ਉਹ ਵੀ ਨਰਕ ਨੂੰ ਜਾਂਦੇ ਹਨ - ਨਰਕ ਨੂੰ ਦੇਖਣ ਜਾਂਦੇ ਅਤੇ ਵਾਪਸ ਆਉਂਦੇ ਅਤੇ ਨਰਕ ਬਾਰੇ ਚੀਜ਼ਾਂ ਲਿਖਦੇ ਹਨ। ਅਤੇ ਉਹ ਸਵਰਗ ਨੂੰ ਵੀ ਜਾਂਦੇ ਹਨ - ਸਵਰਗ ਨੂੰ ਜਾਂਦੇ ਅਤੇ ਵਾਪਸ ਆਉਂਦੇ ਅਤੇ ਕਿਤਾਬਾਂ ਲਿਖਦੇ ਹਨ। ਕਿਤਾਬਾਂ ਨਰਕ ਬਾਰੇ, ਕਿਤਾਬਾਂ ਸਵਰਗ ਬਾਰੇ - ਤੁਸੀਂ ਇਕ ਕਿਸੇ ਵੀ ਜਗਾ ਨਰਕ ਅਤੇ ਸਵਰਗ ਦੇ ਅਸਲੀ ਟਰਾਂਸਮਿਟਰਾਂ ਤੋਂ ਪ੍ਰਾਪਤ ਕਰ ਸਕਦੇ ਹੋ, ਜੀ ਗੋਂਗ ਬੁਧ ਤੋਂ - ਤ ਕੋਂਗ, ਫਾਟ ਸੋਂਗ ਤ ਕੋਂਗ। ਜੀਵਤ ਬੁਧ ਜੀ ਗੋਂਗ ਨਰਕ ਅਤੇ ਸਵਰਗ ਨੂੰ ਗਿਆ ਸੀ ਅਤੇ ਵਾਪਸ ਆਇਆ ਅਤੇ ਟਰਾਂਸਮਿਟਰ ਦੀ ਮਦਦ ਕੀਤੀ ਇਹ ਸਭ ਤੁਹਾਡੇ ਲਈ ਲਿਖਣ ਲਈ। ਕ੍ਰਿਪਾ ਕਰਕੇ ਖੋਜ਼ ਕਰੋ। ਨਰਕ ਮੌਜ਼ੂਦ ਹੈ! ਮੈਂ ਸਾਰੇ ਬੁਧਾਂ, ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਸਹੁੰ ਖਾਂਦੀ ਹਾਂ ਕਿ ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਉਦੋਂ ਤਕ ਉਡੀਕ ਨਾ ਕਰਨੀ ਜਦੋਂ ਤੁਸੀਂ ਉਥੇ ਜਾ ਕੇ ਇਸਦੀ ਪੁਸ਼ਟੀ ਕਰ ਸਕੋਂ ਅਤੇ ਮੈਨੂੰ ਦਸਣ ਲਈ ਕਿ ਮੈਂ ਸਹੀ ਹਾਂ। ਮੈਂ ਇਹ ਨਹੀਂ ਚਾਹੁੰਦੀ। ਕ੍ਰਿਪਾ ਕਰਕੇ, ਨਰਕ ਭਿਆਨਕ ਹੈ! ਇਹ ਬੇਅੰਤ ਦੁਖ ਹੈ। ਕ੍ਰਿਪਾ ਕਰਕੇ ਸਵਰਗ ਲਈ ਟੀਚਾ ਰਖੋ। ਬੁਧ ਦੀ ਧਰਤ ਲਈ ਟੀਚਾ ਰਖੋ।

ਕੁਝ ਲੋਕ ਸ਼ਾਇਦ ਸੋਚ ਸਕਦੇ ਹਨ ਕਿ ਥਿਚ ਨਾਟ ਤੁ ਲੋਕਾਂ ਨੂੰ ਕੋਈ ਵੀ ਬੁਰੀ ਸਲਾਹ ਨਹੀਂ ਦਿੰਦਾ, ਜਿਵੇਂ ਜਾ ਕੇ ਚੋਰੀ ਕਰਨੀ ਜਾਂ ਕਤਲ ਕਰਨਾ ਜਾਂ ਕੋਈ ਵੀ ਬੁਰੀ ਚੀਜ਼ ਕਰਨੀ। ਇਹ ਕਹਿਣਾ ਕਿ ਉਥੇ ਅਮੀਤਬਾ ਬੁਧ ਧਰਤੀ ਨਹੀਂ ਹੈ ਅਤੇ ਕੋਈ ਨਰਕ ਨਹੀਂ ਹੈ, ਉਹ ਪਹਿਲੇ ਹੀ ਕਿਸੇ ਵੀ ਅਪਰਾਧ ਨਾਲੋਂ ਸਭ ਤੋਂ ਭੈੜੀ ਚੀਜ਼ ਹੈ, ਜੋ ਉਹ ਵਫਾਦਾਰਾਂ ਨੂੰ ਵਚਨਬਧ ਕਰ ਸਕਦਾ ਹੈ। ਕਿਉਂਕਿ ਲੋਕਾਂ ਦਾ ਇਸ ਤਰਾਂ ਵਿਸ਼ਵਾਸ਼ ਤੋੜਨਾ ਉਨਾਂ ਨੂੰ ਨਾਕਾਰਾਤਮਿਕ ਦੇ ਹਮਲੇ ਲਈ ਕਮਜ਼ੋਰ ਬਣਾਉਂਦਾ ਹੈ । ਕਿਉਂਕਿ ਉਹ ਖਾਲੀ ਹੋਣਗੇ। ਉਨਾਂ ਕੋਲ ਭਜਣ ਲਈ ਕੋਈ ਜਗਾ ਨਹੀਂ ਹੋਵੇਗੀ। ਉਨਾਂ ਕੋਲ ਸਹਾਰਾ ਲੈਣ ਲਈ ਕੋਈ ਜਗਾ ਨਹੀਂ ਹੋਵੇਗੀ। ਅਤੇ ਜੇਕਰ ਲੋਕ ਵਿਸ਼ਵਾਸ਼ ਕਰਦੇ ਹਨ ਕਿ ਉਥੇ ਕੋਈ ਨਰਕ ਨਹੀਂ ਹੈ, ਫਿਰ ਉਹ ਜਾ ਕੇ ਸਰਕਾਰ ਦੇ ਸਿਸਟਮ ਪ੍ਰਤੀ, ਸਮਾਜ ਪ੍ਰਤੀ, ਲੋਕਾਂ ਪ੍ਰਤੀ ਆਪਣੇ ਗੁਆਂਢੀਆਂ ਪ੍ਰਤੀ, ਆਪਣੇ ਪ੍ਰੀਵਾਰ ਪ੍ਰਤੀ, ਕੋਈ ਵੀ ਮਾੜੀਆਂ ਚੀਜ਼ਾਂ ਕਰਨਗੇ, ਕਿਉਂਕਿ ਉਹ ਵਿਸ਼ਵਾਸ਼ ਕਰਦੇ ਹਨ ਕਿ ਉਥੇ ਕੋਈ ਨਰਕ ਨਹੀਂ ਹੈ। ਜੇਕਰ ਉਹ ਥਿਚ ਨਾਟ ਤੁ ਵਿਚ ਵਿਸ਼ਵਾਸ਼ ਕਰਦੇ ਹਨ, ਉਹ ਕੁਝ ਵੀ ਬੁਰਾ ਕਰਨਗੇ। ਕਿਸੇ ਨੂੰ ਉਨਾਂ ਨੂੰ ਬੁਰਾ ਕਰਨ ਲਈ ਕਹਿਣ ਦੀ ਲੋੜ ਨਹੀਂ ਹੈ, ਉਹ ਇਹ ਕਰਨਗੇ। ਸੋ ਇਹ ਸਭ ਤੋਂ ਬਦਤਰ ਅਪਰਾਧ ਹੈ ਜੋ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਬੁਧ ਧਰਤੀ ਨੂੰ ਇਨਕਾਰ ਕਰਦੇ ਹੋ ਅਤੇ ਨਰਕ ਨੂੰ ਇਨਕਾਰ ਕਰਦੇ ਹੋ। ਸੋ ਮੈਂ ਤੁਹਾਨੂੰ ਦਸ ਰਹੀ ਹਾਂ: ਇਹੋ ਜਿਹੇ ਕਿਸਮਾਂ ਦੇ ਲੋਕਾਂ ਤੋਂ ਦੂਰ ਰਹੋ।

Photo Caption: ਉਚਾ ਪਹੁੰਚਣਾ, ਕੋਈ ਪ੍ਰਵਾਹ ਨਹੀਂ ਜੋ ਹੇਠਾਂ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-19
1 ਦੇਖੇ ਗਏ
2025-01-17
496 ਦੇਖੇ ਗਏ
2025-01-17
274 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ