ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਪੰਦਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕ ਜਿਹੜੇ ਮੇਰੀ ਨਿੰਦ‌ਿਆ ਕਰਦੇ ਹਨ ਜਾਂ ਮੇਰੇ ਬਾਰੇ ਅਤੇ ਮੇਰੀ ਸਿਖਿਆ ਬਾਰੇ ਸਭ ਕਿਸਮ ਦੀਆਂ ਨਾਕਾਰਾਤਮਿਕ ਚੀਜ਼ਾਂ ਦੀ ਚੁਗਲੀ ਕਰਦੇ ਹਨ ਜਾਂ ਦੇਸ਼ ਵੀ ਜਿਨਾਂ ਨੇ ਮੈਨੂੰ ਸਤਾਇਆ ਅਤੇ ਮੇਰੀ ਕੁਝ ਕਿਸਮ ਦੀ ਸਿਖਿਆ ਨੂੰ ਰੋਕਿਆ ਸੀ। ਮੈਂ ਕਦੇ ਕੋਈ ਚੀਜ਼ ਗਲਤ ਨਹੀਂ ਉਨਾਂ ਨਾਲ ਕੀਤੀ - ਇਹ ਨਹੀਂ ਜਿਵੇਂ ਮੈਨੂੰ ਇਸ ਜੀਵਨਕਾਲ ਵਿਚ ਬਿਲਕੁਲ ਵੀ ਯਾਦ ਹੈ। ਕਦੇ ਨਹੀਂ, ਕਦੇ ਨਹੀਂ- ਇਥੋਂ ਤਕ ਉਨਾਂ ਬਾਰੇ ਇਕ ਮਾੜਾ ਸ਼ਬਦ ਨਹੀਂ । ਸੋ, ਤੁਸੀਂ ਦੇਖੋ, ਤੁਹਾਨੂੰ ਇਥੋਂ ਤਕ ਲੋਕਾਂ ਨੂੰ ਨਾਰਾਜ਼ ਕਰਨ ਦੀ ਵੀ ਨਹੀਂ ਲੋੜ ਉਨਾਂ ਦੇ ਤੁਹਾਡੇ ਪ੍ਰਤੀ ਨਾਕਾਰਾਤਮਿਕ ਬਣਨ ਲਈ। ਮੈਂ ਇਥੋਂ ਤਕ ਜਿਥੇ ਵੀ ਹੋ ਸਕੇ ਮਦਦ ਕਰਦੀ ਹਾਂ, ਜਦੋਂ ਕਦੋਂ ਵੀ ਮੈਂ ਕਰ ਸਕਾਂ - ਸਾਰੇ ਇਹਨਾਂ ਦੇਸ਼ਾਂ ਲਈ, ਸਿਰਫ ਮਦਦ, ਆਸ਼ੀਰਵਾਦ ਅਤੇ ਉਨਾਂ ਲਈ ਬੇਨਤੀ ਕਰਦੀ ਹਾਂ। ਮੈਂ ਕਦੇ ਕੋਈ ਚੀਜ਼ ਨਹੀਂ ਕੀਤੀ ਜਿਵੇਂ ਕਿਸੇ ਵ‌ਿਆਕਤੀ ਦੀ ਰਹਿਮਦਿਲੀ ਨੂੰ ਨਕਾਰਿਆ ਜਾਂ ਉਨਾਂ ਵਿਚੋਂ ਕਿਸੇ ਤੋਂ ਪੈਸੇ ਲਏ , ਬਿਲਕੁਲ ਵੀ ਨਹੀਂ। ਮੈਂ ਇਥੋਂ ਤਕ ਉਨਾਂ ਨੂੰ ਨਿਜ਼ੀ ਤੌਰ ਤੇ ਜਾਣਦੀ ਵੀ ਨਹੀਂ।

ਸੋ, ਜੇਕਰ ਤੁਸੀਂ ਇਕ ਗੁਰੂ ਬਣਨਾ ਚਾਹੁੰਦੇ ਹੋ, ਦੁਬਾਰਾ ਸੋਚੋ। ਭਾਵੇਂ ਜੇਕਰ ਤੁਸੀਂ ਇਕ ਗੁਰੂ ਬਣ ਸਕਦੇ ਹੋ ਜਾਂ ਨਹੀਂ, ਉਹ ਇਕ ਹੋਰ ਸਵਾਲ ਹੈ। ਮੈਂ ਤੁਹਾਨੂੰ ਪਹਿਲਾਂ ਹੀ ਸਭ ਚੀਜ਼ ਦਸੀ ਹੈ। ਖੈਰ, ਕਾਫ ਕੁਝ ਤੁਹਾਡੇ ਸਮਝਣ ਲਈ। ਇਹ ਇਕ ਮਜ਼ਾਕ ਨਹੀਂ ਹੈ। ਇਹ ਇਕ ਡਿਪਲੋਮਾ ਨਹੀਂ ਹੈ ਜਿਸ ਲਈ ਤੁਸੀਂ ਇਥੋਂ ਤਕ ਪਰੋਫੈਸਰਾਂ ਨੂੰ ਜਾਂ ਡੀਨ ਨੂੰ ਰਿਸ਼ਵਤ ਦੇ ਸਕਦੇ ਉਹ ਡਿਪਲੋਮਾ ਪ੍ਰਾਪਤ ਕਰਨ ਲਈ। ਬੁਧ, ਸਮੁਚਾ ਬ੍ਰਹਿਮੰਡ, ਜਾਣਦੇ ਹਨ ਉਸ ਬੁਧ ਨੂੰ, ਅਤੇ ਉਹ ਅਕਸਰ ਆਉਂਦੇ ਹਨ ਕਿਸੇ ਵੀ ਉਚਿਤ ਸਮੇਂ, ਇਥੋਂ ਤਕ ਉਸ ਜੀਵਤ ਬੁਧ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ। ਜਿਵੇਂ ਜਦੋਂ ਸ਼ਕਿਆਮੁਨੀ ਬੁਧ ਜਿੰਦਾ ਸਨ, ਉਹ ਹਮੇਸ਼ਾਂ ਆ ਕੇ ਸ਼ਰਧਾਂਜਲੀ ਭੇਟ ਕਰਦੇ ਸਨ। ਉਵੇਂ ਵਰਤਮਾਨ ਸਤਿਗੁਰੂ ਨਾਲ ਵੀ ਸਮਾਨ ਹੈ। ਜੇਕਰ ਉਥੇ ਧਰਤੀ ਉਤੇ ਕੋਈ ਵਰਤਮਾਨ ਗੁਰੂ ਹੈ, ਬੁਧ, ਸਾਰੇ ਸੰਤ ਅਤੇ ਮਹਾਤਮਾ, ਸਵਰਗ, ਦੇਵਤੇ, ਅਤੇ ਇਥੋਂ ਤਕ ਸਾਬਕਾ-ਦਾਨਵ, ਰਾਜੇ, ਹਮੇਸ਼ਾਂ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਉਂਦੇ ਹਨ - ਜੇਕਰ ਤੁਸੀਂ ਇਹ ਸਭ ਦੇਖ ਸਕਦੇ ਹੋਵੋ, ਜੇਕਰ ਤੁਸੀਂ ਇਹ ਸਵੀਕਾਰ ਕਰ ਸਕਦੇ ਹੋ।

ਅਤੇ ਜੇਕਰ ਸਾਰੇ ਬੁਧ ਤੁਹਾਨੂੰ ਦਸਦੇ ਹਨ ਕਿ ਤੁਸੀਂ ਇਕ ਬੁਧ ਹੋ ਅਤੇ ਤੁਹਾਨੂੰ ਸ਼ਰਧਾਂਜਲੀ ਭੇਟ ਕਰਦੇ ਹਨ, ਫਿਰ ਤੁਸੀਂ ਇਕ ਬੁਧ ਹੋ। ਨਹੀਂ ਤਾਂ, ਕ੍ਰਿਪਾ ਕਰਕੇ, ਬਸ ਸ਼ਾਂਤੀ ਵਿਚ ਰਹੋ। ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਤੁਹਾਡੇ ਕੋਲ ਗਿਆਨ ਪ੍ਰਾਪਤੀ ਦੇ ਅਭਿਆਸ ਕਰਨ ਲਈ ਇਕ ਚੰਗੀ ਵਿਧੀ ਹੈ। ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਤੁਹਾਡੇ ਕੋਲ ਇਕ ਸਤਿਗੁਰੂ ਦੀ ਸਿਖਿਆ ਹੈ ਤੁਹਾਨੂੰ ਦਸਣ ਲਈ ਚੰਗਾ ਕਰਨ ਲਈ, ਦੂਜਿਆਂ ਦੀ ਮਦਦ ਕਰਨ ਲਈ, ਆਪਣੀਆਂ ਨੌਂ ਪੀੜੀਆਂ ਅਤੇ ਆਪਣੇ ਆਪ ਦੀ ਮਦਦ ਕਰਨ ਲਈ। ਉਹ ਪਹਿਲੇ ਹੀ ਕਾਫੀ ਚੰਗਾ ਹੈ।

ਸੋ ਤੁਸੀਂ ਦੇਖੋ, ਕ੍ਰਿਪਾ ਕਰਕੇ ਇਕ ਸਤਿਗੁਰੂ ਬਣਨ ਦੇ ਸੁਪਨੇ ਨਾ ਲਵੋ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ। ਨਹੀਂ। ਇਹ ਸੌਖਾ ਨਹੀਂ ਹੈ! ਇਹ ਉਵੇਂ ਨਹੀਂ ਹੈ ਜਿਵੇਂ ਇਹ ਲਗਦਾ ਹੈ। ਤੁਸੀਂ ਪਰਦੇ ਪਿਛੇ ਨਹੀਂ ਦੇਖਦੇ ਕਿਵੇਂ ਮੈਨੂੰ ਰੋਣਾ ਪੈਂਦਾ ਹੈ, ਕਿਵੇਂ ਮੈਨੂੰ ਦੁਖੀ ਹੋਣਾ ਪੈਂਦਾ ਹੈ। ਇਕ ਸਤਿਗੁਰੂ ਹੋਣ ਲਈ - ਇਹਦੀ ਗਲ ਤਾਂ ਪਾਸੇ ਰਹੀ ਮਤਰੇਆ ਬੁਧ ਵਜੋਂ ਇਕ ਸਤਿਗੁਰੂ ਹੋਣਾ, ਜਾਂ ਇਕ ਉਚੇਰਾ ਸਤਿਗੁਰੂ - ਇਕ ਸਤਿਗੁਰੂ ਵਜੋਂ ਨਿਯੁਕਤ ਕੀਤੇ ਜਾਣ ਲਈ, ਤੁਹਾਨੂੰ ਅਨੇਕ, ਅਨੇਕ ਯੁਗਾਂ ਤਕ, ਸਦੀਵੀ ਸਮੇਂ ਲਈ ਅਭਿਆਸ ਕਰਨਾ ਪੈਂਦਾ ਹੈ, ਵਖ ਵਖ ਸਿਖਲਾਈ ਵਿਚ ਦੀ, ਮੁਸ਼ਕਲ ਵਿਚ ਦੀ ਲੰਘਣਾ ਪੈਂਦਾ ਹੈ, ਇਸ ਸੰਸਾਰ ਦੇ ਹਮਲ‌ਿਆਂ ਅਤੇ ਮਾੜੀਆਂ ਐਨਰਜ਼ੀਆਂ ਦਾ ਸਾਹਮੁਣਾ ਕਰਨ ਲਈ, ਅਤੇ ਮਾਇਆ ਦੀ ਐਨਰਜ਼ੀ ਨੂੰ ਕਾਬੂ ਕਰਨ ਲਈ ਵੀ। ਅਤੇ ਸਭ ਕਿਸਮ ਦੀਆਂ ਆਫਤਾਂ ਤੁਹਾਡੀ ਨਿਜ਼ੀ ਜਿੰਦਗੀ ਵਿਚ ਆਉਣਗੀਆਂ। ਜਾਂ ਤੁਸੀਂ ਕਿਸੇ ਵੀ ਸਮੇਂ ਬਹੁਤ ਬੇਰਹਿਮੀ ਨਾਲ ਮਰ ਵੀ ਸਕਦੇ ਹੋ। ਇਸ ਤਰਾਂ, ਤੁਸੀਂ ਬੇਹਦ ਵਡੀ ਸ਼ਕਤੀ ਦਿਤੀ ਜਾਣ ਦੇ ਲਾਇਕ ਹੋਣ ਲਈ ਇਕਠੀ ਕਰਦੇ ਹੋ ਦੂਜਿਆਂ ਦੀ ਮਦਦ ਕਰਨ ਲਈ ਅਤੇ ਨਾਲੇ ਆਪਣੇ ਆਵਦੇ ਜੀਵਨ ਨੂੰ ਸੰਤੁਲਿਤ ਕਰਨ ਲਈ, ਨਹੀਂ ਤਾਂ ਤੁਸੀਂ ਬਹੁਤੇ ਲੰਮੇਂ ਸਮੇਂ ਲਈ ਨਹੀਂ ਰਹਿ ਸਕੋਂਗੇ। ਜੇਕਰ ਤੁਸੀਂ ਤਿਆਰ ਨਹੀਂ ਹੋ, ਜੇਕਰ ਤੁਸੀਂ ਚੰਗੀ ਤਰਾਂ ਇਸ ਸੰਸਾਰ ਤੋਂ ਸਿਖਿਆ ਨਹੀਂ ਹੈ, ਤੁਸੀਂ ਲੰਮੇਂ ਸਮੇਂ ਨਹੀਂ ਰਹਿ ਸਕੋਂਗੇ।

ਅਤੇ ਹੁਣ, ਇਥੋਂ ਤਕ ਇਕ ਗੁਰੂ ਹੁੰਦੇ ਹੋਏ, ਪਹਿਲੇ ਹੀ ਨਿਯੁਕਤ ਕੀਤੇ ਗਏ ਅਤੇ ਸ਼ਕਤੀ ਦਿਤੀ ਗਈ ਹੈ, ਤੁਹਾਨੂੰ ਅਜ਼ੇ ਵੀ ਜਾਨਣ ਦੀ ਲੋੜ ਹੈ ਕਿ ਦੁਖ ਤੁਹਾਡੇ ਹਰ ਕਦਮ ਤੇ ਮੌਜੂਦ ਹੈ। ਅਤੇ ਨਾਲੇ, ਤੁਹਾਨੂੰ ਅਨੇਕ ਹੀ ਬਹੁਤ ਸਾਰੇ ਵਖ ਵਖ ਮੰਡਲਾਂ ਨੂੰ, ਬਹੁਤ ਸਾਰੇ ਵਖ ਵਖ ਗ੍ਰਹਿਆਂ ਨੂੰ, ਬਹੁਤ ਸਾਰੇ ਵਖ ਵਖ ਤਾਰ‌ਿਆਂ, ਚੰਦਰਮਾਂ, ਸੂਰਜਾਂ, ਅਤੇ ਸੰਸਾਰਾਂ ਨੂੰ ਜਾਣ ਦੀ ਲੋੜ ਹੈ, ਤਾਂਕਿ ਆਤਮਾਵਾਂ ਨੂੰ ਬਚਾ ਸਕੋਂ ਜੋ ਗੁਆਚ ਗਈਆਂ ਹਨ ਅਤੇ/ਜਾਂ ਉਥੇ ਕੈਦ ਹਨ ਉਨਾਂ ਦੇ ਕਰਮਾਂ ਦੁਆਰਾ - ਅਤੇ ਬਿਨਾਂਸ਼ਕ, ਨਰਕ ਨੂੰ ਵੀ। ਨਾਲੇ, ਤੁਹਾਡੇ ਕੋਲ ਸ਼ਕਤੀ ਹੋਣੀ ਜ਼ਰੂਰੀ ਹੈ ਅਤੇ ਇਹਦੀ ਵਰਤੋਂ ਕਰਨ ਦੇ ਯੋਗ ਹੋਣਾ ਵਖ ਵਖ ਸੰਸਾਰਾਂ ਨੂੰ, ਵਖ ਵਖ ਮੰਡਲਾਂ ਨੂੰ, ਵਖ ਵਖ ਪਧਰਾਂ ਨੂੰ ਸਮਝੌਤੇ ਲਈ ਜਾਣ ਲਈ ਅਤੇ ਕੁਰਬਾਨੀ ਦੇਣ ਲਈ ਵੀ।

ਸੋ, ਮੈਂ ਸਮਝਦੀ ਹਾਂ ਕਿ ਇਹ ਬਾਹਰੋਂ ਦੇਖਣ ਵਿਚ ਸੌਖਾ ਲਗਦਾ ਹੈ ਕਿਸੇ ਵੀ ਗੁਰੂ ਲਈ, ਪਰ ਇਹ ਨਹੀਂ ਹੈ। ਇਹ ਨਹੀਂ ਹੈ। ਬਸ ਆਪਣੇ ਆਪ ਦੀ ਦੇਖ ਭਾਲ ਕਰੋ। ਚੰਗਾ ਅਭਿਆਸ ਕਰੋ ਤਾਂਕਿ ਤੁਸੀਂ ਇਕ ਉਚੇਰੇ ਪਧਰ ਨੂੰ ਜਾਉਂਗੇ, ਅਤੇ ਤੁਹਾਡਾ ਇਕ ਗੁਰੂ ਬਣਨ ਦਾ ਮੌਕਾ... ਤੁਸੀਂ ਕਦੇ ਨਹੀਂ ਜਾਣ ਸਕਦੇ - ਸ਼ਾਇਦ ਜ਼ਲਦੀ ਹੀ, ਸ਼ਾਇਦ ਅਗਲੇ ਜੀਵਨ ਵਿਚ। ਜੇਕਰ ਤੁਸੀਂ ਸਚਮੁਚ ਇਕ ਗੁਰੂ ਹੋ, ਤੁਸੀਂ ਇਹ ਜਾਣ ਲਵੋਂਗੇ। ਬਸ ਪ੍ਰਸਿਧੀ ਅਤੇ ਲਾਭ ਲਈ ਇਹਦਾ ਦਾਅਵਾ ਨਾ ਕਰੋ । ਇਹ ਬਹੁਤ ਘਟੀਆ ਹੈ, ਤੁਹਾਡੀ ਇਜ਼ਤ, ਗੌਰਵ ਤੋਂ ਬਹੁਤ ਹੇਠਾਂ। ਆਪਣੇ ਆਪ ਨਾਲ ਇਹ ਨਾ ਕਰਨਾ। ਕਿਉਂਕਿ ਸਾਰੇ ਸਵਰਗ ਅਤੇ ਸਾਰੇ ਸੰਸਾਰ ਇਹ ਜਾਣਦੇ ਹਨ, ਅਤੇ ਉਹ ਸਾਰੇ ਹਸ ਰਹੇ ਹਨ। ਅਤੇ ਸਜ਼ਾ ਬਹੁਤ ਵਡੀ ਹੈ ਇਕੇਰਾਂ ਤੁਸੀਂ ਸਰੀਰ ਦੀ ਭੌਤਿਕ ਸੁਰਖਿਆ ਨੂੰ ਛਡ ਕੇ ਚਲੇ ਜਾਂਦੇ ਹੋ। ਤੁਸੀਂ ਕਾਮਨਾ ਕਰੋਂਗੇ ਕਿ ਤੁਸੀਂ ਕਦੇ ਇਥੋਂ ਤਕ ਜਨਮ ਵੀ ਨਾ ਲੈਂਦੇ, ਇਹ ਸਭ ਦੁਖ ਤੋਂ ਜੋ ਤੁਸੀਂ ਪ੍ਰਾਪਤ ਕਰੋਂਗੇ।

ਕ੍ਰਿਪਾ ਕਰਕੇ ਇਕ ਗੁਰੂ ਹੋਣ ਦਾ ਸੁਪਨਾ ਵੀ ਨਾ ਲਵੋ ਕਿਉਂਕਿ ਤੁਸੀਂ ਨਹੀਂ ਹੋ - ਖਾਸ ਕਰਕੇ ਕਿਉਂਕਿ ਤੁਸੀਂ ਨਹੀਂ ਹੋ। ਜੇਕਰ ਤੁਸੀਂ ਸਚਮੁਚ ਭਿਕਸ਼ੂਆਂ ਅਤੇ ਭਿਕਸ਼ਣੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਬਾਹਰ ਜਾ ਕੇ ਅਤੇ ਦੀਖਿਆ ਦੇਣੀ ਚਾਹੁੰਦੇ ਹੋ ਦੂਜੇ ਲੋਕਾਂ ਦੇ ਮੁਕਤ ਹੋਣ ਵਿਚ ਮਦਦ ਕਰਨ ਲਈ, ਜੇਕਰ ਸਚਮੁਚ ਇਹ ਤੁਹਾਡਾ ਇਰਾਦਾ ਹੈ, ਸ਼ਰਤ-ਰਹਿਤ ਤੌਰ ਤੇ, ਫਿਰ ਤੁਸੀਂ ਮੈਨੂੰ ਦਸ ਸਕਦੇ ਹੋ। ਫਿਰ ਮੈਂ ਦੇਖਾਂਗੀ ਜੇਕਰ ਤੁਸੀਂ ਕਰ ਸਕਦੇ ਹੋ। ਅਤੇ ਤੁਸੀਂ ਬਾਹਰ ਜਾ ਕੇ ਅਤੇ ਉਹ ਕਰ ਸਕਦੇ ਹੋ। ਜਾਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਨਾਲ ਜਾ ਸਕਦੇ ਅਤੇ ਉਨਾਂ ਦੀ ਕਿਸੇ ਤਰਾਂ ਮਦਦ ਕਰ ਸਕਦੇ ਅਤੇ ਉਨਾਂ ਨਾਲ ਸਿਖ ਸਕਦੇ ਹੋ। ਅਤੇ ਬਾਅਦ ਵਿਚ, ਜਦੋਂ ਤੁਸੀਂ ਕਰ ਸਕੋਂ, ਅਤੇ ਜੇਕਰ ਤੁਹਾਡਾ ਪਧਰ ਵਧੇਰੇ ਉਚਾ ਹੈ, ਫਿਰ ਮੈਂ ਕਹਿ ਸਕਦੀ ਹਾਂ ਠੀਕ ਹੈ।

ਆਮ ਤੌਰ ਤੇ, ਉਨਾਂ ਸਾਰ‌ਿਆਂ ਨੂੰ ਪਹਿਲਾਂ ਮੈਨੂੰ ਰਿਪੋਰਟ ਕਰਨਾ ਪੈਂਦਾ ਹੈ, ਸਾਰੇ ਨਾਂ, ਸਿਵਾਇ ਉਹਨਾਂ ਇਕ ਜਾਂ ਦੋ ਵਾਰ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀ ਕੈਂਪ ਵਿਚ। ਇਹ ਉਥੇ ਅੰਦਰ ਜਾਣਾ ਬਹੁਤ ਮੁਸ਼ਕਲ ਸੀ। ਸੋ ਅਸੀਂ ਨਿਯਮਾਂ ਨੂੰ ਥੋੜਾ ਢੈਲਾ ਕਰ ਦਿਤਾ ਸੀ। ਇਹ ਨਹੀਂ ਕਿਉਂਕਿ ਅਸੀਂ ਕੰਟ੍ਰੋਲ ਕਰ ਰਹੇ ਸੀ ਜਾਂ ਕੁਝ ਅਜਿਹਾ। ਅਸੀਂ ਬਸ ਚਾਹੁੰਦੇ ਸੀ ਕਿ ਲੋਕ ਸਚਮੁਚ ਸਮਝਣ ਕਿ ਵਿਧੀ ਕਿਤਨੀ ਕੀਮਤੀ ਹੈ ਅਤੇ ਕਿਵੇਂ ਉਨਾਂ ਨੂੰ ਸਚਮੁਚ ਇਸ ਦੀ ਕੀਮਤ ਪਾਉਣੀ ਅਤੇ ਸਚ ਨੂੰ ਜਾਨਣ ਲਈ ਇਸ ਦਾ ਅਭਿਆਸ ਕਰਨਾ ਜ਼ਰੂਰੀ ਹੈ। ਕਿਉਂਕਿ ਜੇਕਰ ਉਹ ਅਭਿਆਸ ਨਹੀਂ ਕਰਦੇ, ਫਿਰ ਉਹ ਕੁਝ ਵੀ ਨਹੀਂ ਜਾਨਣਗੇ! ਉਹ ਵਿਕਸਤ ਨਹੀਂ ਹੋ ਸਕਦੇ, ਉਹ ਉਚਾ ਨਹੀਂ ਜਾ ਸਕਦੇ, ਉਹ ਉਚੇਰਾ ਗ‌ਿਆਨ ਨਹੀਂ ਪ੍ਰਾਪਤ ਕਰ ਸਕਦੇ। ਫਿਰ ਉਹ ਮੁੜਨਗੇ ਅਤੇ ਕਹਿਣਗੇ, "ਓਹ, ਇਹ ਮੇਰੇ ਲਈ ਕੁਝ ਵੀ ਨਹੀਂ ਹੈ। ਇਹ ਇਕ ਚੰਗੀ ਵਿਧੀ ਨਹੀਂ ਹੈ ਜਾਂ ਕੁਝ ਕੁਝ ਅਜਿਹਾ।" ਤੁਹਾਨੂੰ ਕੋਈ ਆਸ਼ੀਰਵਾਦ ਜਾਂ ਕੋਈ ਚੀਜ਼ ਨਹੀਂ ਮਿਲੇਗੀ, ਜਾਂ ਕੋਈ ਅਨੁਭਵ ਜਾਂ ਅੰਦਰ ਕੋਈ ਦ੍ਰਿਸ਼ ਨਹੀਂ ਮਿਲੇਗਾ। ਫਿਰ ਤੁਸੀਂ ਸੋਚੋਂ ਗੇ ਇਹ ਕੁਝ ਨਹੀਂ ਹੈ। ਕਿਉਂਕਿ ਤੁਸੀਂ ਅਭਿਆਸ ਨਹੀਂ ਕੀਤਾ!

ਪਹਿਲੀ ਵਾਰ, ਦੀਖਿਆ ਦੌਰਾਨ, ਤੁਹਾਡੇ ਕੋਲ ਅਨੁਭਵ ਸਨ। ਅਤੇ ਉਹ ਹੈ ਜਿਵੇਂ ਤੁਸੀਂ ਅਭਿਆਸ ਕਰਨ ਵਿਚ ਵਿਸ਼ਵਾਸ਼ ਕੀਤਾ, ਵਿਧੀ ਵਿਚ - ਕੁਆਨ ਯਿੰਨ ਵਿਧੀ ਵਿਚ। ਪਰ ਜੇਕਰ ਤੁਸੀਂ ਅਭਿਆਸ ਜ਼ਾਰੀ ਨਹੀਂ ਰਖਦੇ ਜਦੋਂ ਤੁਸੀਂ ਘਰ ਨੂੰ ਜਾਂਦੇ ਹੋ, ਅਤੇ ਤੁਸੀਂ ਜੇਕਰ ਹੋਰ ਲੋਕਾਂ ਨੂੰ ਦ੍ਰਿਸ਼ ਦੇਖਦੇ ਹੋਏ ਦੇਖਦੇ ਹੋ ਅਤੇ ਉਹ ਸਭ, ਅਤੇ ਤੁਸੀਂ ਦੇਖਦੇ ਹੋ ਮੈਨੂੰ ਹੋਰ ਪੈਰੋਕਾਰ ਮਿਲ ਰਹੇ ਹਨ, ਅਤੇ ਜਿਵੇਂ ਮੈਂ ਬਾਹਰ ਜਾਂਦੀ ਹਾਂ, ਲੋਕਾਂ ਦੇ ਨਾਲ ਗਲਾਂ ਕਰਦੀ ਹਾਂ, ਹਮੇਸ਼ਾਂ ਮੁਸਕੁਰਾਉਂਦੀ ਅਤੇ (ਵੀਗਨ) ਕੈਂਡੀ ਦਿੰਦੀ, ਆਸ਼ੀਰਵਾਦ ਭੋਜਨ ਅਤੇ ਉਹ ਸਭ, ਤੁਸੀਂ ਸੋਚਦੇ ਹੋ, "ਓਹ, ਇਹ ਬਹੁਤ ਸੌਖਾ ਹੈ। ਮੈਂ ਇਹ ਕਰ ਸਕਦਾ ਹਾਂ।" ਨਹੀਂ, ਨਹੀਂ, ਨਹੀਂ। ਤੁਹਾਡੇ ਕੋਲ ਬੇਹਦ ਸ਼ਕਤੀ ਹੋਣੀ ਜ਼ਰੂਰੀ ਹੈ ਲੋਕਾਂ ਨੂੰ ਉਚਾ ਚੁਕਣ ਲਈ, ਇਥੋਂ ਤਕ ਨਰਕ ਵਿਚੋਂ, ਉਨਾਂ ਦੀਆਂ ਆਤਮਾਵਾਂ ਨੂੰ ਬਚਾਉਣ ਲਈ। ਇਥੋਂ ਤਕ ਤੁਹਾਨੂੰ ਉਨਾਂ ਲਈ ਨਰਕ ਨੂੰ ਜਾਣਾ ਪੈਂਦਾ ਉਨਾਂ ਦੀਆਂ ਆਤਮਾਵਾਂ ਨੂੰ ਬਚਾਉਣ ਲਈ। ਤੁਹਾਨੂੰ ਉਨਾਂ ਲਈ ਦੁਖ ਸਹਿਣਾ ਪੈਂਦਾ ਉਨਾਂ ਦੀਆਂ ਆਤਮਾਵਾਂ ਨੂੰ ਬਚਾਉਣ ਲਈ।

ਕਿਉਂਕਿ ਕੁਝ ਆਤਮਾਵਾਂ ਇਤਨੀਆਂ ਉਲਝੀਆਂ ਹੋਇਆ ਹਨ ਇਕ ਜਾਅਲੀ ਭਰਮ ਵਿਚ ਅਤੇ ਗਲਤ ਧਾਰਨਾਵਾਂ ਵਿਚ ਅਤੇ ਕਰਮਾਂ ਦੇ, ਹਤਿਆ, ਗਰਭਪਾਤ ਦੇ, ਸਭ ਕਿਸਮ ਦੀਆਂ ਚੀਜ਼ਾਂ ਦੇ ਭਿਆਨਕ ਬੋਝ ਨਾਲ ਜੋ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਲੋਕਾਂ ਕੋਲ ਹਨ ਜੇਕਰ ਤੁਸੀਂ ਉਨਾਂ ਨੂੰ ਬਾਹਰੋਂ ਦੇਖਦੇ ਹੋ। ਇਥੋਂ ਤਕ ਕਈ ਭਿਕਸ਼ੂ ਵੀ, ਆਮ ਸਧਾਰਨ ਲੋਕਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਉਹ ਬਸ ਸਧਾਰਨ ਲਗਦੇ ਹਨ! ਉਹ ਮਿਠੇ ਹਨ ਅਤੇ ਸ਼ਹਿਦ ਵਾਂਗ ਬੋਲਦੇ ਹਨ। ਉਹ ਤੁਹਾਨੂੰ ਆਪਣਾ ਅਸਲੀ ਆਪਾ ਨਹੀਂ ਦਿਖਾਉਂਦੇ ਜਦੋਂ ਤਕ ਕਿਵੇਂ ਨਾ ਕਿਵੇਂ ਕਰਮ ਉਨਾਂ ਨੂੰ ਜ਼ਾਹਰ ਕਰਦੇ ਹਨ। ਅਤੇ ਫਿਰ ਤੁਸੀਂ ਅਜ਼ੇ ਵੀ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰ ਸਕਦੇ। ਤੁਸੀਂ ਕਹਿੰਦੇ ਹੋ, "ਨਹੀਂ, ਇਹ ਵਾਲਾ ਨਹੀਂ। ਨਹੀਂ! ਉਹ ਇਤਨਾ ਸੋਹਣੇ ਢੰਗ ਨਾਲ ਬੋਲਦਾ ਹੈ ਅਤੇ ਉਹ ਸੂਤਰਾਂ ਨੂੰ ਜਾਣਦਾ ਹੈ। ਉਹ ਬੋਧੀ ਸਿਖਿਆਵਾਂ ਬਾਰੇ ਗਲਾਂ ਕਰਦਾ ਹੈ। ਉਹ ਇਤਨਾ ਮਾੜਾ ਨਹੀਂ ਹੋ ਸਕਦਾ।" ਨਹੀਂ, ਤੁਸੀਂ ਕਦੇ ਨਹੀਂ ਜਾਣ ਸਕਦੇ। ਗਲ ਇਹ ਹੈ, ਤੁਸੀਂ ਕਦੇ ਨਹੀਂ ਜਾਣ ਸਕਦੇ। ਸੋ ਤੁਹਾਨੂੰ ਬਸ ਬੇਨਤੀ ਕਰਨੀ ਚਾਹੀਦੀ ਹੈ। ਖਿਆਲ ਰਖਣਾ ਕਿ ਤੁਸੀਂ ਚੰਗੇ ਹੋ ਅਤੇ ਸ਼ੁਧ ਹੋ। ਤੁਸੀਂ ਕਦੇ ਨਹੀਂ ਜਾਣ ਸਕਦੇ ਕੌਣ ਕੌਣ ਹੈ। ਤੁਸੀਂ ਕਦੇ ਨਹੀਂ ਜਾਣ ਸਕਦੇ।

ਉਥੇ ਇਕ ਬੁਧ ਸੀ। ਉਸ ਦਾ ਨਾਂ ਜ਼ੀ ਗੌਂਗ ਬੁਧ ਸੀ। ਉਹ ਇਕ ਕਿਸਮ ਦਾ ਤੂੰਬਾ ਚੁਕਦਾ ਸੀ ਜੋ ਲੋਕ ਪ੍ਰਾਚੀਨ ਸਮ‌ਿਆਂ ਵਿਚ ਵਾਇਨ ਪੀਣ ਲਈ ਵਰਤੋਂ ਕਰਦੇ ਸਨ। ਅਤੇ ਉਸ ਨੇ ਇਹਦੇ ਤੋਂ ਪੀਣਾ ਜ਼ਾਰੀ ਰਖਿਆ। ਸ਼ਾਇਦ ਇਹ ਅਸਲੀ ਵਾਇਨ ਸੀ ਅੰਦਰ, ਪਰ ਉਸ ਨੇ ਕਦੇ ਨਹੀਂ (ਸ਼ਰਾਬ) ਪੀਤੀ ਸੀ। ਸੋ ਲੋਕਾਂ ਨੇ ਉਸ ਨੂੰ ਝਿੜਕਾਂ ਦਿਤੀਆਂ ਅਤੇ ਸਭ ਕਿਸਮ ਦੀਆਂ ਚੀਜ਼ਾਂ। ਉਸ ਨੇ ਕਦੇ (ਨਸ਼ਾ)ਨਹੀਂ ਪੀਤਾ। ਉਸ ਨੇ ਕਦੇ ਜਾਨਵਰ-ਲੋਕਾਂ ਦਾ ਮਾਸ ਨਹੀਂ ਖਾਧਾ ਸੀ ਭਾਵੇਂ ਇਹ ਇਸ ਤਰਾਂ ਦੇਖਣ ਵਿਚ ਜਾਪਦਾ ਸੀ। ਉਸ ਨੇ ਅਸਲੀ ਜਾਨਵਰ-ਲੋਕਾਂ ਦਾ ਮਾਸ ਨਹੀਂ ਖਾਧਾ ਸੀ। ਅਜਕਲ, ਅਸੀਂ ਜਿਵੇਂ ਇਕ ਵੀਗਨ ਚਿਕਨ ਦੀ ਇਕ ਲਤ ਖਾ ਸਕਦੇ ਹਾਂ। ਇਹ ਇਕ ਮੁਰਗੇ, ਚਿਨਕ-ਵਿਆਕਤੀ ਦੀ ਲਤ ਵਾਂਗ ਲਗਦੀ ਹੈ। ਤੁਸੀਂ ਸਮੁਚਾ ਵੀਗਨ ਮੁਰਗਾ ਖਾ ਸਕਦੇ ਹੋ ਜੋ ਸਮੁਚੇ ਮੁਰਗੇ-ਵਿਆਕਤੀ ਵਾਂਗ ਲਗਦਾ ਹੈ, ਪਰ ਇਹ ਨਹੀਂ ਹੈ। ਸ਼ਾਇਦ ਉਨਾਂ ਸਮ‌ਿਆਂ ਵਿਚ, ਉਹ ਵੀ ਸਮਾਨ ਚੀਜ਼ਾਂ ਬਣਾਉਂਦੇ ਸਨ।

ਇਸੇ ਲਈ, ਉਹ ਕਹਿੰਦੇ ਹਨ ਬੁਧ ਨੇ ਇਥੋਂ ਤਕ ਸੂਰ-ਲੋਕਾਂ ਦੇ ਪੈਰ ਖਾਧੇ । ਉਨਾਂ ਨੇ ਕਦੇ ਨਹੀਂ ਕੀਤਾ ਸੀ। ਨਹੀਂ। ਉਨਾਂ ਨੇ ਇਥੋਂ ਤਕ ਕਿਹਾ ਜਿਹੜਾ ਵੀ ਜਾਨਵਰ-ਲੋਕਾਂ ਦਾ ਮਾਸ ਖਾਂਦਾ ਹੈ ਉਹ ਉਸ ਦਾ ਪੈਰੋਕਾਰ ਨਹੀਂ ਹੈ। ਤੁਸੀਂ ਉਹ ਸਭ ਜਾਣਦੇ ਹੋ। ਪਰ ਅਜਕਲ, ਲੋਕ ਬਸ ਇਹਦੇ ਬਾਰੇ ਨਹੀਂ ਪ੍ਰਵਾਹ ਕਰਦੇ।

ਸ਼ੁਰੂ ਵਿਚ, ਬੁਧ ਨੇ ਇਸਦੀ ਇਜਾਜ਼ਤ ਦਿਤੀ ਸੀ ਕਿਉਂਕਿ ਕੁਝ ਲੋਕ ਬਸ ਅੰਦਰ ਆਏ ਅਤੇ ਕੋਈ ਚੀਜ਼ ਨਹੀਂ ਜਾਣਦੇ ਸੀ। ਸੋ ਬੁਧ ਨੇ ਕਿਹਾ, "ਜੇਕਰ ਤੁਹਾਨੂੰ ਜਾਨਵਰ-ਲੋਕਾਂ ਦਾ ਮਾਸ ਖਾਣਾ ਪੈਂਦਾ ਹੈ, ਫਿਰ ਤੁਸੀਂ ਇਸ ਕਿਸਮ ਦੇ ਘਟ-ਕਰਮਾਂ ਵਾਲਾ ਮਾਸ ਖਾਓ, ਕੋਈ ਕਰਮਾਂ ਤੋਂ ਬਿਨਾਂ ਵਾਲਾ-ਮਾਸ ਖਾਓ, ਜਿਵੇਂ ਸੜਕ ਤੇ ਪਹਿਲੇ ਹੀ ਮਰਿਆ ਪਿਆ ਹੈ, ਜਾਂ ਇਕ ਕੁਦਰਤੀ ਮੌਤ ਮਰ ਗਿਆ। ਜਾਂ ਕਿਸੇ ਵਿਆਕਤੀ ਨੇ ਉਨਾਂ ਨੂੰ ਮਾਰ ਦਿਤਾ, ਪਰ ਇਹ ਤੁਹਾਡੇ ਲਈ ਨਹੀਂ ਸੀ ਅਤੇ ਤੁਸੀਂ ਜਾਨਵਰ-ਲੋਕਾਂ ਦੀਆਂ ਚੀਕਾਂ ਨਹੀਂ ਸੁਣ‌ੀਆਂ ਸੀ ਜਦੋਂ ਉਨਾਂ ਨੂੰ ਮਾਰ‌ਿਆ ਗਿਆ ।" ਪਰ ਇਹ ਬਸ ਸ਼ੁਰੂ ਵਿਚ ਸੀ। ਬੁਧ ਨੇ ਕੋਸ਼ਿਸ਼ ਕੀਤੀ ਉਨਾਂ ਲਈ ਅਸਲੀ ਸਿਖਿਆ ਵਿਚ ਹੌਲੀ ਹੌਲੀ ਲਿਆਉਣ ਲਈ, ਕਿਉਂਕਿ ਜਦੋਂ ਬੁਧ ਬਾਹਰ ਆਏ ਸਨ, ਉਨਾਂ ਕੋਲ ਬਹੁਤੇ ਪੈਰੋਕਾਰ ਨਹੀਂ ਸਨ। ਕਈ ਉਨਾਂ ਵਿਚ ਵਿਸ਼ਵਾਸ਼ ਕਰਦੇ ਸਨ, ਉਨਾਂ ਦਾ ਅਨੁਸਰਨ ਕਰਦੇ ਸਨ ਜਿਥੇ ਉਹ ਰਹਿੰਦੇ ਸਨ, ਪਰ ਉਨਾਂ ਕੋਲ ਕੋਈ ਭੋਜਨ ਨਹੀਂ ਸੀ, ਸੋ ਉਹ ਬਾਹਰ ਜਾਂਦੇ ਸੀ ਅਤੇ ਜਾਨਵਰ-ਲੋਕਾਂ ਦਾ ਮਾਸ ਖਾਂਦੇ ਅਤੇ ਵਾਪਸ ਆਉਂਦੇ ਉਸ ਨੂੰ ਮਿਲਣ ਲਈ, ਮਿਸਾਲ ਵਜੋਂ।

ਬੁਧ ਕੋਲ ਇਥੋਂ ਤਕ ਇਕ ਆਸ਼ਰਮ ਵੀ ਨਹੀਂ ਸੀ ਜਦੋਂ ਤਕ ਬਾਅਦ ਵਿਚ, ਜਦੋਂ ਅਸਲੀ, ਸ਼ਰਧਾਲੂ ਅਨੁਯਾਈ ਇਕ ਜ਼ਮੀਨ ਦਾ ਟੁਕੜਾ ਖਰੀਦਣਾ ਚਾਹੁੰਦੇ ਸਨ ਜੋ ਉਸ ਜ਼ਮੀਨ ਉਤੇ ਸੋਨੇ ਦੇ ਨਾਲ ਜੜ‌ਿਆ ਜਾਵੇ ਇਟਾਂ ਦੀ ਜਗਾ ਕਿਉਂਕਿ ਉਹ ਕੀਮਤ ਸੀ ਜੋ ਰਾਜਕੁਮਾਰ ਚਾਹੁੰਦਾ ਸੀ ਜਿਸ ਦੀ ਇਹ ਜ਼ਮੀਨ ਸੀ। ਇਹ ਹੈ ਜੋ ਉਸ ਨੇ ਕਿਹਾ ਸੀ। ਉਸ ਨੇ ਕਿਹਾ, "ਜੇਕਰ ਤੁਸੀਂ ਸਾਰੇ ਪਾਸੇ (ਜ਼ਮੀਨ ਉਤੇ) ਸੋਨੇ ਦੇ ਬਲਾਕ ਵਿਛਾ ਸਕਦੇ ਹੋ..." - ਬਸ ਉਵੇਂ ਜਿਵੇਂ ਹੁਣ ਸਾਡੇ ਕੋਲ ਸੋਨੇ ਦੇ ਬਲਾਕ ਹਨ - "ਜੇਕਰ ਤੁਸੀਂ ਮੇਰੇ ਸਾਰੇ ਬਾਗ ਦੀ ਜ਼ਮੀਨ ਨੂੰ ਸੋਨੇ ਦੇ ਬਲਾਕਾਂ ਨਾਲ ਜਿਵੇਂ ਇਟਾਂ ਦੀ ਤਰਾਂ ਵਿਛਾ ਸਕਦੇ ਹੋ, ਫਿਰ ਮੈਂ ਇਹ ਤੁਹਾਨੂੰ ਵੇਚ ਦੇਵਾਂਗਾ। ਉਹ ਕੀਮਤ ਹੈ।" ਸੋ, ਅਮੀਰ ਵਿਆਕਤੀ ਉਸ ਕੀਮਤ ਤੇ ਖਰੀਦਣੀ ਚਾਹੁੰਦਾ ਸੀ। ਉਹ ਅਨੇਕ ਹੀ ਸੋਨੇ ਦੇ ਗਡੇ ਲਿਆਉਣਾ ਚਾਹੁੰਦਾ ਸੀ ਅਤੇ ਉਨਾਂ ਨੂੰ ਉਸ ਬਾਗ ਦੀ ਜ਼ਮੀਨ ਉਤੇ ਵਿਛਾਉਣਾ ਜਿਥੇ ਇਹ ਬੁਧ ਅਤੇ ਕੁਝ ਭਿਕਸ਼ੂਆਂ ਦੇ ਰਹਿਣ ਲਈ ਬਹੁਤ ਸੁਵਿਧਾਜਨਕ ਹੋਣੀ ਚਾਹੀਦੀ ਸੀ। ਕਿਉਂਕਿ ਇਹ ਸ਼ਹਿਰ ਦੇ ਲਾਗੇ ਸੀ ਪਰ ਲਾਗੇ ਨਹੀਂ - ਉਨਾਂ ਲਈ ਭੀਖ ਮੰਗਣ ਜਾਣ ਲਈ, ਭੋਜਨ ਲਈ, ਸੌਖਾ ਸੀ, ਅਤੇ ਉਸ ਸਮੇਂ ਲੋਕਾਂ ਦੇ ਲਈ ਉਥੇ ਆਉਣਾ ਸੌਖਾ ਸੀ।

Photo Caption: ਗਹਿਰੇ ਤਲ ਤੇ, ਜਿੰਦਗੀ ਨਾਲ ਪਿਆਰ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (15/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-30
135 ਦੇਖੇ ਗਏ
2024-11-30
93 ਦੇਖੇ ਗਏ
35:00
2024-11-28
99 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ