ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦੀਖਿਆ ਦੇ ਸਮੇਂ, ਅਸੀਂ ਇਹਦੇ ਬਾਰੇ ਪਹਿਲੇ ਹੀ ਗਲ ਕੀਤੀ ਸੀ, ਕਿ ਤੁਹਾਨੂੰ ਚੁਪ ਰਹਿਣਾ ਚਾਹੀਦਾ ਹੈ। ਤੁਹਾਨੂੰ ਹੋਰਨਾਂ ਨੂੰ ਪ੍ਰਗਟ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਸਿਖਿਆ ਹੈ, ਕਿਉਂਕਿ ਇਕਲੀ ਜ਼ੁਬਾਨੀ ਹਦਾਇਤ ਕੁਝ ਵੀ ਨਹੀਂ ਹੈ। ਇਹ ਸਤਿਗੁਰੂ ਸ਼ਕਤੀ ਹੈ ਜੋ ਤੁਹਾਨੂੰ ਉਚਾ ਚੁਕਦੀ ਹੈ, ਤੁਹਾਨੂੰ ਸਾਫ ਕਰਦੀ ਹੈ, ਅਤੇ ਹੋਰ ਰੂਹਾਨੀ ਤੌਰ ਤੇ ਸੁਧਾਰ ਕਰਨ ਲਈ ਤੁਹਾਡੀ ਮਦਦ ਕਰਦੀ ਹੈ।

ਪਰ ਤੁਹਾਨੂੰ ਬਸ ਬਾਹਰ ਜਾ ਕੇ ਅਤੇ ਆਪਣੇ ਆਪ ਇਸ ਤਰਾਂ ਦੀਖਿਆ ਦੇਣ ਦੀ ਇਜਾਜ਼ਤ ਨਹੀਂ ਹੈ। ਸਿਰਫ ਜਦੋਂ ਸਤਿਗੁਰੂ ਤੁਹਾਨੂੰ ਭੇਜਦਾ ਹੈ ਜਾਂ ਤੁਹਾਨੂੰ ਦਸਦਾ ਹੈ - ਹਰ ਵਾਰ। ਇਹ ਨੇਹੀਂ ਬਸ ਤੁਹਾਨੂੰ ਇਕ ਵਾਰ ਦਸ ਦਿਤਾ, ਅਤੇ ਫਿਰ ਤੁਸੀਂ ਆਪਣੀ ਸਮੁਚੀ ਜਿੰਦਗੀ ਦੌਰਾਨ ਇਹ ਲਗਾਤਾਰ ਕਰਨਾ ਜ਼ਾਰੀ ਰਖ ਸਕਦੇ ਹੋ - ਇਹ ਇਸ ਤਰਾਂ ਨਹੀਂ ਹੈ। ਕਿਉਂਕਿ ਤੁਹਾਡੇ ਕੋਲ ਲੋਕਾਂ ਦੀ ਮਦਦ ਕਰਨ ਲਈ, ਲੋਕਾਂ ਨੂੰ ਉੇਚੇਰੇ ਸਵਰਗਾਂ ਨੂੰ ਉਚਾ ਚੁਕਣ ਲਈ ਅਤੇ ਉਨਾਂ ਨੂੰ ਸੜਕ ਉਤੇ ਸਾਰੇ ਖਤਰਿਆਂ ਤੋਂ ਸੁਰਖਿਅਤ ਰਖਣ ਲਈ ਕਾਫੀ ਸ਼ਕਤੀ ਨਹੀਂ ਹੈ। ਤੁਸੀਂ ਨਹੀਂ ਜਾਣਦੇ ਉਨਾਂ ਦੀ ਅਗਵਾਈ ਕਿਸ ਪਾਸੇ ਨੂੰ ਕਰਨੀ ਹੈ, ਕਿਉਂਕਿ ਤੁਸੀਂ ਖੁਦ ਆਪ ਰਾਹ ਬਾਰੇ ਨਹੀਂ ਜਾਣਦੇ। ਸਿਰਫ ਗੁਰੂ ਇਹ ਜਾਣਦਾ ਹੈ, ਅਤੇ ਜਦੋਂ ਗੁਰੂ, ਸਤਿਗੁਰੂ ਤੁਹਾਨੂੰ ਪੂਰੀ ਤਰਾਂ ਗਿਆਨਵਾਨ ਸਤਿਗੁਰੂ ਦੇ ਨਾਮ ਵਿਚ ਦੀਖਿਆ ਦੇਣ ਲਈ ਨਿਸ਼ਚਤ ਕਰਦਾ ਹੈ, ਅਤੇ ਤੁਸੀਂ ਸਤਿਗੁਰੂ ਨੂੰ ਉਨਾਂ ਦੇ ਨਾਂ ਦਸ ਦਿਤੇ, ਫਿਰ ਉਹਨਾਂ ਨੂੰ ਅਧਿਕਾਰਤ ਤੌਰ ਤੇ ਦੀਖਿਆ ਦਿਤੀ ਜਾਵੇਗੀ ਅਤੇ ਸਤਿਗੁਰੂ ਜੁੰਮੇਵਾਰੀ ਲਵੇਗਾ। ਪਰ ਸਤਿਗੁਰੂ ਦੀ ਇਜਾਜ਼ਤ ਬਗੈਰ, ਤੁਸੀਂ ਕੁਝ ਨਹੀਂ ਕਰ ਸਕਦੇ। ਅਤੇ ਕਿਸੇ ਵੀ ਸਮੇਂ ਵਿਚ ਸਤਿਗੁਰੂ ਦੀ ਕ੍ਰਿਪਾ ਅਤੇ ਸੁਰਖਿਅਤ ਤੋਂ ਵਾਂਝੇ, ਖਾਲੀ ਹੋ ਸਕਦੇ ਹੋ, ਤੁਸੀਂ ਅਤੇ ਤੁਹਾਡੇ ਅਨੁਯਾਈ ਸਾਰੇ ਡਿਗ ਜਾਣਗੇ - ਮਾਰਾ ਦੇ, ਸ਼ੈਤਾਨਾਂ ਦੇ ਫਸਾਉਣ ਵਾਲੇ ਪੰਜਿਆਂ ਵਿਚ ਨਰਕ ਵਿਚ ਡਿਗੋਂਗੇ। ਮੈਂ ਖੁਦ, ਮੈਂ ਕੰਬਦੀ ਹਾਂ ਨਰ ਇਕੁੳਸ ਦਹਿਸ਼ਤ ਬਾਰੇ ਸੋਚਦੀ ਹੋਈ!

ਯਾਦ ਹੈ ਜਦੋਂ ਮੀਲਾਰੀਪਾ ਦੁਖੀ ਸੀ ਅਤੇ ਸਚਮੁਚ ਦੀਖਿਆ ਪ੍ਰਾਪਤ ਕਰਨੀ ਚਾਹੁੰਦਾ ਸੀ, ਅਤੇ ਉਸ ਦੇ ਗੁਰੂ, ਮਾਰਪਾ ਦੀ ਪਤਨੀ ਨੇ ਇਕ ਚਿਠੀ ਲਿਖੀ ਕਹਿੰਦੇ ਹੋਏ ‌ਕਿ ਉਸ ਨੂੰ ਦੀਖਿਆ ਦਿਤੀ ਜਾ ਸਕਦੀ ਹੈ? ਪਰ ਗੁਰੂ ਨੂੰ ਇਸ ਬਾਰੇ ਨਹੀਂ ਪਤਾ ਸੀ। ਸੋ ਜਦੋਂ ਮੀਲਾਰੀਪਾ ਦੀਖਿਆ ਲੈਣ ਲਈ ਮਰਪਾ ਦੇ ਨੁਮਾਇੰਦਿਆਂ ਵਿਚੋਂ ਇਕ ਦੇ ਕੋਲ ਗਿਆ, ਉਸ ਕੋਲ ਕੁਝ ਵੀ ਨਹੀਂ ਸੀ। ਕੋਈ ਅਨੁਭਵ ਨਹੀਂ। ਕੋਈ (ਅੰਦਰੂਨੀ ਸਵਰਗੀ) ਰੋਸ਼ਨੀ ਨਹੀਂ, ਕੋਈ (ਅੰਦਰੂਨੀ ਸਵਰਗੀ) ਆਵਾਜ਼ ਨਹੀਂ, ਕੁਝ ਨਹੀਂ। ਇਸ ਲਈ, ਪੈਰੋਕਾਰ-ਨੁਮਾਇੰਦਾ ਬਹੁਤ ਹੈਰਾਨ ਸੀ, ਸੋਚ‌ਦਾ ਹੋਇਆ ਜਾਂ ਆਪਣੇ ਆਪ ਨੂੰ ਕਹਿੰਦਾ ਜਾਂ ਮੀਲਾਰੀਪਾ ਨੂੰ ਕਿ ਸ਼ਾਇਦ ਗੁਰੂ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ ਸੀ, ਅਤੇ ਇਸੇ ਕਰਕੇ ਇਹ ਵਾਪਰਿਆ ਹੈ। ਇਥੋਂ ਤਕ ਉਨਾਂ ਸਮ‌ਿਆਂ ਵਿਚ, ਮੀਲਾਰੀਪਾ ਇਕ ਬਹੁਤ ਸ਼ਕਤੀਸ਼ਾਲੀ ਜਾਦੂਗਰ ਸੀ ਅਤੇ ਨਾਲੇ ਬਹੁਤ ਸਾਰੇ ਮਾੜੇ ਲੋਕਾਂ ਦੀ ਸੰਭਾਲ ਕਰਨ ਵਿਚ ਵੀ ਆਪਣੇ ਗੁਰੂ ਦੀ ਮਦਦ ਕੀਤੀ ਸੀ। ਅਤੇ ਉਹ ਵੀ ਇਥੋਂ ਤਕ ਨਹੀਂ ਸੀ ਪ੍ਰਾਪਤ ਕਰ ਸਕਿਆ ਜੋ ਸਤਿਗੁਰੂ ਨਹੀਂ ਚਾਹੁੰਦਾ ਸੀ ਉਸ ਨੂੰ ਦੇਣਾ ਜਿਸ ਲਈ ਉਹ ਤਿਆਰ ਨਹੀਂ ਸੀ ਕਿਉਂਕਿ ਉਹ ਇਤਨਾ ਪਾਪੀ ਸੀ ਕਿ ਉਸ ਦਾ ਸਰੀਰ, ਉਸ ਦੀ ਹੋਂਦ ਕੋਈ ਪਵਿਤਰ ਸ਼ਕਤੀ ਅੰਦਰ ਨਹੀਂ ਸੀ ਜ਼ਜਬ ਕਰ ਸਕਦੀ, ਕਿਉਂਕਿ ਦੋ ਵਿਰੋਧੀ ਐਨਰਜ਼ੀਆਂ ਦੇ ਮਿਸ਼ਰਣ ਨਾਲ, ਉਹ ਮਰ ਜਾਂਦਾ।

ਬਹੁਤੇ ਨਹੀਂ... ਬਹੁਤ ਘਟ, ਪਰ ਕਈ ਪੈਰੋਕਾਰ ਵੀ ਕਹਿੰਦੇ ਹਨ ਕਿ ਉਨਾਂ ਨੂੰ ਦੀਖਿਆ ਦੇ ਸਮੇਂ ਕੋਈ ਚੀਜ਼ ਨਹੀਂ ਪ੍ਰਾਪਤ ਹੋਈ। ਇਹ ਹੋ ਸਕਦਾ ਹੈ ਕਿਉਂਕਿ ਉਹ ਬਹੁਤ ਵਿਚਲਿਤ ਸਨ, ਨਿਰਦੇਸ਼ਾਂ ਨੂੰ ਚੰਗੀ ਤਰਾਂ ਨਹੀਂ ਸੁਣ ਰਹੇ ਜਾਂ ਚੰਗੀ ਤਰਾਂ ਨਹੀਂ ਕੀਤਾ ਜੋ ਉਨਾਂ ਨੂੰ ਮੈਡੀਟੇਸ਼ਨ ਦੌਰਾਨ ਕਰਨਾ ਚਾਹੀਦਾ ਸੀ। ਉਨਾਂ ਨੇਚੰਗੀ ਤਰਾਂ ਧਿਆਨ ਵੀ ਕੇਂਦ੍ਰਿਤ ਨਹੀਂ ਕੀਤਾ ਸੀ। ਜਾਂ ਸ਼ਾਇਦ ਉਹ ਵਿਆਕਤੀ ਸਚਮੁਚ ਇਮਾਨਦਾਰ ਨਹੀਂ ਹੈ ਦੀਖਿਆ ਲੈਣ ਲਈ - ਸਤਿਗੁਰੂ ਦਾ ਸਤਿਕਾਰ ਨਹੀਂ ਕਰਦਾ, ਸਤਿਗੁਰੂ ਵਿਚ ਵਿਸ਼ਵਾਸ਼ ਨਹੀਂ ਕਰਦਾ, ਬਸ ਮਜ਼ਾਕ ਲਈ ਅੰਦਰ ਆਉਂਦੇ, ਜਾਂ ਆਪਣੇ ਆਵਦੇ ਦੁਨਿਆਵੀ ਜਾਂ ਨੀਵੇਂ ਮੰਤਵ ਲਈ ਇਕ ਕੁੜੀ ਦਾ ਅਨੁਸਰਨ ਕਰਨ ਲਈ ਜਾਂ ਇਕ ਆਦਮੀ ਦਾ ਅਨੁਸਰਨ ਕਰਨ ਲਈ ਅੰਦਰ ਆਉਂਦੇ। ਸੋ, ਉਨਾਂ ਕੋਲ ਅਸਲੀ ਦੀਖਿਆ ਨਹੀਂ ਹੋਵੇਗੀ। ਮੈਂ ਘਟੋ ਘਟ ਉਨਾਂ ਵਿਚੋਂ ਇਕ ਨੂੰ ਮਿਲੀ ਸੀ ਇਸ ਤਰਾਂ, ਅਤੇ ਉਸ ਨੇ ਸ਼ਿਕਵਾ ਕੀਤਾ ਕਿ ਕੁਝ ਹੋਰਨਾਂ ਨੂੰ ਵੀ ਇਕ ਅਨੁਭਵ ਨਹੀਂ ਪ੍ਰਾਪਤ ਹੋਇਆ, ਅਤੇ ਉਸ ਦੇ ਆਪਣੇ ਕੋਲ ਵੀ ਇਹ ਨਹੀਂ ਹੈ। ਬਾਅਦ ਵਿਚ, ਮੈਂ ਜਾਣ ਲਿਆ ਕਿਉਂ; ਉਹ ਮੈਥੋਂ ਪੈਸੇ ਚਾਹੁੰਦਾ ਸੀ। ਦੀਖਿਆ ਤੋਂ ਬਾਅਦ, ਉਸ ਦੇ ਕੋਲ ਮੈਨੂੰ ਮਿਲਣ ਦਾ ਇਕ ਮੌਕਾ ਸੀ, ਅਤੇ ਉਹ ਕੁਝ ਪੈਸੇ ਚਾਹੁੰਦਾ ਸੀ, ਜਿਵੇਂ €100,000, €200,000। ਮੈਂ ਕਿਹਾ ਮੇਰੇ ਕੋਲ ਇਹ ਨਹੀਂ ਸਨ। ਉਸ ਸਮੇਂ, ਸਾਨੂੰ ਸਾਰਾ ਪੈਸਾ ਇਕ ਨਵਾਂ ਆਸ਼ਰਮ ਉਸਾਰਨ ਲਈ ਵਰਤੋਂ ਕਰਨਾ ਪਿਆ ਸੀ।

ਮੈਂ ਤੁਹਾਨੂੰ ਦਸ ਰਹੀ ਹਾਂ... ਸਫਲਤਾ ਜਾਂ ਅਸਫਲਤਾ, ਇਹ ਸਭ ਤੁਹਾਡੀ ਹੈ। ਤੁਸੀਂ ਫੈਂਸਲਾ ਕਰੋ ਜੇਕਰ ਤੁਸੀਂ ਪ੍ਰਮਾਤਮਾ ਚਾਹੁੰਦੇ ਹੋ ਜਾਂ ਜੇਕਰ ਤੁਸੀਂ ਨਹੀਂ ਚਾਹੁੰਦੇ। ਜੇਕਰ ਤੁਸੀਂ ਪ੍ਰਮਾਤਮਾ ਚਾਹੁੰਦੇ ਹੋ, ਪ੍ਰਮਾਤਮਾ ਹਮੇਸ਼ਾਂ ਉਥੇ ਤੁਹਾਡੇ ਲਈ ਮੌਜ਼ੂਦ ਹਨ, ਹਮੇਸ਼ਾਂ ਬਹੁਤ ਖੁਸ਼ ਉਥੇ ਤੁਹਾਡੇ ਲਈ ਹੋਣ ਲਈ, ਸਤਿਗੁਰੂ ਹਮੇਸ਼ਾਂ ਉਥੇ ਤੁਹਾਡੇ ਲਈ ਹੋਣ ਲਈ ਬਹੁਤ ਖੁਸ਼ ਹਨ। ਪਰ ਜੇਕਰ ਤੁਸੀਂ ਇਹ ਨਹੀਂ ਚਾਹੁੰਦੇ, ਜੇਕਰ ਤੁਸੀਂ ਸਚਮੁਚ ਇਮਾਨਦਾਰ, ਸੰਜੂੀਦਾ ਨਹੀਂ ਹੋ ਆਪਣੇ ਦਿਲ ਵਿਚ, ਅਤੇ ਤੁਸੀਂ ਬਸ ਕਿਸੇ ਦੁਨਿਆਵੀ ਮੰਤਵ ਜਾਂ ਕੋਈ ਹੋਰ ਚੀਜ਼ ਲਈ ਅੰਦਰ ਆਉਂਦੇ ਹੋ ਜੋ ਜ਼ਿਕਰ ਕਰਨ ਯੋਗ ਨਹੀਂ ਹੈ, ਫਿਰ ਤੁਹਾਨੂੰ ਕੁਝ ਚੀਜ਼ ਨਹੀਂ ਮਿਲੇਗੀ। ਅਤੇ ਇਥੋਂ ਤਕ ਕੁਝ ਬਹੁਤ ਹੋਛਾ ਵਿਸ਼ਵਾਸ਼, ਉਹ ਕੁਝ ਚੀਜ਼ ਪ੍ਰਾਪਤ ਕਰਦੇ ਹਨ - ਸ਼ਾਇਦ ਥੋੜੀ ਜਿਹੀ ਦੀਖਿਆ ਦੇ ਸਮੇਂ - ਪਰ ਬਾਅਦ ਵਿਚ, ਉਹ ਇਹ ਗੁਆ ਦੇਣਗੇ, ਕਿਉਂਕਿ ਉਹ ਇਹਨੂੰ ਆਪਣੇ ਆਪ ਕੋਲ ਇਹ ਨਹੀਂ ਰਖਦੇ। ਉਹ ਦੂਜਿਆਂ ਨੂੰ ਦਸਦੇ ਹਨ। ਇਹ ਵਰਜਿਤ ਹੈ। ਉਹਨਾਂ ਨੂੰ ਕਿਸੇ ਹੋਰ ਨੂੰ ਨਹੀਂ ਦਸਣਾ ਚਾਹੀਦਾ, ਕਿਉਂਕਿ ਉਹ ਦੋਨਾਂ ਨੂੰ ਅਪਮਾਨਿਤ ਕੀਤਾ ਜਾਵੇਗਾ, ਨੁਕਸਾਨ ਕੀਤਾ ਜਾਵੇਗਾ, ਆਸ਼ੀਰਵਾਦ ਨਹੀਂ ਦਿਤੀ ਜਾਵੇਗੀ ਅਤੇ ਸਵਰਗ ਦੁਆਰਾ ਸੁਰਖਿਅਤ ਨਹੀਂ ਰਖਿਆ ਜਾਵੇਗਾ ਉਨਾਂ ਦੇ ਦਸਣ ਤੋਂ ਬਾਅਦ ਜਾਂ ਉਨਾਂ ਦੇ ਚੀਜ਼ਾਂ ਕਰਨ ਤੋਂ ਬਾਅਦ ਜੋ ਉਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸੋ ਇਹ ਕੁਝ ਚੀਜ਼ ਹੈ ਜਿਸ ਨਾਲ ਤੁਸੀਂ ਖਿਲਵਾੜ ਨਹੀਂ ਕਰ ਸਕਦੇ, ਆਪਣੀ ਅਗਿਆਨਤਾ ਨਾਲ, ਹੰਕਾਰ ਅਤੇ ਬਦਨੀਤੀ ਨਾਲ। ਹੁਣ ਤੁਸੀਂ ਜਾਣਦੇ ਹੋ।

ਸੋ ਕੋਈ ਵੀ ਪ੍ਰਮਾਤਮਾ ਦੇ ਪੈਰੋਕਾਰਾਂ ਲਈ, ਮੇਰੀ ਅਗਵਾਈ ਹੇਠ, ਜੇਕਰ ਤੁਸੀਂ ਸਭ ਗਲਤ ਚੀਜ਼ਾਂ ਕੀਤੀਆਂ ਹਨ ਜਿਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਤੁਹਾਨੂੰ ਇਸਨੂੰ ਰੋਕਣਾ ਚਾਹੀਦਾ ਹੈ। ਬਸ ਅੰਦਰ ਛਾਲ ਨਾ ਮਾਰੋ ਦੋ ਕੁ ਨਿਰਦੇਸ਼ਾਂ ਨੂੰ ਸਿਖਣ ਲਈ ਅਤੇ ਫਿਰ ਬਾਹਰ ਛਾਲ ਮਾਰੋ ਅਤੇ ਲੋਕਾਂ ਨੂੰ ਦੀਖਿਆ ਦੇਣ ਲਈ। ਫਿਰ ਬੇਸ਼ਰਮੀ ਨਾਲ ਇਕ ਗੁਰੂ ਦੇ ਰੂਪ ਵਿਚ ਜਾਂ ਇਥੋਂ ਤਕ ਇਕ ਮਹਾਨ ਗੁਰੂ ਦੇ ਰੂਪ ਵਿਚ ਆਪਣੇ ਆਪ ਬਾਰੇ ਸ਼ੇਖੀ ਮਾਰਦੇ। ਤੁਹਾਨੂੰ ਪ੍ਰਮਾਤਮਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਨਿਰਾਦਰੀ ਕਰਨ ਲਈ ਅਤੇ ਉਨਾਂ ਦੇ ਕੀਮਤੀ, ਮਾਸੂਮ ਬਚ‌ਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨ ਲਈ। ਕਿਉਂਕਿ ਤੁਹਾਡੇ ਕਰਮ ਬਹੁਤ ਭਾਰੇ ਹਨ, ਤੁਹਾਨੂੰ ਆਪਣੀ ਸਾਰੀ ਬਾਕੀ ਦੀ ਜਿੰਦਗੀ ਦੌਰਾਨ ਪਛਤਾਵਾ ਕਰਨਾ ਜ਼ਾਰੀ ਰਖਣਾ ਪਵੇਗਾ, ਆਸ ਕਰਦੇ ਹੋਏ ਪ੍ਰਮਾਤਮਾ ਤੁਹਾਨੂੰ ਮਾਫ ਕਰ ਦੇਣਗੇ।

ਸਾਰੇ ਜੋ ਕੁਆਨ ਯਿੰਨ ਅਭਿਆਸ ਵਿਚ ਦਿਲਚਸਪ ਹਨ, ਸਤਿਗੁਰੂ ਉਨਾਂ ਨੂੰ ਸੁਰਖਿਆ ਚੇਤਾਵਨੀ ਦਿੰਦੇ ਹਨ। ਅਗ‌ਿਆਨੀ ਲੋਕਾਂ ਅਤੇ ਮਨੁਖੀ ਰੂਪ ਵਿਚ ਲੁਕੇ ਹੋਏ ਦਾਨਵਾਂ ਦੀ ਸਾਡੀ ਉਦਾਰਤਾ ਅਤੇ ਨਰਮੀ ਦੀ ਬਹੁਤ ਜਿਆਦਾ ਦੁਰਵਿਵਹਾਰ ਕਾਰਨ, ਇਸ ਦਿਨ ਤੋਂ, 21 ਅਗਸਤ, 2024, ਇਸ ਤੋਂ ਪਹਿਲਾਂ ਅਤੇ ਇਸ ਦਿਨ ਤੋਂ ਬਾਅਦ, ਕੋਈ ਵੀ ਜਿਹੜਾ ਕੁਆਨ ਯਿੰਨ ਮਸੇਂਜ਼ਰਾਂ ਵਜੋਂ ਨਕਲ ਕਰਦਾ ਹੈ, ਜਾਂ ਕੁਆਨ ਯਿੰਨ ਵਿਧੀ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ ਸਤਿਗੁਰੂ ਤੋਂ ਅਧਿਕਾਰਤ ਇਜਾਜ਼ਤ ਅਤੇ ਸੈਂਟਰਲ ਐਫਜ਼ੀ ਦੀ ਪੁਸ਼ਟੀ ਤੋਂ ਬਿਨਾਂ, ਉਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜੇਕਰ ਤੁਸੀਂ ਜਾਣ-ਬੁਝ ਕੇ ਉਲਟ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਤੁਹਾਨੂੰ ਜਾਂ/ਅਤੇ ਤੁਹਾਡੇ (ਅਜ਼ੀਜ਼ਾਂ) ਲਈ ਕਿਸੇ ਵੀ ਨੁਕਸਾਨ ਲਈ ਜੁੰਮੇਵਾਰ ਨਹੀਂ ਹਾਂ। ਜੇਕਰ ਤੁਸੀਂ ਬਾਅਦ ਵਿਚ ਨਵੀਂ ਦੀਖਿਆ ਲਈ ਸਾਡੇ ਕੋਲ ਆਉਂਦੇ ਹੋ ਤੁਹਾਨੂੰ ਸ਼ਾਇਦ ਸਵੀਕਾਰ ਨਾ ਕੀਤਾ ਜਾਵੇ। ਇਹ ਸਾਵਧਾਨੀ ਸਾਰੇ ਸੰਪਰਕ ਵਿਆਕਤੀਆਂ, ਸਾਰੇ ਮੈਡੀਟੇਸ਼ਨ ਸੈਂਟਰਾਂ, ਸਾਰੇ ਦੀਖਿਅਕਾਂ, ਸਾਰੇ ਭਵਿਖ ਦੇ ਦੀਖਿਅਕਾਂ ਦੁਆਰਾ ਲਾਗੂ ਕੀਤੀ ਜਾਣੀ ਚਾਹੀਦੀ ਹੈ। ਅਤੇ ਸਾਰ‌ਿਆਂ ਨੂੰ ਐਮ ਨੂੰ ਜ਼ਲਦੀ ਤੋਂ ਜ਼ਲਦੀ ਰਿਪੋਰਟ ਕਰਨਾ ਚਾਹੀਦਾ ਹੈ ਜੇਕਰ ਕਦੇ ਵੀ ਅਜਿਹੀ ਘਿਨਾਉਣੀ ਘਟਨਾ ਦੁਬਾਰਾ ਵਾਪਰਦੀ ਹੈ।

ਇਕ ਬੁਧ ਬਣਨ ਲਈ, ਤੁਹਾਨੂੰ ਪਹਿਲਾਂ ਹੀ ਸਦੀਆਂ ਹੀ ਸਦੀਆਂ ਤੋਂ ਅਭਿਆਸ ਕਰਦਿਆਂ ਨੂੰ ਹੋ ਗਿਆ ਹੋਣਾ ਚਾਹੀਦਾ ਹੈ, ਅਤੇ ਪ੍ਰਮਾਤਮਾ ਨੂੰ ਇਸ ਦੀ ਇਜਾਜ਼ਤ ਦੇਣੀ ਜ਼ਰੂਰੀ ਹੇ। ਅਤੇ ਬ੍ਰਹਿਮੰਡਾਂ ਨੂੰ ਤੁਹਾਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਉਨਾਂ ਲਈ ਜਾਣਨਾ ਜ਼ਰੂਰੀ ਹੈ। ਤੁਸੀਂ ਬ੍ਰਹਿਮੰਡ ਵਿਚ ਧੋਖਾ ਨਹੀਂ ਦੇ ਸਕਦੇ। ਇਹ ਸਭ ਪਾਰਦਰਸ਼ੀ ਹੈ। ਹਰ ਇਕ ਤੁਹਾਨੂੰ ਜਾਣਦਾ ਹੈ। ਹਰ ਇਕ ਤੁਹਾਡਾ ਰੂਹਾਨੀ ਪਧਰ ਅਤੇ ਵਿਕਾਸ ਦੇਖਦਾ ਹੈ, ਇਸ ਕਰਕੇ ਨਹੀਂ ਕਿਉਂਕਿ ਤੁਸੀਂ 30, 40 ਸਾਲਾਂ ਤਕ ਉਥੇ ਬੈਠੇ ਰਹੇ ਜਾਂ ਕਿਸੇ ਹੋਰ ਦੇ ਨਿਰਦੇਸ਼ਾਂ ਨੂੰ ਸੁਣਦੇ ਰਹੇ, ਪਰ ਹੋਰ ਬਹੁਤਾ ਨਹੀਂ ਕੀਤਾ; ਇਸ ਕਰਕੇ ਨਹੀਂ ਕਿਉਂਕਿ ਤੁਸੀਂ ਕੁਆਰੇ ਹੋ, ਇਸ ਕਰਕੇ ਨਹੀਂ ਕਿਉਂਕਿ ਤੁਸੀਂ ਇਥੋਂ ਤਕ ਇਕ ਵੀਗਨ ਹੋ। ਬੁਧ ਬਧ ਹੈ। ਇਹ ਇਸ ਕਰਕੇ ਨਹੀਂ ਕਿਉਂਕਿ ਤੁਸੀਂ ਇਹ ਬਾਹਰਲੇ ਕਿਸਮ ਦਾ ਦਿਖਾਵਾ, ਜਾਂ ਬਾਹਰਲਾ ਅਭਿਆਸ ਕਰ ਰਹੇ ਹੋ, ਜਾਂ ਸੋਚ ਰਹੇ ਹੋ ਕਿ ਤੁਸੀਂ ਕਿਸੇ ਚੀਜ਼ ਤਕ ਪਹੁੰਚ ਗਏ ਹੋ। ਨਹੀਂ! ਇਹ ਤੁਹਾਡੇ ਖਿਲਵਾੜ ਕਰਨ ਲਈ ਚੀਜ਼ ਨਹੀਂ ਹੈ! ਕਰਮ ਬਹੁਤ ਭਾਰੇ ਹਨ। ਸੋ ਇਹ ਸਭ ਬਕਵਾਸ ਬੰਦ ਕਰੋ। ਪਛਤਾਵਾ ਕਰੋ, ਪ੍ਰਮਾਤਮਾ ਤੋਂ ਮਾਫੀ ਮੰਗੋ, ਅਤੇ ਨਿਮਰਤਾ ਨਾਲ ਅਭਿਆਸ ਜ਼ਾਰੀ ਰਖੋ ਜੋ ਤੁਹਾਡੇ ਸਤਿਗੁਰੂ ਨੇ ਤੁਹਾਨੂੰ ਸਿਖਾਇਆ।

ਨਹੀਂ ਤਾਂ, ਇਹ ਕਰਮ ਬਹੁਤ ਭਾਰੀ ਹਨ ਕਿਉਂਕਿ ਤੁਸੀਂ ਉਹ ਨਹੀਂ ਹੋ ਜੋ ਤੁਸੀਂ ਹੋ; ਅਤੇ ਤੁਸੀਂ ਹੋਣ ਦਾ ਦਿਖਾਵਾ ਕਰਦੇ ਹੋ; ਜਾਂ ਤੁਸੀਂ ਸਥਿਤੀ ਦਾ ਦਾਅਵਾ ਕਰਨਾ ਚਾਹੁੰਦੇ ਹੋ। ਓਹ, ਉਹ ਸਭ ਤੋਂ ਭੈੜੇ ਕਰਮ ਹਨ ਜੋ ਤੁਹਾਡੇ ਕੋਲ ਹੋ ਸਕਦੇ ਹਨ, ਬੋਧੀ ਸੂਤਰ ਦੇ ਮੁਤਾਬਕ, ਜੋ ਬੁਧ ਨੇ ਕਿਹਾ ਸੀ ਉਸ ਦੇ ਮੁਤਾਬਕ, ਕਿਉਂਕਿ ਤੁਸੀਂ ਬੁਧਹੁਡ (ਪੂਰਨ ਗਿਆਨ ਪ੍ਰਾਪਤੀ) ਤਕ ਨਹੀਂ ਪਹੁੰਚੇ। ਤੁਸੀਂ ਪੂਰਨ ਗਿਆਨ ਪ੍ਰਾਪਤੀ ਤਕ ਨਹੀਂ ਪਹੁੰਚੇ, ਅਤੇ ਤੁਸੀਂ ਐਲਾਨ ਕਰਦੇ ਹੋ ਕਿ ਤੁਸੀਂ ਕਰ ਲਿਆ ਹੈ। ਓਹ, ਇਹ ਸਭ ਤੋਂ ਭੈੜੇ ਕਿਸਮ ਦਾ ਪਾਪ ਹੈ। ਬੁਧ ਨੇ ਕਿਹਾ ਤੁਸੀਂ ਲਗਾਤਾਰ ਨਰਕ ਨੂੰ ਜਾਉਂਗੇ। ਸੋ ਧਿਆਨ ਰਖੋ। ਸਾਵਧਾਨ ਰਹੋ। ਆਪਣੇ ਰੂਹਾਨੀ ਗੁਣਾਂ ਅਤੇ ਅਭਿਆਸ ਦੀ ਦੇਖਭਾਲ ਕਰੋ। ਨਿਮਰ ਬਣੋ। ਮਿਹਨਤੀ ਬਣੋ। ਪ੍ਰਮਾਤਮਾ ਤੋਂ ਮਾਫੀ ਮੰਗੋ। ਸ਼ਾਇਦ ਤੁਸੀਂ ਨਰਕ ਤੋਂ ਬਚਣ ਦੇ ਯੋਗ ਹੋਵੋਂ - ਇਥੋਂ ਤਕ ਲਗਾਤਾਰ ਨਰਕ ਦੇ, ਸਿਰਫ ਆਮ ਨਰਕ ਨਹੀਂ, ਜਿਵੇਂ ਇਕ ਸਦੀਵੀ ਨਰਕ।

ਜਿਵੇਂ ਮੈਂ ਪਹਿਲੇ ਹੀ ਕਿਹਾ ਸੀ, ਤੁਸੀਂ ਇਕ ਬੁਧ (ਪੂਰੇ ਗਿਆਨਵਾਨ ਵਿਆਕਤੀ) ਨਹੀਂ ਬਣ ਸਕਦੇ ਬਸ ਕਿਉਂਕਿ ਤੁਸੀਂ ਇਕ ਕੁਆਰੇ ਹੋ! ਤੁਸੀਂ ਇਕ ਬੁਧ ਨਹੀਂ ਹੋ ਸਕਦੇ ਬਸ ਕਿਉਂਕਿ ਤੁਸੀਂ ਇਕ ਭਿਕਸ਼ੂ ਹੋ ਜਾਂ ਇਕ ਭਿਕਸ਼ਣੀ ਹੋ, ਜਾਂ ਤੁਸੀਂ ਹਰ ਰੋਜ਼ ਬਹਤੁ ਘਟ ਖਾਂਦੇ ਹੋ, ਜਾਂ ਬਸ ਲੈਣ ਨਾਲੋਂ ਪੈਦਲ ਤੁਰਦੇ ਹੋ, ਜੁਤੀ ਨਾਲੋਂ ਨੰਗੇ ਪੈਰੀਂ ਚਲਦੇ ਹੋ। ਉਨਾਂ ਸਮ‌ਿਆਂ ਵਿਚ, ਇਹ ਸੀ ਕਿਉਂਕਿ ਭਿਕਸ਼ੂਆਂ ਲਈ ਆਰਾਮ ਤਕ ਪਹੁੰਚ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਸੀ, ਉਨਾਂ ਕੋਲ ਜਿਤਨਾ ਘਟ ਹੋ ਸਕੇ ਸੰਭਵ ਸੀ। ਅਤੇ ਉਨਾਂ ਕੋਲ ਪੈਸਾ ਨਹੀਂ ਸੀ, ਸੋ ਉਹ ਬਸ ਜੁਤੀ ਨਹੀਂ ਖਰੀਦ ਸਕਦੇ ਸੀ। ਪਰ ਜੇਕਰ ਲੋਕ ਉਨਾਂ ਲਈ ਜੁਤੀ ਖਰੀਦਦੇ, ਉਹ ਉਨਾਂ ਨੂੰ ਪਹਿਨਣਗੇ। ਮੈਨੂੰ ਯਕੀਨ ਹੈ ਬੁਧ ਨੇ ਇਸ ਦੀ ਇਜਾਜ਼ਤ ਦੇਣੀ ਸੀ। ਇਹੀ ਹੈ ਬਸ ਕਿ ਜੇਕਰ ਤੁਸੀਂ ਇਕ ਭਿਕਸ਼ੂ ਹੋ, ਭਾਵੇਂ ਜੇਕਰ ਤੁਸੀਂ ਬੁਧ ਦੀ ਸੰਗਤ ਵਿਚ ਹੋ, ਉਥੇ ਬਹੁਤ, ਬਹੁਤ, ਬਹੁਤੇ ਜਿਆਦਾ ਹਜ਼ਾਰਾਂ ਹੀ ਭਿਕਸ਼ੂ ਹਨ; ਲੋਕ ਕਾਫੀ ਮੁਹਈਆ ਨਹੀਂ ਕਰ ਸਕਦੇ। ਉਨਾਂ ਦਿਨਾਂ ਵਿਚ, ਤੁਸੀਂ ਬਸ ਪਿੰਡ ਦੇ ਰਸਤੇ ਤੇ ਤੁਰਦੇ ਫਿਰਦੇ ਸੀ, ਅਤੇ ਇਹ ਸਿਰਫ ਜਿਵੇਂ ਲਾਲ ਮਿਟੀ ਵਾਂਗ ਸੀ; ਤੁਸੀਂ ਆਪਣੇ ਪੈਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਗੇ। ਇਸ ਕਰਕੇ ਨਹੀਂ ਕਿਉਂਕਿ ਤੁਸੀਂ ਦਿਹਾੜੀ ਵਿਚ ਕੇਵਲ ਇਕ ਵਾਰ ਖਾਂਦੇ ਹੋ, ਇਸ ਕਰਕੇ ਨਹੀਂ ਕਿਉਂਕਿ ਤੁਸੀਂ ਆਪਣੇ ਆਪ ਨੂੰ ਤੰਗ ਕਰਦੇ ਹੋ, ਆਪਣੇ ਆਵਦੇ ਸਰੀਰ ਨੂੰ ਸਭ ਕਿਸਮਾਂ ਦੇ ਮੌਸਮ ਝਲਣ ਲਈ, ਅਤੇ ਤੁਸੀਂ ਆਪਣੇ ਆਪ ਨੂੰ ਆਰਾਮ ਲਈ ਕੁਝ ਦੇਰ ਲਈ ਲੇਟਣ ਨਹੀਂ ਦਿੰਦੇ - ਇਥੋਂ ਤਕ ਬੁਧ ਵੀ ਲੇਟ ਗਏ ਸਨ, ਕਦੇ ਕਦਾਂਈ ਖੁਲੇ ਤੌਰ ਤੇ, ਅਧਿਕਾਰਤ ਤੌਰ ਤੇ ਲੇਟਦੇ ਸਨ। ਇਹ ਇਹਨਾਂ ਸਾਰੇ ਬਾਹਰਲੇ ਕਾਰਨਾਂ ਕਰਕੇ ਨਹੀਂ ਹੈ ਕਿ ਤੁਸੀਂ ਇਕ ਬੁਧ ਹੋ।

ਦੇਵਦਤਾ, ਉਸ ਨੇ ਆਪਣੇ ਆਪ ਨੂੰ ਸੀਮਤ ਕੀਤਾ। ਉਸ ਨੇ ਆਪਣੇ ਆਪ ਨੂੰ ਇਕ ਵਧੇਰੇ ਤਪਸਵੀ ਅਨੁਸ਼ਾਸਨ ਲਈ ਮਜ਼ਬੂਰ ਕੀਤਾ ਜੋ ਬੁਧ ਆਪਣੇ ਆਪ ਨੂੰ ਜਾਂ ਆਪਣੇ ਮਠ ਦੇ ਪੈਰੋਕਾਰਾਂ ਨੂੰ ਇਜਾਜ਼ਤ ਦਿੰਦੇ ਸਨ। ਪਰ ਉਹ ਇਕ ਬੁਧ ਨਹੀਂ ਸੀ! ਇਹ ਸਪਸ਼ਟ ਹੈ ਕਿ ਉਹ ਇਤਨਾ ਹਮਲਾਵਰ ਸੀ; ਉਹ ਇਤਨਾ ਕਾਤਲ ਸੀ, ਇਥੋਂ ਤਕ। ਉਹ ਬੁਧ ਨੂੰ ਮਾਰਨਾ ਚਾਹੁੰਦਾ ਸੀ। ਜੋ ਉਸ ਲਈ ਹਾਨੀਕਾਰਕ ਸੀ ਅਤੇ ਇਥੋਂ ਤਕ ਦੇਵਦਤਾ ਦੀ ਕਈ ਵਾਰ ਠੀਕ ਕਰਨ ਵਿਚ ਮਦਦ ਕੀਤੀ ਜਦੋਂ ਉਹ ਬਿਮਾਰ ਸੀ ਜਾਂ ਕੋਈ ਸਮਸ‌ਿਆ ਸੀ। ਇਥੋਂ ਤਕ ਦੇਵਦਤ ਨੇ ਪਹਿਲੇ ਹੀ ਉਨਾਂ ਨਾਲ ਧੋਖਾ ਦਿਤਾ, ਛਡ ਕੇ ਆਪਣਾ ਆਵਦਾ ਗਰੁਪ ਬਣਾਇਆ, ਅਤੇ ਆਪਣੇ ਆਪ ਨੂੰ ਬੁਧ ਨਾਲੋਂ ਹੋਰ ਵਧੇਰੇ ਅਨੁਸ਼ਾਸਿਤ ਦਿਖਾਈ ਦਿੰਦਾ, ਵਧੇਰੇ ਤਪਸਵੀ, ਕੋਈ ਵੀ ਚੀਜ਼। ਇਹ ਸਭ ਕੂੜਾ ਹੈ! ਇਹ ਸਿਰਫ ਬਾਹਰੀ ਦਿਖ ਹੈ।

ਜੇਕਰ ਤੁਸੀਂ ਇਕ ਬੁਧ ਹੋ, ਇਹ ਹੈ ਕਿਉਂਕਿ ਤੁਸੀਂ ਇਕ ਬੁਧ ਹੋ। ਤੁਸੀਂ ਇਕ ਡੰਗ ਭੋਜ਼ਨ ਖਾਂਦੇ ਹੋ, ਜਾਂ ਤੁਸੀਂ ਤਿੰਨ ਭੋਜਨ ਖਾਂਦੇ ਹੋ, ਤੁਸੀਂ ਅਜ਼ੇ ਵੀ ਇਕ ਬੁਧ ਹੋ। ਸੋ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਕਿਸੇ ਸਸਤੇ ਥੀਏਟਰ ਪ੍ਰਦਰਸ਼ਨ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਤੁਹਾਡੀ ਪੂਜਾ ਕਰਨ ਲਈ। ਤੁਸੀਂ ਬਸ ਹੋਰ ਵਧੇਰੇ ਮਾੜੇ ਕਰਮ ਆਕਰਸ਼ਿਤ ਕਰਦੇ ਹੋ ਕਿਉਂਕਿ ਤੁਸੀਂ ਝੂਠ ਬੋਲ ਰਹੇ ਹੋ। ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਅਤੇ ਸਵਰਗਾਂ ਨੂੰ ਅਤੇ ਪ੍ਰਮਾਤਮਾ ਨੂੰ ਇਥੋਂ ਤਕ ਧੋਖਾ ਦੇ ਰਹੇ ਹੋ। ਤੁਹਾਡੇ ਕੋਲ ਇਸ ਤਰਾਂ ਕਰਨ ਦੀ ਹਿੰਮਤ ਕਿਵੇਂ ਹੋਈ? ਪ੍ਰਮਾਤਮਾ ਸਭ ਚੀਜ਼ ਜਾਣਦੇ ਹਨ। ਤੁਹਾਡੇ ਸਤਿਗੁਰੂ ਤੁਹਾਡਾ ਪਧਰ ਵੀ ਜਾਣਦੇ ਹਨ, ਜੇਕਰ ਤੁਸੀਂ ਆ ਕੇ ਅਤੇ ਪੁਛਦੇ ਹੋ ਜਾਂ ਲਿਖਦੇ ਅਤੇ ਪੁਛਦੇ ਹੋ।

Photo Caption: ਕਿਹੜੀ ਚੀਜ਼ ਦੈਵੀ ਸ਼ਕਤੀ ਦੁਆਰਾ ਬਣਾਈ ਗਈ ਮਨੁਖ ਵਲੋਂ-ਬਣਾਈ ਗਈ ਨਾਲੋਂ ਵਧੇਰੇ ਮਜ਼ਬੂਤ ਹੈ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-11
1483 ਦੇਖੇ ਗਏ
2024-11-10
497 ਦੇਖੇ ਗਏ
31:33
2024-11-10
2 ਦੇਖੇ ਗਏ
2024-11-10
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ