ਸਤਿਗੁਰੂ ਤੋਂ ਜਿਸ ਦੀ ਤੁਸੀਂ ਨਕਲ ਕਰਦੇ ਹੋ ਇਹ ਭੌਤਿਕ ਹਿਦਾਇਤ, ਸਿਖਿਆ ਨਹੀਂ ਹੈ ਜੋ ਤੁਹਾਨੂੰ ਇਕ ਸਤਿਗੁਰੂ ਬਣਾਉਂਦੀ ਹੈ। ਨਹੀਂ, ਨਹੀਂ। ਉਥੇ ਉਹ ਸਭ ਦੇ ਪਿਛੇ ਇਕ ਸਤਿਗੁਰੂ ਸ਼ਕਤੀ ਹੈ - ਆਸ਼ੀਰਵਾਦ ਸ਼ਕਤੀ ਪ੍ਰਮਾਤਮਾ ਵਲੋਂ ਪ੍ਰਦਾਨ ਕੀਤੀ ਗਈ, ਪ੍ਰਮਾਤਮਾ ਦੀ ਮਿਹਰ, ਜੋ ਸਤਿਗੁਰੂ ਵਿਚੋਂ ਦੀ ਵਹਿੰਦੀ ਹੈ ਜੋ ਪੈਰੋਕਾਰਾਂ ਦੀ ਮਦਦ ਕਰਦੀ ਹੈ। ਨਹੀਂ ਤਾਂ, ਤੁਸੀਂ ਆਪਣੇ ਆਪ ਨੂੰ ਅਤੇ ਦੀਜਆਂ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਅਤੇ ਉਨਾਂ ਨੂੰ ਜਿਨਾਂ ਨੂੰ ਤੁਸੀਂ ਪੈਰੋਕਾਰਾਂ ਵਜੋਂ ਅੰਦਰ ਲਿਆਉਣਾ ਚਾਹੁੰਦੇ ਹੋ। ਇਹ ਇਕ ਹਾਸਾ ਮਜ਼ਾਕ ਹੈ। ਅਤੇ ਜੇਕਰ ਤੁਸੀਂ ਇਕ ਕਾਫੀ ਉਚੇ ਪਧਰ ਤੇ ਨਹੀਂ ਹੋ, ਤੁਸੀਂ ਇਹ ਨਹੀਂ ਪ੍ਰਾਪਤ ਕਰ ਸਕਦੇ ਅਤੇ ਤੁਸੀਂ ਇਹ ਨਹੀਂ ਵਰਤੋਂ ਕਰ ਸਕਦੇ। ਬਸ ਜਿਵੇਂ ਇਕ ਬੇਬੀ ਜਾਂ ਇਕ ਛੋਟਾ ਜਿਹਾ ਬਚਾ, ਜਿਹੜਾ ਘਰ ਦੇ ਮਾਮਲਿਆਂ ਨੂੰ ਨਹੀਂ ਸੰਭਾਲ ਸਕਦਾ! ਸਾਰਾ ਭੋਜ਼ਨ ਜੋ ਬਾਲਗ ਮਨੁਖ ਖਾਂਦਾ ਉਹ ਇਥੋਂ ਤਕ ਨਹੀਂ ਖਾ ਸਕਦਾ ਅਤੇ ਹਜ਼ਮ ਕਰ ਸਕਦਾ; ਉਹ ਬਿਮਾਰ ਹੋ ਜਾਵੇਗਾ ਜਾਂ ਮਰ ਜਾਵੇਗਾ! ਬਸ ਜੇਕਰ ਤੁਹਾਡਾ ਚੈਕ ਮੇਰੇ ਚੈਕ ਵਾਂਗ ਸਮਾਨ ਲਗਦਾ ਹੈ ਇਸ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਇਹਦੇ ਨਾਲ ਭੁਗਤਾਨ ਕਰ ਸਕੋਂਗੇ ਜੇਕਰ ਤੁਹਾਡੇ ਕੋਲ ਬੈਂਕ ਵਿਚ ਕੋਈ ਪੈਸਾ ਨਾ ਹੋਵੇ। […]
ਸੋ, ਤੁਸੀਂ ਦੇਖੋ, ਜੇਕਰ ਮੈਂ ਪੈਸੇ ਕਮਾਉਂਦੀ ਹਾਂ, ਲੋਕ ਵੀ ਅਲ਼ੋਚਨਾ ਕਰਦੇ ਹਨ। ਜੇਕਰ ਮੈਂ ਪੈਸੇ ਦਿੰਦੀ ਹਾਂ, ਇਥੋਂ ਤਕ ਮੇਰੇ ਆਪਣੇ ਲੋਕ ਅਲੋਚਨਾ ਕਰਦੇ ਹਨ, ਮੈਨੂੰ ਕਹਿੰਦੇ ਹਨ ਮੈਂ ਇਤਨਾ ਥੋੜਾ ਕਿਉਂ ਦਿੰਦੀ ਹਾਂ। ਮੈਂ ਆਸ ਕਰਦੀ ਹਾਂ ਮੈਂ ਹੋਰ ਦੇ ਸਕਾਂ, ਸਚਮੁਚ ਇਸ ਤਰਾਂ ਹੈ। ਮੈਂ ਬਹੁਤ ਸ਼ਰਿਮੰਦਾ ਅਤੇ ਸ਼ਰਮਸਾਰ ਹਾਂ ਕਿ ਮੈਂ ਹੋਰ ਬਹੁਤਾ ਨਹੀਂ ਦੇ ਸਕਦੀ। ਪਰ ਅਸੀਂ ਸਾਰੇ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਠੀਕ ਹੈ? ਸੋ ਉਨਾਂ ਨੂੰ ਮੇਰੀ ਅਲੋਚਨਾ ਨਹੀਂ ਕਰਨੀ ਚਾਹੀਦੀ ਥੋੜਾ ਦੇਣ ਲਈ ਜਾਂ ਜਾਂ ਪੈਸੇ ਕਮਾਉਣ ਲਈ, ਜਾਂ ਕੋਈ ਚੀਜ਼ ਇਸ ਤਰਾਂ। ਸਾਡੇ ਸਾਰਿਆਂ ਕੋਲ ਪੂਰੇ ਕਰਨ ਲਈ ਆਪਣੇ ਆਵਦੇ ਕਰਮ ਹਨ। ਸਾਡੇ ਸਾਰਿਆਂ ਕੋਲ ਨਿਭਾਉਣ ਲਈ ਆਪਣੀ ਜੁੰਮੇਵਾਰੀ ਹੈ। ਉਹ ਹੈ ਜਿਵੇਂ ਇਹ ਇਸ ਸੰਸਾਰ ਵਿਚ ਹੈ।ਜੇਕਰ ਮੈਂ ਸਾਰੇ ਪੈਰੋਕਾਰਾਂ ਤੇ ਨਿਰਭਰ ਕਰਨਾ ਜ਼ਾਰੀ ਰਖਾਂ, ਮੇਰੇ ਖਿਆਲ ਵਿਚ ਮੈਂ ਬਹੁਤਾ ਨਹੀਂ ਕਰ ਸਕਾਂਗੀ, ਕਿਉਂਕਿ ਮੈਂਨੂੰ ਚੈਕ ਕਰਨਾ ਪਵੇਗਾ ਕੌਣ ਕਿਤਨਾ ਪੈਸਾ ਕਮਾਉਂਦਾ ਹੈ ਅਤੇ ਉਹ ਸਭ। ਅਤੇ ਜੇਕਰ ਮੈਂ ਉਨਾਂ ਉਤੇ ਨਿਰਭਰ ਰਹਿਣਾ ਜ਼ਾਰੀ ਰਖਦੀ ਹਾਂ, ਇਕ ਦਿਨ ਇਹ ਵੀ ਖਤਮ ਹੋ ਜਾਵੇਗਾ। ਉਨਾਂ ਦਾ ਪੈਸਾ ਸ਼ਾਇਦ ਖਤਮ ਹੋ ਜਾਵੇ। ਸੋ, ਮੈਂ ਵੀ ਆਪਣਾ ਪੈਸਾ ਆਪ ਕਮਾਉਣਾ ਜ਼ਰੂਰੀ ਹੈ ਕਿਸੇ ਵੀ ਕਿਸਮ ਦੇ ਕੰਮ ਉਤੇ ਖਰਚ ਕਰਨ ਲਈ ਜੋ ਨੇਕ ਕਾਰਨਾਂ ਲਈ ਹੈ ਜਾਂ ਦਾਨ ਲਈ - ਲੋਕਾਂ ਦੀ ਮਦਦ ਕਰਨ ਲਈ ਜਦੋਂ ਉਹਨਾਂ ਨੂੰ ਸਚਮੁਚ ਲੋੜ ਹੁੰਦੀ ਹੈ। ਮੈਂ ਸਮੁਚੇ ਸੰਸਾਰ ਦੀ ਮਦਦ ਨਹੀਂ ਕਰ ਸਕਦੀ, ਮੈਂ ਸਾਰੇ ਆਫਤ ਪੀੜਤਾਂ ਦੀ ਸਹਾਇਤਾ ਨਹੀਂ ਕਰ ਸਕਦੀ। ਮੈਂ ਬਸ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ, ਅਤੇ ਮੈਂ ਦਿੰਦੀ ਹਾਂ ਜਿਤਨਾ ਮੈਂ ਪ੍ਰਮਾਤਮਾ ਦੀ ਮਿਹਰ ਨਾਲ ਦੇ ਸਕਦੀ ਹਾਂ। ਸੋ, ਮੈਂ ਨਹੀਂ ਜਾਣਦੀ ਕਿਉਂ ਲੋਕ ਇਕ ਆਮ ਜਿੰਦਗੀ, ਸਹੀ ਜਿੰਦਗੀ ਜੀਣ ਲਈ, ਮੇਰੀ ਅਲੋਚਨਾ ਕਰਨੀ ਚਾਹੁੰਦੇ ਹਨ -ਤਾਂਕਿ ਮੇਰੀਆਂ ਸਾਰੀਆਂ ਸਿਖਿਆਵਾਂ ਅਤੇ ਸਾਰਾ ਦਾਨ ਦਾ ਕੰਮ, ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਕੰਮ, ਜ਼ਾਰੀ ਰਹਿ ਸਕੇ ਮੇਰੇ ਇਮਾਨਦਾਰ ਅਤੇ ਸਾਫ ਪੈਸੇ ਨਾਲ। ਮੈਂ ਨਹੀਂ ਜਾਣਦੀ ਉਹਦੇ ਨਾਲ ਕੀ ਗਲਤ ਹੈ। ਪਰ ਉਹ ਅਜ਼ੇ ਵੀ ਅਲੋਚਨਾ ਕਰਦੇ ਹਨ। ਖੈਰ, ਮੈਨੂੰ ਮਾਰਨ ਨਾਲੋਂ ਬਿਹਤਰ ਹੈ - ਪਰ ਉਹ ਅਜ਼ੇ ਵੀ ਮੈਨੂੰ ਮਾਰਨਾ ਚਾਹੁੰਦੇ ਹਨ।ਮੇਰੇ ਕੋਲ ਵੀ ਦੁਸ਼ਮਣ ਹਨ - ਜਿਨਾਂ ਦਾ ਮੈਂ ਵਿਰੋਧ ਕਰਦੀ ਹਾਂ। ਉਹ ਸ਼ਕਤੀਸ਼ਾਲੀ ਹਨ: ਡਰਗਾਂ ਦੇ ਮਾਲਕ, ਪਸ਼ੂ-ਲੋਕ ਮਾਸ ਉਦਯੋਗ, ਸ਼ਰਾਬ ਉਦਯੋਗ... ਉਹਨਾਂ ਕੋਲ ਕਾਰਟੈਲ ਹਨ, ਉਨਾਂ ਕੋਲ ਲੋਕ ਹਨ ਜੋ ਮਾਰਦੇ ਵੀ ਹਨ। ਅਤੇ ਮੇਰੀ ਜਾਨ ਨੂੰ ਕਈ ਵਾਰ ਨਾਲੌਂ ਵਧ ਖਤਰਾ ਸੀ। ਪਰ ਪ੍ਰਮਾਤਮਾ ਨੇ ਅਜ਼ੇ ਵੀ ਮੇਰੇ ਉਪਰ ਮਿਹਰ ਕੀਤੀ, ਸੋ ਮੈਂ ਅਜ਼ੇ ਵੀ ਜਿੰਦਾ ਹਾਂ। ਅਤੇ ਇਥੋਂ ਤਕ ਯੁਧ ਵਿਚ - ਤੁਸੀਂ ਜਾਣਦੇ ਹੋ ਮੈਂ ਯੁਧ ਦੇ ਵਿਰੁਧ ਹਾਂ। ਮੈਂ ਸਾਰਿਆਂ ਲਈ ਸ਼ਾਂਤੀ ਚਾਹੁੰਦੀ ਹਾਂ, ਰਹਿਣ ਲਈ ਅਤੇ ਇਕ ਆਮ ਜੀਵਨ ਵਿਚ ਯੋਗਦਾਨ ਪਾਉਣ ਲਈ, ਅਤੇ ਲੋਕਾਂ ਦੇ ਸਿਹਤਮੰਦ ਤੌਰ ਤੇ, ਡਰ ਤੋਂ ਬਗੈਰ ਰਹਿਣ ਲਈ। ਜਿਆਦਾਤਰ ਲੋਕਾਂ ਕੋਲ ਪਹਿਲੇ ਹੀ ਇਕ ਮੁਸ਼ਕਲ ਜੀਵਨ ਹੈ, ਪੈਸੇ ਕਮਾਉਣ ਲਈ ਆਪਣੇ ਮਾਪਿਆਂ ਦੀ, ਰਿਸ਼ਤੇਦਾਰਾਂ ਦੀ, ਦੋਸਤਾਂ ਦੀ, ਉਨਾਂ ਦੇ ਆਪਣੇ ਬਚਿਆਂ ਦੀ ਅਤੇ ਆਪਣੀ ਦੇਖ ਭਾਲ ਕਰਨ ਲਈ। ਸੋ, ਯੁਧ ਉਨਾਂ ਦੇ ਜੀਵਨ ਨੂੰ ਹੋਰ ਨਰਕ ਬਣਾ ਦੇਵੇਗਾ। ਤੁਸੀਂ ਉਹ ਪਹਿਲੇ ਹੀ ਜਾਣਦੇ ਹੋ। ਮੈਂ ਯੁਧ ਦੇ ਵਿਰੁਧ ਹਾਂ, ਜਾਨਵਰ-ਲੋਕਾਂ ਦੇ ਕਤਲ ਦੇ ਵਿਰੁਧ ਹਾਂ। ਮੈਂ ਕੋਈ ਵੀ ਚੀਜ਼ ਦੇ ਵਿਰੁਧ ਹਾਂ ਜੋ ਮਨੁਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਉਨਾਂ ਦੀ ਜਿੰਦਗੀ ਨੂੰ ਦੁਖੀ ਕਰ ਦਿੰਦੀ ਹੈ। ਸੋ ਬਿਨਾਂਸ਼ਕ ਮੇਰੇ ਕੋਲ ਦੁਸ਼ਮਣ ਹਨ। ਜੇ ਤੁਸੀਂ ਕਿਸੇ ਦੇ ਵਿਰੁਧ ਹੋ, ਉਹ ਤੁਹਾਨੂੰ ਪਸੰਦ ਨਹੀਂ ਕਰਦੇ, ਉਹ ਤੁਹਾਡੇ ਨਾਲ ਨਫਰਤ ਕਰਦੇ ਹਨ। ਉਹ ਇਥੋਂ ਤਕ ਆਪਣੇ ਆਵਦੇ ਲੋਕਾਂ ਨੂੰ ਮਾਰ ਦਿੰਦੇ ਹਨ।ਸੋ, ਜਦੌਂ ਤਕ ਮੈਂ ਜਿਉਂਦੀ ਹਾਂ, ਅਤੇ ਜੇਕਰ ਮੈਂ ਕੁਝ ਚੀਜ਼ ਜਾਣਦੀ ਹਾਂ, ਅਤੇ ਜੇ ਤੁਹਾਨੂੰ ਦਸਣ ਦੀ ਮੈਨੂੰ ਇਜ਼ਾਜ਼ਤ ਹੈ, ਮੈਂ ਕਰਾਂਗੀ। ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਂ ਜਾਣਦੀ ਹਾਂ ਜੋ ਮੈਂ ਤੁਹਾਨੂੰ ਨਹੀਂ ਦਸ ਸਕਦੀ। ਮੈਨੂੰ ਦਸਣ ਦੀ ਇਜ਼ਾਜ਼ਤ ਨਹੀਂ ਹੈ। ਨਾਲੇ, ਤੁਸੀਂ ਇਹਦੇ ਨਾਲ ਕਿਵੇਂ ਵੀ ਬਹੁਤਾ ਨਹੀਂ ਕਰ ਸਕਦੇ। ਸਵਰਗੀ ਜਾਣਕਾਰੀ। ਜੇਕਰ ਤੁਸੀਂ ਅਭਿਆਸ ਕਰ ਰਹੇ ਹੋ, ਵੀਗਨ ਹੋਣ, ਇਕ ਚੰਗੇ ਸਤਿਗੁਰੂ ਹਨ, ਫਿਰ ਤੁਸੀਂ ਇਹ ਆਪਣੇ ਆਪ ਜਾਣ ਲਵੋਂਗੇ। ਮੈਨੂੰ ਤੁਹਾਨੂੰ ਦਸਣ ਦੀ ਲੋੜ ਨਹੀਂ ਹੈ। ਅਤੇ ਜੇਕਰ ਤੁਹਾਡੇ ਰੂਹਾਨੀ ਵਿਕਾਸ ਲਈ ਤੁਹਾਡੇ ਕੋਲ ਉਹ ਸਭ ਸਮਰਥਨ ਨਹੀਂ ਹੈ, ਫਿਰ ਇਥੋਂ ਤਕ ਜੇਕਰ ਮੈਂ 10,000 ਸਾਲਾਂ ਤਕ ਵੀ ਗਲਾਂ ਕਰਦੀ ਰਹਾਂ, ਤੁਸੀਂ ਨਹੀਂ ਸੁਣੋਂਗੇ। ਬਹੁਤੇ ਲੋਕ ਮੈਨੂੰ ਮੇਰੀ ਗਲ ਨਹੀਂ ਸੁਣਦੇ। ਸਿਰਫ ਸੁਣਦੇ ਹੀ ਨਹੀਂ, ਪਰ ਕਿਸੇ ਵੀ ਸਮੇਂ ਵਖ ਵਖ ਕਿਰਿਆਵਾਂ ਦੁਆਰਾ, ਵਖ-ਵਖ ਸਾਧਨਾ ਦੁਆਰਾ, ਮੈਨੂੰ ਹਾਨੀ ਪਹੁੰਚਾ ਸਕਦੇ ਹਨ। ਮੈਂ ਸਿਰਫ ਇਕ ਇਕਲੀ ਹਾਂ, ਅਤੇ ਮੈਂਨੂੰ ਆਪਣੀ ਖੁਦ ਦੀ ਰਖਿਆ ਕਰਨੀ ਜ਼ਰੂਰੀ ਹੈ ਤਾਂਕਿ ਮੈਂ ਤੁਹਾਡੇ ਨਾਲ ਰਹਿਣਾ ਜ਼ਾਰੀ ਰਖ ਸਕਾਂ, ਦੀਖਿਅਕਾਂ ਨਾਲ, ਅਤੇ ਆਪਣੀ ਟੀਮ ਨਾਲ, ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨਾਲ।ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ, ਇਹ ਮੇਰਾ ਇਰਾਦਾ ਨਹੀਂ ਸੀ ਇਸ ਤਰਾਂ ਦਾ ਨਾਮ ਹੋਣਾ, ਪਰ ਸਵਰਗ ਨੇ ਮੈਨੂੰ ਹੁਕਮ ਦਿਤਾ ਸੀ। ਮੈਨੂੰ ਕਰਨਾ ਪਿਆ। ਨਾਲੇ, ਸੁਪਰੀਮ ਮਾਸਟਰ, ਪਰਮ ਸਤਿਗੁਰੂ ਚਿੰਗ ਹਾਈ, ਇਹ ਨਾਮ ਰਖਣ ਲਈ ਮੇਰਾ ਇਰਾਦਾ ਨਹੀਂ ਹੈ, ਪਰ ਮੇਰੇ ਕੋਲ ਇਹ ਹੋਣਾ ਜ਼ਰੂਰੀ ਹੈ। ਮੈਂ ਸਭ ਚੀਜ਼ ਸਵਰਗ ਦੇ ਮੁਤਾਬਕ ਕਰਦੀ ਹਾਂ, ਆਪਣੀ ਕਿਸਮਤ ਮੁਤਾਬਕ ਅਤੇ ਮਿਸ਼ਨ ਜੋ ਮੈਨੂੰ ਪੂਰਾ ਕਰਨਾ ਜ਼ਰੂਰੀ ਹੈ। ਜੇਕਰ ਮੇਰੇ ਕੋਲ ਇਕ ਸਧਾਰਨ ਨਾਮ ਹੁੰਦਾ, ਜਾਂ ਇਥੋਂ ਤਕ ਬਸ ਗੁਰੂ ਚਿੰਗ ਹਾਈ, ਮੇਰੇ ਕੋਲ ਸ਼ਾਇਦ ਵਧੇਰੇ ਪੈਰੋਕਾਰ ਹੋਣੇ ਸੀ, ਸ਼ਾਇਦ ਇਕ ਵਧੇਰੇ ਸ਼ਾਂਤਮਈ ਜੀਵਨ ਹੋਣਾ ਸੀ। ਜਦੋਂ ਲੋਕ "ਸੁਪਰੀਮ ਮਾਸਟਰ" ਨਾਮ ਨਹੀਂ ਸੁਣਦੇ ਹਨ, ਫਿਰ ਉਹਨਾਂ ਨੂੰ ਅਲ਼ੈਰਜ਼ੀ ਮਹਿਸੂਸ ਨਹੀਂ ਹੁੰਦੀ। ਪਰ ਮੇਰੇ ਕੋਲ ਉਹ ਸਭ ਬਸ ਹੋਣਾ ਜ਼ਰੂਰੀ ਹੈ। ਬਸ ਕਰਨਾ ਹੈ। ਇਹ ਬਸ ਕਿਸਮਤ ਦਾ ਰਸਤਾ ਹੈ ਜਿਸ ਉਤੇ ਮੈਨੂੰ ਤੁਰਨਾ ਜ਼ਰੂਰੀ ਹੈ। ਇਹ ਕਿਸਮਤ ਦਾ ਮਿਸ਼ਨ ਹੈ ਜੋ ਮੈਨੂੰ ਪੂਰਾ ਕਰਨਾ ਜ਼ਾਰੀ ਰਖਣਾ ਪਵੇਗਾ।ਮੈਂ ਇਕ ਸ਼ਾਂਤਮਈ ਅਤੇ ਗੁਮਨਾਮ ਜਿੰਦਗੀ ਡੂੰਘੇ ਅਤੇ ਉਚੇ ਹੀਮਾਲਿਆ ਵਿਚ ਪਸੰਦ ਕਰਾਂਦੀ, ਮਿਸਾਲ ਵਜੋਂ, ਜਿਥੇ ਸਾਰਾ ਸਾਲ ਬਰਫ ਪੈਂਦੀ ਹੈ, ਇਥੋਂ ਤਕ ਗਰਮੀਆਂ ਵਿਚ ਵੀ। ਅਤੇ ਤੁਸੀਂ ਉਥੇ ਬਹੁਤ ਚੁਪ ਅਤੇ ਸ਼ਾਂਤੀ ਵਿਚ ਅਤੇ ਇਕਲੇ ਹੋ। ਤੁਹਾਨੂੰ ਇਸ ਤਰਾਂ ਰਹਿਣ ਲਈ ਬਹੁਤੇ ਪੈਸੇ ਦੀ ਨਹੀਂ ਲੋੜ। ਪੈਸਾ ਜੋ ਮੈਂ ਆਮ ਤੌਰ ਤੇ ਕਮਾਉਂਦੀ ਹਾਂ ਮੈਨੂੰ ਬਰਕਰਾਰ ਰਖੇਗਾ ਆਪਣੀ ਸਾਰੀ ਉਮਰ ਤਕ ਜਦੋਂ ਮੈਂ ਮਰ ਨਹੀਂ ਜਾਂਦੀ, ਜਦੋਂ ਵੀ ਪ੍ਰਮਾਤਮਾ ਮੈਨੂੰ ਘਰ ਨੂੰ ਬੁਲਾਉਂਦੇ ਹਨ। ਮੈਨੂੰ ਹੋਰ ਕੰਮ ਕਰਨ ਦੀ ਨਹੀਂ ਲੋੜ। ਮੈਨੂੰ ਨਹੀਂ ਲੋੜ, ਪਰ ਮੈਨੂੰ ਕਰਨਾ ਜ਼ਰੂਰੀ ਹੇ, ਦੂਜਿਆਂ ਦੀ ਖਾਤਰ, ਇਥੋਂ ਤਕ ਹੋਰਨਾਂ ਜੀਵਾਂ ਦੀ ਖਾਤਰ, ਜਿਵੇਂ ਜਾਨਵਰ-ਲੋਕਾਂ, ਦਰਖਤਾਂ, ਪੌਂਦਿਆਂ ਲਈ। ਉਨਾਂ ਦੀ ਖਾਤਰ। ਅਤੇ ਇਥੋਂ ਤਕ ਨੀਵੇਂ ਸਵਰਗਾਂ ਤੋਂ ਕੁਝ ਅਦਿਖ ਜੀਵਾਂ ਲਈ।ਇਕ ਵਿਆਕਤੀ ਜਿਵੇਂ ਮੇਰੇ ਵਾਂਗ ਜੋ ਇਕ ਇਕ ਮਿਸ਼ਨ ਲੈਂਦਾ ਹੈ ਉਸ ਨੂੰ ਬਹੁਤ ਚੀਜ਼ਾਂ ਕਰਨੀਆਂ ਪੈਣਗੀਆਂ, ਪਰ ਅਸੀਂ ਹਮੇਸ਼ਾਂ ਤੁਹਾਨੂੰ ਦਸ ਨਹੀਂ ਸਕਦੇ, ਕਿਉਂਕਿ ਜੇਕਰ ਤੁਸੀਂ ਕੁਝ ਚੀਜ਼ ਚੰਗੀ ਜਾਂ ਕੁਝ ਚੀਜ਼ ਮਾੜੀ ਬਾਰੇ ਦਸਦੇ ਹੋ, ਕਰਮ ਕਿਸੇ ਵੀ ਤਰਾਂ ਗੁਣਾ ਹੋਣਗੇ। ਮਿਸਾਲ ਵਜੋਂ, ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਪੈਸਾ ਦਿੰਦੇ ਹੋ ਅਤੇ ਤੁਸੀਂ ਇਹਦੇ ਬਾਰੇ ਦਸਣਾ ਜ਼ਾਰੀ ਰਖਦੇ ਹੋ, ਫਿਰ ਤੁਸੀਂ ਪੈਸਾ ਦੇਣ ਵਾਲੇ ਹੋਵੋਂਗੇ। ਤੁਸੀਂ ਹੋਰ ਪੈਸੇ ਦੇਣ ਵਾਲੇ ਹੋਵੋਂਗੇ ਉਹਦੇ ਨਾਲੋਂ ਜੋ ਤੁਸੀਂ ਦਿਤਾ ਸੀ। ਉਹੀ ਸਮਸਿਆ ਹੈ। ਪਰ ਮੈਨੂੰ ਭੌਤਿਕ ਸੰਸਾਰ ਵਿਚ ਖੁਲੇਆਮ ਸਭ ਚੀਜ਼ ਕਰਨੀ ਪੈਂਦੀ ਹੈ, ਜਿਆਦਾਤਰ ਖੁਲ ਕੇ, ਬਸ ਆਪਣੇ ਪੈਰੋਕਾਰਾਂ ਨੂੰ ਉਦਾਹਰਣ ਦੇਖਣ ਲਈ, ਅਤੇ ਇਹ ਆਪਣੇ ਆਪ ਕਰਨ ਲਈ। ਪਰ ਜਿਆਦਾਤਰ ਮੈਂ ਇਹ ਕਰਦੀ ਹਾਂ। ਅਤੇ ਕਿਉਂਕਿ ਸਾਡੇ ਕੋਲ ਇਕ ਟੀਵੀ ਚੈਨਲ ਹੈ ਅਤੇ ਮੈਂ ਇਹ ਸਭ ਆਪੇ ਨਹੀਂ ਇਹ ਕਰ ਸਕਦੀ, ਸੋ ਇਹ ਲੇਖਾਕਾਰਾਂ ਦੁਆਰਾ ਲੰਘਣਾ ਪੈਂਦਾ ਹੈ, ਮਿਸਾਲ ਵਜੋਂ, ਜਾਂ ਕਿਸੇ ਵਿਸ਼ੇਸ਼ ਵਿਭਾਗ ਦੁਆਰਾ ਜੋ ਉਸ ਦੀ ਮੇਰੇ ਲਈ ਦੇਖ ਭਾਲ ਕਰਦਾ ਹੈ, ਫਿਰ ਉਹ ਉਹ ਜਾਣਦੇ ਹੋਣਗੇ। ਫਿਰ ਹਰ ਇਕ ਉਹ ਜਾਣ ਲਵੇਗਾ, ਕਿਉਂਕਿ ਸਾਡੇ ਕੋਲ ਸੁਪਰੀਮ ਮਾਸਟਰ ਟੀਵੀ ਹੈ, ਅਤੇ ਅਸੀਂ ਇਹ ਟੀਵੀ ਉਤੇ ਪਾਵਾਂਗੇ, ਮਿਸਾਲ ਵਜੋ। ਉਥੇ ਕੋਈ ਅੰਤ ਨਹੀਂ ਹੈ। ਉਥੇ ਬਹੁਤਾ ਨਹੀਂ ਹੈ ਜੋ ਮੈਂ ਭੌਤਿਕ ਸੰਸਾਰ ਵਿਚ ਟਾਲ ਸਕਦੀ ਹਾਂ।ਮੈਂ ਸਚਮੁਚ, ਦੇਣਾ ਪਸੰਦ ਕਰਦੀ ਹਾਂ ਕਿਸੇ ਵਿਆਕਤੀ ਨੂੰ ਵੀ ਕਿਸੇ ਜਗਾ ਨਕਦ ਦੁਆਰਾ, ਕਿਉਂਕਿ ਇਸ ਤਰਾਂ, ਮੈਨੂੰ ਸਿਸਟਮ ਦੇ ਵਿਚ ਦੀ ਨਹੀਂ ਲੰਘਣਾ ਪੈਂਦਾ, ਜਿਵੇਂ ਲੇਖਾਕਾਰ ਨਾਲ ਜਾਂ ਸਬੰਧਿਤ ਵਿਭਾਗ ਨਾਲ। ਪਰ ਇਹ ਹਮੇਸ਼ਾਂ ਸੰਭਵ ਨਹੀਂ ਹੈ। ਬਿਨਾਂਸ਼ਕ, ਇਹ ਸੰਭਵ ਹੈ ਕਿਉਂਕਿ ਕਦੇ ਕਦਾਂਈ ਮੈਂ ਨਿਜ਼ੀ ਤੌਰ ਤੇ ਨਕਦ ਦੁਆਰਾ ਦੇ ਸਕਦੀ ਹਾਂ, ਅਤੇ ਕਿਸੇ ਨੂੰ ਨਹੀਂ ਪਤਾ ਲਗੇਗਾ। ਮੈਂ ਕਿਸੇ ਨੂੰ ਨਹੀਂ ਦਸਾਂਗੀ। ਪਰ ਜਿਆਦਾਤਰ ਮੈਨੂੰ ਆਪਣੀ ਟੀਮ ਉਤੇ ਨਿਰਭਰ ਕਰਨਾ ਪੈਂਦਾ ਹੈ, ਸਬੰਧਿਤ ਵਿਭਾਗ, ਤਾਂਕਿ ਪੈਸੇ ਵਾਇਰ ਕਰ ਸਕਾਂ ਜਿਥੇ ਵੀ ਸਾਨੂੰ ਲੋਕਾਂ ਦੀ ਮਦਦ ਕਰਨ ਦੀ ਲੋੜ ਹੋਵੇ। ਅਤੇ ਇਸੇ ਕਰਕੇ ਉਨਾਂ ਵਿਚੋਂ ਜਿਆਦਾਤਰ ਅਧਿਕਾਰਤ ਅਤੇ ਖੁਲੇ ਹਨ।ਅਤੇ ਨਾਲੇ, ਕੁਝ ਅਧਿਕਾਰਤ ਮਾਮਲਿਆਂ ਵਿਚ, ਜੇਕਰ ਪ੍ਰਾਪਤਕਰਤਾ ਜਨਤਕ ਦੁਆਰਾ ਜਾਣਿਆ ਜਾਣਾ ਨਹੀ ਚਾਹੁੰਦਾ, ਫਿਰ ਅਸੀਂ ਵੀ ਇਹ ਕਿਸੇ ਜਗਾ ਐਲਾਨ ਨਹੀਂ ਕਰਾਂਗੇ। ਅਤੇ ਇਥੋਂ ਤਕ ਕਈ ਵਾਰ ਮੈਂ ਕੁਝ ਵਡੀ ਸੰਸਥਾ ਨੂੰ ਦੇਣਾ ਚਾਹੁੰਦੀ ਹਾਂ, ਪਰ ਮੇਰੇ ਨਾਮ ਕਾਰਨ, ਮੈਂ ਇਹ ਨਹੀਂ ਕਰ ਸਕਦੀ। ਮੈਨੂੰ ਕਿਸੇ ਹੋਰ ਨੂੰ ਇਹ ਮੇਰੇ ਲਈ ਕਰਨ ਲਈ ਪੁਛਣਾ ਪੈਂਦਾ ਹੈ। ਪਰ ਅਜ਼ੇ ਵੀ, ਮੈਂ ਉਹਦੇ ਲਈ ਪੈਸੇ ਭੁਗਤਾਨ ਕਰਦੀ ਹਾਂ। ਅਤੇ ਇਕ ਵਾਰ. ਮੈਂ ਇਥੋਂ ਤਕ ਇਕ ਬੈਂਕ ਮਨੇਜ਼ਰ ਨੂੰ ਮੇਰਾ ਪੈਸਾ ਉਸ ਦੇ ਆਪਣੇ ਨਾਮ ਵਿਚ ਵਰਤੋਂ ਕਰਨ ਲਈ ਕਿਹਾ ਤਾਂਕਿ ਇਹ ਕਿਸੇ ਚੰਗੀ ਸੰਸਥਾ ਨੂੰ ਦਿਤਾ ਜਾ ਸਕੇ, ਸ਼ਰਨਾਰਥੀਆਂ ਦੀ ਮਦਦ ਕਰਨ ਲਈ, ਮਿਸਾਲ ਵਜੋਂ। ਪਰ ਉਹ ਵਾਲਾ ਵੀ ਮੇਰੇ ਵਿਭਾਗ ਜਾਂ ਮੇਰੀ ਟੀਮ ਦੇ ਜਾਨਣ ਲਈ ਨਹੀਂ ਸੀ। ਸਿਰਫ ਬੈਂਕ ਵਿਚ ਉਹ ਵਿਆਕਤੀ ਜਾਣਦਾ ਸੀ।ਬਸ ਇਸ ਪਲ ਮੈਂ ਜਿਤਨਾ ਸੰਭਵ ਹੋ ਸਕੇ ਮੈਂ ਚੁਪ ਰਹਿੰਦੀ ਹਾਂ, ਸੰਸਾਰ ਲਈ ਅਭਿਆਸ ਕਰਦੀ ਹਾਂ, ਸਵਰਗ ਦੇ ਸੰਦੇਸ਼ਾਂ ਨੂੰ ਸੁਣਦੀ ਹਾਂ। ਕਿਉਂਕਿ ਕਦੇ ਕਦਾਈਂ ਉਹ ਮੈਨੂੰ ਕੁਝ ਚੀਜ਼ ਦਸਦੇ ਹਨ, ਮੈਨੂੰ ਸੁਰਖਿਅਤ ਰਖਣ ਲਈ - ਕਿਵੇਂ ਇਸ ਪਲ ਸੁਰਖਿਅਤ ਰਹਿਣਾ ਹੈ, ਉਸ ਜਗਾ ਵਿਚ, ਮਿਸਾਲ ਵਜੋਂ, ਇਸ ਤਰਾਂ। ਸੋ ਮੈਂ ਸਾਰਾ ਦਿਨ, ਸਾਰੀ ਰਾਤ, ਅਸਲ ਵਿਚ ਕਾਫੀ ਵਿਆਸਤ ਰਹਿੰਦੀ ਹਾਂ, ਅਤੇ ਮੈਂ ਇਕ ਸਾਦਾ ਜੀਵਨ ਜੀਉਂਦੀ ਹਾਂ, ਸਾਦਾ ਭੋਜ਼ਨ ਖਾਂਦੀ ਹਾਂ। ਅਤੇ ਮੈਨੂੰ ਬਹੁਤ ਸਾਰੇ ਲਗਜ਼ਰੀ ਵਾਲੀ ਦਿਖ ਵਾਲੇ ਕਪੜੇ ਜਾਂ ਅਮੀਰ ਅਤੇ ਸ਼ਾਨਦਾਰ ਗਹਿਣੇ ਜੋ ਮੈਂ ਡੀਜ਼ਾਇਨ ਕੀਤੇ, ਪਹਿਨਣ ਦੀ ਲੋੜ ਨਹੀਂ ਹੈ। ਮੈਂ ਸਚਮੁਚ ਇਸ ਕਿਸਮ ਦੀ ਜਿੰਦਗੀ ਪਸੰਦ ਕਰਦੀ ਹਾਂ। ਪਰ ਮੈਂ ਅਜ਼ੇ ਵੀ ਸੰਸਾਰ ਵਿਚ ਪ੍ਰਤਖ ਅਤੇ ਅਦਿਖ ਰੂਪ ਵਿਚ ਯੋਗਦਾਨ ਪਾ ਰਹੀ ਹਾਂ । ਮੈਂ ਤੁਹਾਨੂੰ ਇਹਨਾਂ ਵਿਚੋਂ ਕੁਝ ਚੀਜ਼ਾਂ ਦਸ ਰਹੀ ਹਾਂ ਤਾਂਕਿ ਤੁਸੀਂ ਜਾਣ ਲਵੋਂ ਹਰ ਕਿਸੇ ਨੂੰ ਦੋਸ਼ੀ ਠਹਿਰਾਇਆ ਜਾਵੇਗਾ, ਭਾਵੇਂ ਜੇਕਰ ਉਹ ਚੰਗੀਆਂ ਚੀਜ਼ਾਂ ਕਰਦੇ ਹਨ। ਅਤੇ ਜਿਤਨਾ ਵਧੇਰੇ ਤੁਸੀਂ ਚੰਗੀਆਂ ਚੀਜ਼ਾਂ ਕਰਦੇ ਹੋ, ਖਾਸ ਕਰਕੇ ਰੂਹਾਨੀ ਤੌਰ ਤੇ, ਉਤਨਾ ਜਿਆਦਾ ਤੁਹਾਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਜਿੰਦਗੀ ਵਿਚ ਜੋਖਮ ਭਰੀਆਂ ਹਾਲਾਤਾਂ ਵਿਚ ਹੋਵੋਂਗੇ।ਤੁਹਾਡੇ ਵਿਚੋਂ ਬਹੁਤੇ ਇਹ ਸੋਚਦੇ ਹਨ ਕਿ ਬਹੁਤਾ ਨਹੀਂ ਕਰ ਰਹੀ। ਇਥੋਂ ਤਕ ਜਦੋਂ ਮੈਂ ਦੀਖਿਆ ਦਿੰਦੀ ਹਾਂ, ਇਹ ਸਭ ਚੁਪ ਹੈ, ਬਸ ਕੁਝ ਛੋਟੀਆਂ-ਮੋਟੀਆਂ ਹਦਾਇਤਾਂ, ਅਤੇ ਪ੍ਰਸਾਰਣ, ਇਹ ਬਸ ਚੁਪ-ਚਾਪ ਬੈਠਣਾ ਹੈ, ਜਿਵੇਂ ਮੈਂ ਕੋਈ ਚੀਜ਼ ਨਹੀਂ ਕਰ ਰਹੀ। ਇਹ ਇਸ ਤਰਾਂ ਨਹੀਂ ਹੈ। ਇਹ ਸ਼ਕਤੀ ਹੈ, ਅਦਿਖ ਐਨਰਜ਼ੀ ਜੋ ਤੁਹਾਡੇ ਅੰਦਰ ਜਾਂਦੀ ਹੈ, ਤੁਹਾਨੂੰ ਉਚਾ ਚੁਕਦੀ ਹੈ ਅਤੇ ਪਹਿਲੇ ਹੀ ਇਸ ਜੀਵਨਕਾਲ ਵਿਚ - ਤੁਹਾਡੇ ਮੁਕਤ ਹੋਣ ਵਿਚ ਮਦਦ ਕਰਦੀ ਹੈ। ਤੁਸੀਂ ਉਹ ਸਭ ਜਾਣਦੇ ਹੋ। ਖੈਰ, ਘਟੋ ਘਟ ਤੁਹਾਡੇ ਵਿਚੋਂ ਜਿਆਦਾਤਰ , ਜਾਣਦੇ ਹਨ। ਸੋ ਤੁਹਾਡੇ ਬਹੁਤ ਵਧੇਰੇ ਜਾਣ ਲੈਣ ਤੋਂ ਪਹਿਲਾਂ, ਤੁਸੀਂ ਸੋਚਦੇ ਹੋਵੋਂਗੇ, "ਓਹ, ਸਤਿਗੁਰੂ ਕੁਝ ਨਹੀਂ ਕਰਦੇ। ਉਹ ਹੈ ਜੋ ਉਹ ਦੀਖਿਆ ਦੌਰਾਨ ਕਰਦੇ ਹਨ। ਸੋ ਉਹ ਇਥੋਂ ਤਕ ਦੀਖਿਆ ਦੇ ਦੌਰਾਨ, ਆਪਣੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਇਹ ਉਨਾਂ ਦੀ ਮੌਜ਼ੂਦਗੀ ਬਗੈਰ ਕਰਨ ਦਿੰਦੀ ਹੈ। ਸੋ ਮੈਂ ਵੀ ਇਹ ਕਰ ਸਕਦਾ ਹਾਂ।" ਓਹ, ਨਹੀਂ, ਨਹੀ। ਨਹੀਂ। ਆਪਣੇ ਲਈ ਕਰਮਾਂ ਨੂੰ ਹੋਰ ਨਾ ਵਧਾਉ। ਤੁਹਾਡੇ ਕੋਲ ਪਹਿਲੇ ਹੀ ਕਾਫੀ ਕਰਮ ਹਨ। ਅਤੇ ਤੁਹਾਡੇ ਕੋਲ ਕਾਫੀ ਸ਼ਕਤੀ ਨਹੀਂ ਹੈ ਵਿਆਕਤੀਆਂ ਦੇ ਸਾਰੇ ਕਰਮਾਂ ਨੂੰ ਮੇਟਣ ਲਈ ਜਿਨਾਂ ਨੂੰ ਤੁਸੀਂ ਪੈਰੋਕਾਰਾਂ ਵਜੋਂ ਲੈਣਾ ਚਾਹੁੰਦੇ ਹੋ।ਤੁਸੀਂ ਸੋਚਦੇ ਹੋ ਤੁਸੀਂ ਬਸ ਭੌਤਿਕ ਚੀਜ਼ਾਂ ਕਰਦੇ ਹੋ ਜਿਵੇਂ ਮੈਂ ਕਰਦੀ ਹਾਂ, ਉਨਾਂ ਨੂੰ ਦਸਦੇ ਹੋ ਕਿਵੇਂ ਬੈਠਣਾ ਹੈ ਅਤੇ ਇਹ ਕਰਨਾ, ਉਹ ਕਰਨਾ, ਅਤੇ ਪਿਰ ਇਕਠੇ ਚੁਪ ਚਾਪ ਬੈਠਦੇ। ਅਤੇ ਤੁਸੀਂ ਸਮਾਨ ਕਰਦੇ ਹੋ, ਅਤੇ ਤੁਸੀਂ ਸੋਚਦੇ ਹੋ ਤੁਸੀਂ ਪਹਿਲੇ ਹੀ ਇਕ ਸਤਿਗੁਰੂ ਹੋ। ਓਹ ਨਹੀਂ, ਨਹੀਂ, ਇਹ ਉਹ ਨਹੀਂ ਹੈ। ਇਹ ਚੈਕ ਨਹੀਂ ਹੈ, ਇਹ ਪੈਸਾ ਹੈ ਜੋ ਤੁਹਾਡੇ ਕੋਲ ਆਪਣੇ ਬੈਂਕ ਵਿਚ ਹੈ ਜੋ ਉਸ ਚੈਕ ਦਾ ਸਮਰਥਨ ਕਰਦਾ ਹੈ। ਉਸੇ ਤਰਾਂ, ਇਹ "ਸਤਿਗੁਰੂ" ਸਿਰਲੇਖ ਨਹੀਂ ਹੈ ਜੋ ਤੁਹਾਨੂੰ ਇਕ ਸਤਿਗੁਰੂ ਬਣਾਉਂਦਾ ਹੈ। ਸਤਿਗੁਰੂ ਤੋਂ ਜਿਸ ਦੀ ਤੁਸੀਂ ਨਕਲ ਕਰਦੇ ਹੋ ਇਹ ਭੌਤਿਕ ਹਿਦਾਇਤ, ਸਿਖਿਆ ਨਹੀਂ ਹੈ ਜੋ ਤੁਹਾਨੂੰ ਇਕ ਸਤਿਗੁਰੂ ਬਣਾਉਂਦੀ ਹੈ। ਨਹੀਂ, ਨਹੀਂ। ਉਥੇ ਉਹ ਸਭ ਦੇ ਪਿਛੇ ਇਕ ਸਤਿਗੁਰੂ ਸ਼ਕਤੀ ਹੈ - ਆਸ਼ੀਰਵਾਦ ਸ਼ਕਤੀ ਪ੍ਰਮਾਤਮਾ ਵਲੋਂ ਪ੍ਰਦਾਨ ਕੀਤੀ ਗਈ, ਪ੍ਰਮਾਤਮਾ ਦੀ ਮਿਹਰ, ਜੋ ਸਤਿਗੁਰੂ ਵਿਚੋਂ ਦੀ ਵਹਿੰਦੀ ਹੈ ਜੋ ਪੈਰੋਕਾਰਾਂ ਦੀ ਮਦਦ ਕਰਦੀ ਹੈ। ਨਹੀਂ ਤਾਂ, ਤੁਸੀਂ ਆਪਣੇ ਆਪ ਨੂੰ ਅਤੇ ਦੀਜਆਂ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਅਤੇ ਉਨਾਂ ਨੂੰ ਜਿਨਾਂ ਨੂੰ ਤੁਸੀਂ ਪੈਰੋਕਾਰਾਂ ਵਜੋਂ ਅੰਦਰ ਲਿਆਉਣਾ ਚਾਹੁੰਦੇ ਹੋ। ਇਹ ਇਕ ਹਾਸਾ ਮਜ਼ਾਕ ਹੈ। ਅਤੇ ਜੇਕਰ ਤੁਸੀਂ ਇਕ ਕਾਫੀ ਉਚੇ ਪਧਰ ਤੇ ਨਹੀਂ ਹੋ, ਤੁਸੀਂ ਇਹ ਨਹੀਂ ਪ੍ਰਾਪਤ ਕਰ ਸਕਦੇ ਅਤੇ ਤੁਸੀਂ ਇਹ ਨਹੀਂ ਵਰਤੋਂ ਕਰ ਸਕਦੇ। ਬਸ ਜਿਵੇਂ ਇਕ ਬੇਬੀ ਜਾਂ ਇਕ ਛੋਟਾ ਜਿਹਾ ਬਚਾ, ਜਿਹੜਾ ਘਰ ਦੇ ਮਾਮਲਿਆਂ ਨੂੰ ਨਹੀਂ ਸੰਭਾਲ ਸਕਦਾ! ਸਾਰਾ ਭੋਜ਼ਨ ਜੋ ਬਾਲਗ ਮਨੁਖ ਖਾਂਦਾ ਉਹ ਇਥੋਂ ਤਕ ਨਹੀਂ ਖਾ ਸਕਦਾ ਅਤੇ ਹਜ਼ਮ ਕਰ ਸਕਦਾ; ਉਹ ਬਿਮਾਰ ਹੋ ਜਾਵੇਗਾ ਜਾਂ ਮਰ ਜਾਵੇਗਾ! ਬਸ ਜੇਕਰ ਤੁਹਾਡਾ ਚੈਕ ਮੇਰੇ ਚੈਕ ਵਾਂਗ ਸਮਾਨ ਲਗਦਾ ਹੈ ਇਸ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਇਹਦੇ ਨਾਲ ਭੁਗਤਾਨ ਕਰ ਸਕੋਂਗੇ ਜੇਕਰ ਤੁਹਾਡੇ ਕੋਲ ਬੈਂਕ ਵਿਚ ਕੋਈ ਪੈਸਾ ਨਾ ਹੋਵੇ। ਇਹ ਬਹੁਤ ਸਧਾਰਨ ਹੈ ਇਸ ਤਰਾਂ, ਸਮਝਣਾ ਬਹੁਤ ਸੌਖਾ ਹੈ।ਇਕ ਸਤਿਗੁਰੂ ਬਣਨ ਦੀ ਇਛਾ ਨਾ ਕਰੋ, ਜਾਂ ਇਕ ਸਤਿਗੁਰੂ ਬਣਨ ਦੀ ਕੋਸ਼ਿਸ਼ ਨਾ ਕਰੋ, ਜਾਂ ਲੋਕਾਂ ਨੂੰ ਆਕਰਸ਼ਕ ਕਰਨ ਦੀ ਤਾਂਕਿ ਉਹ ਤੁਹਾਡਾ ਅਨੁਸਰਨ ਕਰਨ। ਨਹੀ, ਇਹ ਸਭ ਸਮੇਂ ਦੀ ਬਰਬਾਦੀ ਅਤੇ ਤੁਹਾਡੇ ਆਪਣੇ ਲਈ ਨੁਕਸਾਨਦੇਹ ਹੈ। ਕਿਉਂਕਿ ਭਾਵੇਂ ਜੇਕਰ ਤੁਸੀਂ ਸਚਮੁਚ ਉਨਾਂ ਦੀ ਮਦਦ ਕਰਨੀ ਚਾਹੋਂ, ਜੋ ਵੀ ਗੁਣ ਤੁਹਾਡੇ ਕੋਲ ਹਨ, ਰੂਹਾਨੀ ਸ਼ਕਤੀ ਜੋ ਤੁਹਾਨੂੰ ਬਸ ਮਿਲੀ ਹੈ ਜਹਾਂ ਸਤਿਗੁਰੂ ਦੁਆਰਾ ਖੋਲੀ ਗਈ ਹੈ ਜੋ ਤੁਹਾਡੀ ਮਦਦ ਕਰਦੀ ਹੈ, ਤੁਹਾਡੇ ਉਪਰ ਕ੍ਰਿਪਾ ਕਰਦੀ ਹੈ, ਉਹ (ਪੈਰੋਕਾਰ) ਇਹ ਸਭ ਲੈ ਲੈਣਗੇ, ਅਤੇ ਇਥੋਂ ਤਕ ਅਜ਼ੇ ਵੀ ਬਹੁਤ ਥੋੜੀ ਹੈ। ਸੋ ਇਹ ਤੁਹਾਡੇ ਲਈ ਆਪਣੇ ਆਪ ਨੂੰ ਢਕਣ ਲਈ ਕਾਫੀ ਨਹੀਂ ਹੈ, ਅਤੇ ਤੁਹਾਡੇ ਕੋਲ ਤੁਹਾਡੇ ਕੋਈ ਵੀ ਅਖੌਤੀ ਅਨੁਯਾਈਆਂ ਨੂੰ ਦੇਣ ਲਈ ਵਾਧੂ ਕਾਫੀ ਨਹੀਂ ਹੈ। ਸੋ ਕੋਸ਼ਿਸ਼ ਨਾ ਕਰਨਾ। ਕੋਸ਼ਿਸ਼ ਨਾ ਕਰਨੀ। ਜੇਕਰ ਮੈਂ ਇਕ ਭਿਕਸ਼ੂ ਜਾਂ ਭਿਕਸ਼ਣੀ ਨੂੰ ਬਹੁਤ ਦੂਰ ਲੋਕਾਂ ਨੂੰ ਦੀਖਿਆ ਦੇਣ ਲਈ ਭੇਜ਼ਦੀ ਹਾਂ, ਦੀਖਿਆ ਦੌਰਾਨ, ਇਹ ਕਰਨ ਲਈ ਮੈਂ ਉਨਾਂ ਲਈ ਕੁਝ ਸ਼ਕਤੀ ਟ੍ਰਾਂਸਫਰ ਕਰਦੀ ਹਾਂ।ਜੇਕਰ ਤੁਸੀਂ ਬਸ ਟੁਟ ਜਾਂਦੇ ਹੋ ਅਤੇ ਇਹ ਆਪਣੇ ਆਪ ਕਰਦੇ ਹੋ, ਸੋਚਦੇ ਹੋ ਕਿ ਤੁਸੀਂ ਪਹਿਲੇ ਹੀ ਇਕ ਗੁਰੂ ਹੋ, ਤੁਸੀਂ ਸਿਰਫ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ। ਤੁਹਾਨੂੰ ਸ਼ਾਇਦ ਇਥੋਂ ਤਕ ਉਹਦੇ ਲਈ ਨਰਕ ਨੂੰ ਵੀ ਜਾਣਾ ਪਵੇ, ਕਿਉਂਕਿ ਤੁਸੀਂ ਇਕ ਸਤਿਗੁਰੂ ਨਹੀਂ ਹੋ ਅਤੇ ਤੁਸੀਂ ਕਹਿੰਦੇ ਹੋ ਤੁਸੀਂ ਹੋ। ਬੁਧ ਧਰਮ ਵਿਚ, ਇਹ ਸਭ ਤੋਂ ਮਹਾਨ ਪਾਪਾਂ ਵਿਚੋਂ ਇਕ ਹੈ। ਇਹ ਤੁਹਾਨੂੰ ਕੁਝ ਨਹੀਂ ਕਮਾਏਗਾ।ਠੀਕ ਹੈ। ਮੈਨੂੰ ਜਾ ਕੇ ਹੁਣ ਕੁਝ ਅੰਦਰੂਨੀ ਕਾਂਨਫਰੰਸ ਕਰਨੀ ਜ਼ਰੁਰੀ ਹੈ। ਮੈਂ ਆਸ ਕਰਦੀ ਹਾਂ ਮੈਂ ਤੁਹਾਡੇ ਨਾਲ ਕਿਸੇ ਹੋਰ ਦਿਨ ਗਲਾਂ ਕਰਾਂਗੀ ਜਦੋਂ ਮੇਰੇ ਕੋਲ ਤੁਹਾਨੂੰ ਦਸਣ ਲਈ ਕੁਝ ਸਚਮੁਚ ਮਹਤਵਪੂਰਨ ਚੀਜ਼ ਹੋਵੇ। ਪਰ ਮੈਨੂੰ ਹਮੇਸ਼ਾਂ ਪ੍ਰਮਾਤਮਾ ਦੀ ਪਹਿਲਾਂ ਇਜ਼ਾਜ਼ਤ ਮੰਗਣੀ ਪੈਂਦੀ ਹੈ, ਇਥੋਂ ਤਕ ਉਹਦੇ ਲਈ ਵੀ। ਸੋ ਤੁਸੀਂ ਸਮਝਦੇ ਹੋ ਕਿਉਂ ਮੈਂ ਤੁਹਾਡੇ ਨਾਲ ਬਹੁਤੀਆਂ ਜਿਆਦਾ ਗਲਾਂ ਨਹੀਂ ਕਰਦੀ।ਬਸ ਹੋਰ ਅਭਿਆਸ ਕਰਨ ਦੀ ਕੋਸ਼ਿਸ਼ ਕਰੋ, ਜਿਤਨਾ ਤੁਸੀਂ ਕਰ ਸਕਦੇ ਹੋ। ਕਿਸੇ ਵੀ ਸਮੇਂ, ਇਥੋਂ ਤਕ ਜਦੋਂ ਤੁਸੀਂ ਬਸ ਵਿਚ ਜਾਂ ਰੇਲ ਗਡੀ ਵਿਚ ਬੈਠੇ ਹੋਵੋਂ, ਬਸ ਆਪਣਾ ਸਟੇਸ਼ਨ ਨਾ ਭੁਲ ਜਾਣਾ। ਅਤੇ ਵੀਗਨਿਜ਼ਮ ਨੂੰ ਫੈਲ਼ਾਉਣ ਦੀ ਕੋਸ਼ਿਸ਼ ਕਰੋ, ਅਤੇ ਧਰਮੀ ਰਾਹ ਉਤੇ ਆਪਣੇ ਜਿੰਦਗੀ ਜੀਣ ਦੀ ਕੋਸ਼ਿਸ਼ ਕਰੋ। ਇਹ ਕਿਸੇ ਤਰਾਂ ਦੂਜਿਆਂ ਨੂੰ ਜਗਾਉਣ ਵਿਚ ਮਦਦ ਕਰੇਗੀ। ਅਤੇ ਇਹ ਇਸ ਸੰਸਾਰ ਦੀ ਇਕ ਬਿਹਤਰ ਜਗਾ ਬਣਨ ਲਈ ਮਦਦ ਕਰੇਗਾ, ਜਾਂ ਇਥੋਂ ਤਕ ਇਕ ਸਵਰਗ ਬਣਨ ਲਈ - ਅਸੀਂ ਆਸ ਕਰਦੇ ਹਾਂ, ਪ੍ਰਮਾਤਮਾ ਦੀ ਮਿਹਰ ਦੁਆਰਾ।ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਆਮ ਵਾਂਗ, ਰੂਹਾਨੀ ਅਭਿਆਸ ਵਿਚ, ਹੋਰ ਗਿਆਨ ਪ੍ਰਾਪਤੀ, ਅਤੇ ਕਿ ਤੁਹਾਡੀ ਇਛਾ ਦੀ ਹਰ ਨੇਕ, ਚੰਗੀ, ਅਤੇ ਵਾਜਬ ਚੀਜ਼ ਪੂਰੀ ਹੋ ਕੇ ਰਹੇ। ਆਮੇਨ। ਅਸੀਂ ਸਰਬ-ਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ ਅਲਟੀਮੇਟ ਸਤਿਗੁਰੂ ਦਾ, ਪ੍ਰਮਾਤਮਾ ਦੇ ਪੁਤਰ ਦਾ ਧੰਨਵਾਦ ਕਰਦੇ ਹਾਂ। ਅਸੀਂ ਸਾਰੇ ਦਿਸ਼ਾਵਾਂ ਅਤੇ ਸਾਰੇ ਸਮਿਆਂ ਵਿਚ ਸਾਰੇ ਸੰਤਾਂ ਅਤੇ ਸਾਧੂਆਂ ਦਾ ਧੰਨਵਾਦ ਕਰਦੇ ਹਾਂ। ਖਿਆਲ ਰਖਣਾ। ਬਾਅਦ ਤਕ।ਪ੍ਰਮਾਤਮਾ ਨੂੰ ਨਾ ਭੁਲਣਾ। ਹਰ ਰੋਜ਼ ਪ੍ਰਮਾਤਮਾ ਦਾ ਧੰਨਵਾਦ ਕਰਨਾ ਨਾ ਭੁਲਣਾ। ਸਿਰਫ ਸਾਡੇ ਸਮੇਂ ਦੌਰਾਨ ਹੀ ਨਹੀਂ, ਪਰ ਤੁਹਾਡੇ ਨਿਜ਼ੀ ਸਮੇਂ ਵਿਚ ਵੀ। ਜਦੋਂ ਵੀ ਤੁਸੀਂ ਕਰ ਸਕਦੇ ਹੋ, ਜਦੋਂ ਵੀ ਤੁਸੀਂ ਯਾਦ ਕਰਦੇ ਹੋ, ਪ੍ਰਮਾਤਮਾ ਨੂੰ ਯਾਦ ਕਰੋ। ਪ੍ਰਮਾਤਮਾ ਦਾ ਧੰਨਵਾਦ ਕਰੋ। ਪ੍ਰਮਾਤਮਾ ਨਾਲ ਪਿਆਰ ਕਰੋ। ਅਤੇ ਇਸ ਗ੍ਰਹਿ ਉਤੇ, ਆਪਣੇ ਸਾਰੇ ਗੁਆਂਢੀਆਂ ਨਾਲ, ਮਨੁਖਾਂ ਨਾਲ ਅਤੇ ਜਾਨਵਰ-ਲੋਕਾਂ ਨਾਲ, ਪੌਂਦਿਆਂ ਅਤੇ ਦਰਖਤਾਂ ਨਾਲ, ਪਿਆਰ ਕਰਨ ਦੀ ਕੋਸ਼ਿਸ਼ ਕਰੋ। ਪ੍ਰਮਾਤਮਾ ਦਾ, ਸਾਰੇ ਸਮਿਆਂ ਦੇ ਸਤਿਗੁਰੂਆਂ ਦਾ, ਧੰਨਵਾਦ ਕਰਨਾ ਯਾਦ ਰਖੋ, ਨਿਮਰਤਾ, ਸ਼ੁਕਰਾਨਾ, ਅਤੇ ਪਿਆਰ ਨਾਲ, ਭੋਜ਼ਨ ਲਈ ਜੋ ਤੁਸੀਂ ਖਾਂਦੇ ਹੋ । ਤੁਹਾਡਾ ਧੰਨਵਾਦ। ਅਲਵਿਦਾ। ਪ੍ਰਭੂ ਰਾਖਾ, ਪ੍ਰਭੂ ਪਿਆਰ।Photo Caption: ਸਿਰਫ ਇਕ ਮਹਾਨ ਰੋਸ਼ਨੀ ਨਾਲ, ਸਮੁਚਾ ਸੰਸਾਰ ਚਮਕਦਾਰ ਹੋ ਸਕਦਾ ਹੈ!ਘਟ ਦਰਦ ਅਤੇ ਕਰਮ ਪੈਦਾ ਕਰਦੇ: ਖਾਣ ਲਈ ਪੌਂਦੇ, ਪੰਜ ਹਿਸਿਆਂ ਦਾ ਪੰਜਵਾਂ ਭਾਗ
2024-04-30
ਵਿਸਤਾਰ
ਡਾਓਨਲੋਡ Docx
ਹੋਰ ਪੜੋ