ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਹਰ ਇਕ ਕਸਬੇ ਵਿਚ, ਉਥੇ ਇਕ ਬਜ਼ੁਰਗ ਹੁੰਦਾ ਹੈ ਜਿਸ ਦੀ ਦੇਖ ਭਾਲ ਵਿਚ ਕਪੜੇ ਅਤੇ ਜ਼ਰੂਰੀ ਚੀਜ਼ਾਂ ਹਨ ਜੋ ਉਹ ਦਿਆਲਤਾ, ਮਿਹਰ ਨਾਲ ਉਨਾਂ ਨੂੰ ਵੰਡਦਾ ਹੈ ਜਿਨਾਂ ਨੂੰ ਅਜਿਹੀਆਂ ਚੀਜ਼ਾਂ ਦੀ ਲੋੜ ਹੋਵੇ। ਐਸਨਸ ਆਪਣੇ ਕਪੜਿਆਂ ਦੀ ਵਰਤੋਂ ਕਰਦੇ ਹਨ ਜਦੋਂ ਤਕ ਉਹ ਖਰਾਬ, ਫਟ ਨਾਂ ਜਾਣ ਅਤੇ ਹੋਰ ਵਰਤੋਂ ਨਾਂ ਕੀਤੇ ਜਾ ਸਕਣ।" ਬਹੁਤ ਸੰਜਮੀ ਲੋਕ, ਅਤੇ ਸਾਦੇ। "ਉਹ ਆਪਸ ਵਿਚਕਾਰ ਨਾਂ ਕੋਈ ਚੀਜ਼ ਖਰੀਦਦੇ ਹਨ ਅਤੇ ਨਾਂ ਹੀ ਵੇਚਦੇ ਹਨ। ਹਰ ਇਕ ਮੈਂਬਰ ਆਪਣੀ ਮਰਜ਼ੀ, ਖੁਸ਼ੀ ਨਾਲ ਆਪਣੇ ਭਰਾ ਨੂੰ ਦਿੰਦਾ ਹੈ ਆਪਣੀ ਜੋ ਵੀ ਚੀਜ਼ ਦੀ ਉਸ ਨੂੰ ਲੋੜ ਹੋਵੇ, ਅਤੇ ਜਿਸ ਚੀਜ਼ ਦੀ ਲੋੜ ਹੋਵੇ ਇਹ ਦੁਬਾਰਾ ਹੋਰਨਾਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ।" ਇਹ ਇਕ ਵਟਾਂਦਰੇ, ਵਟੇ-ਸਟੇ ਦਾ ਸਿਸਟਮ ਹੈ। ਇਹ ਸਚਮੁਚ ਇਕ ਬਹੁਤ ਹੀ ਵਧੀਆ ਭਾਈਚਾਰਾ ਹੈ।