ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇੱਕ ਸ਼ਾਂਤਮਈ ਜ਼ਿੰਦਗੀ ਕਿਵੇਂ ਜੀਈਏ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ, 21 ਜੂਨ 2026। ਫਿਰ ਵੀ, ਜਦੋਂ ਵੀ ਮੈਂ ਪ੍ਰਮਾਤਮਾ ਦੇ ਬਚਨ 'ਤੇ ਕਾਫ਼ੀ ਧਿਆਨ ਕੇਂਦਰਿਤ ਨਹੀਂ ਕਰਦੀ, ਤਾਂ ਸਵਰਗ ਦੇ ਬਹੁਤ ਸਾਰੇ ਸਾਜ਼ ਵੱਖ-ਵੱਖ ਸੰਗੀਤ ਨਾਲ ਵੱਜਦੇ ਹਨ। ਸਾਡੀ ਗੱਲਬਾਤ ਵਿੱਚੋਂ ਜੋ ਕੁਝ ਦੱਸਿਆ ਗਿਆ ਹੈ, ਮੈਂ ਉਸਨੂੰ ਦੁਬਾਰਾ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੀ। ਸਭ ਤੋਂ ਪਹਿਲਾਂ, MAPA ਨੇ ਕਿਹਾ, "ਦੁਨੀਆਂ ਦੇ ਜੀਵ ਤੁਹਾਨੂੰ ਪਿਆਰ ਕਰਦੇ ਹਨ।" ਅਤੇ ਫਿਰ, ਅਗਲਾ, ਜਦੋਂ ਮੈਂ ਦੁਬਾਰਾ ਹੋਸ਼ ਗੁਆਂਦੀ ਹਾਂ, ਤਾਂ ਮੈਨੂੰ ਤਾਜ਼ਗੀ ਦੇਣ ਲਈ ਕੁਝ ਸੰਗੀਤ ਆਉਂਦਾ ਹੈ। ਪ੍ਰਮਾਤਮਾ ਨੇ ਕਿਹਾ, "ਵਿਸ਼ਵ ਸ਼ਾਂਤੀ ਇੱਥੇ ਹੈ।" ਅਤੇ ਮੈਂ ਫਿਰ ਤੋਂ ਹੋਸ਼ ਗੁਆਉਂਦੀ ਹਾਂ, ਅਤੇ ਫਿਰ ਸੰਗੀਤ ਫਿਰ ਤੋਂ ਵੱਜਿਆ ਤਾਂ ਜੋ ਮੈਨੂੰ ਪ੍ਰਮਾਤਮਾ ਦੇ ਬਚਨ ਨਾਲ ਇਕਾਗਰਤਾ ਦੇ ਰਸਤੇ 'ਤੇ ਰੱਖਿਆ ਜਾ ਸਕੇ। ਪ੍ਰਮਾਤਮਾ ਦੇ ਪ੍ਰਕਾਸ਼ ਦਾ ਇੱਕ ਹੋਰ ਪ੍ਰਗਟਾਵਾ ਹੈ, "ਵਿਸ਼ਵ ਸ਼ਾਂਤੀ ਤੁਹਾਡੀ ਹੈ।" ਅਤੇ ਮੈਂ ਬੇਹੋਸ਼ੀ ਵਿਚ ਚਲੀ ਗਈ, ਅਤੇ ਫਿਰ ਸੰਗੀਤ ਦੁਬਾਰਾ ਆਇਆ, ਅਤੇ ਪ੍ਰਮਾਤਮਾ ਦੇ ਸ਼ਬਦ ਸਨ, "ਇਸ ਸੰਸਾਰ ਵਿੱਚ ਜੀਵਾਂ ਲਈ ਤੁਹਾਡਾ ਪਿਆਰ ਇਸਨੂੰ ਬਚਾਏਗਾ।"

ਓਹ, ਪ੍ਰਮਾਤਮਾ ਦਾ ਧੰਨਵਾਦ ਕਰੋ, ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰੋ, ਦੁਨੀਆਂ ਦੇ ਲੋਕਾਂ ਨੂੰ, ਦੁਨੀਆਂ ਦੇ ਜੀਵਾਂ ਨੂੰ ਤੁਹਾਨੂੰ ਪਿਆਰ ਕਰਨਾ ਚਾਹੀਦਾ ਹੈ, ਤੁਹਾਨੂੰ ਹੀ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਹੀ ਇੱਕ ਇਕ ਹੋ ਜੋ ਸਭ ਕੁਝ ਕਰਵਾਉਂਦੇ ਹੋਂ। ਭਾਵੇਂ ਮੈਂ ਓਨੀ ਚੰਗੀ ਇੱਕ ਸਾਜ਼ ਨਹੀਂ ਹਾਂ ਜਿੰਨਾ ਮੈਨੂੰ ਹੋਣਾ ਚਾਹੀਦਾ ਸੀ, ਮੈਨੂੰ ਮਾਫ਼ ਕਰਨਾ, ਮੈਨੂੰ ਮਾਫ਼ ਕਰਨਾ, ਸਰ। ਮੇਰਾ ਸਰੀਰ ਹਮੇਸ਼ਾ ਨਹੀਂ ਸੁਣਦਾ ਜੋ ਮੈਂ ਚਾਹੁੰਦੀ ਹਾਂ ਇਹ ਕਰੇ।

ਪ੍ਰਮਾਤਮਾ ਅਤੇ ਮੇਰੇ ਵਿਚਕਾਰ ਜਾਂ ਰਾਜਿਆਂ ਜਾਂ ਕੁਝ ਸੰਤਾਂ ਅਤੇ ਰਿਸ਼ੀਆਂ ਅਤੇ ਮੇਰੇ ਵਿਚਕਾਰ ਕੋਈ ਵੀ ਗੱਲਬਾਤ ਹੋਣ ਤੋਂ ਪਹਿਲਾਂ, ਮੈਂ ਹਮੇਸ਼ਾ ਸਾਰੇ ਦੇਵਤਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਵਾਤਾਵਰਣ ਦੀ ਰੱਖਿਆ ਕਰਨ ਤਾਂ ਜੋ ਮੈਨੂੰ ਸਿਰਫ਼ ਸੱਚਾਈ ਹੀ ਪ੍ਰਾਪਤ ਹੋਵੇ। ਅਤੇ ਮੈਂ ਸਾਰੇ ਬੁਰੇ ਪ੍ਰਾਣੀਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਦਾ ਝੂਠਾ ਪ੍ਰਚਾਰ ਕਰਦਾ ਹੈ ਜਾਂ ਦਿਆਲੂ ਰਾਜਿਆਂ, ਸੰਤਾਂ ਅਤੇ ਰਿਸ਼ੀਆਂ ਦੇ ਕਿਸੇ ਵੀ ਨਾਮ ਦਾ ਝੂਠਾ ਪ੍ਰਚਾਰ ਕਰਦਾ ਹੈ, ਉਸਨੂੰ ਹਮੇਸ਼ਾ ਲਈ ਨਰਕ ਵਿੱਚ ਸਾੜ ਦਿੱਤਾ ਜਾਵੇਗਾ ਜਾਂ ਤਬਾਹ ਕਰ ਦਿੱਤਾ ਜਾਵੇਗਾ ਅਤੇ ਹੋਰ ਨਹੀਂ ਰਹੇਗਾ।

ਪ੍ਰਮਾਤਮਾ, ਸੰਤਾਂ ਅਤੇ ਰਿਸ਼ੀਆਂ ਦੇ ਸ਼ਬਦਾਂ ਨੂੰ ਫੜਨਾ ਬਹੁਤ ਮੁਸ਼ਕਲ ਹੈ। ਉਹ ਮੇਰੇ ਲਈ ਮੁਸ਼ਕਲ ਬਣਾਉਂਦੇ ਹਨ। ਉਹ ਸਿਰਫ਼ ਇਸ ਤਰ੍ਹਾਂ ਗੱਲ ਨਹੀਂ ਕਰਦੇ ਜਿਵੇਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਪਰ ਮੈਨੂੰ ਸਿਰਫ਼ ਪ੍ਰਮਾਤਮਾ ਜਾਂ ਸੰਤਾਂ, ਰਿਸ਼ੀਆਂ ਅਤੇ ਚੰਗੇ ਰਾਜਿਆਂ ਦੇ ਸ਼ਬਦਾਂ ਨੂੰ ਇੱਕ-ਇੱਕ ਕਰਕੇ ਦੇਖਣ ਲਈ ਅਖਰ ਚੁੱਕਣ ਦੀ ਇਜਾਜ਼ਤ ਹੈ। ਸਾਰੀ ਦੁਨੀਆਂ ਦਾ ਕਰਮ ਸੱਚਮੁੱਚ ਕੁਝ ਅਜਿਹਾ ਹੈ। ਇਹ ਤੁਹਾਨੂੰ ਕਈ ਤਰੀਕਿਆਂ ਨਾਲ ਸੀਮਤ ਕਰਦਾ ਹੈ। ਅਤੇ ਇਹ ਤੁਹਾਡੇ ਮਨ ਨੂੰ ਵੀ ਥੱਕ ਦਿੰਦਾ ਹੈ। ਇਸ ਲਈ ਮੈਨੂੰ ਸੱਚਮੁੱਚ ਆਪਣੀ ਸਾਰੀ ਤਾਕਤ ਉਸ ਚੀਜ਼ 'ਤੇ ਕੇਂਦ੍ਰਿਤ ਕਰਨੀ ਪਵੇਗੀ ਜੋ ਸਰੀਰ ਬਰਦਾਸ਼ਤ ਕਰ ਸਕਦਾ ਹੈ, ਜੋ ਵੀ ਸਰੀਰ ਕਰਨ ਦੇ ਯੋਗ ਹੈ। ਅਤੇ ਇਸ ਲਈ ਕਈ ਵਾਰ ਇੱਕ ਛੋਟੀ ਜਿਹੀ ਗੱਲਬਾਤ ਬਹੁਤ ਲੰਬੀ ਅਤੇ ਥਕਾ-ਦੇਣ ਵਾਲੀ ਹੋ ਸਕਦੀ ਹੈ ਕਿਉਂਕਿ ਮੈਨੂੰ ਸਭ ਤੋਂ ਵਧ ਸੰਭਵ ਉੱਚੇ ਅਧਿਆਤਮਿਕ ਖੇਤਰ ਵਿੱਚ ਹੋਣਾ ਪਵੇਗਾ, ਅਤੇ ਨਾਲ ਹੀ, ਮੈਨੂੰ ਭੌਤਿਕ ਖੇਤਰ ਵਿੱਚ ਵੀ ਹੋਣਾ ਪਵੇਗਾ। ਸੰਤੁਲਨ ਬਣਾਈ ਰੱਖਣਾ ਇੱਕ ਚੁਣੌਤੀ ਹੈ। ਇਸ ਲਈ, ਮੈਨੂੰ ਉਮੀਦ ਹੈ ਕਿ ਤੁਸੀਂ ਸੱਚਮੁੱਚ ਪ੍ਰਮਾਤਮਾ ਦੀ ਗਲਬਾਤ ਤੋਂ, ਪ੍ਰਮਾਤਮਾ ਦੇ ਸ਼ਬਦਾਂ ਤੋਂ ਜੋ ਕੁਝ ਮੈਂ ਦੱਸ ਸਕਦੀ ਹਾਂ, ਉਸ ਦੀ ਕਦਰ ਕਰੋਗੇ।

ਪਰ ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਨੂੰ ਵਧੇਰੇ ਆਰਾਮਦਾਇਕ ਢੰਗ ਨਾਲ ਰਿਕਾਰਡ ਕਰ ਸਕੀ, ਕਿਉਂਕਿ ਲਿਖਣਾ ਉਵੇਂ ਜਿਵੇਂ ਮੈਂ ਪਹਿਲਾਂ ਕੀਤਾ ਸੀ, ਵਧੇਰੇ ਮੁਸ਼ਕਲ ਹੁੰਦਾ ਕਿਉਂਕਿ ਮੈਂ ਲਾਈਟਾਂ ਜਗਾ ਕੇ ਨਹੀਂ ਰਖ ਸਕਦੀ। ਹਰ ਵਾਰ ਜਦੋਂ ਮੈਂ ਲਾਈਟ ਜਗਾਉਂਦੀ ਹਾਂ, ਤਾਂ ਸੰਪਰਕ ਟੁੱਟ ਜਾਂਦਾ ਹੈ, ਅਤੇ ਮੈਨੂੰ ਸਵਰਗੀ ਜੀਵਾਂ, ਰਾਜਿਆਂ, ਸੰਤਾਂ ਅਤੇ ਰਿਸ਼ੀਆਂ, ਅਤੇ ਖਾਸ ਕਰਕੇ ਪ੍ਰਮਾਤਮਾ ਨਾਲ ਸਬੰਧ ਮੁੜ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਭਾਵੇਂ ਜੇਕਰ ਮੈਂ ਪ੍ਰਮਾਤਮਾ ਨਾਲ ਇੱਕ ਹਾਂ, ਫਿਰ ਵੀ ਮੈਨੂੰ ਭੌਤਿਕ ਸਰੀਰ ਵਿੱਚ ਮੌਜੂਦ-ਮਨ ਵਾਲੀ ਹੋਣ ਦੀ ਲੋੜ ਹੈ, ਅਤੇ ਇਹ ਚੀਜ਼ਾਂ ਨੂੰ ਘੱਟ ਆਸਾਨ ਬਣਾਉਂਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਅਤੇ ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਲਈ ਸਪਸ਼ਟ ਸੀ। ਮੈਂ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਮੈਂ ਅਜੇ ਵੀ ਧਰਤੀ 'ਤੇ ਚੰਗਾ ਸਾਧਨ ਹੋ ਸਕਦੀ ਹਾਂ। ਅਤੇ ਇਹ ਸਾਰੇ ਤਕਨੀਕੀ, ਉੱਚ-ਤਕਨੀਕੀ ਯੰਤਰ ਜੋ ਮੈਨੂੰ ਤੁਹਾਡੇ ਸਾਰਿਆਂ ਤੱਕ ਉਹਨਾਂ ਦੇ ਪਵਿੱਤਰ ਸ਼ਬਦਾਂ ਨੂੰ ਪਹੁੰਚਾਉਣ ਵਿੱਚ ਮਦਦ ਕਰ ਸਕਦੇ ਹਨ, ਜੋ ਕੋਈ ਅਜੇ ਵੀ ਵਿਸ਼ਵਾਸ ਕਰਦਾ ਹੈ ਅਤੇ ਸੁਣਨ ਦੀ ਕੋਸ਼ਿਸ਼ ਕਰਦਾ ਹੈ।

ਜ਼ਿੰਦਗੀ ਸਾਦੀ ਹੈ, ਠੀਕ ਹੈ? ਬਸ ਪ੍ਰਮਾਤਮਾ ਨੂੰ ਪਿਆਰ ਕਰੋ, ਪ੍ਰਮਾਤਮਾ ਦੀ ਪੂਜਾ ਕਰੋ, ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ, ਪ੍ਰਮਾਤਮਾ ਦੀ ਉਸਤਤ ਕਰੋ, ਅਤੇ ਉਹਨਾਂ ਦੀ ਇੱਛਾ ਅਨੁਸਾਰ ਜੀਓ, ਜੋ ਕਿ ਸਧਾਰਨ ਹੈ। ਪ੍ਰਮਾਤਮਾ ਨੂੰ ਆਪਣੀ ਪੂਰੀ ਤਾਕਤ ਨਾਲ ਪਿਆਰ ਕਰੋ, ਇਹ ਨਹੀਂ ਕਿ ਪ੍ਰਮਾਤਮਾ ਨੂੰ ਲੋੜ ਹੈ ਕਿ ਤੁਸੀਂ ਉਹਨਾਂ ਨੂੰ ਪਿਆਰ ਕਰੋਂ, ਪਰ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਹੈ। ਅਤੇ ਦੂਜਿਆਂ ਨਾਲ ਵੀ ਉਵੇਂ ਹੀ ਵਿਵਹਾਰ ਕਰੋ ਜਿਵੇਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ। ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਮਾਰੇ ਜਾਣਾ, ਕਤਲ ਕੀਤੇ ਜਾਣਾ, ਤਸੀਹੇ ਝਲਣੇ ਨਹੀਂ ਚਾਹੁੰਦੇ, ਤਾਂ ਦੂਜਿਆਂ ਨਾਲ ਇਹ ਸਭ ਨਾ ਕਰੋ। ਬਹੁਤ ਸਰਲ, ਠੀਕ ਹੈ?

ਪ੍ਰਮਾਤਮਾ ਨੂੰ ਪਿਆਰ ਕਰੋ, ਪ੍ਰਮਾਤਮਾ 'ਤੇ ਭਰੋਸਾ ਕਰੋ, ਆਪਣੀ ਜ਼ਿੰਦਗੀ ਦੇ ਹਰ ਪਲ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਜਦੋਂ ਤੱਕ ਤੁਸੀਂ ਯਾਦ ਰੱਖ ਸਕੋ, ਅਤੇ ਸਾਰੇ ਜੀਵਾਂ ਨਾਲ - ਸਿਰਫ਼ ਮਨੁੱਖਾਂ ਨਾਲ ਹੀ ਨਹੀਂ - ਸਾਰੇ ਜੀਵਾਂ ਨਾਲ ਉਸੇ ਤਰ੍ਹਾਂ ਪੇਸ਼ ਆਓ ਜਿਵੇਂ ਜਿਸ ਤਰੀਕੇ ਨਾਲ ਤੁਸੀਂ ਆਪਣੇ ਨਾਲ ਪੇਸ਼ ਆਉਣਾ ਚਾਹੁੰਦੇ ਹੋਂ। ਦੂਜਿਆਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਪਿਆਰ ਕੀਤਾ ਜਾਵੇ। ਦੂਜਿਆਂ ਦਾ ਉਸੇ ਤਰ੍ਹਾਂ ਸਤਿਕਾਰ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਤਿਕਾਰ ਕੀਤਾ ਜਾਵੇ। ਬਹੁਤ ਹੀ ਸਧਾਰਨ। ਆਪਣੀ ਪੂਰੀ ਤਾਕਤ ਨਾਲ ਪ੍ਰਮਾਤਮਾ ਨੂੰ ਪਿਆਰ ਕਰੋ। ਦੂਜਿਆਂ ਨਾਲ, ਬਾਕੀ ਸਾਰੇ ਜੀਵਾਂ ਨਾਲ, ਉਸੇ ਤਰ੍ਹਾਂ ਦਾ ਵਿਵਹਾਰ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ। ਹਾਂਜੀ। ਫਿਰ ਤੁਹਾਡਾ ਜੀਵਨ ਇੱਕ ਸ਼ਾਂਤੀਪੂਰਨ ਸਥਿਤੀ ਵਿੱਚ ਹੋਵੇਗਾ, ਇੱਕ ਆਰਾਮਦਾਇਕ ਸਥਿਤੀ ਵਿੱਚ ਹੋਵੇਗਾ, ਅਤੇ ਤੁਸੀਂ ਮਰਨ ਤੋਂ ਬਾਅਦ ਸਵਰਗ ਵਿੱਚ ਹੋਵੋਗੇ।

ਸਾਡੇ ਨਾਲ ਰਾਜ‌ਿਆਂ ਦੀਆਂ ਮੇਰੇ ਨਾਲ ਗਲਾਂਬਾਤਾਂ ਹਨ, ਪਰ ਸਰੀਰਕ ਤੌਰ 'ਤੇ ਮੈਂ ਅਜੇ ਵੀ ਇਸ ਬਾਰੇ ਗੱਲ ਕਰਨ ਦੀ ਅਜਿਹੀ ਸਥਿਤੀ ਵਿੱਚ ਨਹੀਂ ਹਾਂ। ਕਿਉਂਕਿ ਪਹਿਲਾਂ, ਮੈਂ ਇੱਥੇ ਅਤੇ ਉੱਥੇ ਕੁਝ ਸ਼ਬਦ, ਕੁਝ ਵਾਕ ਰਿਕਾਰਡ ਕੀਤੇ ਸਨ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਗੱਲਬਾਤ ਦੇ ਕੁਝ ਕੇਂਦਰਿਤ ਬਿੰਦੂਆਂ ਨੂੰ ਆਪਣੇ ਆਪ ਨੂੰ ਯਾਦ ਦਿਵਾਉਣ ਲਈ ਕੁਝ ਛੋਟੇ ਨੋਟ ਲਿਖ ਲਓ। ਇਸ ਤਰ੍ਹਾਂ, ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਤਾਂ ਮੈਨੂੰ ਅਜੇ ਵੀ ਉਹਨਾਂ ਨੂੰ ਮੁੜ ਸੰਗਠਿਤ ਕਰਨ ਦੀ ਲੋੜ ਹੈ, ਅਤੇ ਉਹਨਾਂ ਨੂੰ ਆਪਸ ਵਿੱਚ ਜੋੜਨਾ ਤਾਂ ਜੋ ਇਹ ਤੁਹਾਡੇ ਲਈ ਸਮਝਣ ਯੋਗ ਬੋਲੀ ਬਣ ਸਕੇ।

ਪ੍ਰਮਾਤਮਾ ਬਹੁਤ ਹੀ ਦਿਆਲੂ ਅਤੇ ਦਇਆਵਾਨ ਹੈ। ਇਸ ਲਈ ਅੱਜ ਵੀ ਮੇਰੀ ਕਿਸੇ ਵੀ ਦੂਰ-ਦੁਰਾਡੇ ਰਾਜ‌ਿਆਂ ਨਾਲ ਕੋਈ ਮੁਲਾਕਾਤ ਨਹੀਂ ਹੈ ਜੋ ਮੈਨੂੰ ਮਿਲਣਾ ਅਤੇ ਗੱਲ ਕਰਨਾ ਚਾਹੁੰਦੇ ਹਨ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਮੈਂ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਹੈ ਕਿ ਵਿਸ਼ਵ ਸ਼ਾਂਤੀ, ਵਿਸ਼ਵ ਸੁਰੱਖਿਆ ਅਤੇ ਲੋਕਾਂ ਦੀ ਤੰਦਰੁਸਤੀ ਮੇਰੇ ਮਨ ਵਿੱਚ ਸਭ ਤੋਂ ਉੱਪਰ ਹੋਵੇ। ਤਾਂ ਕਿਰਪਾ ਕਰਕੇ, ਮੈਂ ਅਜੇ ਵੀ ਇਸਨੂੰ ਸੰਭਾਲ ਸਕਦੀ ਹਾਂ। ਇਸ ਲਈ, ਜੇ ਹੋ ਸਕੇ ਤਾਂ ਹਰ ਰੋਜ਼ ਜਾਂ ਜਦੋਂ ਵੀ ਸੰਭਵ ਹੋਵੇ, ਕਿਰਪਾ ਕਰਕੇ ਮੈਨੂੰ ਦੂਰ-ਦੁਰਾਡੇ ਦੇ ਰਾਜਿਆਂ ਨਾਲ ਗੱਲ ਕਰਨ ਦਾ ਪ੍ਰਬੰਧ ਕਰੋ ਜਾਂ ਇਜਾਜ਼ਤ ਦਿਓ ਕਿਉਂਕਿ ਉਨ੍ਹਾਂ ਨੂੰ ਧਰਤੀ ਗ੍ਰਹਿ 'ਤੇ ਆਉਣ ਅਤੇ ਮੇਰੇ ਨਾਲ ਗੱਲ ਕਰਨ ਲਈ ਇੱਕ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ। ਤਾਂ, ਕੱਲ੍ਹ ਪ੍ਰਮਾਤਮਾ ਨੇ ਮੈਨੂੰ ਇੱਕ ਰਾਜੇ ਨਾਲ ਗੱਲ ਕਰਨ ਦਿੱਤੀ। ਓਹ ਨਹੀਂ, ਸ਼ਾਇਦ ਕੱਲ੍ਹ ਨਹੀਂ, ਕੁਝ ਦਿਨ ਪਹਿਲਾਂ। ਠੀਕ ਹੈ, ਮੈਂ ਜੋ ਵੀ ਕਰ ਸਕਦੀ ਹਾਂ, ਮੈਂ ਇਹ ਸਭ ਤੁਹਾਡੇ ਲਈ ਕਰਦੀ ਹਾਂ। ਤਾਂ ਕਿਰਪਾ ਕਰਕੇ ਸਬਰ ਰੱਖੋ। ਮੈਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਗਿਆ ਹੈ, ਇਸ ਲਈ ਮੈਂ ਇਹ ਸਭਇੱਕ ਦਿਨ ਵਿੱਚ ਨਹੀਂ ਕਰ ਸਕਦੀ।

ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਹਾਡੇ ਸਾਰਿਆਂ ਦਾ, ਮੇਰੀਆਂ ਸ਼ਾਨਦਾਰ ਟੀਮਾਂ, ਤੁਹਾਡੇ ਸਾਂਝੇ ਯਤਨਾਂ ਨਾਲ ਤੁਹਾਡੇ ਸ਼ੋਆਂ ਦੀ ਚੰਗੀ ਦੇਖਭਾਲ ਕਰਨ ਲਈ, ਤਾਂ ਜੋ ਮੇਰਾ ਸੰਪਾਦਨ ਸਮਾਂ ਘੱਟ ਹੋਵੇਗਾ, ਅਤੇ ਇਸ ਲਈ ਮੈਂ ਤੁਹਾਡੇ ਨਾਲ ਆਪਣੇ ਸੁਪਰੀਮ ਮਾਸਟਰ ਟੈਲੀਵਿਜ਼ਨ ਦੀ ਸ਼ੁਰੂਆਤ ਨਾਲੋਂ ਕਿਤੇ ਜ਼ਿਆਦਾ ਆਸਾਨੀ ਨਾਲ ਕੰਮ ਕਰ ਸਕਦੀ ਹਾਂ। ਨਹੀਂ ਤਾਂ, ਜੇ ਇਹ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਮੇਰਾ ਬਚਣਾ ਅਸੰਭਵ ਹੈ। ਤੁਹਾਡਾ ਸਾਰਿਆਂ ਦਾ ਫਿਰ ਤੋਂ ਤੁਹਾਡਾ ਧੰਨਵਾਦ। ਤੁਸੀਂ ਜੋ ਵੀ ਕਰ ਰਹੇ ਹੋ, ਉਸ ਲਈ ਬਹੁਤ ਸਨਮਾਨ, ਸ਼ਲਾਘਾ, ਅਤੇ ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਪ੍ਰਮਾਤਮਾ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਲਈ ਪਿਆਰ ਕਰਦਾ ਹੈ। ਮੈਂ ਤੁਹਾਨੂੰ ਵੀ ਓਨਾ ਹੀ ਪਿਆਰ ਕਰਦੀ ਹਾਂ। ਪਿਆਰ ਪਾਓ, ਅਸੀਸ ਪਾਓ, ਖੁਸ਼ ਰਹੋ ਕਿ ਤੁਸੀਂ ਇੱਕ ਵਧੀਆ ਕੰਮ ਕਰ ਰਹੇ ਹੋ ਜੋ ਬਹੁਤ ਸਾਰੇ ਲੋਕ ਨਹੀਂ ਕਰ ਸਕਦੇ। ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ। ਤੁਹਾਡੇ ਨਾਲ ਕੰਮ ਕਰਕੇ ਹਮੇਸ਼ਾ ਖੁਸ਼ੀ ਹੋਈ।

Photo Caption: "ਭੌਤਿਕ ਸਰੀਰ ਉਪਰ-ਵਲ ਵਿਕਾਸ ਲਈ ਪਵਿਤਰ ਸਾਧਨ ਹੈ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-07-05
431 ਦੇਖੇ ਗਏ
ਧਿਆਨਯੋਗ ਖਬਰਾਂ
2026-07-05
334 ਦੇਖੇ ਗਏ
ਧਿਆਨਯੋਗ ਖਬਰਾਂ
2026-07-05
238 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-05
577 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-05
674 ਦੇਖੇ ਗਏ
ਧਿਆਨਯੋਗ ਖਬਰਾਂ
2026-07-04
10066 ਦੇਖੇ ਗਏ
36:27
ਧਿਆਨਯੋਗ ਖਬਰਾਂ
2026-07-04
83 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-07-04
81 ਦੇਖੇ ਗਏ
33:49
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-07-04
421 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-07-04
990 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ