ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ ਦੇ ਰਾਜੇ ਅਤੇ ਜਿੱਤ ਦੇ ਰਾਜੇ ਦੀ ਸ਼ੁਕਰਗੁਜ਼ਾਰੀ, ਗਿਆਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਓਹ, ਹਾਂਜੀ। ਮੈਂ ਤੁਹਾਨੂੰ ਉਹੀ ਦੱਸਾਂਗੀ ਜੋ ਮੈਨੂੰ ਯਾਦ ਹੈ। ਕਿਉਂਕਿ ਮੈਂ ਇਸਨੂੰ ਇੱਕ, ਦੋ, ਤਿੰਨ ਵਾਂਗ ਨਹੀਂ ਲਿਖਿਆ, ਆਪਣੇ ਆਪ ਨੂੰ ਯਾਦ ਦਿਵਾਉਣ ਲਈ ਵੀ ਨਹੀਂ। ਤਾਂ, ਵੈਸੇ, ਇਸ ਸੰਸਾਰ ਦੇ ਅੰਦਰ ਸ਼ਾਂਤੀ ਰਾਜ ਦੀ ਆਬਾਦੀ 300,000 ਤੋਂ ਵੱਧ ਹੈ। ਅਤੇ ਇਸ ਸੰਸਾਰ ਦੇ ਅੰਦਰ, ਪਰ ਅੰਦਰ ਨਹੀਂ, ਜਿੱਤ ਰਾਜ ਦੀ ਆਬਾਦੀ 400,000 ਤੋਂ ਵੱਧ ਹੈ। ਮੇਰੇ ਕੋਲ ਆਖਰੀ ਇਕਾਈ ਤੱਕ ਗਿਣਤੀ ਕਰਨ ਲਈ ਕਾਫ਼ੀ ਸਮਾਂ ਨਹੀਂ ਹੈ। ਤਾਂ ਤੁਸੀਂ ਜਾਣਦੇ ਹੋ। ਇਹ ਇਸ ਤਰ੍ਹਾਂ ਨਹੀਂ ਹੈ ਕਿ ਮੈਨੂੰ ਇਤਿਹਾਸ ਦੀ ਕਿਤਾਬ ਲਿਖਣੀ ਪਵੇ ਜਾਂ ਖੋਜ ਕਰਨੀ ਪਵੇ ਜਾਂ ਕੁਝ ਵੀ ਕਰਨਾ ਪਵੇ, ਇਹ ਸਿਰਫ਼ ਤੁਹਾਡੇ ਲਈ ਆਮ ਤੌਰ 'ਤੇ ਜਾਣਨਾ ਹੈ, ਕਿਉਂਕਿ ਤੁਸੀਂ ਆਪਣੇ ਦਿਲ ਵਿਚ ਸ਼ਾਇਦ ਪੁੱਛਦੇ ਹੋਵੋਂ "ਕਿੰਨੇ ਲੋਕ ਹਨ", ਇਸ ਲਈ ਮੈਂ ਤੁਹਾਨੂੰ ਦੱਸਦੀ ਹਾਂ।

ਵੈਸੇ, ਤੁਹਾਨੂੰ ਯਾਦ ਦਿਵਾਉਣ ਲਈ: ਇਹ ਨਾ ਸੋਚੋ ਕਿ ਮੈਂ ਇੱਕ ਜੋਤਸ਼ੀ ਹਾਂ ਜਾਂ ਕੁਝ ਵੀ, ਜਾਂ ਮੈਂ ਤੁਹਾਨੂੰ ਇਹ ਦੱਸਣ ਵਿੱਚ ਮਾਹਰ ਹਾਂ ਕਿ ਕੀ ਹੋਵੇਗਾ, ਕਿਉਂਕਿ ਮੈਂ ਬਹੁਤ ਵਿਅਸਤ ਹਾਂ। ਮੈਂ ਹਰ ਤਰ੍ਹਾਂ ਦੇ ਕੰਮ ਕਰ ਰਹੀ ਹਾਂ, ਆਪਣੇ ਆਪ ਹੀ ਲੋੜ ਅਤੇ ਤਰਜੀਹ ਦੇ ਅਨੁਸਾਰ, ਸਿਰਫ਼ ਭਵਿੱਖ ਜਾਂ ਭੂਤਕਾਲ ਨੂੰ ਨਹੀਂ ਦੇਖ ਰਹੀ। ਜੇ ਮੈਂ ਤੁਹਾਨੂੰ ਕੁਝ ਦੱਸਦੀ ਹਾਂ ਜੋ ਭਵਿੱਖ ਵਿੱਚ ਵਾਪਰ ਸਕਦਾ ਹੈ, ਅਤੇ ਉਸ ਸਮੱਸਿਆ ਜਾਂ ਮੁਸ਼ਕਲ ਨੂੰ ਕਿਵੇਂ ਹੱਲ ਕਰਨਾ ਹੈ, ਤਾਂ ਇਹ ਇਸ ਲਈ ਹੈ ਕਿਉਂਕਿ ਇਹ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਵੇਂ ਕਿ ਕਈ ਵਾਰ ਮੈਂ ਤੁਹਾਨੂੰ ਉਹ ਗੱਲਾਂ ਦੱਸਦੀ ਹਾਂ ਜੋ ਉਨ੍ਹਾਂ ਖ਼ਬਰਾਂ ਵਿੱਚੋਂ ਨਿਕਲਦੀਆਂ ਹਨ ਜਿਨ੍ਹਾਂ ਦੀ ਮੈਂ ਖੋਜ ਕੀਤੀ ਹੈ ਅਤੇ ਦੇਖੀਆਂ ਹਨ। ਤਾਂ ਵੈਸੇ, ਜੇ ਇਹ ਕੁਝ ਵੱਡਾ, ਮਹੱਤਵਪੂਰਨ ਹੈ, ਤਾਂ ਮੈਂ ਤੁਹਾਨੂੰ ਕੁਝ ਟਿੱਪਣੀਆਂ ਜਾਂ ਕਿਸੇ ਕਿਸਮ ਦੇ ਸੁਝਾਅ ਜਾਂ ਸਲਾਹ ਦੇਵਾਂਗੀ। ਪਰ ਮੈਂ ਸਾਰਾ ਦਿਨ ਸੰਸਾਰ ਦੇ ਹਰ ਛੋਟੇ ਕੋਨੇ ਵਿੱਚ ਨਹੀਂ ਦੇਖਦੀ ਰਹਿੰਦੀ ਅਤੇ ਤੁਹਾਨੂੰ ਚੀਜ਼ਾਂ ਨਹੀਂ ਦੱਸਦੀ, ਜਿਵੇਂ ਕਿ ਭਵਿੱਖਬਾਣੀ ਕਰਨਾ। ਇਹ ਮੇਰਾ ਕੰਮ ਨਹੀਂ ਹੈ। ਪਰ ਜੇ ਕਦੇ-ਕਦੇ ਮੈਂ ਇਸਨੂੰ ਖ਼ਬਰਾਂ ਵਿੱਚ ਦੇਖਦੀ ਹਾਂ, ਅਤੇ ਇਹ ਤੁਹਾਨੂੰ ਕਿਸੇ ਤਰ੍ਹਾਂ ਚਿੰਤਾ ਵਿੱਚ ਪਾਉਂਦਾ ਹੈ, ਤਾਂ, ਜੇ ਮੇਰੇ ਕੋਲ ਸਮਾਂ ਹੋਵੇਗਾ, ਤਾਂ ਮੈਂ ਤੁਹਾਨੂੰ ਦੱਸਾਂਗੀ। ਅਤੇ ਜੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਜਾਂ ਮੇਰੇ ਕੋਲ ਸਮਾਂ ਨਹੀਂ ਹੈ, ਤਾਂ ਮੈਂ ਕੁਝ ਨਹੀਂ ਕਹਾਂਗੀ। ਮੈਂ ਭਵਿੱਖ ਲਈ ਦੂਰਦਰਸ਼ਤਾ ਜਾਂ ਭਵਿੱਖਬਾਣੀਆਂ ਵਿੱਚ ਮਾਹਰ ਨਹੀਂ ਹਾਂ। ਇਸ ਤੋਂ ਇਲਾਵਾ, ਚੀਜ਼ਾਂ ਹਮੇਸ਼ਾ ਬਦਲ ਸਕਦੀਆਂ ਹਨ।

ਕਿਸਮਤ ਤੁਹਾਡੇ ਹੱਥ ਵਿੱਚ ਹੈ। ਤੁਹਾਨੂੰ ਆਪਣੀ ਜ਼ਮੀਰ ਅਤੇ ਬ੍ਰਹਿਮੰਡ ਦੇ ਨਿਯਮ ਅਨੁਸਾਰ ਕਰਨਾ ਪਵੇਗਾ। ਚੰਗੇ ਕਰਮ - ਫਿਰ ਸਭ ਕੁਝ ਚੰਗਾ ਹੋਵੇਗਾ, ਸਭ ਕੁਝ ਬਦਲ ਜਾਵੇਗਾ। ਅਤੇ ਸਿਰਫ਼ ਤਬਦੀਲੀ ਹੀ ਤੁਹਾਡੇ ਲਈ ਚੰਗੀ ਨਹੀਂ ਹੈ, ਸਗੋਂ ਤੁਹਾਡੇ ਨੇੜੇ ਦੇ ਹੋਰ ਲੋਕਾਂ, ਤੁਹਾਡੇ ਪਰਿਵਾਰ, ਜਾਂ ਪੂਰੇ ਪਿੰਡ ਜਾਂ ਪੂਰੇ ਕਸਬੇ, ਪੂਰੇ ਸ਼ਹਿਰ ਲਈ ਵੀ ਚੰਗੀਆਂ ਚੀਜ਼ਾਂ ਆਉਣਗੀਆਂ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਵਿੱਚ ਕਿੰਨੇ ਲੋਕ ਹਿੱਸਾ ਲੈਂਦੇ ਹਨ।

ਅਤੇ ਮੈਂ ਤੁਹਾਨੂੰ ਦੱਸਦੀ ਹਾਂ, ਜੇਕਰ ਤੁਹਾਡੇ ਦੇਸ਼ ਦੇ ਕੋਲ ਇਕ ਗੁਰੂ ਹੈ ਜੋ ਉੱਥੇ ਰਹਿੰਦਾ ਹੈ, ਤਾਂ ਤੁਹਾਡਾ ਦੇਸ਼ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਪਰ ਇਸ ਨਾਲ ਪੂਰੇ ਸੰਸਾਰ ਨੂੰ ਬਹੁਤ ਲਾਭ ਹੁੰਦਾ ਹੈ ਜੇਕਰ ਲੋਕ ਗੁਰੂਆਂ, ਸੰਤਾਂ ਜਾਂ ਬੁੱਧਾਂ ਨਾਲ ਸ਼ਰਧਾ ਅਤੇ ਦਿਆਲਤਾ ਨਾਲ ਪੇਸ਼ ਆਉਂਦੇ ਹਨ। ਜਿਵੇਂ ਸਮਾਨ ਚੀਜ਼ ਉਸੇ ਤਰਾਂ ਦੀ ਚੀਜ਼ ਨੂੰ ਆਕਰਸ਼ਿਤ ਕਰਦੀ ਹੈ, ਪ੍ਰਮਾਤਮਾ ਤੁਹਾਨੂੰ ਉਸੇ ਤਰ੍ਹਾਂ ਪਿਆਰ ਕਰੇਗਾ ਜਿਵੇਂ ਤੁਸੀਂ ਉਨਾਂ ਦੇ ਨੁਮਾਇੰਦਿਆਂ ਨੂੰ ਪਿਆਰ ਕਰਦੇ ਹੋ। ਇਹ ਤਰਕਪੂਰਨ ਹੈ! ਪਰ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਇਹ ਜਾਣਨ ਲਈ ਕਿਇਕ ਨਕਲੀ, ਝੂਠਾ ਕੌਣ ਹੈ ਅਤੇ ਸੱਚਾ, ਅਸਲੀ ਗੁਰੂ ਕੌਣ ਹੈ!

ਜਾਂ ਜੇਕਰ ਇੱਕ ਦੇਸ਼ ਵਿੱਚ ਬਹੁਤ ਸਾਰੇ, ਬਹੁਤ ਸਾਰੇ ਚੰਗੇ, ਉੱਚ ਅਧਿਆਤਮਿਕ ਅਭਿਆਸੀ ਹਨ, ਤਾਂ ਉਸ ਦੇਸ਼ ਨੂੰ ਲਾਭ ਹੁੰਦਾ ਹੈ। ਭਾਵੇਂ ਕੋਈ ਹੋਰ ਦੇਸ਼ ਤੁਹਾਡੇ ਨਾਲ ਯੁੱਧ ਕਰਨ ਦੀ ਧਮਕੀ ਦਿੰਦਾ ਹੈ, ਜਿਵੇਂ ਕਿ ਚੀਨ ਅਤੇ ਤਾਈਵਾਨ (ਫਾਰਮੋਸਾ), ਤੁਹਾਡਾ ਦੇਸ਼ ਅਜੇ ਵੀ ਬਹੁਤ ਬਿਹਤਰ ਹੈ, ਸ਼ਾਂਤੀ ਹੈ, ਵਧੇਰੇ ਸੁਰੱਖਿਅਤ ਹੈ, ਸ਼ਾਂਤੀ ਹੋਣ ਦੀ ਸੰਭਾਵਨਾ ਵਧੇਰੇ ਹੈ।

ਪਰ ਜੇਕਰ ਉਸ ਦੇਸ਼ ਵਿੱਚ ਕਾਫ਼ੀ ਅਧਿਆਤਮਿਕ ਅਭਿਆਸੀ ਨਹੀਂ ਹਨ ਜਾਂ ਉੱਥੇ ਕੋਈ ਗੁਰੂ ਨਹੀਂ ਹੈ ਜੋ ਕੁਝ ਸਮੇਂ ਲਈ ਉੱਥੇ ਰਹਿੰਦਾ ਸੀ, ਤਾਂ ਤੁਹਾਡੇ ਦੇਸ਼ ਵਿੱਚ ਯੁੱਧ ਹੋਣ, ਬਹੁਤ ਨੁਕਸਾਨ ਹੋਣ, ਅਤੇ ਅਣਗਿਣਤ ਲੋਕਾਂ ਦੇ ਦਰਦਨਾਕ ਤਰੀਕਿਆਂ ਨਾਲ ਪੀੜਤ ਹੋਣ ਅਤੇ ਮਹਾਂਮਾਰੀਆਂ ਜਾਂ ਆਫ਼ਤਾਂ ਵਰਗੀਆਂ ਪੀੜਾ ਵਿੱਚ ਮਰਨ ਦਾ ਖ਼ਤਰਾ ਵਧੇਰੇ ਹੁੰਦਾ ਹੈ! ਅਤੇ ਉਹ ਦੇਸ਼ ਇੱਕ ਆਮ ਕਬਰ ਵਾਂਗ ਬਣ ਜਾਵੇਗਾ, ਅਤੇ ਬਹੁਤ ਸਾਰੀਆਂ ਆਤਮਾਵਾਂ, ਬਹੁਤ ਸਾਰੇ ਲੋਕ ਜੋ ਅਚਾਨਕ ਮਰ ਜਾਂਦੇ ਹਨ, ਉਲਝਣ ਵਿੱਚ ਪੈ ਜਾਣਗੇ, ਗੁਆਚੀਆਂ ਰੂਹਾਂ ਵਾਂਗ ਬਣ ਜਾਣਗੇ ਅਤੇ ਬੇਚੈਨੀ ਨਾਲ ਇੱਧਰ-ਉੱਧਰ ਭੱਜਣਗੇ ਅਤੇ ਦੇਸ਼ ਨੂੰ ਵੀ ਪਰੇਸ਼ਾਨ ਕਰਨਗੇ, ਅਤੇ ਹਮਲਾਵਰਾਂ ਲਈ ਨਫ਼ਰਤ-ਭਰੇ ਵੀ ਹੋਣਗੇ, ਅਤੇ ਬਹੁਤ ਸਾਰੇ ਦੁੱਖਾਂ ਦਾ ਕਾਰਨ ਬਣਨਗੇ, ਹਮਲਾਵਰ ਦੇਸ਼ ਲਈ ਵੀ ਬਹੁਤ ਸਾਰੇ ਮਾੜੇ ਕਰਮ ਹੋਣਗੇ। ਇਹ ਸਿਰਫ਼ ਇਹੀ ਹੈ ਕਿ ਹਮਲਾਵਰ ਦੇਸ਼ਾਂ ਦੇ ਆਗੂ ਯੁੱਧ ਕਰ ਰਹੇ ਹਨ, ਅਤੇ ਦੂਜੇ ਦੇਸ਼ਾਂ ਵਿੱਚ ਦੁੱਖ ਪੈਦਾ ਕਰ ਰਹੇ ਹਨ, ਅਤੇ ਯੁੱਧ ਤੁਹਾਡੇ ਦੇਸ਼ ਨੂੰ ਵੀ ਦੁੱਖ ਪਹੁੰਚਾਉਂਦਾ ਹੈ। ਲੋਕਾਂ ਦੀਆਂ ਜਾਨਾਂ ਜਾਂਦੀਆਂ, ਬਹੁਤ ਸਾਰੀਆਂ ਕੀਮਤੀ ਚੀਜ਼ਾਂ ਗੁਆ ਦਿੱਤੀਆਂ ਜਾਂਦੀਆਂ, ਅਤੇ ਲੋਕਾਂ ਕੋਲ ਸਬਜ਼ੀਆਂ ਲਗਾਉਣ, ਭੋਜਨ ਬੀਜਣ ਅਤੇ ਇਸਦੀ ਵਾਢੀ ਕਰਨ ਲਈ ਕਾਫ਼ੀ ਸ਼ਾਂਤੀ ਅਤੇ ਸਥਿਰਤਾ ਨਹੀਂ।

ਅਤੇ ਕਰਮ ਆਵੇਗਾ - ਜਾਂ ਤਾਂ ਤੁਰੰਤ, ਜਲਦੀ, ਜਾਂ ਬਾਅਦ ਵਿੱਚ - ਕਿਉਂਕਿ ਬ੍ਰਹਿਮੰਡ ਦਾ ਨਿਯਮ ਇਹ ਹੈ ਕਿ ਤੁਹਾਨੂੰ ਪ੍ਰਮਾਤਮਾ ਪ੍ਰਤੀ, ਆਪਣੇ ਮਾਪਿਆਂ ਪ੍ਰਤੀ, ਆਪਣੇ ਦੇਸ਼ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਪਰ ਕਿਸੇ ਵੀ ਬਹਾਨੇ ਲਈ ਦੂਜਿਆਂ ਨੂੰ ਮਾਰਨਾ ਨਹੀਂ, ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਕਿਉਂਕਿ ਤੁਸੀਂ ਨਤੀਜੇ ਨਹੀਂ ਦੇਖਦੇ। ਕਿਉਂਕਿ ਭੌਤਿਕ ਸੰਸਾਰ ਵਿੱਚ ਦੋ ਵੱਖ-ਵੱਖ ਸਥਿਤੀਆਂ ਹਨ। ਉਹ ਚੀਜ਼ਾਂ ਜੋ ਤੁਸੀਂ ਤੁਰੰਤ ਦੇਖ ਸਕਦੇ ਹੋ, ਆਸਾਨ ਚੀਜ਼ਾਂ, ਜਿਵੇਂ ਕਿ ਜੇਕਰ ਤੁਸੀਂ ਇੱਕ ਸੇਬ ਦਾ ਬੀਜ ਬੀਜਦੇ ਹੋ, ਤਾਂ ਤੁਹਾਡੇ ਕੋਲ ਇੱਕ ਸੇਬ ਦਾ ਰੁੱਖ ਹੋਵੇਗਾ ਬਸ਼ਰਤੇ ਸਾਰੀਆਂ ਸ਼ਰਤਾਂ ਪੂਰੀਆਂ ਹੋਣ, ਜਿਵੇਂ ਕਿ ਕਾਫ਼ੀ ਮੀਂਹ ਪੈਂਦਾ ਹੈ, ਚੰਗੀ ਮਿੱਟੀ, ਉਦਾਹਰਣ ਵਜੋਂ ਇਸ ਤਰ੍ਹਾਂ। ਅਤੇ ਜੇਕਰ ਤੁਸੀਂ ਸੰਤਰੇ ਦਾ ਬੀਜ ਬੀਜਦੇ ਹੋ, ਤਾਂ ਤੁਹਾਡੇ ਕੋਲ ਸੰਤਰੇ ਹੋਣਗੇ। ਫਿਰ ਤੁਸੀਂ ਸੰਤਰੇ ਦੀ ਕਟਾਈ ਕਰ ਸਕਦੇ ਹੋ ਅਤੇ ਆਪਣੀ ਮਿਹਨਤ ਦਾ ਆਨੰਦ ਮਾਣ ਸਕਦੇ ਹੋ। ਅਤੇ ਜੇਕਰ ਤੁਸੀਂ, ਉਦਾਹਰਣ ਵਜੋਂ, ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋ, ਤਾਂ ਤੁਹਾਡਾ ਕਾਰ ਹਾਦਸਾ ਹੋ ਸਕਦਾ ਹੈ, ਜਿਸ ਵਿੱਚ ਕਿਸੇ ਹੋਰ ਦੀ ਮੌਤ ਹੋ ਸਕਦੀ ਹੈ ਜਾਂ ਦੂਜਿਆਂ, ਰਾਹਗੀਰਾਂ ਨੂੰ ਜ਼ਖਮੀ ਕੀਤਾ ਜਾ ਸਕਦਾ ਹੈ, ਅਤੇ ਆਪਣੇ ਆਪ ਨੂੰ ਵੀ ਜ਼ਖਮੀ ਕੀਤਾ ਜਾ ਸਕਦਾ ਹੈ। ਇਹ ਤੁਸੀਂ ਤੁਰੰਤ ਦੇਖ ਸਕਦੇ ਹੋ। ਇਸ ਲਈ ਅਸੀਂ ਇਸਨੂੰ ਤੁਰੰਤ ਕਰਮ ਕਹਿੰਦੇ ਹਾਂ।

ਪਰ ਕੁਝ ਕਰਮ ਤੁਰੰਤ ਨਹੀਂ ਆਉਂਦੇ। ਇਹ ਸ਼ਾਇਦ ਬਾਅਦ ਵਿੱਚ ਜਾਂ ਅਗਲੇ ਦਿਨ ਜਾਂ ਕੁਝ ਹੋਰ ਦਿਨ, ਹਫ਼ਤੇ, ਮਹੀਨੇ ਜਾਂ ਸਾਲ ਜਾਂ ਇੱਥੋਂ ਤੱਕ ਕਿ ਜੀਵਨ ਭਰ ਬਾਅਦ ਵਿੱਚ ਆਉਂਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਪਿਛਲੇ ਜੀਵਨ ਵਿੱਚ ਕਿਸ ਕਿਸਮ ਦੀ ਯੋਗਤਾ, ਕਿਸ ਕਿਸਮ ਦੀ ਚੰਗੀ ਜੜ੍ਹ ਸੀ, ਜਾਂ ਤੁਹਾਡੇ ਵਗਦੇ ਜੀਵਨ ਦੇ ਧਾਰਾਵਾਂ ਵਿੱਚ, ਇੱਕ ਭੌਤਿਕ ਸਰੀਰ ਤੋਂ ਦੂਜੇ ਸਰੀਰ ਵਿੱਚ। ਅਤੇ ਫਿਰ ਇਹ ਇੱਕ ਨਦੀ ਵਾਂਗ ਹੈ: ਇਹ ਭਾਗ ਸੁਚਾਰੂ ਅਤੇ ਆਸਾਨ ਚਲਦਾ ਹੈ; ਇਹ ਭਾਗ ਵੱਡਾ ਹੈ; ਉਹ ਹਿੱਸਾ ਛੋਟਾ ਹੈ - ਇਸ ਲਈ ਪਾਣੀ ਨੂੰ ਇਸਦੇ ਅਨੁਕੂਲ ਹੋਣਾ ਪੈਂਦਾ ਹੈ। ਅਤੇ ਕਈ ਵਾਰ ਨਦੀ ਕਿਤੇ ਅਲੋਪ ਹੋ ਜਾਂਦੀ ਹੈ ਅਤੇ ਕਿਸੇ ਹੋਰ ਥਾਂ ਤੇ ਪ੍ਰਗਟ ਹੁੰਦੀ ਹੈ। ਤਾਂ ਤੁਸੀਂ ਸੋਚਿਆ, "ਓਹ,ਹੁਣ ਕੋਈ ਦਰਿਆ ਨਹੀਂ ਰਿਹਾ।" ਇਹ ਇਸ ਤਰ੍ਹਾਂ ਨਹੀਂ ਹੈ। ਨਦੀ ਕਿਤੇ ਹੋਰ ਦਿਖਾਈ ਦੇ ਸਕਦੀ ਹੈ।

ਇਸੇ ਤਰ੍ਹਾਂ, ਅਧਿਆਤਮਿਕ ਧਾਰਾਵਾਂ ਵਿੱਚ, ਅਧਿਆਤਮਿਕ ਊਰਜਾ ਦਾ ਪ੍ਰਵਾਹ ਕਈ ਵਾਰ ਇਸ ਖੇਤਰ, ਇਸ ਦੇਸ਼, ਜਾਂ ਉਸ ਦੇਸ਼ ਵਿੱਚ ਇੱਕ ਗੁਰੂ ਦੇ ਸਰੀਰ ਰੂਪ ਵਿੱਚ ਵਹਿੰਦਾ ਹੈ। ਤਾਂ ਫਿਰ ਤੁਸੀਂ ਸੋਚੋਗੇ, "ਓਹ, ਹੁਣ ਕੋਈ ਬੁੱਧ ਧਰਮ ਨਹੀਂ ਰਿਹਾ, ਹੋਰ ਕੋਈ ਗਿਆਨਵਾਨ ਬੋਧੀ ਗੁਰੂ ਨਹੀਂ ਰਹੇ।" ਸੰਭਵ, ਸੰਭਵ ਹੈ। ਪਰ ਅਧਿਆਤਮਿਕ ਊਰਜਾ ਦੀ ਨਦੀ ਦਾ ਉਹ ਵਹਾਅ ਕਿਤੇ ਹੋਰ ਵਹਿ ਸਕਦਾ ਹੈ, ਕਿਤੇ ਹੋਰ ਦੁਬਾਰਾ ਪ੍ਰਗਟ ਹੋ ਸਕਦਾ ਹੈ। ਇਹ ਸਿੱਖ ਭਾਈਚਾਰੇ ਨੂੰ ਜਾ ਸਕਦਾ ਹੈ। ਇਹ ਨੇਪਾਲ ਦੀ ਬਜਾਏ, ਉਦਾਹਰਣ ਵਜੋਂ, ਤਿੱਬਤ ਜਾ ਸਕਦਾ ਹੈ।

ਅਧਿਆਤਮਿਕ ਕਥਾਵਾਂ ਦੇ ਇਤਿਹਾਸ ਵਿੱਚ, ਸਾਡੇ ਕੋਲ ਹਰ ਤਰ੍ਹਾਂ ਦੇ ਵੱਖ-ਵੱਖ ਦੇਸ਼ਾਂ ਵਿੱਚ ਗੁਰੂ ਹਨ - ਈਰਾਨ, ਇਰਾਕ, ਕੁਝ ਚੀਨ ਵਿੱਚ, ਅਤੇ ਭਾਰਤ, ਨੇਪਾਲ, ਤਿੱਬਤ, ਆਦਿ। ਤੁਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਬੁੱਧ ਨੇਪਾਲ ਵਿੱਚ ਪ੍ਰਗਟ ਹੋਏ ਸਨ ਜਾਂ ਭਾਰਤ ਵਿੱਚ, ਇਸ ਲਈ ਅਗਲਾ ਬੁੱਧ ਉੱਥੇ ਹੀ ਪ੍ਰਗਟ ਹੋਣਾ ਚਾਹੀਦਾ ਹੈ, ਨੇਪਾਲ ਵਿੱਚ ਦੁਬਾਰਾ ਜਾਂ ਭਾਰਤ ਵਿੱਚ ਦੁਬਾਰਾ। ਜਾਂ ਜੇਕਰ, ਉਦਾਹਰਨ ਲਈ, ਸੋਂਗਖਾਪਾ ਜਾਂ ਮਿਲਾਰੇਪਾ ਤਿੱਬਤ ਵਿੱਚ ਬੁੱਧ ਸਨ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉੱਤਰਾਧਿਕਾਰੀ ਤਿੱਬਤ ਵਿੱਚ ਹੋਵੇਗਾ। ਇਹ ਹੋ ਸਕਦਾ ਹੈ। ਇਹ ਉਸ ਵਿਅਕਤੀ ਦੇ ਵਚਨ ਜਾਂ ਉਸ ਅਧਿਆਤਮਿਕ ਅਭਿਆਸੀ ਦੇ ਦਰਜੇ 'ਤੇ ਨਿਰਭਰ ਕਰਦਾ ਹੈ, ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ।

ਤਾਂ ਇੱਕ ਉਦਾਹਰਣ ਵਜੋਂ, ਇੱਕ ਦੰਤਕਥਾ ਦੇ ਅਨੁਸਾਰ ਦਲਾਈ ਲਾਮਾ ਵੀ, ਤਿੱਬਤੀ ਵਿਸ਼ਵਾਸ ਅਤੇ ਪਰੰਪਰਾ ਦੇ ਅਨੁਸਾਰ, ਦਲਾਈ ਲਾਮਾ ਦਾ ਦੁਬਾਰਾ ਜਨਮ ਹੋਵੇਗਾ। ਉਸਦੀ ਮੌਤ ਤੋਂ ਬਾਅਦ, ਉਸਦਾ ਦੁਬਾਰਾ ਜਨਮ ਹੋਵੇਗਾ, ਪਰ ਤਿੱਬਤ ਵਿੱਚ, ਠੀਕ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਤਿੱਬਤ ਵਿੱਚ, ਲੋਕ ਉਸੇ ਪਰੰਪਰਾ ਦਾ ਅਭਿਆਸ ਕਰਦੇ ਰਹਿੰਦੇ ਹਨ ਅਤੇ ਇਸ ਊਰਜਾ ਨੂੰ ਬਰਕਰਾਰ ਰੱਖਦੇ ਹਨ। ਇਸ ਲਈ ਦਲਾਈ ਲਾਮਾ ਲਈ ਉਸ ਤਰ੍ਹਾਂ ਦੇ ਅਧਿਆਤਮਿਕ ਮਾਹੌਲ ਵਿੱਚ ਦੁਬਾਰਾ ਜਨਮ ਲੈਣਾ ਆਸਾਨ ਹੈ। ਪਰ ਫਿਰ ਵੀ, ਉਹ ਹਮੇਸ਼ਾ ਇੱਕੋ ਜਗ੍ਹਾ, ਇੱਕੋ ਪਰਿਵਾਰ, ਇੱਕੋ ਕਬੀਲੇ, ਜਾਂ ਇੱਕੋ ਪਿੰਡ, ਇੱਕੋ ਕਸਬੇ, ਇੱਕੋ ਸ਼ਹਿਰ ਵਿੱਚ ਦੁਬਾਰਾ ਜਨਮ ਨਹੀਂ ਲੈਂਦਾ। ਦਲਾਈ ਲਾਮਾ ਹੁਣ ਤੱਕ ਵੱਖ-ਵੱਖ ਖੇਤਰਾਂ ਵਿੱਚ ਪੈਦਾ ਹੋਏ ਹਨ।

ਇਸੇ ਲਈ ਉਨ੍ਹਾਂ ਕੋਲ ਨਵੇਂ ਦਲਾਈ ਲਾਮਾ ਦੀ ਭਾਲ ਲਈ ਘੁੰਮਣ-ਫਿਰਨ ਲਈ ਭਿਕਸ਼ੂਆਂ, ਸੀਨੀਅਰ ਭਿਕਸ਼ੂਆਂ ਅਤੇ ਦਾਵੇਦਾਰ ਭਿਕਸ਼ੂਆਂ ਦੀ ਇੱਕ ਸਭਾ ਹੈ। ਪੁਰਾਣੇ ਦਲਾਈ ਲਾਮਾ ਦੇ ਦੇਹਾਂਤ ਤੋਂ ਬਾਅਦ, ਉਹ ਵੱਖ-ਵੱਖ ਥਾਵਾਂ 'ਤੇ ਜਾਂਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹੀ ਨਵਾਂ ਦਲਾਈ ਲਾਮਾ ਹੈ, ਕਈ ਟੈਸਟ ਕਰਵਾਉਂਦੇ ਹਨ। ਫਿਰ ਉਹ ਉਨ੍ਹਾਂ ਨੂੰ ਉੱਥੇ ਲਿਆ ਸਕਦੇ ਹਨ ਜਿੱਥੇ ਢੁਕਵਾਂ ਜਾਂ ਚੰਗਾ ਹੋਵੇ ਜਾਂ ਉਨ੍ਹਾਂ ਕੋਲ ਬਹੁਤ ਸਾਰੇ ਸੀਨੀਅਰ ਚੰਗੇ ਭਿਕਸ਼ੂ ਹਨ ਜੋ ਉਸਨੂੰ ਸਿਖਾਉਣ, ਉਸਨੂੰ ਯਾਦ ਦਿਵਾਉਣ ਕਿ ਤਿੱਬਤੀ ਬੁੱਧ ਧਰਮ ਦਾ ਦੁਬਾਰਾ ਅਧਿਐਨ ਕਿਵੇਂ ਕਰਨਾ ਹੈ ਅਤੇ ਦੇਸ਼ ਨੂੰ ਦੁਬਾਰਾ ਕਿਵੇਂ ਚਲਾਉਣਾ ਹੈ। ਅੱਜਕੱਲ੍ਹ, ਉਨ੍ਹਾਂ ਕੋਲ ਹੁਣ ਕੋਈ ਦੇਸ਼ ਨਹੀਂ ਹੈ, ਇਸ ਲਈ ਦਲਾਈ ਲਾਮਾ ਨੂੰ ਭਾਰਤ ਵਿੱਚ, ਧਰਮਸ਼ਾਲਾ ਵਿੱਚ ਹੋਣਾ ਪਵੇਗਾ। ਉਦਾਹਰਣ ਵਜੋਂ ਇਸ ਤਰ੍ਹਾਂ। ਇਸ ਲਈ ਜੇਕਰ ਤੁਸੀਂ ਅਗਲੇ ਦਲਾਈ ਲਾਮਾ ਨੂੰ ਲੱਭਣ ਲਈ, ਦਲਾਈ ਲਾਮਾ ਨੂੰ ਲੱਭਣ ਲਈ, ਉਸੇ ਜਗ੍ਹਾ, ਉਸੇ ਘਰ, ਉਸੇ ਪਰਿਵਾਰ, ਅਤੇ ਇੱਥੋਂ ਤੱਕ ਕਿ ਉਸੇ ਮਾਪਿਆਂ ਕੋਲ ਜਾਣ 'ਤੇ ਜ਼ੋਰ ਦਿੰਦੇ ਹੋ, ਤਾਂ ਤੁਸੀਂ ਨਿਰਾਸ਼ ਹੋਵੋਗੇ। ਤੁਸੀਂ ਉਸਨੂੰ ਕਦੇ ਨਹੀਂ ਲੱਭ ਸਕੋਗੇ।

ਪਰ ਇਸੇ ਤਰ੍ਹਾਂ, ਬਹੁਤ ਸਾਰੇ ਧਰਮਾਂ ਵਿੱਚ, ਲੋਕ ਸਿਰਫ਼ ਉਡੀਕ ਕਰ ਰਹੇ ਹਨ, ਉਦਾਹਰਣ ਵਜੋਂ, ਪ੍ਰਭੂ ਯਿਸੂ ਦਾ ਦੁਬਾਰਾ ਜਨਮ ਉੱਥੇ ਹੋਵੇ ਜਿੱਥੇ ਉਹ ਪਹਿਲਾਂ ਪੈਦਾ ਹੋਇਆ ਸੀ। ਅਤੇ ਉਹ ਕਿਵੇਂ ਜਾਣਦੇ ਹਨ? ਜੇ ਪ੍ਰਭੂ ਯਿਸੂ ਦੁਬਾਰਾ ਜਨਮ ਲੈਂਦਾ ਹੈ ਤਾਂ ਉਹ ਕਿਵੇਂ ਜਾਣ ਸਕਦੇ ਹਨ ਕਿ ਉਹ ਕੌਣ ਹੈ? ਉਹ ਕਿਸੇ ਹੋਰ ਦੇਸ਼ ਵਿੱਚ ਦੁਬਾਰਾ ਜਨਮ ਲੈ ਸਕਦਾ ਹੈ। ਉਹ ਇੱਕ ਔਰਤ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਸਕਦਾ ਹੈ। ਕੌਣ ਕਹਿੰਦਾ ਹੈ ਕਿ ਉਸਨੂੰ ਇੱਕ ਆਦਮੀ ਦੇ ਰੂਪ ਵਿੱਚ ਦੁਬਾਰਾ ਜਨਮ ਲੈਣਾ ਪਵੇਗਾ?

ਮੈਨੂੰ ਯਾਦ ਹੈ ਕਿ ਮੈਂ ਪਹਿਲਾਂ ਕਿਤੇ ਅਮਰੀਕਾ ਦੇ ਕਿਸੇ ਮੈਗਜ਼ੀਨ ਵਿੱਚ ਪੜ੍ਹਿਆ ਸੀ, ਉਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ, "ਮੈਂ ਇੱਕ ਔਰਤ ਦੇ ਰੂਪ ਵਿੱਚ ਦੁਬਾਰਾ ਜਨਮ ਲਵਾਂਗਾ ਅਤੇ ਉਹ ਮੈਨੂੰ ਨਹੀਂ ਪਛਾਣਨਗੇ।" ਹਾਂਜੀ, ਮੈਂ ਇਹ ਕਿਤੇ ਪੜ੍ਹਿਆ ਸੀ, ਪਰ ਦਹਾਕੇ ਪਹਿਲਾਂ ਹੀ ਬੀਤ ਚੁੱਕੇ ਹਨ। ਮੈਨੂੰ ਉਹ ਮੈਗਜ਼ੀਨ ਹੁਣ ਯਾਦ ਨਹੀਂ। ਮੈਂ ਇਹ ਮਿਆਮੀ ਵਿੱਚ ਪੜ੍ਹਿਆ ਸੀ, ਮੈਨੂੰ ਇਹ ਬਹੁਤ ਚੰਗੀ ਤਰ੍ਹਾਂ ਯਾਦ ਹੈ। ਰਸਾਲ‌ਿਆਂ ਵਿਚੋਂ ਇੱਕ ਵਿੱਚ। ਇਹ ਇੱਕ ਮੈਗਜ਼ੀਨ ਵਾਂਗ ਸੀ। ਹਾਲਾਂਕਿ ਇਹ ਰੋਜ਼ਾਨਾ ਅਖ਼ਬਾਰ ਨਹੀਂ ਸੀ। ਜਾਂ ਇਹ ਇੱਕ ਰੋਜ਼ਾਨਾ ਅਖ਼ਬਾਰ ਹੋ ਸਕਦਾ ਸੀ। ਮੈਂ ਭੁੱਲ ਗਈ। ਕਈ ਦਹਾਕੇ ਬੀਤ ਚੁੱਕੇ ਹਨ।

ਇਸ ਲਈ ਜੇਕਰ ਅਸੀਂ ਕੁਝ ਧਾਰਨਾਵਾਂ ਜਾਂ ਵਿਚਾਰਾਂ 'ਤੇ ਬਹੁਤ ਜ਼ਿਆਦਾ ਅੜੇ ਰਹਿੰਦੇ ਹਾਂ ਕਿ ਬੁੱਧ ਕਿਵੇਂ ਦਿਖਣਾ ਚਾਹੀਦਾ ਹੈ, ਪ੍ਰਭੂ ਯਿਸੂ ਜਾਂ ਕੋਈ ਗੁਰੂ ਕਿਵੇਂ ਦਿਖਣਾ ਚਾਹੀਦਾ ਹੈ, ਜਾਂ ਉਹ ਕਿੱਥੇ ਪੈਦਾ ਹੋਣਗੇ, ਤਾਂ ਅਸੀਂ ਹਮੇਸ਼ਾ ਲਈ ਗਲਤ ਦਿਸ਼ਾ ਵਿੱਚ ਗੁੰਮਰਾਹ ਹੋ ਜਾਵਾਂਗੇ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸੱਚਮੁੱਚ ਇਸ ਬਾਰੇ ਸੋਚਣ ਦੀ ਸਲਾਹ ਦੇਵਾਂਗੀ। ਜਿਨ੍ਹਾਂ ਨੂੰ ਅਜੇ ਤੱਕ ਕੋਈ ਗੁਰੂ ਨਹੀਂ ਮਿਲਿਆ, ਇਸ ਬਾਰੇ ਸੋਚੋ। ਅੰਦਰ ਪ੍ਰਾਰਥਨਾ ਕਰੋ ਤਾਂ ਜੋ ਪ੍ਰਮਾਤਮਾ ਜਾਂ ਗੁਰੂ ਤੁਹਾਨੂੰ ਕੋਈ ਅਧਿਆਤਮਿਕ ਸਰੋਤ ਲੱਭਣ ਵਿੱਚ ਅਗਵਾਈ ਕਰਨ ਜੋ ਤੁਹਾਨੂੰ ਬਹੁਤ ਲਾਭ ਪਹੁੰਚਾਏਗਾ।

Photo Caption: ਆਜ਼ਾਦ ਜੰਗਲ ਵਿੱਚ, ਸਾਰੇ ਉੱਚੀ-ਉੱਚੀ ਹੱਸ ਸਕਦੇ ਹਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-24
5399 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-25
4204 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-26
3878 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-27
4200 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-28
3616 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-29
3562 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-30
3330 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-01
3244 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-02
3235 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-03
2917 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-04
3337 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-12-05
671 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-12-05
801 ਦੇਖੇ ਗਏ
41:01
ਧਿਆਨਯੋਗ ਖਬਰਾਂ
2025-12-04
1 ਦੇਖੇ ਗਏ
42:12
ਗਿਆਨ ਭਰਪੂਰ ਸ਼ਬਦ
2025-12-04
762 ਦੇਖੇ ਗਏ
24:45

Your First Strawberry Harvest

1 ਦੇਖੇ ਗਏ
ਸ਼ੋ
2025-12-04
1 ਦੇਖੇ ਗਏ
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2025-12-04
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-12-04
984 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ