ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਯਾਦ ਰੱਖੋ, ਪ੍ਰਮਾਤਮਾ ਦੇ ਪੈਰੋਕਾਰ, ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਅਤੇ ਮੈਨੂੰ ਸਾਢੇ ਗਿਆਰਾਂ ਘੰਟੇ ਮੈਡੀਟੇਸ਼ਨ ਕਰਨਾ ਪਵੇਗਾ। ਅਤੇ ਪਹਿਲੀ ਨਜ਼ਰ 'ਤੇ, ਮੈਂ ਸੋਚਿਆ, "ਓਹ ਨਹੀਂ, ਅਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ।" ਕਿਉਂਕਿ ਅਸੀਂ ਕੰਮ ਵਿੱਚ ਰੁੱਝੇ ਹੋਏ ਹਾਂ, ਸੁਪਰੀਮ ਸਤਿਗੁਰੂ ਟੀਵੀ ਲਈ ਵੀ। ਪਰ, ਬੇਸ਼ੱਕ, ਅਸੀਂ ਕਰ ਸਕਦੇ ਹਾਂ। ਮੈਂ ਭੁੱਲ ਗਈ। ਹਰ ਰੋਜ਼ ਅਸੀਂ ਸੌਣ ਤੋਂ ਪਹਿਲਾਂ ਮੈਡੀਟੇਸ਼ਨ ਕਰਦੇ ਹਾਂ। ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਵੀ ਇਹੀ ਕਰਦੀ ਹਾਂ।ਅਤੇ ਸੋ ਤੁਹਾਨੂੰ ਰਾਤ ਦੇ ਸਮੇਂ ਦੀ ਵਰਤੋਂ ਕਰਨੀ ਪਵੇਗੀ। ਜਦੋਂ ਤੁਸੀਂ ਆਪਣੇ ਸਮੇਂ ਵਿੱਚ ਮੈਡੀਟੇਸ਼ਨ ਕਰਦੇ ਹੋ, ਅਤੇ ਫਿਰ ਤੁਸੀਂ ਸੌਣ ਲਈ ਜਾਂਦੇ ਹੋ, ਜਾਂ ਜਿੱਥੇ ਵੀ ਤੁਸੀਂ ਰਾਤ ਲਈ ਆਪਣੇ ਤੰਬੂ ਵਿੱਚ ਜਾਂ ਆਪਣੇ ਕਮਰੇ ਵਿੱਚ, ਆਪਣੇ ਵਿਲਾ ਵਿੱਚ ਆਰਾਮ ਕਰਦੇ ਹੋ, ਸੌਣ ਤੋਂ ਪਹਿਲਾਂ, ਤੁਸੀਂ ਮੈਡੀਟੇਸ਼ਨ ਕਰਦੇ ਹੋ। ਯਾਦ ਹੈ? ਯਾਦ ਹੈ ਜਦੋਂ ਮੈਂ ਤੁਹਾਨੂੰ ਦੀਖਿਆ ਦਿੱਤੀ ਸੀ, ਮੈਂ ਇਹ ਕਿਹਾ ਸੀ? ਸੌਣ ਤੋਂ ਪਹਿਲਾਂ, ਤੁਸੀਂ ਬੈਠ ਕੇ ਮੈਡੀਟੇਸ਼ਨ ਕਰਦੇ ਹੋ, ਜਿਵੇਂ ਤੁਸੀਂ ਆਮ ਤੌਰ 'ਤੇ ਬੈਠਦੇ ਹੋ।ਅਤੇ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ, ਤੁਹਾਨੂੰ ਆਵਾਜ਼ ਦੇ ਨਾਲ ਅਨੁਪਾਤ ਵਿੱਚ ਮੈਡੀਟੇਸ਼ਨ ਕਰਨਾ ਪਵੇਗਾ, ਅੰਦਰਲੀ (ਅੰਦਰੂਨੀ) ਸਵਰਗੀ ਆਵਾਜ਼। ਸੋ ਤੁਹਾਨੂੰ ਇਸ ਤਰਾਂ ਹੋਰ ਸਿੱਖਿਆ ਮਿਲਦੀ ਹੈ, ਕਿਉਂਕਿ ਇਹ ਸਿੱਖਿਆ ਹੈ, ਸਭ ਤੋਂ ਉੱਚੇ ਸਵਰਗ ਤੋਂ ਸਿੱਧੀ, ਜੋ ਵੀ ਤੁਸੀਂ ਆਪਣੇ ਗਿਆਨ ਦੇ ਪੜਾਅ ਵਿੱਚ, ਆਪਣੇ ਗਿਆਨ ਦੇ ਪੱਧਰ ਦੀ ਸਥਿਤੀ ਵਿੱਚ ਪ੍ਰਾਪਤ ਕਰ ਸਕਦੇ ਹੋ। ਅਤੇ ਤੁਸੀਂ ਸਭ ਤੋਂ ਉੱਚੇ ਜਾਂ ਉੱਚੇ, ਜਾਂ ਵਿਚਕਾਰਲੇ, ਜਾਂ ਹੇਠਲੇ ਅਤੇ ਸਭ ਤੋਂ ਹੇਠਲੇ ਸਵਰਗ ਤੋਂ ਪ੍ਰਾਪਤ ਕਰੋਗੇ। ਅਤੇ ਪ੍ਰਮਾਤਮਾ ਮੌਜੂਦ ਹੈ। ਇਹ ਯਾਦ ਰੱਖੋ।ਅਤੇ ਤੁਸੀਂ ਬਿਸਤਰੇ 'ਤੇ ਬੈਠੋ ਇਸ ਤੋਂ ਪਹਿਲਾਂ ਕਿ ਤੁਸੀਂ ਸੱਚਮੁੱਚ ਬਹੁਤ ਥੱਕ ਜਾਓ। ਜੇ ਤੁਸੀਂ ਸਾਰੀ ਰਾਤ ਬੈਠ ਸਕਦੇ ਹੋ, ਤਾਂ ਇਹ ਵਧੀਆ ਹੈ। ਜੇ ਤੁਸੀਂ ਨਹੀਂ ਕਰ ਸਕਦੇ, ਤਾਂ ਤੁਸੀਂ ਕਈ ਵਾਰ ਆਪਣੀ ਮੈਡੀਟੇਸ਼ਨ ਗੱਦੀ, ਕੁਰਸੀ ਜਾਂ ਫਰਸ਼ 'ਤੇ ਲੇਟ ਸਕਦੇ ਹੋ। ਫਰਸ਼ 'ਤੇ ਬਹੁਤ ਜ਼ਿਆਦਾ ਨਾ ਰਹੋ। ਜੇਕਰ ਤੁਹਾਡੇ ਘਰ ਵਿੱਚ ਡਰਾਫਟ, ਨਮੀ ਹੈ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਕ ਠੰਡੀ ਹਵਾ, ਡਰਾਫਟ ਨਹੀਂ ਹੈ। ਤੁਸੀਂ ਮੇਰੇ ਦੁਆਰਾ ਡਿਜ਼ਾਈਨ ਕੀਤੀਆਂ ਚੀਜ਼ਾਂ ਵਿੱਚੋਂ ਇੱਕ ਪ੍ਰਾਪਤ ਕਰ ਸਕਦੇ ਹੋ ਜਾਂ ਇਸਨੂੰ ਖੁਦ ਡਿਜ਼ਾਈਨ ਕਰ ਸਕਦੇ ਹੋ। ਇਹ ਬਹੁਤ ਆਸਾਨ ਹੈ, ਸਿਰਫ਼ ਇੱਕ ਕੱਪੜੇ ਦਾ ਟੁਕੜਾ, ਇਸਨੂੰ ਆਪਣੇ ਬਿਸਤਰੇ ਦੁਆਲੇ ਲਪੇਟੋ ਅਤੇ ਸਾਰਿਆਂ ਨੂੰ ਇੱਕ ਟੁਫਟ ਵਿੱਚ ਬੰਨ੍ਹੋ, ਅਤੇ ਇਸਨੂੰ ਛੱਤ ਨਾਲ ਜੋੜੋ, ਇੱਕ ਵਿਗਵੈਮ ਵਾਂਗ। ਇਹੀ ਮੈਂ ਆਪਣੇ ਲਈ ਕਰਦੀ ਹਾਂ। ਇਹ ਬਿਸਤਰੇ ਨੂੰ ਢੱਕ ਦੇਵੇਗਾ, ਜਦੋਂ ਤੁਸੀਂ ਸੌਂਦੇ ਹੋ ਤਾਂ ਇਹ ਸਾਰੇ ਡਰਾਫਟ, ਠੰਡ ਨੂੰ ਰੋਕ ਦੇਵੇਗਾ। ਇਹ ਬਿਲਕੁਲ ਉਸ ਤੰਬੂ ਵਰਗਾ ਹੈ ਜੋ ਮੈਂ ਡਿਜ਼ਾਈਨ ਕੀਤਾ ਹੈ ਜਿਸਨੂੰ ਤੁਸੀਂ ਰੁੱਖਾਂ 'ਤੇ ਲਟਕਾ ਸਕਦੇ ਹੋ, ਉਸ ਕਿਸਮ ਦਾ ਆਕਾਰ ਅਤੇ ਚੀਜ਼ਾਂ।ਤੁਸੀਂ ਬਸ ਇੱਕ ਕੱਪੜੇ ਦਾ ਟੁਕੜਾ, ਸਾਹ ਲੈਣ ਯੋਗ ਕੱਪੜਾ ਖਰੀਦ ਸਕਦੇ ਹੋ, ਅਤੇ ਇਸਨੂੰ ਛੱਤ 'ਤੇ ਲਟਕਾ ਸਕਦੇ ਹੋ - ਇਸਨੂੰ ਇੱਕ ਗੰਢ ਵਿੱਚ ਬੰਨ੍ਹ ਸਕਦੇ ਹੋ ਅਤੇ ਇਸਨੂੰ ਛੱਤ 'ਤੇ ਲਟਕਾ ਸਕਦੇ ਹੋ ਅਤੇ ਇਸਨੂੰ ਆਪਣੇ ਬਿਸਤਰੇ ਜਾਂ ਆਪਣੇ ਗੱਦਿਆਂ ਜਾਂ ਆਪਣੇ ਸਲੀਪਿੰਗ ਬੈਗਾਂ ਦੇ ਦੁਆਲੇ ਲਪੇਟ ਸਕਦੇ ਹੋ, ਜਾਂ ਬਸ ਇੱਕ ਟੈਂਟ, ਤੰਬੂ, ਇੱਕ ਵਿਗਵੈਮ ਟੈਂਟ ਖਰੀਦ ਸਕਦੇ ਹੋ, ਜੇਕਰ ਤੁਹਾਡੇ ਘਰ ਵਿੱਚ ਇਹ ਹੋ ਸਕਦਾ ਹੈ। ਬੱਸ ਇਹੀ, ਅਤੇ ਤੁਸੀਂ ਉੱਥੇ ਵਿਚ ਬੈਠ ਜਾਓ। ਤੁਸੀਂ ਗਰਮ ਮੌਸਮ ਵਿੱਚ ਵੀ ਬਾਗ ਵਿੱਚ ਬੈਠ ਸਕਦੇ ਹੋ। ਠੰਡੇ ਮੌਸਮ ਵਿੱਚ ਇਹ ਨਾ ਕਰੋ। ਇਹ ਬਿਹਤਰ ਹੈ ਕਿ ਨਾ ਹੀ ਕੀਤਾ ਜਾਵੇ, ਨਹੀਂ ਤਾਂ ਤੁਸੀਂ ਦੂਜੇ ਟੈਂਟ ਵਿੱਚ ਡਬਲ ਵਾਂਗ ਕਰ ਸਕਦੇ ਹੋ। ਫਿਰ ਇਹ ਸ਼ਾਇਦ ਕਾਫ਼ੀ ਗਰਮ ਹੋਣਾ ਚਾਹੀਦਾ ਹੈ। ਪਰ ਇੱਕ ਟੈਂਟ ਪਲਾਸਟਿਕ ਦਾ ਬਣਿਆ ਹੁੰਦਾ ਹੈ, ਸੋ ਮੈਨੂੰ ਯਕੀਨ ਨਹੀਂ ਕਿ ਸਾਰੇ ਟੈਂਟ ਤੁਹਾਡੇ ਲਈ ਹਰ ਰਾਤ ਰਹਿਣ ਲਈ ਸਿਹਤਮੰਦ ਹਨ ਜਾਂ ਨਹੀਂ।ਸੋ ਸਿਰਫ਼ ਤੁਹਾਡੇ ਲਈ, ਘਰ-ਦੇ-ਅੰਦਰ (ਸੁਪਰੀਮ ਸਤਿਗੁਰੂ ਟੀਵੀ ਟੀਮ ਦੇ ਮੈਂਬਰ), ਤੁਸੀਂ ਮੇਰੀ ਸੇਲੇਸਟੀਅਲ ਕਲੋਥਸ ਕੰਪਨੀ ਤੋਂ ਇਸਦੀ ਫਰਮਾਇਸ਼ ਕਰ ਸਕਦੇ ਹੋ, ਹਰੇਕ ਕੋਲ ਇੱਕ ਮੁਫ਼ਤ ਹੋਵੇ, ਅਤੇ ਉਹਨਾਂ ਨੂੰ ਤੁਹਾਨੂੰ ਭੇਜਣ ਲਈ ਕਹੋ। ਪਰ ਸਾਵਧਾਨੀ ਨਾਲ, ਜੇਕਰ ਤੁਸੀਂ ਬਾਹਰ ਰਹਿੰਦੇ ਹੋ, ਮੇਰੀ ਕੰਪਨੀ ਦੇ ਨੇੜੇ ਨਹੀਂ, ਮੇਰੀ ਕੰਪਨੀ ਦੇ ਉਸੇ ਖੇਤਰ ਵਿੱਚ ਨਹੀਂ, ਤਾਂ ਉਹਨਾਂ ਨੂੰ ਸਾਵਧਾਨੀ ਨਾਲ ਭੇਜਣਾ ਪਵੇਗਾ, ਬਿਲਕੁਲ ਬਾਹਰਲੇ ਭਰਾਵਾਂ ਅਤੇ ਭੈਣਾਂ ਵਾਂਗ। ਸੋ ਕੋਈ ਵੀ ਧਿਆਨ ਨਹੀਂ ਦਿੰਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਕਿਉਂਕਿ ਅਸੀਂ ਲੋਕਾਂ ਲਈ ਚੰਗਾ ਕਰ ਰਹੇ ਹਾਂ, ਪਰ ਇਹ ਹਮੇਸ਼ਾ ਸੁਰੱਖਿਅਤ ਨਹੀਂ ਹੁੰਦਾ। (ਈਲੋਨ ਮਸਕ ਵੱਲ ਦੇਖੋ, ਉਹ ਸਿਰਫ਼ ਚੰਗਾ ਕੰਮ ਕਰਦਾ ਹੈ, ਫਿਰ ਵੀ ਲੋਕ ਸਮਝ ਨਹੀਂ ਪਾਉਂਦੇ ਅਤੇ ਉਸਨੂੰ ਅਤੇ ਉਸਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ)। ਤੁਸੀਂ ਇਹ ਸਮਝਦੇ ਹੋ?ਸੋ, ਸੌਣ ਤੋਂ ਪਹਿਲਾਂ, ਤੁਸੀਂ ਬਸ ਇੱਕ ਮੈਡੀਟੇਸ਼ਨ ਸਥਿਤੀ ਵਿੱਚ ਬੈਠੋ, ਅਤੇ ਜੇਕਰ ਤੁਸੀਂ ਸੱਚਮੁੱਚ ਥੱਕੇ ਹੋਏ ਹੋ ਅਤੇ ਤੁਹਾਡੇ ਕੋਲ ਝੁਕਣ ਲਈ ਕੁਝ ਨਹੀਂ ਹੈ, ਤਾਂ ਬਸ ਤਣਾਅ ਕਰੋ ਅਤੇ ਇਸ ਮੈਡੀਟੇਸ਼ਨ ਕਿਸਮ ਦੀ ਸਥਿਤੀ ਵਿੱਚ ਸੌਂ ਜਾਓ। ਫਿਰ ਤੁਸੀਂ ਸਾਰੀ ਰਾਤ ਮੈਡੀਟੇਸ਼ਨ ਕਰੋਗੇ, ਅਤੇ ਤੁਸੀਂ ਇਸਨੂੰ ਸਾਢੇ ਗਿਆਰਾਂ ਘੰਟੇ ਲਈ ਬਣਾ ਸਕੋਗੇ, ਕੋਈ ਸਮੱਸਿਆ ਨਹੀਂ। ਪਰ ਤੁਹਾਨੂੰ ਪਹਿਲਾਂ ਕੁਆਨ ਯਿਨ (ਅੰਦਰੂਨੀ ਸਵਰਗੀ ਆਵਾਜ਼ 'ਤੇ ਮੈਡੀਟੇਸ਼ਨ) ਕਰਨਾ ਪਵੇਗਾ, ਕਿਉਂਕਿ ਜਦੋਂ ਤੁਸੀਂ ਲੇਟਦੇ ਹੋ, ਤੁਸੀਂ ਕੁਆਨ ਯਿਨ ਨਹੀਂ ਕਰ ਸਕਦੇ। ਜ਼ਿਆਦਾਤਰ ਸਮਾਂ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਪਹਿਲਾਂ ਹੀ ਸੌਂਦੇ ਹੋ। ਸੋ ਕੁਆਨ ਯਿਨ ਚੰਗਾ ਹੁੰਦਾ ਹੈ ਜਦੋਂ ਤੁਸੀਂ ਬੈਠਦੇ ਹੋ, ਤੁਸੀਂ ਵਧੇਰੇ ਜਾਗਦੇ ਹੋ, ਕਿਉਂਕਿ ਤੁਸੀਂ ਡਿੱਗ ਸਕਦੇ ਹੋ। ਜਦੋਂ ਤੁਸੀਂ ਹੋਰ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਸਰੀਰ ਡਿੱਗ ਸਕਦਾ ਹੈ। ਪਰ ਕੁਆਨ ਯਿਨ, ਤੁਹਾਨੂੰ ਡਿੱਗਣਾ ਨਹੀਂ ਚਾਹੀਦਾ। ਉਹ ਸਥਿਤੀ ਤੁਹਾਡੇ ਬੈਠਣ ਲਈ ਚੰਗੀ ਹੈ। ਹੁਣ, ਬੱਸ ਇਹੀ ਹੈ।ਅਤੇ ਸੱਚਮੁੱਚ, ਮੈਂ ਜਾਂਚ ਕੀਤੀ। ਮੈਂ ਸੱਚਮੁੱਚ ਕਦੇ-ਕਦੇ ਖਾਲੀ ਸਮੇਂ ਦੌਰਾਨ 15, 16 ਘੰਟੇ ਮੈਡੀਟੇਸ਼ਨ ਕਰਦੀ ਹਾਂ। ਕਈ ਵਾਰ ਮੇਰੇ ਕੋਲ ਦੂਜੇ ਦਿਨਾਂ ਵਾਂਗ ਦੇਖਣ ਲਈ ਬਹੁਤੇ ਸ਼ੋਅ ਨਹੀਂ ਹੁੰਦੇ, ਫਿਰ ਮੈਂ ਕਈ ਘੰਟੇ ਕਰ ਸਕਦੀ ਸੀ, ਬਸ ਖਾਣਾ ਭੁੱਲ ਜਾਂਦੀ ਸੀ, ਕੁਝ ਵੀ ਭੁੱਲ ਜਾਂਦੀ ਸੀ, ਬਸ ਮੈਡੀਟੇਸ਼ਨ ਕਰਦੀ ਸੀ ਅਤੇ ਫਿਰ ਸਾਰੀ ਰਾਤ ਇਸੇ ਤਰ੍ਹਾਂ ਕਰਦੀ ਸੀ, ਕੋਈ ਸਮੱਸਿਆ ਨਹੀਂ। ਸੋ ਤੁਸੀਂ ਇਸਨੂੰ ਅਜ਼ਮਾ ਸਕਦੇ ਹੋ। ਬਸ ਇਹ ਯਕੀਨੀ ਬਣਾਓ ਕਿ ਤੁਸੀਂ ਸਾਰੀ ਰਾਤ ਗਰਮ ਰਹੋ, ਕਿਉਂਕਿ ਜਦੋਂ ਤੁਸੀਂ ਧਿਆਨ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਸਾਰੇ ਡਰਾਫਟਾਂ ਅਤੇ ਹਰ ਉਸ ਚੀਜ਼ ਤੋਂ ਬੇਖ਼ਬਰ ਹੋ ਜੋ ਤੁਹਾਨੂੰ ਸਮਾਧੀ ਤੋਂ ਬਾਹਰ ਆਉਣ ਤੋਂ ਬਾਅਦ ਦਰਦ ਮਹਿਸੂਸ ਕਰ ਸਕਦੀ ਹੈ। ਆਪਣਾ ਚੰਗਾ ਖਿਆਲ ਰੱਖੋ। ਜੇਕਰ ਬਹੁਤ ਜ਼ਿਆਦਾ ਗਰਮੀ ਹੈ, ਬਾਅਦ ਵਿੱਚ ਠੰਡ ਹੋ ਸਕਦੀ ਹੈ, ਤਾਂ ਤੁਸੀਂ ਆਪਣੇ ਕੋਲ ਹੋਰ ਕੰਬਲ ਰੱਖੋ, ਜਾਂ ਜਿੱਥੇ ਤੁਸੀਂ ਸੌਂਦੇ ਹੋ ਉਸ ਕੋਲ ਇੱਕ ਜੈਕੇਟ ਰੱਖੋ। ਸੋ ਜਦੋਂ ਠੰਡ ਹੁੰਦੀ ਹੈ, ਤੁਸੀਂ ਇਸਨੂੰ ਤੁਰੰਤ ਫੜ ਸਕਦੇ ਹੋ ਅਤੇ ਆਪਣੇ ਉੱਤੇ ਪਾ ਸਕਦੇ ਹੋ ਜਾਂ ਠੰਡ ਹੋਣ 'ਤੇ ਆਪਣੇ ਕੋਲ ਕੁਝ ਗਰਮ ਪੈਕ ਰੱਖ ਸਕਦੇ ਹੋ। ਤੁਸੀਂ ਤੁਰੰਤ ਆਪਣੇ ਆਪ ਨੂੰ ਗਰਮ ਕਰ ਲਓਗੇ। ਚੰਗਾ ਖਿਆਲ ਰੱਖੋ। ਬੱਚਿਆਂ ਦਾ ਚੰਗਾ ਖਿਆਲ ਰੱਖੋ। ਯਕੀਨੀ ਬਣਾਓ ਕਿ ਉਹ ਸਮਝਦੇ ਹਨ ਅਤੇ ਉਹ ਉਹ ਕਰਦੇ ਹਨ ਜੋ ਉਹ ਕਰਨਾ ਚਾਹੁੰਦੇ ਹਨ, ਨਾਲ ਹੀ ਆਪਣੇ ਆਪ ਨੂੰ ਗਰਮ ਰੱਖਦੇ ਹੋਏ।ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ। ਸਮੂਹਿਕ ਜੱਫੀ, ਵੱਡੀ ਸਮੂਹਿਕ ਜੱਫੀ। ਮੈਂ ਤੁਹਾਨੂੰ ਵਾਅਦਾ ਕੀਤਾ ਹੈ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਰੁਝੇਵਿਆਂ-ਭਰੇ ਸਮੇਂ ਦੌਰਾਨ ਮੈਡੀਟੇਸ਼ਨ ਕਿਵੇਂ ਕਰਨਾ ਹੈ। ਪਰ ਜ਼ਿਆਦਾਤਰ ਸਮਾਂ, ਮੈਂ ਇਸ ਤਰਾਂ 15, 16 ਘੰਟਿਆਂ ਲਈ ਨਹੀਂ ਕਰ ਸਕਦੀ, ਕਿਉਂਕਿ ਸੁਪਰੀਮ ਸਤਿਗੁਰੂ ਟੀਵੀ ਲਈ ਬਹੁਤ ਕੰਮ ਹੈ।ਸੰਖੇਪ ਵਿੱਚ, ਜੇ ਤੁਹਾਨੂੰ ਲੇਟਣਾ ਪਵੇ ਤਾਂ ਤੁਸੀਂ ਲੇਟਣ ਤੋਂ ਪਹਿਲਾਂ ਮੈਡੀਟੇਸ਼ਨ ਕਰੋ। ਆਪਣਾ ਆਮ ਮੈਡੀਟੇਸ਼ਨ ਕਰਨ ਤੋਂ ਬਾਅਦ, ਤੁਸੀਂ ਆਪਣੀ ਸੌਣ ਵਾਲੀ ਜਗ੍ਹਾ 'ਤੇ ਬੈਠ ਸਕਦੇ ਹੋ, ਉਸੇ ਮੈਡੀਟੇਸ਼ਨ ਭਾਵਨਾ ਨਾਲ ਜਾਰੀ ਰੱਖ ਸਕਦੇ ਹੋ, ਫਿਰ ਹੌਲੀ ਹੌਲੀ ਲੇਟ ਸਕਦੇ ਹੋ, ਜਦੋਂ ਕਿ ਅਜੇ ਵੀ ਇਸ ਸਥਿਤੀ ਵਿੱਚ ਹੋ। ਇਸ ਤਰਾਂ, ਤੁਸੀਂ ਸਾਰੀ ਰਾਤ ਮੈਡੀਟੇਸ਼ਨ ਕਰੋਗੇ, ਫਿਰ ਸਾਢੇ ਗਿਆਰਾਂ ਘੰਟੇ ਪੂਰੇ ਹੋ ਸਕਦੇ ਹੋ। ਚਿੰਤਾ ਨਾ ਕਰੋ।